Wednesday, March 28, 2012

ਭਾਈ ਰਾਜੋਆਣਾ: ਹੁਣ 31 ਮਾਰਚ ਨੂੰ ਨਹੀਂ ਦਿੱਤੀ ਜਾਏਗੀ ਫਾਂਸੀ

ਕੇਂਦਰੀ ਗ੍ਰਹਿ ਮੰਤਰਾਲੈ ਵਲੋਂ ਚਿੱਠੀ ਜਾਰੀ: ਪੰਜਾਬ ਬੰਦ ਪੂਰੀ ਤਰ੍ਹਾਂ ਸਫਲ
ਆਖਿਰ ਮੌਤ ਇੱਕ ਵਾਰ ਫਿਰ ਫਿਰ ਪਿਛੇ ਹਟ ਗਈ  ਫਾਂਸੀ ਦੀ ਸਜ਼ਾ ਦੇ ਖਿਲਾਫ਼ ਖੜੇ ਹੋਏ ਜਨ ਸਮੂਹ ਦੇ ਰੋਹ ਅਤੇ ਰੋਸ ਦੀ ਜਿੱਤ ਹੋਈ ਹੈ ਫਾਂਸੀ ਦੀ ਸਜ਼ਾ ਸਟੇਅ ਆਰਡਰ ਕਾਰਣ ਰੁਕ ਗਈ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਕੇਂਦਰੀ ਗ੍ਰਹਿ ਮੰਤਰਾਲੈ ਵਲੋਂ ਜਾਰੀ ਕੀਤੀ ਗਈ ਚਿੱਠੀ ਮੁਤਾਬਤ ਭਾਈ ਰਾਜੋਆਣਾ ਨੂੰ ਹੁਣ 31 ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। ਇਸ 'ਤੇ ਸਟੇਅ ਲੱਗ ਚੁੱਕਾ ਹੈ। 

ਕਾਬਿਲੇ ਜ਼ਿਕਰ ਹੈ ਕਿ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਭਰ ਵਿੱਚ  ਸਿੱਖ ਜੱਥੇਬੰਦੀਆਂ ਨੇ ਮੁਕੰਮਲ ਬੰਦ ਦਾ ਸੱਦਾ ਦਿੱਤਾ ਸੀ. ਇਸ ਸੜਦੇ ਨੂੰ ਜਿਸ ਭਰਵਾਂ ਹੁੰਗਾਰਾ ਵੀ ਮਿਲਿਆ। ਇਸ ਮਸਲੇ ਨੂੰ ਲੈ ਅੱਜ ਪੂਰਾ ਪੰਜਾਬ ਬੰਦ ਰਿਹਾ। ਬੰਦ ਏਨਾ ਜਬਰਦਸਤ ਸੀ ਕਿ ਸਾਰੇ ਹੈਰਾਨ ਸਨ. ਪੰਜਾਬ ਵਿੱਚ ਇਸ ਤਰ੍ਹਾਂ ਦਾ ਮੁਕੰਮਲ ਬੰਦ ਕਈ ਦਹਾਕਿਆਂ ਮਗਰੋਂ ਦੇਖਣ ਨੂੰ ਮਿਲਿਆ
। ਛੋਟੇ ਵੱਡੇ ਸਭ ਬਾਜ਼ਾਰ ਬੰਦ ਨਜਰ ਆਏ.  ਇਸ ਬੰਦ ਦੌਰਾਨ ਕਈ ਥਾਵਾਂ ਤੇ ਟਕਰਾਅ ਦੀਆ ਘਟਨਾਵਾਂ ਵੀ ਵਾਪਰੀਆਂ. ਇਹ ਘਟਨਾਵਾਂ ਸਾਫ਼ ਸੰਕੇਤ ਸਨ ਕਿ ਜੇ ਹੁਣ ਵੀ ਫਾਂਸੀ ਦਿੱਤੀ ਗਈ ਤਾਂ ਪੰਜਾਬ ਦੇ ਹਾਲਾਤ ਫਿਰ ਖਤਰਨਾਕ ਨੌਬਤ ਵਿੱਚ ਪੁੱਜ ਸਕਦੇ ਹਨ.

ਭਾਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਫਾਂਸੀ ਦੀ ਸਜਾ ਨੂੰ ਮੁਆਫ ਕਰਾਉਣ ਦੇ ਹੱਕ 'ਚ ਨਹੀਂ ਸੀ, ਫਿਰ ਵੀ ਸਿੱਖ ਜੱਥੇਬੰਦੀਆਂ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਨਾਲ ਰਾਜੋਆਣਾ ਦੀ ਫਾਂਸੀ ਟਲ ਗਈ।

ਫਾਂਸੀ ਮੁਆਫੀ ਲਈ ਅੱਜ ਪੰਜਾਬ ਸਰਕਾਰ ਵਲੋਂ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਦਿੱਲੀ ਰਾਸ਼ਟਰਪਤੀ ਪ੍ਰਤੀਭਾ ਦੇਵੀ ਸਿੰਘ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣ ਪਹੁੰਚੇ ਹੋਏ ਸਨ।

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਜਾਰੀ ਚਿੱਠੀ ਮੁਤਾਬਕ ਹਾਲ ਦੀ ਘਡ਼ੀ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਨਹੀਂ ਦਿੱਤੀ ਜਾਵੇਗੀ। ਇਹ ਹੁਣ ਅੱਗਲੇ ਫੈਸਲੇ ਤਕ ਲਟਕ ਗਿਆ ਹੈ।

ਚੰਡੀਗਡ਼੍ਹ : ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਹੈ। ਇਸ ਦੇ ਵਿਰੋਧ 'ਚ ਅੱਜ ਪੰਜਾਬ ਬੰਦ ਪੂਰੀ ਤਰ੍ਹਾਂ ਸਫਲ ਰਿਹਾ। ਪੰਜਾਬ ਦੇ ਕਈ ਸ਼ਹਿਰਾਂ ਵਿਚ ਰੋਸ ਵਖਾਵੇ ਵੀ ਹੋਏ। ਜਲੰਧਰ ਵਿੱਚ ਭੀਡ਼ ਨੇ ਦੋ ਬੈਂਕਾਂ 'ਚ ਤੋਡ਼ਫੋਡ਼ ਕੀਤੀ। ਬੰਦ ਨੂੰ ਦੇਖਦਿਆਂ ਸਡ਼ਕੀ ਤੇ ਰੇਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ। ਆਵਾਜਾਈ ਠਪਪ ਰਹੀ ਅਤੇ ਸੜਕਾਂ ਸੁੰਨਸਾਨ ਨਜਰ ਆਈਆਂ 
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪੰਜਾਬ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਦਾ ਇਸ ਵਿਰੋਧ ਦੇ ਬਾਰੇ 'ਚ ਕਹਿਣਾ ਹੈ ਕਿ ਪੰਜਾਬ ਦੀ ਅਮਨ-ਸ਼ਾਂਤੀ ਲਈ ਸਰਕਾਰ ਜੋ ਵੀ ਕਾਰਵਾਈ ਕਰਦੀ ਅਸੀਂ ਉਸ ਦੇ ਨਾਲ ਹਾਂ। ਪਰਿਵਾਰ ਨੇ ਇਹ ਵੀ ਕਿਹਾ ਕਿ  ਇਸ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਆਪਸ 'ਚ ਬੈਠ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਇਸ ਤਰ੍ਹਾਂ ਸੂਬੇ ਦੇ ਲੋਕਾਂ 'ਚ ਡਰ ਪੈਦਾ ਕਰਨਾ ਠੀਕ ਨਹੀਂ ਹੈ। ਇਸਦੇ ਨਾਲ ਹੀ ਪਰਿਵਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਅਸੀਂ ਪੰਜਾਬ ਦੀ ਅਮਨ-ਸ਼ਾਂਤੀ 'ਚ ਰੋੜਾ ਨਹੀਂ ਬਣਨਾ ਚਾਹੁੰਦੇ।
ਪੰਜਾਬ ਬੰਦ ਬਾਰੇ ਮਿਲੀਆਂ ਖਬਰਾਂ ਮੁਤਾਬਿਕ ਪਟਿਆਲਾ 'ਚ ਪ੍ਰਦਰਸ਼ਨਕਾਰੀਆਂ ਨੇ ਅੰਮ੍ਰਿਤਸਰ-ਦਾਦਰ ਟ੍ਰੇਨ ਵੀ ਰੋਕੀ। ਪਟਿਆਲਾ ਦੀਆਂ ਸਡ਼ਕਾਂ 'ਤੇ ਜ਼ੋਰਦਾਰ ਰੋਸ ਵਖਾਵੇ ਵੀ ਹੋਏ। ਸ਼ਿਵਸੈਨਾ ਦੇ ਵਰਕਰਾਂ ਨਾਲ ਬੰਦ ਹਮੈਤੀਆਂ ਦਾ ਟਕਰਾਅ  ਵੀ ਹੋਇਆ ਅਤੇ ਅੰਮ੍ਰਿਤਸਰ 'ਚ ਵੱਡੀ ਸੰਖਿਆਂ 'ਚ ਸੁਰੱਖਿਆ ਬਲ ਵੀ ਤੈਨਾਤ ਕਰਨੇ ਪਏ। ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਉਹ ਨਹੀਂ ਜਾਣਦੇ ਕਿ ਕੌਣ ਰਾਜਨੀਤੀ ਕਰ ਰਿਹਾ ਹੈ ਪਰ ਜੋ ਕਨੂੰਨ ਹੈ ਉਸ ਦਾ ਪਾਲਣ ਹੋਣਾ ਚਾਹੀਦਾ ਹੈ।
ਪੰਜਾਬ 'ਚ ਰਾਜੋਆਣਾ ਫਾਂਸੀ ਮਾਮਲੇ ਨੂੰ ਲੈ ਕੇ ਸਿੱਖ ਸੰਗਠਨਾਂ ਨੇ ਅੱਜ ਪੰਜਾਬ ਬੰਦ ਦੌਰਾਨ ਜਲੰਧਰ-ਅੰਮ੍ਰਿਤਸਰ ਰੇਲਵੇ ਟ੍ਰੈਕ ਨੇੜੇ ਪੈਂਦੇ ਹੁਸ਼ਿਆਰਪੁਰ ਫਾਟਕ 'ਤੇ ਸ਼ਾਨ-ਏ-ਪੰਜਾਬ ਟ੍ਰੇਨ ਨੂੰ ਵੀ ਰੋਕਿਆ
। ਟ੍ਰੇਨ ਨੂੰ ਘੇਰ ਕੇ ਖੜੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਮੌਕੇ ਇਕ ਪੁਲਸ ਕਰਮੀ ਦਾ ਹੱਥ ਵੀ ਕੱਟ ਦਿੱਤਾ ਗਿਆ ਅਤੇ ਇੱਕ ਹੋਰ ਨੂੰ ਵੀ ਜ਼ਖਮੀ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਨ-ਏ-ਪੰਜਾਬ ਟ੍ਰੇਨ ਨੂੰ ਘੇਰ ਕੇ ਖਡ਼੍ਹੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਸਮੇਂ ਪੁਲਸ ਨੂੰ ਸਿੱਖ ਨੌਜਵਾਨਾ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਨੂੰ ਹੈਡਕਾਂਸਟੇਬਲ ਹਰਪ੍ਰੀਤ ਸਿੰਘ ਦਾ ਖੱਬਾ ਹੱਥ ਕੱਟ ਦਿੱਤਾ ਗਿਆ ਦੂਜੇ ਨੂੰ ਜ਼ਖਮੀ ਕਰ ਦਿੱਤਾ ਗਿਆ। ਉਨ੍ਹਾਂ ਨੂੰ ਤਤਕਾਲ ਹਸਪਤਾਲ ਪਹੁੰਚਾਇਆ ਗਿਆ। 
ਇਸੇ ਤਰ੍ਹਾਂ ਕਪੂਰਥਲਾ 'ਚ ਵੀ ਤਲਵਾਰ ਲਹਿਰਾਉਂਦੇ ਇਕ ਪ੍ਰਦਰਸ਼ਨਕਾਰੀ ਤੋਂ ਤਲਵਾਰ ਖੋਂਹਣਾ ਪੁਲਸ ਉਪ ਕਮਿਸ਼ਨਰ ਸੰਦੀਪ ਸ਼ਰਮਾ ਨੂੰ ਮਹਿੰਗਾ ਪੈ ਗਿਆ ਅਤੇ ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਤੋਂ ਅਪਣੀ ਜਾਨ ਬਚਾਉਣ ਲਈ ਮੁਆਫੀ ਮੰਗਣੀ ਪਈ। ਪੁਲਸ ਕਰਮੀ ਨੇ ਇਕ ਪ੍ਰਦਰਸ਼ਨਕਾਰੀ ਤੋਂ ਤਲਵਾਰ ਖੋਹ ਲਈ ਅਤੇ ਸਾਰੇ ਪ੍ਰਦਰਸ਼ਨਕਾਰੀ ਪੁਲਸ ਦੇ ਪਿੱਛੇ ਪੈ ਗਏ। ਉਨ੍ਹਾਂ ਨੇ ਪੁਲਸ ਦੀ ਜੀਪ ਨੂੰ ਘੇਰ ਲਿਆ। ਸ਼ਰਮਾ ਨੇਡ਼ਲੇ ਜਰਮਨੀ ਹਸਪਤਾਲ 'ਚ ਜਾ ਵਡ਼ੇ। ਉਨ੍ਹਾਂ ਦੀ ਹੋਰ ਲੋਕਾਂ ਨੇ ਦਖਲ ਦੇ ਕੇ ਜਾਨ ਬਚਾਈ ਅਤੇ ਹਾਲਤ ਹੋਰ ਵਿਗ੍ਦਾਨੋੰ ਬਚ ਗਈ।
ਜਲੰਧਰ ਸ਼ਹਿਰ 'ਚ ਪ੍ਰਦਰਸ਼ਨਕਾਰੀਆਂ ਨੇ ਬੈਂਕਾਂ ਅਤੇ ਦੁਕਾਨਾ 'ਚ ਤੋਡ਼ਫੋਡ਼ ਕੀਤੀ। ਨਗਰ ਪਾਲਿਕਾ ਦਫਤਰ ਨੂੰ ਜਬਰਦਸਤੀ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਦੇ ਦਖਲ ਨਾਲ ਉਹ ਸਫਲ ਨਾ ਹੋ ਸਕੇ। ਉਪ ਕਮਿਸ਼ਨਰ ਦਫਤਰ ਦੇ ਬਾਹਰ ਪੱਥਰਬਾਜੀ ਕੀਤੀ ਗਈ। ਪੁਲਸ ਦੇ ਸਖਤ ਪ੍ਰਬੰਧ ਹੋਣ ਦੇ ਬਾਵਯੂਦ ਕਈ ਜਗ੍ਹਾ ਹਿੰਸਾ ਦੀਆਂ ਵਾਰਦਾਤਾਂ ਹੋਈਆਂ। ਕੁਲ ਮਿਲਾ ਕੇ ਸਥਿਤੀ ਤਨਾਅਪੂਰਨ ਪਰ ਕੰਟਰੋਲ 'ਚ ਰਹੀ।
ਸੰਗਰੂਰ ਜਿਲ੍ਹੇ ਦੇ ਲਹਿਰਾਗਾਗਾ ਸ਼ਹਿਰ 'ਚ ਦੁਕਾਨਦਾਰਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰੀ ਝਡ਼ਪ ਹੋ ਗਈ ਅਤੇ ਪਥਰਾਹ ਹੋਇਆ। ਦੁਕਾਨਦਾਰ ਦੁਕਾਨਾ ਬੰਦ ਕਰੇ ਤਾਸ਼ ਖੇਡਦੇ ਰਿਹੇ। ਹਿੰਦੂ ਬਹੂਬਲ ਪਠਾਨਕੋਟ ਜਿਲ੍ਹੇ 'ਚ ਬੰਦ ਦਾ ਕੋਈ ਅਸਰ ਨਹੀਂ ਦਿਸਿਆ। ਉੱਥੇ ਜਨ-ਜੀਵਨ ਆਮ ਵਾਂਗ ਰਿਹਾ।

ਇਸ ਬੰਦ ਨੇ ਇੱਕ ਵਾਰ ਫੇਰ ਇਹ ਸਾਬਿਤ ਕੀਤਾ ਹੈ ਕਿ ਪੰਜਾਬ ਦੇ ਨੌਜਵਾਨ ਕਿਸ ਸੋਚ ਦੇ ਨਾਲ ਹਨ ਅਤੇ ਕਿਹਨਾਂ ਵਿਚਾਰਾਂ ਦੇ ਧਾਰਨੀ ਹਨ

No comments: