Friday, April 13, 2012

ਹੰਸ ਰਾਜ ਹੰਸ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ

ਚੰਡੀਗਡ਼੍ਹ: ਸੰਗੀਤ ਅਤੇ ਕਲਾ ਦੇ ਖੇਤਰਾਂ ਵਿੱਚ ਇੱਕ ਨਵਾਂ ਹੁਲਾਰਾ ਲਿਆਉਂਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਹੋਰ ਅਹਿਮ ਫੈਸਲਾ ਕੀਤਾ ਹੈ। ਅੱਜ ਇੱਕ ਮਹੱਤਵਪੂਰਣ ਫੈਸਲਾ ਲੈਂਦੀਆਂ ਉਹਨਾਂ ਪੰਜਾਬ ਦੇ ਰਾਜ ਗਾਇਕ ਹੰਸ ਰਾਜ ਹੰਸ ਨੂੰ ਪਾਰਟੀ ਦਾ ਮੀਤ ਪ੍ਰਧਾਨ ਅਤੇ ਦਲ ਦੇ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦਾ ਮੈਂਬਰ ਨਾਮਜ਼ਦ ਕੀਤਾ। ਇਸ ਫੈਸਲੇ ਨਾਲ ਸੰਗੀਤਕ ਅਤੇ ਕਲਾਤਮਿਕ ਖੇਤਰਾਂ ਵਿੱਚ ਖੁਸ਼ੀ ਪੈ ਜਾ ਰਹੀ ਹੈ। ਅੱਜ ਇਸ ਸੰਬੰਧ 'ਚ ਪਾਰਟੀ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੀ ਹੰਸ ਰਾਜ ਹੰਸ ਨੇ 2009 ਦੀਆਂ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਲੰਧਰ (ਰਾਖਵਾਂ) ਹਲਕੇ ਤੋਂ ਚੋਣ ਲਡ਼ੀ ਸੀ। ਅਕਾਲੀ ਦਲ ਵਲੋਂ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਅਤੇ ਨੀਤੀਆਂ ਨਾਲ ਪ੍ਰਤੀਬਧਤਾ ਨੂੰ ਮੁੱਖ ਰੱਖਕੇ ਕੀਤੀਆਂ ਗਈਆਂ ਇਹਨਾਂ   ਉਕਤ ਨਿਯੁਕਤੀਆਂ ਦੇ ਐਲਾਨ ਨਾਲ ਰਾਜਨੀਤਿਕ ਹਲਕਿਆਂ ਵਿੱਚ ਇੱਕ ਵਾਰ ਫੇਰ ਕਲਾਤਮਿਕ ਪ੍ਰਤੀਨਿਧੀਆਂ ਦੀ ਪੁੱਛ ਪੜਤਾਲ ਦਾ ਸਿਲਸਿਲਾ ਬਹਾਲ ਹੋਵੇਗਾ।

No comments: