Friday, May 04, 2012

ਬੇਬਸ ਜਿੰਦਗੀਆਂ ਨੂੰ ਨਵੀਂ ਸ਼ਕਤੀ ਦੇਣ ਵਿੱਚ ਸਰਗਰਮ ਜਗਦੀਸ਼ ਬਜਾਜ

...ਤੇ ਉਹ ਰਕਮ ਪੰਜਾਹ ਹਜ਼ਾਰ ਤੋਂ ਵਧ ਕੇ ਤਿੰਨ ਲੱਖ ਪੰਜਾਹ ਹਜ਼ਾਰ ਹੋ ਗਈ
ਮੰਗਣਾ ਵੀ ਬਹੁਤ ਮੁਸ਼ਕਿਲ ਹੈ ਅਤੇ ਦੇਣਾ ਵੀ. ਲੋਕਾਂ ਕੋਲ ਅਥਾਹ ਧੰਨ ਹੁੰਦਾ ਹੈ ਅਤੇ ਬਹੁਤ ਕੁਝ ਹੋਰ ਵੀ ਪਰ ਓਹ ਕਿਸੇ ਨੂੰ ਛੇਤੀ ਕੀਤੇ ਕੁਝ ਨਹੀਂ ਦੇਣਾ ਚਾਹੁੰਦੇ. ਵਖਾਵੇ ਤੇ ਭਾਵੇਂ ਜੋ ਮਰਜ਼ੀ ਖਰਚ ਕਰ ਦੇਣ ਪਰ ਕਿਸੇ ਗਰੀਬ ਨੂੰ ਦੋ ਰੋਟੀਆਂ ਖਵਾਉਣ ਲੱਗਿਆਂ ਕਈ ਕਈ ਵਾਰ ਲੰਗਰ ਲਾਉਣ ਵਾਲੇ ਚੰਗੇ ਚੰਗੇ ਅਮੀਰ ਲੋਕ ਵੀ ਬਾਰ ਬਾਰ ਸੋਚਦੇ ਹਨ.  ਏਹੋ ਜਿਹੇ ਯੁਗ ਵਿੱਚ ਕਿਸੇ ਕੋਲੋਂ ਕੁਝ ਮੰਗਣਾ ਅਤੇ ਫੇਰ ਉਹ ਧੰਨ ਕਿਸੇ ਹੋਰ ਲੋੜਵੰਦ 'ਤੇ ਖਰਚ ਕਰ ਦੇਣਾ ਆਸਾਨ   ਨਹੀਂ ਹੁੰਦਾ. ਇੱਕ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਲਈ ਲੁਧਿਆਣਾ ਪੁੱਜੇ ਤਾਂ ਗਿਆਨ    ਸਥਲ ਮੰਦਰ ਦੇ ਪ੍ਰਧਾਨ ਜਗਦੀਸ਼ ਬਜਾਜ ਵੀ ਉਸ ਦਰਬਾਰ ਵਿੱਚ ਪੁੱਜ ਗਏ ਅਤੇ ਬੇਨਤੀ ਕੀਤੀ ਕਿ ਮੰਦਰ ਵਿੱਚ ਬੇਸਹਾਰਾ ਬੱਚਿਆਂ ਲਈ ਕੰਪਿਊਟਰ ਸਿਖਾਉਣ ਵਾਸਤੇ ਆਰਥਿਕ ਮਦਦ ਦਿੱਤੀ ਜਾਵੇ. ਆਪਣੀ ਸੈਕੁਲਰ ਸੋਚ ਲਈ ਪ੍ਰਸਿਧ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਬੇਨਤੀ ਨੂੰ ਝੱਟਪੱਟ ਸਵੀਕਾਰ ਕਰਦਿਆਂ ਪੰਜਾਹ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ. ਇਹ ਸੁ  ਕੇ ਮੰਦਰ ਦੇ ਪ੍ਰਧਾਨ ਜਗਦੀਸ਼ ਬਜਾਜ ਬੋਲੇ ਮੁੱਖ ਮੰਤਰੀ ਸਾਹਿਬ ਕਲਗੀਧਰ ਗੁਰਦੁਆਰੇ ਵਿੱਚ ਤਾਂ ਤੁਸੀਂ ਹੁਣੇ ਥੋਹਡ਼ੀ ਦੇਰ ਪਹਿਲਾਂ ਇਸੇ ਮਕ਼ਸਦ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕਰਕੇ ਆਏ ਹੋ ਪਰ ਮੰਦਰ ਵਾਸਤੇ ਰਕਮ ਵਿੱਚ ਏਨਾ ਫ਼ਰਕ....ਇਸਦਾ ਮਤਲਬ ਤਾਂ ਫੇਰ ਵਿਤਕਰਾ ਹੀ ਹੋਇਆ ਨਾ.....! ਪ੍ਰਧਾਨ ਜੀ ਦੇ ਨਾਲ ਖਡ਼ੇ ਲੋਕ ਵੀ ਇਹ ਸੁ ਕੇ ਹੈਰਾਨ.... ਸਭ ਨੂੰ ਇਹੀ ਲੱਗਿਆ ਕਿ ਬਸ ਹੁਣ ਇਹ ਪੰਜਾਹ ਹਜ਼ਾਰ ਰੁਪਏ ਵੀ ਹਥੋਂ ਗਏ. ਸਭ ਨੂੰ ਬੁਰਾ ਲੱਗ ਰਿਹਾ ਸੀ. ਸਾਰੇ ਇਹੀ ਸੋਚ ਰਹੇ ਸਨ ਕਿ ਜਗਦੀਸ਼ ਬਜਾਜ ਨੇ ਮੁੱਖ ਮੰਤਰੀ ਨੂੰ ਨਾਰਾਜ਼ ਕਰ ਲਿਆ ਹੈ. ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਜਾਜ ਸਾਹਿਬ ਨੂੰ ਛਾਤੀ ਨਾਲ ਲਾਉਂਦਿਆਂ ਤੁਰੰਤ ਹੀ ਐਲਾਨ ਕੀਤੀ ਪੰਜਾਹ ਹਜ਼ਾਰ ਰੁਪਏ ਦੀ ਰਕਮ ਨੂੰ ਵਧਾ ਕੇ ਤਿੰਨ ਲੱਖ ਪੰਜਾਹ ਹਜ਼ਾਰ ਰੁਪਏ ਕਰ ਦਿੱਤਾ. ਇਸ ਰਕਮ ਨਾਲ ਬਹੁਤ ਹੀ ਛੇਤੀ ਮੰਦਰ ਵਿੱਚ ਕੰਪਿਊਟਰ ਸਿਖਾਉਣ ਵਾਲੇ ਪ੍ਰੋਜੈਕਟ ਦਾ ਘੇਰਾ ਵਧਾ ਦਿੱਤਾ ਗਿਆ. ਹੁਣ ਇਸ ਮੰਦਰ ਵਿੱਚ ਬੇਸਹਾਰਾ ਬੱਚੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕੰਪਿਊਟਰ ਦੇ ਨਾਲ ਸਿਲਾਈ ਕਢਾਈ ਸਿਖਾਉਣ ਅਤੇ ਆਧੁਨਿਕ ਯੁਗ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਬਿਊਟੀ  ਪਾਰਲਰ ਚਲਾਉਣ ਦੇ ਫ੍ਰੀ ਸੈਂਟਰ  ਵੀ ਚਲਾਏ ਜਾ ਰਹੇ ਹਨ. ਹਰ ਸੈਂਟਰ ਲਈ ਮੰਦਰ ਦੇ ਦਫਤਰ ਵਾਲੀ ਸ਼ਾਨਦਾਰ ਬਿਲਡਿੰਗ ਵਿੱਚ ਅਲੱਗ ਅਲੱਗ ਕਮਰਾ ਹੈ ਅਤੇ ਇਸ ਗਿਆਨ ਦੀ ਮੁਹਾਰਤ ਵਾਲੀ ਅਧਿਆਪਿਕਾ ਵੀ. ਇਸ ਦੁਨਿਆ ਵਿੱਚ ਆਪਣੇ ਬੇਗਾਨੇ ਸਭ ਦੀਆਂ ਠੋਕਰਾਂ ਦਾ ਸ਼ਿਕਾਰ ਹੋਈਆਂ ਇਹ ਬੇਬਸ ਅਤੇ ਮਜਬੂਰ ਬੱਚੀਆਂ  ਜਦੋਂ ਕੰਮ ਸਿੱਖ ਕੇ ਬਾਹਰ ਨਿਕਲਣਗੀਆਂ ਤਾਂ ਉਹਨਾਂ ਕੋਲ ਹੋਵੇਗੀਹਾਲਾਤ ਨਾਲ ਜੂਝਣ  ਦੀ ਪੂਰੀ ਹਿੰਮਤ ਅਤੇ ਸ਼ਕਤੀ. .... ! ਨਵੀਂ ਅਤੇ ਮਜਬੂਤ ਜਿੰਦਗੀ ਦੀ ਇਸ ਸਿਰਜਨਾ ਬਾਰੇ ਚਰਚਾ ਵੱਖਰੇ ਤੌਰ ਤੇ ਕੀਤੀ - ਰਹੀ ਹੈ.  ਰੈਕਟਰ ਕਥੂਰੀਆ 

No comments: