Friday, April 27, 2012

ਹਾਈ ਕੋਰਟ ਨੇ ਗਰਗ ਕਮਿਸਨ ਦਾ ਘੇਰਾ ਵਿਸਾਲ ਕੀਤਾ

ਹਰਿਆਣੇ ਦੇ ਕਤਲਾਮ ਪੀਡ਼ਤ ਲੋਕ ਵੀ ਕਰ ਸਕਦੇ ਨੇ ਕਮਿਸਨ ਕੋਲ਼ ਪਹੁੰਚ 
 ਇੰਜੀ ਮਨਵਿੰਦਰ ਸਿੰਘ ਗਿਆਸਪੁਰਾ 
ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿਵਲ ਰਿੱਟ ਪਟੀਸ਼ਨ ਨੰ. 3821 ਤੇ ਫੈਸਲਾ ਸੁਣਾਉਂਦੇ ਗਰਗ ਕਮਿਸ਼ਨ ਦੇ ਖੇਤਰ ਨੂੰ ਵਿਸ਼ਾਲ ਕਰ ਦਿਤਾ । ਚੇਤੇ ਰਹੇ ਇਹ ਰਿੱਟ ਪਟੀਸ਼ਨ ਹੋਂਦ ਚਿਲਡ਼ (ਸਿੱਖ ਕਤਲੇਆਮ ਦੇ ਪਿੰਡ) ਨੂੰ ਉਜਾਗਰ ਕਰਨ ਵਾਲੇ ਇੰਜੀ ਮਨਵਿੰਦਰ ਸਿੰਘ ਗਿਆਸਪੁਰਾ ਵਲੋ ਪਾਈ ਗਈ ਸੀ । ਪਿਛਲੇ ਸਾਲ ਜਦੋ ਹੋਂਦ ਚਿਲਡ਼ ਕਤਲੇਆਮ ਸਾਹਮਣੇ ਆਇਆ ਸੀ ਤਾਂ ਹਰਿਆਣਾ ਸਰਕਾਰ ਨੇ ਹੋਦ ਵਿਚਡ਼ ਦੇ ਕਤਲੇਆਮ ਦੀ ਇੰਨਕੁਆਇਰੀ ਲਈ ਗਰਗ ਕਮਿਸਨ ਨਿਯੁਕਤ ਕੀਤਾ ਸੀ ਜਿਸ ਦਾ ਕਿ ਕਾਰਜ ਖੇਤਰ ਸਿਰਫ ਹੋਦ ਹੀ ਸੀ । ਪਟੀਸ਼ਨਰ ਇਹ ਚਾਹੁੰਦਾ ਸੀ ਕਿ ਇਸ ਦੀ ਇੰਨਕੁਆਇਰੀ ਦੇ ਖੇਤਰ ਨੂੰ ਵਧਾਇਆ ਜਾਵੇ ਕਿਉਂ ਜੋ ਅਜੇ ਬਹੁਤ ਸਾਰੇ ਇਲਾਕੇ ਹਨ ਜਿਥੇ ਕਤਲੇਆਮ ਹੋਇਆ ਅਤੇ ਅੱਜ ਤੱਕ ਅਣਗੌਲੇ ਪਏ ਹਨ । ਪਟੀਸਨਰ ਇਹ ਵੀ ਚਾਹੁੰਦਾ ਸੀ ਕਿ ਇਸ ਦੀ ਇੰਨਕੁਆਇਰੀ ਗੁਜਰਾਤ ਦੰਗਿਆ ਦੀ ਤਰਜ ਤੇ ਹੋਣੀ ਚਾਹੀਦੀ ਹੈ । ਪਟੀਸਨਰ ਨੇ ਆਪਣੀ ਜਾਨ ਮਾਲ ਦੀ ਰਾਖੀ ਲਈ ਵੀ ਅਦਾਲਤ ਕੋਲ਼ ਗੁਹਾਰ ਲਗਾਈ ਸੀ । ਇਸ ਪਟੀਸ਼ਨ ਦੇ ਜੁਆਬ ਵਿੱਚ ਹਰਿਆਣੇ ਦਾ ਕਹਿਣਾ ਸੀ ਕਿ ਬਾਕੀ ਸਾਰੇ ਇਲਾਕੇ ਨੂੰ ਨਾਨਾਵਤੀ ਕਮਿਸਨ ਨੇ ਘੋਖ ਕਰ ਕੇ ਰਿਪੋਰਟ ਦੇ ਦਿਤੀ ਹੈ ਅਤੇ ਬਾਕੀ ਇਲਾਕੇ ਦੀ ਲੋਡ਼ ਨਹੀਂ । ਇਹ ਹੋਦ ਚਿਲਡ਼ ਇਲਾਕਾ ਨਾਨਾਵਤੀ ਕਮਿਸਨ ਦੀ ਨਜ਼ਰ ਤੋਂ ਕਿਵੇ ਬਚ ਗਿਆ ਉਹਨਾ ਨੂੰ ਪਤਾ ਨਹੀਂ ਇਸੇ ਕਾਰਨ ਉਹਨਾਂ ਨੇ ਜਾਂਚ ਕਮਿਸਨ ਬੈਠਾਇਆ ਹੈ । ਉਹਨਾਂ ਦਾ ਅੱਗੇ ਹੋਰ ਕਹਿਣਾ ਸੀ ਕਿ ਪਟੀਸ਼ਨਰ ਹਰਿਆਣੇ ਵਿੱਚ ਨਹੀਂ ਰਹਿ ਰਿਹਾ । ਉਹਨਾ ਦਾ ਕਹਿਣਾ ਸੀ ਰੇਵਾਡ਼ੀ ਦਾ ਐਸ.ਐਸ.ਪੀ. ਗੁਡ਼ਗਾਉਂ ਪਟੌਦੀ ਕਤਲੇਆਮ ਤੋਂ ਅਣਜਾਣ ਹੈ ।
ਇਸੇ ਤੇ ਫੈਸਲਾ ਸੁਣਾਉਂਦੇ ਐਮ.ਐਮ.ਕੁਮਾਰ ਦੀ ਅਦਾਲਤ ਨੇ ਕਿਹਾ ਕਿ ਪੁਲਿਸ ਇੰਨਕੁਆਇਰੀ ਤੋਂ ਜੁਡੀਸ਼ਰੀ ਇੰਨਕੁਆਇਰੀ ਜਿਆਦਾ ਫੇਅਰ ਹੁੰਦੀ ਹੈ ਇਸੇ ਲਈ ਪੁਲਿਸ ਇੰਨਕੁਆਇਰੀ ਦੀ ਜਰੂਰਤ ਨਹੀਂ ਅਗਰ ਗਰਗ ਕਮਿਸ਼ਨ ਲੋਡ਼ ਮਹਿਸੂਸ ਕਰੇਗਾ ਤਾਂ ਪੁਲਿਸ ਦੀ ਮੱਦਦ ਲੈ ਸਕਦਾ ਹੈ । ਦੂਸਰਾ ਉਹਨਾਂ ਗਰਗ ਕਮਿਸਨ ਦਾ ਘੇਰਾ ਵਿਸਾਲ ਕਰ ਦਿਤਾ । ਉਹਨਾਂ ਕਿਹਾ ਕਿ ਜਿਹਡ਼ੇ ਇਲਾਕੇ ਨਾਨਾਵਤੀ ਕਮਿਸਨ ਤੋਂ ਅਣਗੌਲੇ ਰਹਿ ਗਏ ਹਨ ਉਹ ਗਰਗ ਕਮਿਸਨ ਕੋਲ ਜਾ ਸਕਦੇ ਹਨ । ਹੁਣ ਗੁਡ਼ਗਾਉਂ, ਪਟੌਦੀ, ਫਰੀਦਾਬਾਦ, ਰੇਵਾਡ਼ੀ ਆਦਿ ਦੇ ਦੂਰ ਦਰਾਜ ਦੇ ਉਹ ਖੇਤਰ ਜੋ ਨਾਨਾਵਤੀ ਤੋਂ ਛੁੱਟ ਗਏ ਹਨ ਉਹ ਗਰਗ ਕਮਿਸਨ ਕੋਲ਼ ਪਹੁੰਚ ਕਰ ਸਕਦੇ ਹਨ । ਉਹਨਾ ਪਟੀਸ਼ਨਰ ਦੀ ਪ੍ਰੋਟੈਕਸਨ ਦੀ ਮੰਗ ਨੂੰ ਵੀ ਇਹ ਕਹਿ ਕੇ ਠੁਕਰਾ ਦਿਤਾ ਕਿ ਪਟੀਸਨਰ ਗਰਗ ਕਮਿਸਨ ਕੋਲ ਪਹੁੰਚ ਕਰ ਸਕਦਾ ਹੈ । ਉਹਨਾ ਅੱਗੇ ਫਿਰ ਕਿਹਾ ਕਿ ਪਟੀਸਨਰ ਨੂੰ ਫਿਰ ਕੋਈ ਇਤਰਾਜ ਹੋਵੇ ਤਾਂ ਦੁਬਾਰਾ ਹਾਈ ਕੋਰਟ ਤੱਕ ਪਹੁੰਚ ਕਰ ਸਕਦਾ ਹੈ। 

No comments: