Saturday, March 03, 2012

ਵਿਸ਼ਵ ਪੁਸਤਕ ਮੇਲਾ

ਕੇਂਦਰੀ ਮੰਤਰੀ ਕਪਿਲ ਸਿੱਬਲ ਦੀ ਪੁਸਤਕ "ਮਾਈ ਵਰਲਡ ਵਿਦਿਨ" ਰਲੀਜ਼
ਵਿਸ਼ਵ ਪੁਸਤਕ ਮੇਲੇ ਦੌਰਾਨ "ਮਾਈ ਵਰਲਡ ਵਿਦਿਨ" ਰਲੀਜ਼ ਹੋਣ ਸਮੇਂ ਦੀਆਂ ਇਹ ਦੋਵੇਂ ਤਸਵੀਰਾਂ (ਪੀਆਈਬੀ) 
ਪੁਸਤਕਾਂ ਇੱਕ ਅਜਿਹੇ ਸੰਸਾਰ ਵਿੱਚ ਲੈ ਜਾਂਦੀਆਂ ਹਨ ਜਿਹੜਾ ਇਸ ਸੰਸਾਰ ਤੋਂ ਕਿਤੇ ਵਧ ਉਚੇਰਾ ਹੁੰਦਾ ਹੈ. ਕਿਤਾਬਾਂ ਤੋਂ ਜੇ ਭੌਤਿਕ ਸੁੱਖ ਨਾ ਵੀ ਮਿਲੇ ਤਾਂ ਵੀ  ਜਿੰਦਗੀ 'ਚ ਪੇਸ਼ ਆਉਂਦੀਆਂ ਔਕੜਾਂ ਦਾ ਸਾਹਮਣਾ ਹਸਦਿਆਂ ਹਸਦਿਆਂ ਕਰਨ ਦੀ ਜਾਚ ਆਉਂਦੀ ਹੈ. ਜ਼ਿੰਦਗੀ ਦੇ ਔਖੇ ਰਾਹਾਂ 'ਤੇ ਤੁਰਨ ਦੀ  ਹਿੰਮਤ  ਆਉਂਦੀ ਹੈ  ਦੁੱਖਾਂ ਦੇ ਤੁਫਾਨਾਂ ਨਾਲ ਜੂਝਣ ਦੀ ਪ੍ਰੇਰਨਾ ਵੀ ਮਿਲਦੀ ਹੈ ਅਤੇ ਸ਼ਕਤੀ ਵੀ. ਕਿਤਾਬਾਂ ਸਾਡੀ ਅੰਦਰਲੀ ਦੁਨੀਆ ਅਤੇ ਬਾਹਰਲੇ ਸੰਸਾਰ ਨਾਲ ਰਾਬਤਾ ਜੋੜ ਕੇ ਇੱਕ ਪੁਲ ਦਾ ਕੰਮ ਵੀ ਕਰਦੀਆਂ ਹਨ ਅੰਦਰਲੀਆਂ ਉਹਨਾਂ ਸ਼ਕਤੀਆਂ ਨੂੰ ਜਗਾ ਦੇਂਦੀਆਂ ਹਨ ਜਿਹੜੀਆਂ ਅਕਸਰ ਸੁੱਤੀਆਂ ਹੀ ਰਹੀ ਜਾਂਦੀਆਂ ਹਨ ਅਤੇ ਉਮਰ ਨਿਕਲ ਜਾਂਦੀ ਹੈ. ਪੁਸਤਕਾਂ ਵਿਚ;ਲੈ ਗਈਆਂ ਦੀ ਰੌਸ਼ਨੀ ਅਤੇ ਜੁਗਤ ਨਾਲ ਜਦੋਂ ਸਾਡੇ ਅੰਦਰਲੇ ਖਿਆਲਾਂ ਅਤੇ ਬਾਹਰਲੇ ਕਰਮਾਂ 'ਚ ਇੱਕ ਸਾਂਝ ਬਣਦੀ ਹੈ ਤਾਂ ਉਸ ਸ਼ੁਧਤਾ ਨਾਲ ਇੱਕ ਅਜਿਹੀ ਸ਼ਕਤੀ ਵੀ ਪੈਦਾ ਹੁੰਦੀ ਹੈ ਜਿਸ ਦੇ ਸਾਹਮਣੇ ਕਈ ਚਮਤਕਾਰ ਵਾਪਰਨ ਲੱਗਦੇ ਹਨ. ਕ੍ਰਿਸ਼ਮੇ ਇੱਕ ਆਮ ਜਿਹੀ ਗੱਲ ਹੋ ਜਾਂਦੀ ਹੈ. ਇਸ ਅੰਦਰਲੀ ਦੁਨੀਆ ਬਾਰੇ ਇੱਕ ਅੰਗ੍ਰੇਜ਼ੀ ਪੁਸਤਕ  ਵਿਸ਼ਵ ਪੁਸਤਕ ਮੇਲੇ ਵਿੱਚ ਵੀ ਰਲੀਜ਼ ਹੋਈ. "ਮਾਈ ਵਰਲਡ ਵਿਦਿਨ". ਇਸ ਪੁਸਤਕ ਨੂੰ ਰਲੀਜ਼ ਕਰਨ ਦੀ ਰਸਮ ਸਮੇਂ ਇਸ ਪੁਸਤਕ ਦੇ ਰਚਨਾਕਾਰ ਅਰਥਾਤ ਮਨੁੱਖੀ ਸੰਸਾਧਨ ਵਿਕਾਸ, ਸੰਚਾਰ ਅਤੇ ਸੂਚਨਾ ਤਕਨੌਲੋਜੀ ਦੇ ਕੇਂਦਰੀ ਮੰਤਰੀ ਕਪਿਲ ਸਿੱਬਲ ਵੀ ਮੌਜੂਦ ਸਨ ਅਤੇ ਉਹਨਾਂ ਦੀਆਂ ਕਿਤਾਬਾਂ ਦਾ ਅਨੁਵਾਦ ਹਿੰਦੀ ਵਿੱਚ ਕਰਨ ਵਾਲੇ ਪ੍ਰਸਿਧ ਹਿੰਦੀ ਲੇਖਕ ਅਸ਼ੋਕ ਚਕਰਧਰ ਵੀ.
ਕਿਤਾਬਾਂ ਦੀ ਦੁਨੀਆ ਵਿੱਚ ਇੱਕ ਨਵਾਂ ਇਤਿਹਾਸ ਰਚਨ ਵਾਲੇ ਲੇਖਕ ਰਸੂਲ ਹਮਜਾਤੋਵ ਨੇ ਸ਼ਾਇਦ ਇਸੇ ਲਏ ਕਿਹਾ ਸੀ,"ਹਥਿਆਰ ਜਿਹੜੇ ਕਿ ਇੱਕੋ ਵਾਰ ਵਰਤੇ ਜਾਣਗੇ...ਬਾਰ ਬਾਰ ਚੁੱਕਣੇ ਪੈਂਦੇ ਹਨ....ਅਤੇ ਕਵਿਤਾ ਜਿਹੜੀ ਕਿ  ਬਾਰ ਬਾਰ ਪੜ੍ਹੀ ਜਾਵੇਗੀ ਇੱਕੋ ਵਾਰ ਲਿਖੀ ਜਾਂਦੀ ਹੈ. ਵਿਸ਼ਵ ਪੁਸਤਕ ਮੈ;ਲਏ ਵਿੱਚ ਇਸ ਕਿਤਾਬ ਨੂੰ ਰਲੀਜ਼ ਕਰਨ ਸਮੇਂ ਕਈ ਪਤਵੰਤੇ ਅਤੇ ਬੁਧੀਜੀਵੀ ਸ਼ਾਮਿਲ ਹੋਏ. ਪੁਸਤਕ ਦੇ ਕਰਤਾ ਜਨਾਬ ਕਪਿਲ ਸਿੱਬਲ ਜਿਹਨਾਂ ਨੇ ਆਪਣੇ ਦਿਲੋ ਦਿਮਾਗ ਵਿੱਚ ਕਈ ਅਜਿਹੇ ਅਨੁਭਵ ਸੰਜੋਏ ਹੋਏ ਹਨ ਜਿਹਨਾਂ ਨੂੰ ਚਾਹ ਕੇ ਵੀ ਸ਼ਬਦ ਦੇਣ ਤੋਂ ਗੁਰੇਜ਼ ਕਰਨਾ ਉਹਨਾਂ ਦੀ ਮਜਬੂਰੀ ਹੈ. ਕੇਂਦਰੀ ਮੰਤਰੀ ਦੀ ਜਿੰਮੇਵਾਰੀ, ਉੱਚੇ ਸਰਕਾਰੀ ਅਹੁਦੇ ਦੀ ਸੰਹੁ ਕਈ ਵਾਰ ਉਹਨਾਂ ਦੇ ਹੇਠ ਰੋਕਦੀ ਹੋਵੇਗੀ ਪਰ ਇਸਦੇ ਬਾਵਜੂਦ ਉਹਨਾਂ ਆਪਣੀ ਅੰਦਰਲੀ  ਦੁਨੀਆ ਦਾ ਪ੍ਰਗਟਾਵਾ ਆਪਣੀਆਂ ਕਵਿਤਾਵਾਂ ਰਾਹੀਂ ਕੀਤਾ. ਇੱਕ ਸੰਵੇਦਨਾ, ਦੂਜਾ ਖਿਆਲਾਂ ਦੀ ਉੜਾਨ ਉੱਪਰੋਂ  ਸਰਕਾਰੀ ਅਹੁਦੇ ਵਾਲੇ ਫਰਜ਼..ਇਹਨਾਂ ਸਾਰੇ ਦਬਾਵਾਂ ਦੇ ਬਾਵਜੂਦ ਬਾਹਰ ਆਈ ਇਸ ਕਵਿਤਾ ਦਾ ਸਹੀ ਮਜ਼ਾ ਇਸ ਨੂੰ ਖੁਦ ਪੜ੍ਹ ਕੇ ਹੀ ਮੰਨਿਆ ਜਾ ਸਕੇਗਾ.
ਪੁਸਤਕ ਲਾਂਚ ਸਮੇਂ  ਸਟੇਜ ਦੇ ਇਹਨਾਂ ਕੁਝ ਯਾਦਗਾਰੀ ਪਲਾਂ ਨੂੰ ਪੀਆਈਬੀ ਦੇ ਫੋਟੋਗ੍ਰਾਫਰ ਨੇ  ਹਮੇਸ਼ਾਂ ਲਈ ਸੰਭਾਲ ਲਿਆ ਅਤੇ ਹੁਣ ਓਹ ਤਸਵੀਰਾਂ ਤੁਹਾਡੇ ਸਾਹਮਣੇ ਹਨ.--ਰੈਕਟਰ ਕਥੂਰੀਆ 

No comments: