Saturday, April 28, 2012

ਮਿਲਿਟੈੰਟ ਲਿੰਕ: ਪੰਜਾਬ ਤੋਂ ਮਦਰਾਸ ਤੱਕ ?

ਮਦਰਾਸ ਤੋਂ ਫਡ਼ਿਆ ਬੱਬਰ ਖਾਲਸਾ ਦਾ ਖਾੜਕੂ ਪੇਸ਼ੀ ਸਮੇਂ ਸਖ਼ਤ ਸੁਰੱਖਿਆ ਪ੍ਰਬੰਧ 
ਮੋਹਾਲੀ: ਅੱਤਵਾਦ ਅਤੇ ਦਹਿਸ਼ਤਗਰਦੀ ਨੂੰ ਪੂਰੀ ਤਰ੍ਹਾਂ ਸਮਾਪਤ ਕਰਨ ਲਈ ਬਾਰ ਬਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਿਲਿਟੈੰਟ ਸੰਗਠਨਾਂ ਦੀਆਂ ਸਰਗਰਮੀਆਂ ਜਾਰੀ ਹਨ. ਮਿਲਿਟੈੰਟ ਲਿੰਕ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਹੀ ਨਹੀਂ ਬਲਕਿ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਵੀ ਫੈਲ ਰਹੇ ਹਨ. ਇਹ ਗੱਲ ਇੱਕ ਵਾਰ ਫੇਰ ਸਾਬਿਤ ਹੋਈ ਬੱਬਰ ਖਾਲਸਾ ਦੇ ਇੱਕ ਕਾਰਕੁੰਨ ਦੀ ਗਿਰਫਤਾਰੀ ਤੋਂ. ਜਦੋਂ ਇਸ ਮਿਲਿਟੈੰਟ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ.-ਮੋਹਾਲੀ ਕੋਰਟ ਵਿਚ ਸਵੇਰ ਤੋਂ ਹੀ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ. ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਪੂਰੀ ਬਾਰੀਕੀ ਅਤੇ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਸੀ.  ਅਸਲ ਵਿੱਚ ਇਹ ਸਭ ਕੁਝ ਕੀਤਾ ਜਾ ਰਿਹਾ ਸੀ ਤਿੰਨ ਮਿਲਿਟੈੰਟਾਂ ਨੂੰ ਪੇਸ਼ ਕੀਤੇ ਜਾਨ ਸਮੇਂ.  ਇਹ ਪੂਰੇ ਇੰਤਜ਼ਾਮ ਬੱਬਰ ਖਾਲਸਾ ਦੇ ਤਿੰਨ ਅੱਤਵਾਦੀਆਂ ਨੂੰ ਮੋਹਾਲੀ ਕੋਰਟ ਵਿਚ ਪੇਸ਼ ਕੀਤੇ ਜਾਣ ਲਈ ਕੀਤੇ ਗਏ ਸਨ. ਇਹਨਾਂ  ਵਿੱਚ ਇਕ ਅਜਿਹਾ ਅੱਤਵਾਦੀ ਵੀ ਪੇਸ਼ ਕੀਤਾ ਗਿਆ ਜਿਸ ਨੂੰ ਮਦਰਾਸ ਏਅਰਪੋਰਟ 'ਤੇ ਪਟਿਆਲਾ ਪੁਲਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਸੀ. ਕੋਰਟ ਵਿਚ ਪੇਸ਼ ਕੀਤੇ ਗਏ ਅੱਤਵਾਦੀਆਂ ਦੇ ਵਕੀਲ ਅਨਿਲ ਕੌਸ਼ਿਕ ਨੇ ਦੱਸਿਆ ਕਿ ਸਾਲ 2009 ਵਿਚ ਫੇਜ਼-8 ਥਾਣੇ ਵਿਚ ਪੁਲਸ ਵਲੋਂ ਅਨਲਾਫੁਲ ਐਕਟੀਵਿਟੀ ਅਸੈਂਬਲੀ ਐਕਟ ਤਹਿਤ ਤਿੰਨ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ. ਉਨ੍ਹਾਂ ਨੂੰ ਫੇਜ਼-9 ਦੇ ਪੀ.ਸੀ.ਏ. ਸਟੇਡੀਅਮ ਦੇ ਕੋਲ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ. ਇਨ੍ਹਾਂ ਵਿਚੋਂ ਇਕ ਵਿਅਕਤੀ ਹਰਪ੍ਰੀਤ ਸਿੰਘ ਨਿਵਾਸੀ ਮੁੰਡੀ ਖਰਡ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਕੋਲੋਂ ਪੁਲਸ ਨੇ ਇਕ ਦੇਸੀ ਰਿਵਾਲਵਰ ਵੀ ਦਿਖਾਇਆ ਸੀ. ਇਸ ਕੇਸ ਨੂੰ ਲੈ ਕੇ ਨਾਭਾ ਜੇਲ ਵਿਚ ਬੰਦ ਇੱਕ ਹੋਰ ਖਾੜਕੂ ਦਰਸ਼ਨ ਸਿੰਘ ਦੇ ਨਾਲ ਜਗਮੋਹਨ ਸਿੰਘ ਦਾ ਨਾਂ ਜੋਡ਼ਿਆ ਗਿਆ ਸੀ. ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ ਜਿਸ ਵਿਚ ਹਰਪ੍ਰੀਤ ਸਿੰਘ ਬਰੀ ਹੋ ਗਿਆ ਹੈ ਜਦੋਂਕਿ ਦਰਸ਼ਨ ਸਿੰਘ ਤੇ ਜਗਮੋਹਨ ਸਿੰਘ ਅਦਾਲਤ ਵਿਚ ਪੇਸ਼ ਹੋ ਰਹੇ ਸਨ.  ਇਸ ਕੇਸ ਵਿਚ ਅਦਾਲਤ ਨੇ ਅਗਲੀ ਸੁਣਵਾਈ 29 ਮਈ ਨੂੰ ਨਿਰਧਾਰਿਤ ਕੀਤੀ ਹੈ. ਇਸ ਗਿਰਫਤਾਰੀ ਨਾਲ ਇਹ ਗੱਲ ਇੱਕ ਵਾਰ ਫੇਰ ਸਾਬਿਤ ਹੋ ਗਈ ਹੈ ਕੀ ਰੂਪੋਸ਼ ਸੰਗਠਨ ਆਪਣੀਆਂ ਸਰਗਰਮੀਆਂ ਅਤੇ ਅਧਾਰ ਖੇਤਰਾਂ 'ਚ ਵਾਧੇ ਲਈ ਲਗਾਤਾਰ ਜਤਨਸ਼ੀਲ ਹਨ. 

No comments: