Friday, March 30, 2012

ਪੰਜਾਬ ਦੇ ਲੋਕ-ਪੱਖੀ ਬੁੱਧੀਜੀਵੀਆਂ ਦੀ ਅਪੀਲ

ਫਿਰਕੂ ਤਾਕਤਾਂ ਦੀਆਂ ਚਾਲਾਂ ਤੋਂ ਬਚੋ-ਭਾਈਚਾਰਕ ਏਕਾ ਮਜਬੂਤ ਕਰੋ
ਫੋਟੋ ਜਗ ਬਾਣੀ ਦੇ ਧੰਨਵਾਦ ਸਹਿਤ 
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਉਸਦੇ ਅੰਗ-ਰੱਖਿਅਕਾਂ ਦੇ ਕਤਲ ਕੇਸ ਵਿੱਚ ਚੰਡੀਗਡ਼੍ਹ ਦੀ ਇੱਕ ਅਦਾਲਤ ਵੱਲੋਂ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਮੌਤ ਦੀ ਸਜ਼ਾ ਰੱਦ ਕਰਵਾਉਣ ਦੇ ਮਸਲੇ 'ਤੇ, ਹਰ ਵੰਨਗੀ ਦੀਆਂ ਲੋਕ-ਦੋਖੀ ਫਿਰਕੂ ਫਾਸ਼ੀ ਤਾਕਤਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋਡ਼ਨ ਅਤੇ ਨਫਰਤ ਦੇ ਬੀ ਬੀਜਣ ਦੀਆਂ ਸਾਜਸ਼ਾਂ ਦਾ ਅਸੀਂ ਪੰਜਾਬ ਦੇ ਲੋਕ-ਪੱਖੀ ਬੁੱਧੀਜੀਵੀ ਸਖਤ ਵਿਰੋਧ ਕਰਦੇ ਹਾਂ।
ਇਸ ਕੇਸ ਦੇ ਸਹਿ-ਮੁਲਜ਼ਮ ਜਗਤਾਰ ਸਿੰਘ ਹਵਾਰਾ ਦੀ ਅਪੀਲ 'ਤੇ ਹਾਈਕੋਰਟ ਵੱਲੋਂ ਉਸਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦੇਣ ਤੋਂ ਬਾਅਦ ਅਤੇ ਪੰਜਾਬ ਦੇ ਜਮਹੂਰੀ ਅਤੇ ਇਨਸਾਫਪਸੰਦ ਲੋਕਾਂ ਵੱਲੋਂ ਰਾਜੋਆਣਾ ਦੀ ਮੌਤ ਦੀ ਸਜ਼ਾ ਰੱਦ ਕਰਨ ਦੀ ਮੰਗ ਉਠਾਉਣ ਤੇ ਕੇਂਦਰ ਸਰਕਾਰ ਨੂੰ ਫਾਂਸੀ ਦੀ ਸਜ਼ਾ ਮੁਲਤਵੀ ਕਰਨ ਵਿੱਚ ਕੋਈ ਅਡ਼ਿੱਚਣ ਨਹੀਂ ਸੀ। ਅਜਿਹਾ ਕਰਕੇ 28 ਮਾਰਚ ਦੇ ਪੰਜਾਬ ਬੰਦ ਤੋਂ ਪਹਿਲਾਂ ਅਤੇ ਇਸ ਬੰਦ ਦੌਰਾਨ ਵਾਪਰੀਆਂ ਦੁਖਦਾਈ ਹਿੰਸਕ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ। ਪਰ ਬਦਕਿਸਮਤੀ ਨੂੰ ਇਹ ਨਹੀਂ ਕੀਤਾ ਗਿਆ। ਨਤੀਜੇ ਵਜੋਂ ਪੰਜਾਬ ਦੇ ਲੋਕਾਂ ਨੂੰ ਇੱਕ ਖਤਰਨਾਕ ਮੋਡ਼ 'ਤੇ ਪੁਚਾ ਦਿੱਤਾ ਗਿਆ ਹੈ। ਪਟਿਆਲਾ, ਲਹਿਰਾਗਾਗਾ, ਫਗਵਾਡ਼ਾ, ਗੁਰਦਾਸਪੁਰ ਅਤੇ ਹੋਰੀਂ ਥਾਈਂ ਵਾਪਰੀਆਂ ਘਟਨਾਵਾਂ ਅਤਿਅੰਤ ਚਿੰਤਾਜਨਕ ਅਤੇ ਖਤਰਨਾਕ ਹਨ।

ਅਸੀਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਇਸ ਔਖੀ ਘਡ਼ੀ ਵਿੱਚ ਉਹ ਆਪਣੀ ਭਾਈਚਾਰਕ ਸਾਂਝ ਅਤੇ ਫਿਰਕੂ ਏਕਤਾ ਬਣਾਈ ਰੱਖਣ। ਉਹਨਾਂ ਕਾਲੀਆਂ ਤਾਕਤਾਂ- ਜੋ ਲੋਕਾਂ ਨੂੰ ਆਪਣੇ ਰੋਜੀ-ਰੋਟੀ ਦੇ ਮਸਲਿਆਂ 'ਤੇ, ਸਮਾਜਿਕ ਅਤੇ ਆਰਥਿਕ ਨਾ-ਬਰਾਬਰੀ ਦੇ ਖਿਲਾਫ, ਭਾਰਤ ਦੇ ਕੁਦਰਤੀ ਮਾਲ-ਖਜ਼ਾਨਿਆਂ ਅਤੇ ਕਿਰਤ ਸ਼ਕਤੀ ਦੀ ਦੇਸੀ-ਵਿਦੇਸ਼ੀ ਪੂੰਜੀਪਤੀਆਂ ਵੱਲੋਂ ਕੀਤੀ ਜਾ ਰਹੀ ਅੰਨ੍ਹੀਂ ਲੁੱਟ ਦੇ ਖਿਲਾਫ, ਭਾਰਤ ਦੇ ਬਹੁਗਿਣਤੀ ਲੋਕਾਂ ਨੂੰ ਗੁਰਬਤ, ਬੀਮਾਰੀ, ਬੇਰੁਜ਼ਗਾਰੀ, ਅਗਿਆਨਤਾ, ਅੰਨ੍ਹੇ ਰਾਜਕੀ ਜਬਰ ਦੇ ਮੂੰਹ ਧੱਕਣ ਦੇ ਖਿਲਾਫ ਸੰਘਰਸ਼ਾਂ ਤੋਂ ਲਾਂਭੇ ਕਰਕੇ, ਭਰਾ-ਮਾਰ ਲਡ਼ਾਈਆਂ ਵਿੱਚ ਉਲਝਾਉਣਾ ਚਾਹੁੰਦੀਆਂ ਹਨ, ਮੂੰਹ ਨਾ ਲਾਉਣ। ਹਰ ਕਿਸਮ ਦੀ ਭਡ਼ਕਾਹਟ ਤੋਂ ਬਚਦਿਆਂ, ਆਪਸੀ ਸਾਂਝ, ਪਿਆਰ ਅਤੇ ਅਪਣੱਤ ਨੂੰ ਹੋਰ ਮਜਬੂਤ ਕਰਨ।

ਵੱਲੋਂ:

1.      ਪ੍ਰੋ.ਵਰਿਆਮ ਸਿੰਘ ਸੰਧੂ
2.      ਪ੍ਰੋ. ਅਜਮੇਰ ਸਿੰਘ ਔਲਖ
3.      ਕੇਵਲ ਧਾਲੀਵਾਲ
4.      ਪ੍ਰੋ. ਜਗਮੋਹਣ ਸਿੰਘ
5.      ਡਾ. ਪਰਮਿੰਦਰ
6.      ਪ੍ਰੋ.ਏ.ਕੇ ਮਲੇਰੀ
7.      ਡਾ. ਹਰਬੰਸ ਸਿੰਘ ਗਰੇਵਾਲ
8.      ਪ੍ਰੋ. ਬਲਦੀਪ
9.      ਡਾ.ਧਰਮਵੀਰ ਗਾਂਧੀ
10.     ਪ੍ਰੋ. ਕਮਲਜੀਤ ਸਿੰਘ
11.     ਪ੍ਰੋ. ਰਮਿੰਦਰ ਸਿੰਘ
12.     ਚਰਨਜੀਤ ਭੁੱਲਰ,
13.     ਅਤਰਜੀਤ
14.     ਵਿਧੂ ਸ਼ੇਖਰ
14.     ਬਲਦੇਵ ਸਿੰਘ ਸਡ਼ਕਨਾਮਾ
15.     ਡਾ. ਸੁਰਜੀਤ ਬਰਾਡ਼
16.     ਮਹਿੰਦਰ ਸਾਥੀ
17.     ਨਰਿੰਦਰ ਸ਼ਰਮਾ
18.     ਰਵੀ
19.     ਕਰਨਲ.ਜੇ.ਐਸ. ਬਰਾਡ਼
20.     ਹੇਮ ਰਾਜ ਸਟੈਨੋ
21.     ਮੇਘ ਰਾਜ ਮਿੱਤਰ
22.     ਰਾਮ ਸਵਰਨ ਲੱਖੇਵਾਲੀ
23.     ਯਸ਼ਪਾਲ
24.     ਯਸ਼ਪਾਲ ਝਬਾਲ
25.     ਜਗਸੀਰ ਜੀਂਦਾ
26.     ਪ੍ਰੋ. ਅਜਮੇਰ
27.     ਅਜਮੇਰ ਸਿੱਧੂ
28.     ਬਲਦੇਵ ਸਿੰਘ ਢੀਂਡਸਾ
29.     ਦੀਦਾਰ ਸ਼ੇਤਰਾ
30.     ਪ੍ਰੋ. ਜੀ.ਵੀ ਸੇਖੋ
31.     ਮਦਨ ਵੀਰਾ
32.     ਲਾਲ ਸਿੰਘ ਕਹਾਣੀਕਾਰ
33.     ਬਲਦੇਵ ਸਿੰਘ ਆਜ਼ਾਦ
34.     ਪ੍ਰੋ.ਅਮਨਦੀਪ ਤਲਵੰਡੀ ਸਾਬੋ
35.     ਕੰਵਲਜੀਤ ਖੰਨਾ
36.     ਬਲਵੰਤ ਮਖੂ
37.     ਤਲਵਿੰਦਰ ਸਿੰਘ
39.     ਗੁਰਮੀਤ ਜੱਜ
40.     ਬਲਬੀਰ ਸਿੰਘ ਪਰਵਾਨਾ
41.     ਐਡਵੋਕੇਟ ਸੁਮਨ ਲਤਾ
42.     ਐਡਵੋਕੇਟ ਰਜਨੀਸ਼ ਰਾਣਾ
43.     ਲਛਮਣ ਸਿੰਘ ਸੇਵੇਵਾਲਾ
44.     ਹਰਮੇਸ਼ ਮਾਲਡ਼ੀ
45.     ਬਾਰੂ ਸਤਵਰਗ
46.     ਜੋਗਿੰਦਰ ਸਿੰਘ ਉਗਰਾਹਾਂ
47.     ਸੁਖਦੇਵ ਸਿੰਘ ਕੋਕਰੀ ਕਲਾਂ
48.     ਜ਼ੋਰਾ ਸਿੰਘ ਨਸਰਾਲੀ
49.     ਅਮਰ ਆਫਤਾਬ
50.     ਡਾ. ਭੀਮ ਇੰਦਰ ਸਿੰਘ
51.     ਪ੍ਰੋ. ਗੁਰਬਚਨ ਸਿੰਘ ਨਰੂਆਣਾ
52.     ਜਸਪਾਲ ਮਾਨਖੇਡ਼ਾ
53.     ਅਮਿਤ ਬਰਨਾਲਾ
54.     ਡਾ.ਅਨੂਪ ਸਿੰਘ
55.     ਡਾ.ਬਲਦੇਵ ਸਹੋਤਾ
56.     ਦਮਜੀਤ ਦਰਸ਼ਨ
57.     ਧਰਮ ਪਾਲ ਉਪਾਸ਼ਕ
58.     ਅਮਰਜੀਤ ਪ੍ਰਦੇਸੀ ਐਡਵੋਕੇਟ
60.     ਐਨ.ਕੇ. ਜੀਤ
61.     ਐਡਵੋਕੇਟ ਸੁਦੀਪ
62.     ਐਡਵੋਕੇਟ ਅਮਰਜੀਤ ਬਾਈ
63.     ਅਮੋਲਕ ਸਿੰਘ
64.     ਸੁਖਵੰਤ ਸਿੰਘ ਸੇਖੋਂ
65.     ਗੁਰਦਿਆਲ ਸਿੰਘ ਭੰਗਲ
66.     ਲੋਕ-ਬੰਧੂ
67.     ਪੁਸ਼ਪ ਲਤਾ
68.     ਡਾ. ਸਰਦੂਲ ਸਿੰਘ ਗਰੇਵਾਲ
69.     ਜਗਮੇਲ ਸਿੰਘ
70.     ਸਾਧੂ ਰਾਮ ਕੁਸਲਾ
71.     ਜਗਸੀਰ ਸਹੋਤਾ
72.     ਕਰੋਡ਼ਾ ਸਿੰਘ
73.     ਪ੍ਰਿਤਪਾਲ ਸਿੰਘ
74.     ਭੋਜ ਰਾਜ
75.     ਨਰਭਿੰਦਰ ਸਿੰਘ
76.     ਡਾ. ਸਾਹਿਬ ਸਿੰਘ
77.     ਮਾਸਟਰ ਤਰਲੋਚਨ ਸਿੰਘ ਸਮਰਾਲਾ
78.     ਪਵੇਲ ਕੁੱਸਾ
79.     ਹਰਕੇਸ਼ ਚੌਧਰੀ
80.     ਸ਼ਬਦੀਸ਼
81.     ਅਨੀਤਾ ਸ਼ਬਦੀਸ਼
82.     ਕਸਤੂਰੀ ਲਾਲ
83.     ਨੌਨਿਹਾਲ ਸਿੰਘ
84.     ਗੁਰਮੀਤ
85.     ਸੁਰਿੰਦਰ ਧੰਜਲ
86.     ਹਰਸ਼ਰਨ ਗਿੱਲ ਧੀਦੋ
87.     ਹੰਸਾ ਸਿੰਘ
88.     ਐਡਵੋਕੇਟ ਰਾਜੀਵ ਗੋਂਦਾਰਾ
89.     ਮਾਸਟਰ ਕ੍ਰਿਸ਼ਨ ਦਿਆਲ

No comments: