Monday, May 07, 2012

ਬਾਬੇ ਨਾਨਕ ਦੇ ਕਿਰਤੀਆਂ ਅਤੇ ਲਾਲ ਝੰਡੇ ਦਰਮਿਆਨ ਇੱਕ ਹੋਰ ਨੇੜਤਾ

ਦੁਬਈ ਤੋਂ ਮਨਜਿੰਦਰ ਅਠਵਾਲ ਦੀ ਖਾਸ ਰਿਪੋਰਟ 
ਦੁਬਈ ਵਿੱਚ ਰਲ ਮਿਲ ਕੇ ਮਨਾਇਆ ਗਿਆ 'ਲੇਬਰ ਡੇ'
ਬਾਬੇ ਨਾਨਕ ਦੀਆਂ ਪੈੜਾ ਤੇ ਚਲਦੀ ਹੋਈ "ਸਰਬੱਤ ਦ ਭਲਾ" ਸੰਸਥਾ ਦੁਬਈ ਵਲੋਂ ਇੱਕ ਹੋਰ ਨਵੇਕਲੇ ਕਾਰਜ ਦਾ ਆਰੰਭ, ਚਾਰ ਮਈ ਦਿਨ ਸੁਕਰਵਾਰ ਨੂੰ ਦੁਬਈ ਵਿੱਚ 'ਲੇਬਰ ਡੇ' ਤੇ ਦੁਬਈ ਗੋਰਮਿੰਟ ਅਤੇ ਇੰਡੀਅਨ ਗੋਰਮਿੰਟ ਵੱਲੋਂ ਮਿਲ ਕੇ ਮਨਾਇਆ ਗਿਆ। ਬਹੁਤ ਸਾਰੀਆ ਸੰਸਥਾਵਾਂ ਦੁਬਈ ਵਿੱਚ ਮਿਲ ਕੇ ਕੰਮ ਕਰ ਰਹੀਆ ਹਨ। ਕਿ ਦੁਬਈ ਵਿੱਚ ਲੇਬਰ ਦਾ ਜੀਵਨ ਉੱਚਾ ਚੁੱਕਿਆ ਜਾਵੇ ।ਸਰਬੱਤ ਦ ਭਲਾ ਸੰਸਥਾ ਨੇ ਹੁਣ ਤੱਕ ਜਿੰਨੇ ਵੀ ਕੰਮ ਸੁਰੂ ਕੀਤੇ ਹਨ । ਉਹਨਾਂ ਹਰ ਵਾਅਦੇ ਨੂੰ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਹੈ ।ਜੋ ਇਸ ਸਮੇਂ ਇੰਡੀਅਨ ਲੋਗਾਂ ਦੀ ਹਰਮਨ ਪਿਆਰੀ ਸੰਸਥਾ ਦਾ ਮਾਨ ਪ੍ਰਾਪਤ ਕਰਨ ਵਿੱਚ ਬਹੁਤ ਅੱਗੇ ਵੱਧ ਚੁੱਕੀ ਹੈ । ਇਸ ਸੰਸਥਾ ਨੇ ਇੱਕ ਬਹੁਤ ਹੀ ਜਰੂਰੀ ਅਤੇ ਸਲਾਘਾਯੋਗ  ਕਦਮ ਲੇਬਰ ਡੇ ਤੇ ਪੁਟਿਆ ਹੈ, ਕਿ ਉਸਦੀ ਜਿੰਨੀ ਵੀ ਪ੍ਰਸੰਸਾ ਕਰੀਏ ਉਨੀ ਹੀ ਘੱਟ ਹੈ।
ਸੰਸਥਾ ਦੇ ਦੁਬਈ ਵਿੱਚ ਵਸਦੇ ਲੇਬਰ ਤਬਕੇ ਲਈ ਭਾਸਾ ਸਿਖਲਾਈ ਕੇਂਦਰ ਦੀ ਸੁਰੂਆਤ ਕੀਤੀ  ਹੈ। ਜਿਸ ਵਿੱਚ ਲੇਬਰ ਕਲਾਸ ਲਈ ਮੁਫਤ ਤਿੰਨ, ਛੇ ਤੇ ਇੱਕ ਸਾਲ ਦੇ ਅੰਗਰੇਜੀ ਭਾਸ਼ਾ ਦੇ ਕੋਰਸ ਦੀ ਸਿਖਲਾਈ ਦਿੱਤੀ ਜਾਵੇਗੀ ।ਸਿਖਲਾਈ ਦੇਣ ਦਾ ਮੰਤਵ ਹੈ ਕਿ ਊਹ ਆਪਣੀ  ਗੱਲ ਸਾਹਮਣੇ ਵਾਲੇ ਨੂੰ ਸਪਸਟ ਤਰੀਕੇ ਨਾਲ ਸਮਝਾ ਸਕਣ ਅਤੇ ਉਹਨਾ ਲਈ ਤਰੱਕੀ ਦੇ ਰਸਤੇ ਵੀ ਖੁੱਲ ਸਕਣ।
ਸਰਬੱਤ ਦ ਭਲਾ ਸੰਸਥਾ ਦੇ ਇਸ ਕਾਰਜ ਵਿੱਚ ਉਹਨਾ ਦ ਸਾਥ ਇੰਡੀਆ ਦੇ ਮਸਹੂਰ ਕਾਲਜ ਆਈ. ਆਈ. ਐੱਮ. ਦੇ ਮੈਂਬਰ ਦੇ ਰਹੇ ਹਨ । ਸ. ਪ੍ਰਭਦੀਪ ਸਿੰਘ ਸ਼ੀ.ਏ. ਅਨੁਸਾਰ  ਸੰਸਥਾ ਆਪਣਾ ਇੱਕ ਟੋਸਟਮਾਸਟਰ ਕਲੱਬ ਦਾ ਗਠਨ ਕਰ ਰਹੀ ਹੈ । ਜੋ ਕਿ ਉੱਚ ਕਿੱਤਿਆ ਤੇ ਕੰਮ ਕਰ ਰਹੇ ਨੋਜਵਾਨਾਂ ਨੂੰ ਉਹਨਾਂ  ਦੇ ਕੰਮ ਵਿੱਚ ਸਹਾਈ ਹੋਵੇਗੀ ।
ਦੁਬਈ ਕਮਿਊਨਟੀ ਡਵੈਲਪਮੈਂਟ ਅਥੌਰਟੀ ਦੇ ਜਨਰਲ ਡਾਇਰੈਟਰ ਸ੍ਰੀਮਾਨ ਖਾਲਿਦ ਅਲ ਕਮਦਾ ਇਸ ਸੰਸਥਾ ਦੇ ਕੰਮਾ ਦੀ ਸਲਾਘਾ ਕੀਤੀ, ਤੇ ਉਹਨਾ ਨੇ ਖੁਸ ਹੋ ਕੇ ਆਪਨੇ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਉਹਨਾਂ ਨੇ ਸੰਸਥਾ ਵਲੋ ਬਣਾਈ ਗਈ ਸੰਗੀਤ ਅਕੈਡਮੀ ਦਾ ਉਦਘਾਟਨ ਵੀ ਆਪ ਕੀਤਾ ।ਜੋ ਕਿ ਇਹ ਸੰਸਥਾ ਸਿੱਖਣ ਵਾਲਿਆ ਨੂੰ ਮੁਫਤ ਸਿਖਲਾਈ ਦੇਵੇਗੀ ।ਸੰਸਥਾ ਅਕੈਡਮੀ ਦੇ ਵਿੱਚ ਦੁਬਈ ਗੋਰਮਿੰਟ ਨਾਲ ਮਿਲਕੇ ਇੱਕ ਲਾਈਬਰੇਰੀ ਵੀ ਚਲਾਏਗੀ ।ਇਹਨਾਂ ਕੰਮਾ ਨੂੰ ਸੁਰੂ ਕਰਨ ਦਾ ਖਾਸ ਮੰਤਵ ਇਹ ਹੈ ਕਿ ਜੋ ਲੋਗ ਇਥੇ ਆ ਕੇ ਆਪਨੇ ਕਿੱਤੇ ਨਾਲ ਗਲਤ ਰਸਤੇ ਤੇ ਜਾ ਕੇ ਫਰੀ ਸਮੇਂ ਨੂੰ ਬਰਬਾਦ ਨਾ ਕਰਨ , ਸਰਾਬ ਪੀਣਾ, ਨਸੇ ਕਰਨੇ ਅਤੇ ਸਰਾਬ ਵੇਚਣ ਦੇ ਧੰਦੇ ਤੋਂ ਮੁਕਤ ਕਰਵਾਣਾ ਹੈ ।
ਸਮੇਂ ਤੇ ਮੌਜੂਦ ਭਾਰਤੀ ਕੋਂਸਲੇਟ ਦੇ ਅਧਿਕਾਰੀ ਸ. ਐੱਮ. ਪੀ ਸਿੰਘ ਜੀ ਨੇ ਸੰਸਥਾ ਦੇ ਕੰਮਾ ਦੀ ਸਲਾਘਾ ਕੀਤਾ, ਉਹਨਾ ਨੇ ਕਿਹਾ ਕਿ ਭਾਰਤ ਸਰਕਾਰ ਇਹੋ ਜਿਹੇ ਦੇਸ਼ ਭਲਾਈ ਦੇ ਕੰਮ ਕਰਨ ਵਾਲੀਆ ਸੰਸਥਾਵਾ ਨਾਲ ਹਮੇਸਾ ਮੋਢੇ ਨਾਲ ਮੋਢਾ ਜੋੜ ਕੇ ਚਲਣ ਨੂੰ ਤਿਆਰ ਹੈ ।
ਸਰਬੱਤ ਦ ਭਲਾ ਸੰਸਥਾ ਦੇ ਕੋਰ ਕਮੇਟੀ ਦੇ ਮੈਬਰ ਸ. ਐੱਸ. ਪੀ. ਸਿੰਘ ਉਬਰਾਏ ਜੋ ਸਮੇਂ ਤੇ ਮੌਜੂਦ ਸਨ, ਉਹਨਾ ਨੇ ਕਿਹਾ ਇਹ ਸਾਡਾ ਸੁਰੂਆਤੀ ਉਪਰਾਲਾ ਥੋੜੇ ਵਿਦਿਆਰਥੀਆ ਦੇ ਨਾਲ ਹੈ, ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਹੋਰ ਵੀ ਹਜਾਰਾ ਜਰੂਰਮੰਦ ਵਿਦਿਆਰਥੀਆ ਤੱਕ ਇਹ ਲਾਹਾ ਪਹਚਾਉਣ ਦਾ ਉਪਰਾਲਾ ਸਭ ਨਾਲ ਮਿਲਕੇ ਜਾਰੀ ਰਹੇਗਾ ।
ਸਰਬੱਤ ਦ ਭਲਾ ਸੰਸਥਾ ਨੇ ਹਮੇਸਾ ਗੁਰੁ ਨਾਨਕ ਦੇ ਸਿਧਾਂਤ ਨੂੰ ਘਰ-ਘਰ ਪਹੁਚਾਉਣ  ਲਈ ਪਿਛਲੇ ਸਮੇਂ ਵਿੱਚ ਕਈ ਸਲਾਘਾਯੋਗ  ਯਤਨ ਕੀਤੇ ਹਨ। ਜਿਨ੍ਹਾ ਵਿੱਚ ਖੂਨਦਾਨ ਕੈਂਪ ਲਗਾਣੇ, ਜੇਲਾਂ ਵਿੱਚ ਜਾ ਕੇ ਜਰੂਰਤਮੰਦਾਂ ਦੀ ਮਦਦ ਕਰਨੀ, ਬੱਚਿਆ ਨੂੰ ਆਪਣੇ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਣਾ, ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਆਦਿ ।
ਇਸ ਸਮੇਂ ਸੰਸਥਾ ਦੀ ਕਮੇਟੀ ਦੇ ਮੈਬਰ ਅਮਨਜੀਤ ਸਿੰਘ, ਪ੍ਰਭਦੀਪ ਸਿੰਘ, ਗੁਰਦੇਵ ਸਿੰਘ, ਜਤਿੰਦਰ ਸਿੰਘ, ਜਗਰੂਪ  ਸਿੰਘ, ਰਨਬੀਰ ਸਿੰਘ, ਰਨਦੀਪ ਸਿੰਘ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਇਸਵਰ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਮਲਕੀਤ ਸਿੰਘ, aਂਕਾਰ ਸਿੰਘ,ਬਲਜਿੰਦਰ ਸਿੰਘ ਅਤੇ ਦਿਲਦੀਪ ਸਿੰਘ ਅਦਿ ਹਾਜਿਰ ਸਨ

2 comments:

Iqbal Gill said...

ਬਾਬੇ ਨਾਨਕ ਦੇ ਕਿਰਤੀਆਂ ਅਤੇ ਲਾਲ ਝੰਡੇ ਦਰਮਿਆਨ ਇੱਕ ਹੋਰ ਨੇੜਤਾ
ਵਾਹ
"ਸਮੇਂ ਤੇ ਮੌਜੂਦ ਭਾਰਤੀ ਕੋਂਸਲੇਟ ਦੇ ਅਧਿਕਾਰੀ ਸ. ਐੱਮ. ਪੀ ਸਿੰਘ ਜੀ ਨੇ ਸੰਸਥਾ ਦੇ ਕੰਮਾ ਦੀ ਸਲਾਘਾ ਕੀਤਾ, ਉਹਨਾ ਨੇ ਕਿਹਾ ਕਿ ਭਾਰਤ ਸਰਕਾਰ ਇਹੋ ਜਿਹੇ ਦੇਸ਼ ਭਲਾਈ ਦੇ ਕੰਮ ਕਰਨ ਵਾਲੀਆ ਸੰਸਥਾਵਾ ਨਾਲ ਹਮੇਸਾ ਮੋਢੇ ਨਾਲ ਮੋਢਾ ਜੋੜ ਕੇ ਚਲਣ ਨੂੰ ਤਿਆਰ ਹੈ ।"

Iqbal Gill said...

""ਸਮੇਂ ਤੇ ਮੌਜੂਦ ਭਾਰਤੀ ਕੋਂਸਲੇਟ ਦੇ ਅਧਿਕਾਰੀ ਸ. ਐੱਮ. ਪੀ ਸਿੰਘ ਜੀ ਨੇ ਸੰਸਥਾ ਦੇ ਕੰਮਾ ਦੀ ਸਲਾਘਾ ਕੀਤਾ, ਉਹਨਾ ਨੇ ਕਿਹਾ ਕਿ ਭਾਰਤ ਸਰਕਾਰ ਇਹੋ ਜਿਹੇ ਦੇਸ਼ ਭਲਾਈ ਦੇ ਕੰਮ ਕਰਨ ਵਾਲੀਆ ਸੰਸਥਾਵਾ ਨਾਲ ਹਮੇਸਾ ਮੋਢੇ ਨਾਲ ਮੋਢਾ ਜੋੜ ਕੇ ਚਲਣ ਨੂੰ ਤਿਆਰ ਹੈ ।""