Monday, February 20, 2012

"ਹਕੀਕਤਾਂ ਬਹੁਤੀਆਂ ਨਹੀਂ ਬਦਲੀਆਂ "

ਉਦੋਂ ਲਿਖਣ ਲਈ ਓਹੀ ਕੱਚੀਆਂ-ਪੱਕੀਆਂ ਕੰਧਾਂ ਹੁੰਦੀਆਂ ਸਨ..ਤੇ ਹੁਣ ਇਹ ਫੇਸਬੁਕ ਦੀ ਕੰਧ ਹੈ!
ਲੋਕਾਂ ਅਤੇ ਸੰਘਰਸ਼ਾਂ ਦੀ ਗੱਲ ਕਰਨ ਵਾਲੇ ਪ੍ਰਸਿਧ ਸ਼ਾਇਰ ਡਾਕਟਰ ਲੋਕ ਰਾਜ ਵੱਲੋਂ ਸ਼ਨੀਵਾਰ,18 ਫਰਵਰੀ, 2012 ਨੂੰ ਤਾਰੀਖ ਬਦਲਦਿਆਂ ਸਾਰ ਤੜਕੇ ਤੜਕੇ 12:29 ਵਜੇ ਇੱਕ ਲਿਖਤ ਪੋਸਟ ਕੀਤੀ ਗਈ   ਲਿਖਤ ਵਿੱਚ ਉਹਨਾਂ ਵੇਲਿਆਂ ਦੀ ਗੱਲ ਹੈ ਜਿਹੜੇ ਲੰਘ ਕੇ ਵੀ ਨਹੀਂ ਲੰਘੇ, ਓਹ ਵੇਲੇ ਜਿਹੜੇ ਅੱਜ ਵੀ ਮੌਜੂਦ ਹਨ ਬਖਸ਼ਿੰਦਰ ਹੁਰਾਂ ਦੇ ਸ਼ਾਨਦਾਨ ਵਿੱਚ ਆਖੀਏ ਤਾਂ ਕਿਹਾ ਜਾ ਸਕਦਾ ਹੈ "ਹਕੀਕਤਾਂ ਬਹੁਤੀਆਂ ਨਹੀਂ ਬਦਲੀਆਂ।" ਨਾਵਾਂ ਅਤੇ ਥਾਵਾਂ ਵਿੱਚ ਆਈਆਂ ਤਬਦੀਲੀਆਂ ਦੇ ਨਾਲ ਨਾਲ ਇਹ ਗੱਲ ਬਾਰ ਬਾਰ ਸਾਬਿਤ ਹੋਈ ਹੈ ਕਿ ਹੁਣ ਸੰਘਰਸ਼ਾਂ ਦੋ ਲੋੜ ਪਹਿਲਾਂ ਨਾਲੋਂ ਕਿਤੇ ਜਿਆਦਾ ਹੈ। ਇਹਨਾਂ ਸੰਘਰਸ਼ਾਂ ਦੇ ਦਮਨ ਲਈ ਕੀਤੇ ਗਏ ਪ੍ਰਬੰਧਾਂ ਨਾਲ ਵੀ ਇਹੀ ਸਾਬਿਤ ਹੁੰਦਾ ਹੈ ਕਿ ਲੋਕਾਂ ਅਤੇ ਜੋਕਾਂ ਵਿਚਕਾਰਲਾ ਪਾੜਾ ਵਧਿਆ ਹੈ...ਮਹਿਲਾਂ ਅਤੇ ਢੋਕਾਂ ਵਿਚਲੀ ਲਕੀਰ ਹੋਰ ਗੂਹੜੀ ਹੋਈ ਹੈ ਕਾਲੀ ਬੋਲੀ ਰਾਤ ਅਤੇ ਨਿਰਾਸ਼ਾ ਦੇ ਹਨੇਰਿਆਂ ਵਿੱਚ ਲੋਕ ਸੰਘਰਸ਼ਾਂ ਦੀ ਬਿਜਲੀ ਬਾਰ ਬਾਰ ਚਮਕਦੀ ਹੈ ਅਤੇ ਉਸ ਪ੍ਰਸਿਧ ਗੀਤ ਦੀ ਯਾਦ ਵੀ ਦੁਆਉਂਦੀ ਹੈ ਕਿ ਰਾਤ ਭਰ ਕਾ ਹੈ ਮਹਿਮਾਂ ਅੰਧੇਰਾ, ਕਿਸਕੇ ਰੋਕੇ ਰੁਕਾ ਹੈ ਸਵੇਰਾ...! ਇਸ ਲਈ ਲੰਘੇ ਹੋਏ ਵੇਲਿਆਂ ਦੀ ਇਹ ਸਚੀ ਦਾਸਤਾਨ ਅੱਜ ਦੇ ਮੌਜੂਦਾ ਦੌਰ ਵਿੱਚ ਹੋਰ ਵੀ ਪ੍ਰਸੰਗਿਕ ਹੋ ਗਈ ਹੈ। ਜੇ ਤੁਹਾਡੇ ਜਹੀਂ ਵਿੱਚ ਵੀ ਕੋਈ ਐਸੀ ਯਾਦ ਹੈ ਤਾਂ ਅੱਜ ਹੀ ਲਿਖ ਘੱਲੋ।-ਰੈਕਟਰ ਕਥੂਰੀਆ 
ਮੇਰੀ ਸਿੱਖਿਆ (ਜਾਰੀ)
ਸੰਘਰਸ਼ ਦਾ ਅਗਲਾ ਪਡ਼ਾਅ ਹੋਰ ਵੀ ਔਖਾ ਸੀ| ਸਾਡੀਆਂ ਸਭ ਦੀਆਂ 'ਪੇਸ਼ੀਆਂ' ਹੋ ਚੁੱਕੀਆਂ ਸਨ....ਇੱਕ ਦੋ ਨੂੰ ਛੱਡ ਕੇ ਸਭ ਨੇ ਤਕਰੀਬਨ ਇੱਕੋ ਜਿਹੇ ਸਪਸ਼ਟੀਕਰਨ ਦਿੱਤੇ ਸਨ ਤੇ ਅਸੀਂ 'ਜਿਊਰੀ' ਦਾ ਫੈਸਲਾ ਉਡੀਕ ਰਹੇ ਸਾਂ.....ਪੰਜਾਬ ਦੀਆਂ ਸਾਰੀਆਂ ਅਖਬਾਰਾਂ ਵਿਚ ਜਲਦੀ ਹੀ ਮੁਖ ਖਬਰ ਲੱਗ ਗਈ ਸੀ, "ਮੈਡੀਕਲ ਕਾਲਿਜ ਪਟਿਆਲਾ ਦੇ ਵਿਦਿਆਰਥੀ ਆਗੂ ਨਿਲੰਬਿਤ".....ਛੇ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਦੇ ਅਰਸੇ ਲਈ ਸਾਨੂੰ ਕਾਲਿਜ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਹੋਸਟਲ ਵਿੱਚੋਂ ਸਥਾਈ ਤੌਰ ਤੇ ਬਾਹਰ ਕਰ ਦਿੱਤਾ ਗਿਆ ਸੀ....ਰੈਲੀਆਂ, ਮੁਜ਼ਾਹਰੇ, ਬਾਕੀ ਕਾਲਿਜਾਂ ਦਾ ਸਾਥ....ਪੰਜਾਬੀ ਯੂਨੀਵਰਸਿਟੀ ਕੈਂਪਸ ਤੇ ਪਟਿਆਲਾ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਕਾਲਿਜਾਂ ਵਿਚ ਵੀ ਸਾਡੀ ਹਿਮਾਇਤ ਵਿਚ ਰੈਲੀਆਂ/ਹਡ਼ਤਾਲਾਂ ਹੋਈਆਂ.....ਪਰ ਮਸਲਾ ਸਾਡੇ ਕਾਲਿਜ ਦੇ ਪ੍ਰਸਾਸ਼ਨ ਤੋਂ ਵੀ ਅੱਗੇ, ਪੰਜਾਬ ਸਰਕਾਰ ਦੇ ਹਥ ਵਿਚ ਪਹੁੰਚ ਗਿਆ ਸੀ. 

ਫਿਰ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਇਆ...ਸਾਡੇ ਤੰਬੂ ਚੋਂ ਪੁਲਿਸ ਵਾਲੇ ਆ ਕੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਕੇ ਲੈ ਗਏ ਤੇ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਬੰਦ ਕਰ ਦਿੱਤਾ.....ਫਿਰ ਕੁਝ ਹੋਰ ਸਾਥੀਆਂ ਨੂੰ ਵੀ ਇਸੇ ਤਰਾਂ ਲੈ ਗਏ! ਅਸੀਂ ਥੋਡ਼ੇ ਜਹੇ ਸਾਥੀ ਹੀ ਬਚ ਸਕੇ ਸਾਂ....ਇੱਕ ਰਾਤ ਟੈਂਟ ਵਿਚ ਸੌਂਣ  ਦੀ ਤਿਆਰੀ ਕਰ ਹੀ ਰਹੇ ਸਾਂ ਕਿ ਪੁਲਿਸ ਦੀ ਗੱਡੀ ਫਿਰ ਆਯੀ....ਜੀਪ ਸੀ, ਗ੍ਰਿਫਤਾਰੀ ਵਾਲੀ ਵੈਨ ਨਹੀਂ...ਥਾਣੇਦਾਰ ਨੇ ਦੇਖਿਆ ਕਿ ਕੌਣ ਕੌਣ ਉਸ ਵਕਤ ਟੈਂਟ ਵਿਚ ਸੀ, ਤੇ ਫਿਰ ਆਪਣੇ ਨਾਲ ਵਾਲੇ ਨੂੰ ਕਹਿਣ ਲੱਗਾ, "ਆਪਣੇ ਹੀ ਬੰਦੇ ਲੱਗਦੇ ਸਾਰੇ....." 
ਚਰਨਜੀਤ, ਮੈਂ ਤੇ ਇੱਕ ਦੋ ਹੋਰ ਸਾਥੀ ਸਾਂ ਉਸ ਵਕਤ.....ਸਲਾਹ ਕੀਤੀ ਕਿ ਕੀ ਕੀਤਾ ਜਾਵੇ, ਤੇ ਫੈਸਲਾ ਹੋਇਆ ਕਿ ਸਭ ਦੇ ਗ੍ਰਿਫਤਾਰ  ਹੋਣ ਨਾਲ ਤਾਂ ਸਭ ਖਤਮ ਹੋ ਜਾਏਗਾ...ਸੋ ਅਸੀਂ ਟੈਂਟ ਤੋਂ ਗਾਇਬ ਹੋ ਗਏ....ਬਾਅਦ ਦੇ ਟਿਕਾਣੇ ਪ੍ਰੋਫੈਸਰ ਐਮ.ਸੀ. ਭਾਰਦਵਾਜ ਦਾ ਘਰ ਜਾਂ ਡਾਕਟਰ ਪ੍ਰੇਮ ਖੋਸਲਾ ਦਾ ਘਰ ਰਹੇ ਕਾਫੀ ਦੇਰ ਤੱਕ!

ਜਿਹਡ਼ੇ ਸਾਥੀਆਂ ਨੂੰ ਪਟਿਆਲਾ ਜੇਲ੍ਹ ਲਿਜਾਇਆ ਗਿਆ ਸੀ, ਉਨ੍ਹਾਂ ਨੂੰ ਮਿਲਣ ਅਸੀਂ ਜਾਂਦੇ ਤਾਂ ਓਹ ਪੂਰੇ ਖੁਸ਼ ਤੇ ਚਡ਼੍ਹਦੀਆਂ ਕਲਾਂ ਚ ਹੁੰਦੇ...ਸਾਨੂੰ ਮਜ਼ਾਕ ਕਰਦੇ...ਸਾਧੂ, ਦਲਜੀਤ, ਸੰਪੂਰਨ...ਤੇ ਹੋਰ ਬਹੁਤ ਹੀ ਕਰੀਬੀ ਦੋਸਤ ਸਨ ਜੇਲ੍ਹ ਵਿਚ ਉਸ ਵਕਤ, ਜਿਨ੍ਹਾਂ ਨੂੰ ਕੁਝ ਦਿਨਾਂ ਬਾਅਦ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ.....ਸਾਡੇ ਦੋਸਤ ਵਕੀਲ ' ਕਾਮਰੇਡ ਬਹਿਗਲ' ਦੀ ਮਦਦ ਨਾਲ.

ਬਾਹਰ ਆਕੇ ਜੋ ਆਪਣਾ ਜੇਲ੍ਹ ਵਾਲਾ ਤਜਰਬਾ ਦੋਸਤਾਂ ਨੇ ਦੱਸਿਆ, ਓਹ ਆਪਣੇ ਆਪ ਵਿਚ ਅੱਖਾਂ ਖੋਲ੍ਹਣ ਵਾਲਾ ਤੇ ਬਹੁਤ ਕੁਝ ਸਿਖਾਉਣ ਵਾਲਾ ਸੀ...ਜੇਲ੍ਹ ਅੰਦਰ ਆਪਣੀ ਹੀ ਤਰਾਂ ਦਾ ਤੰਤਰ ਹੁੰਦਾ ਹੈ...ਬਾਹਰਲੇ ਸਮਾਜ ਵਾਂਗ ਓਥੇ ਵੀ ਪੂਰੀ ਸਮਾਜਿਕ ਦਰਜਾਬੰਦੀ ਹੁੰਦੀ ਹੈ...ਸਭ ਤੋਂ ਉੱਚਾ ਦਰਜਾ ਉਸ ਦਾ ਹੁੰਦਾ ਹੈ ਜੋ ਕਤਲ ਦੇ ਕੇਸ ਵਿਚ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੁੰਦਾ ਹੈ...ਅਜੇਹਾ ਕਤਲ ਜੋ ਉਸ ਨੇ ਹੱਕ ਖਾਤਿਰ ਕੀਤਾ ਹੋਵੇ......ਜਿੰਨੇ ਵਧ ਕਤਲ ਓਨੀ ਵੱਡੀ ਇਜ਼ਤ..............ਅਜੀਬ ਲੱਗਦਾ ਹੈ ਨਾ? ਉਨ੍ਹਾਂ ਦਾ ਆਪਣਾ ਹੀ ਤਰਕ ਸ਼ਾਸਤਰ ਹੈ........ਕਿਸੇ ਮੋਰਚੇ ਵਿਚ ਸਰਕਾਰ ਦੇ ਖਿਲਾਫ਼ ਲਡ਼ਨ ਵਾਲੇ ਕੈਦੀਆਂ ਦੀ ਵੀ ਬਹੁਤ ਇਜ਼ਤ ਕਰਦੇ ਨੇ ਓਹ....ਜੇਲ੍ਹ ਵਿਚ ਬੰਦ ਕ਼ੈਦੀ ਅਕਸਰ ਕਹਿੰਦੇ ਨੇ ਕਿ ਜੋ ਅਸਲੀ 'ਮਰਦ' ਨੇ ਓਹ ਜਾਂ ਤਾਂ ਜੇਲ੍ਹਾਂ ਵਿਚ ਡੱਕੇ ਹੋਏ ਨੇ, ਜਾਂ ਸੰਘਰਸ਼ ਕਰ ਰਹੇ ਨੇ.....ਇਹ ਕੋਈ ਪੋਲੀਟੀਕਲ ਕੈਦੀਆਂ ਦੀ ਭਾਸ਼ਾ ਨਹੀਂ ਹੈ, ਆਮ ਕੈਦੀਆਂ ਦੀ ਹੈ.........ਰੇਪ ਵਰਗੇ ਕੇਸਾਂ ਵਿਚ ਅੰਦਰ ਹੋਣ ਵਾਲਿਆਂ ਨੂੰ ਬਹੁਤ ਬੁਰੀ ਨਜਰ ਨਾਲ ਦੇਖਿਆ ਜਾਂਦਾ ਹੈ. ਸਾਡੇ ਸਾਥੀਆਂ ਦੀ ਬਡ਼ੀ ਸੇਵਾ ਕੀਤੀ ਕੈਦੀਆਂ ਨੇ ਜਿੰਨੇ ਦਿਨ ਓਹ ਅੰਦਰ ਰਹੇ.

ਇੱਕ ਬਹੁਤ ਹੀ ਲੰਮਾ ਚੌਡ਼ਾ ਆਦਮੀ ਸੀ ਉਮਰ ਕ਼ੈਦੀ...ਅਜਮੇਰ ਨਾਂ ਸੀ ਉਸ ਦਾ.....ਬੋਲੀ ਤੋਂ ਪਟਿਆਲੇ ਦੇ ਆਸ ਪਾਸ ਦਾ ਹੀ ਲੱਗਦਾ ਸੀ...ਡੀਲ ਡੌਲ ਤੇ ਰੰਗ ਰੂਪ ਤੋਂ ਨਿਰਾ ਕਿੱਕਰ ਸਿੰਘ ਭਲਵਾਨ! ਉਸ ਦਾ 'ਨਿੱਕ-ਨੇਮ' ਅਜਮੇਰ ਭੂਤ ਸੀ ... ਉਸ ਨੇ ਚਾਰ ਬੰਦੇ ਮਾਰ ਦਿੱਤੇ ਸਨ ਕੱਲੇ ਨੇ  ਕਿਸੇ ਲਡ਼ਾਈ ਵਿਚ....ਉਸ ਲਡ਼ਾਈ ਬਾਰੇ ਗੱਲ ਕਰਦਾ ਕਹਿੰਦਾ ਹੁੰਦਾ ਸੀ, "ਸਾਲਿਆਂ ਕੇ  ਚਾਰ  ਚਾਰ ਈ ਮਾਰੀਆਂ ਤੀ  ਮੰਨੇ ਤੋ..."  ਸਾਡੇ ਦੋਸਤਾਂ ਨੂੰ ਕਿਹਾ ਕਰਦਾ ਸੀ,"ਬਚਿਓ, ਥਾਰੇ ਪ੍ਰਿੰਸਿਪਲ ਕੋ ਤੋ ਮੈਂ ਮਿਲੂੰਗਾ....ਮੰਨੇ ਬਾਹਰ ਆਣ ਦਿਓ ਕੇਰਾਂ..." 

ਕਈ ਕ਼ੈਦੀ ਐਸੇ ਵੀ ਸਨ ਜਿਨ੍ਹਾਂ ਦੀ ਕੈਦ ਵੀ ਖਤਮ ਹੋ ਚੁਕੀ ਸੀ ਪਰ ਉਨ੍ਹਾਂ ਦਾ 'ਬਾਹਰ' ਦੀ ਦੁਨੀਆਂ 'ਚ ਕੋਈ ਨਹੀਂ ਰਿਹਾ ਸੀ ਤੇ ਉਹ ਓਥੇ ਦੇ ਹੀ ਹੋ ਕੇ ਰਹਿ ਗਏ ਸਨ......ਇੱਕ ਬਾਬਾ ਸੀ ਜੋ ਕਿਸੇ ਨਾਲ ਘਟ ਹੀ ਕੋਈ ਗੱਲ ਕਰਦਾ ਸੀ ਤੇ ਸਾਰਾ ਦਿਨ ਬੂਟਿਆਂ ਨੂੰ ਗੋਡੀ ਕਰਦਾ ਜਾਂ ਪਾਣੀ ਦਿੰਦਾ ਰਹਿੰਦਾ ......ਜਿਵੇਂ ਉਸ ਦੀ ਜਿੰਦਗੀ ਦਾ ਇਹੀ ਮਕਸਦ ਰਹਿ ਗਿਆ ਹੋਵੇ.....! 

ਸਭ ਤੋਂ ਵਧ ਖੁਸ਼ੀ ਕਿਸੇ ਵੀ ਕੈਦੀ ਨੂੰ ਉਦੋਂ ਹੁੰਦੀ ਸੀ ਜਦੋਂ ਉਸ ਨੂੰ ਕੋਈ ਮਿਲਣ ਆ ਰਿਹਾ ਹੋਵੇ.....ਉਸ ਨੂੰ ਕਹਿੰਦੇ ਸੀ "ਫਲਾਣੇ ਦੀ ਮੁਲਾਕਾਤ ਆਈ ਆ ਅੱਜ"......... ਸਾਰਾ ਦਿਨ ਤਿਓਹਾਰ ਵਰਗਾ ਮਾਹੌਲ ਰਹਿੰਦਾ....ਜੇ ਕਿਸੇ ਨੂੰ ਕੋਈ ਔਰਤ ਮਿਲਣ ਆਈ ਹੋਵੇ ਤਾਂ ਸੋਨੇ ਤੇ ਸੁਹਾਗਾ ਹੁੰਦਾ......ਕਈ ਤਾਂ ਦੂਸਰੀਆਂ ਨੂੰ ਮਿਲਣ ਆਈਆਂ ਔਰਤਾਂ ਵਲ ਦੇਖ ਕੇ ਹੀ ਏਨੇ ਖੁਸ਼ ਹੋ ਜਾਂਦੇ ਜਿਵੇਂ ਰੱਬ ਦੇ ਦਰਸ਼ਨ ਹੋ ਗਏ ਹੋਣ!

ਜਿਸ ਦਿਨ ਸਾਡੇ ਸਾਥੀ ਬਾਹਰ ਆਏ ਤਾਂ ਸਾਰੇ ਕ਼ੈਦੀਆਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਹਰ ਕਿਸੇ ਨੇ 'ਬਾਹਰ' ਆ ਕੇ ਸਾਨੂੰ ਸਜਾਵਾਂ ਦੇਣ ਵਾਲੇ ਅਧਿਕਾਰੀਆਂ ਨੂੰ 'ਦੇਖਣ' ਦੀ ਇਛਾ ਜ਼ਾਹਿਰ ਕੀਤੀ ਸੀ.......ਅਜਮੇਰ 'ਭੂਤ' ਤਾਂ ਛੁੱਟਣ ਤੋਂ ਬਾਅਦ ਸਾਡੀ ਖਾਤਿਰ ਦੋਬਾਰਾ ਜੇਲ੍ਹ ਜਾਣ ਨੂੰ ਤਿਆਰ ਸੀ!



 ·  ·  · Share

    • Lok Raj Daljit Singh SainiKundan PaulMohan SinghMohan Begowal
      Saturday at 12:59am · 

    • Kawaldeep Singh Hosha I really liked reading such experiences of student life of yours ...
      Saturday at 1:13am ·  ·  1

    • Lok Raj ਸਚਮੁਚ ਹੀ ਜਿੰਦਗੀ ਦੀ ਧਾਰਾ ਨੂੰ ਸੇਧ ਦੇਣ ਵਾਲੇ ਅਨੁਭਵ ਸਨ ਓਹ!
      Saturday at 1:36am · 

    • Harindar Atwal Thanks for sharing your life.....
      Saturday at 1:48am · 

    • Binder Pal Fateh kamm de tajarbe ne sir vaise jail bare mai philan vi sunia hai te jail vekhi vi hai mera ikk dost hunda si usdi mulakat krn janda si mai
      Saturday at 3:54am ·  ·  1

    • Dayal Gullu 
      ਬੜਾ ਹੀ ਚੰਗਾ ਲੱਗਿਆ ਪੜ੍ਹ ਕੇ , ਬਹੁਤ ਹੀ ਰੋਚਕ ਵੀ , ਮੇਨੂੰ ਇਸ ਰੋਲੇ ਦਾ ਪਤਾ ਸੀ , ਕਿਓਂਕਿ ਮੇਰੀ ਸਹੇਲੀ ਉਥੇ ਪੜ੍ਹਦੀ ਸੀ ... ਪਰ ਕਾਰਨਾਂ ਦਾ ਇੰਨਾ ਪਤਾ ਨਹੀ ਸੀ .. ..ਉਹ ਮੇਰੇ ਕਾਲੇ ਦਿਨ ਸਨ ਇੱਕ ਕਿਸਮ ਨਾਲ; ਸੋ ਬਾਹਰ ਦੀ ਦੁਨੀਆ ਇੰਨੀ ਦਿਖਦੀ ਨਹੀਂ ਸੀ ...ਪੰਜਾਬ ਦੀਆਂ ਜੇਲਾਂ ਦਾ ਤਾਂ ਪਤਾ ਨਹੀਂ ਸੀ ਸੀ ਪਰ ਇਥੇ ਮੈਂ 2 - 3 ਵਾਰੀ ਜੇਲ੍ਹ ਵਿੱਚ ਪੜ੍ਹਾਨ ਜਰੂਰ ਗਈ ਹਾਂ । ਕੁੜੀਆਂ ਤੇ ਮੁੰਡਿਆਂ ਨੂੰ ਅੱਡ ਤਾਂ ਰਖਦੇ ਹੀ ਨੇ , ਇੱਕ ਮੈਂ ਬਿਲਕੁਲ ਸੋਲਿਟਰੀ ਸੈਲ ਵਿੱਚ ਕੁਝ ਮੁੰਡਿਆਂ ਨਾਲ ਕੰਮ ਕੀਤਾ ਹੈ ; ਕਤਲ ਕੇਸ ਸਨ ਉਨ੍ਹਾਂ ਸਿਰ ਤੇ ..ਹੈਰਾਨੀ ਦੀ ਗੱਲ ਸੀ ਕਿ ਮੇਨੂੰ ਉਸ ਆਪਣੀ ਹਾਈ ਸਕੂਲ ਦੇ ਬਚਿਆਂ ਨਾਲੋਂ ਕਿਤੇ ਅੱਡ ਨਹੀਂ ਸੀ ਲੱਗੇ ...ਸੋਚ ਸੋਚ ਹੈਰਾਨ ਹੁੰਦੀ ਸੀ ਕਿ ਉਹ ਕਿਵੇਂ ਇਸ ਤਰ੍ਹਾਂ ਕਰ ਸਕੇ ਸਨ , ਪਰ ਕੁੜੀਆਂ ਬਾਰੇ ਮੇਰਾ ਤਜਰਬਾ ਮਾੜਾ ਸੀ ....ਉਨ੍ਹਾਂ ਦੀ ਬੋਲਚਾਲ ਵਿੱਚ ਬਹੁਤ ਗਾਹਲਾਂ ਸਨ ....

      Saturday at 8:28am ·  ·  3

    • Rajan Singh Inj laggia jive kise naval da koi bnd padh rìha hova. Bahut anand aya. Waiting for next suppliment, if any.
      Bestwishes Lokraj ji.

      Saturday at 9:37am ·  ·  1

    • Rozy Singh ਤੁਹਾਡੀਆਂ ਇਹ ਯਾਦਗਾਰਾਂ ਸਾਡੀ ਮਾਲੂਮਾਤ ਵਿੱਚ ਚੋਖਾ ਇਜਾਫਾ ਕਰ ਰਹੀਆਂ ਨੇ ਸਰ ਜੀ, ਨਾਲ ਦੀ ਨਾਲ ਸਾਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਵੀ ਹੋ ਰਹੀ ਏ ... ਇਹ ਯਾਦਾਂ ਸਾਂਝੇ ਕਰਦੇ ਰਹਿਣਾ.... ਧੰਨਵਾਦ
      Saturday at 11:17am · 

    • Jaswinder Sunami ਸਹੀ ਹੈ ਜੇਲ੍ਹ ਵਿੱਚ ਕਤਲ ਕਰਨ ਵਾਲੇ ਦੀ ਫੁੱਲ ਚੜਾਈ ਹੁੰਦੀ ਆ ਨਾ ਉਸ ਨੂੰ ਕੌਈ ਕੰਮ ਕਰਨਾ ਪੈਦਾ ਚੌਰ ਤੇ ਬਲਾਤਕਾਰੀ ਨੂੰ ਤਾਂ ਬਾਕੀ ਕੈਦੀ ਵੀ ਨਹੀ ਕੁਝ ਸਮਝਦੇ ਬਾਕੀ ਜੇਲ੍ਹ ਦੀ ਦੁਨੀਆਾਂ ਦਾ ਵੀ ਆਪਣਾ ਵੱਖਰਾ ਅਨੰਦ ਹੈ ਮਹਿਨੇ ਵਿੱਚ ਦੋ ਵਾਰ ਬੇਰਕ ਦੇ ਸਾਰੇ ਕੈਦੀਆਂ ਨੇ ਪੈਸੇ ਇੱਕਠੇ ਕਰਕੇ ਸੀ ਡੀ ਪਲੇਅਰ ਮੰਗਵਾਊਣਾ ਜਦ ਬਹੁੱਤ ਨਜ਼ਾਰਾ ਆਊਦਾ ਜਿੰਮ ਵੀ ਅੰਦਰ ਰੋਟੀਆਂ ਜਿੰਨੀਆਂ ਮਰਜ਼ੀ ਖਾਊ ਵੱਡੀ ਮੋਟਰ ਨਹਾਉਣ ਨੂੰ ਪਹਿਲੇ ਪਹਿਲੇ ਦਿਨ ਬਹੁੱਤ ਚੰਗੇ ਲੱਗਦੇ ਨੇ ਬਆਦ ਦੇ ਦਿਨ ਰੱਬ ਭਲੀ ਕਰੇ..
      Saturday at 11:46am · 

    • Balwinder Singh ਡਾਕਟਰ ਸਾਹਬ ਜੀ ,,, ਬੜਾ ਚੰਗਾ ਲੱਗਿਆ ਤੁਹਾਡੇ ਬਾਰੇ ਹੋਰ ਜਾਣ ਕੇ,,ਜਦੋਂ ਦੀ ਆਹ facebook ਆਲੀ ਕੈਦ ਹੋਈ ਐ ,,,, ਅਸੀਂ ਤੁਹਾਨੂੰ ਕਾਫੀ ਹੱਦ ਤੱਕ ਜਾਣ ਲਿਆ ਐ,,,,ਤੇ ਇਥੇ ਤੁਹਾਡੀ ਟੌਰ ਵੀ 'ਅਜਮੇਰ ਭੂਤ' ਵਰਗੀ ਹੈਗੀ,,,ਰੱਬ ਕਰੇ ਇਹ ਸਜਾ ਉਮਰ ਕੈਦ ਵਿਚ ਬਦਲ ਜਾਵੇ,,,,,,,ਕਿਉਂ ਕਿ ਇਸਤੋਂ ਬਾਹਰ ਜਾ ਕੇ ਸਿਆਣਦਾ ਸਾਨੂੰ ਵੀ ਕੋਈ ਨੀ
      Saturday at 4:41pm ·  ·  2

    • Hardeep Singh 
      ਖੂਬ ਲਿਖਿਆ 'ਲੌਕ ਰਾਜ ',.......................ਤੁਹਾਡੇ ਵਰਗੇ ਦੌਸਤਾਂ ਨਾਲ ਟੈਂਟ ਅਤੇ ਜੁਨਿਅਰ ਹੌਸਟਲ ਦੀ ਟੌਪ ਫਲੌਰ ਵਾਲੀ ਡੌਰਮੈਟਰੀ ਵਿੱਚ ਰਹਿਣ ਦਾ ਵਕਤ ਤਾਂ ਜਿਵੇਂ ਜ਼ਿਦਗ਼ੀ ਦਾ ਕਲਾਸ ਰੂਮ ਹੀ ਲਗਦਾ ਹੈ............. ਤੁਹਾਡੀ ਕੁਲੈਕਸ਼ਨ ਦੀਆਂ ਕਿਤਾਬਾਂ ਦੀ ਪੜ੍ਹਾਈ ਅਤੇ ਉਸ ਦੀਆਂ ਬਹਿਸਾਂ...See More

      Saturday at 4:50pm ·  ·  2

    • Mukhvir Singh ਪਿਆਰੀ ਸਿਮਰਤੀ , ਸਾਂਝ ਪਾਉਣ ਲਈ ਸ਼ੁਕਰੀਆ
      Saturday at 5:15pm · 

    • Dhido Gill ਲੋਕ ਰਾਜ ਬੜਾ ਸਾਰਥਿਕ ਤੇ ਰੌਚਿਕ ਮਜਮੂੰਨ ਅਰੰਭਿਆ,,,,ਝੰਡੀ ਕਰਨ ਦੀ ਆਦਤ ਨੀ ਜਾਂਦੀ
      Saturday at 9:10pm ·  ·  2

    • Lok Raj ਝੰਡੀ ਵਾਲੀ ਗੱਲ ਨਹੀਂ, Dhido ਬਾਈ ਜੀ...ਆਪਾਂ ਹੋਰ ਕਿਹੜੇ ਇਥੇ ਅਲਿਫ ਲੈਲਾ ਦੀਆਂ ਕਹਾਣੀਆਂ ਸੁਨਾਉਣੀਆਂ ਬੱਚਿਆਂ ਨੂੰ.......ਆਪਣਾ ਤਜੁਰ੍ਬਾ ਤੇ ਆਪਣੀ ਹੱਡ ਬੀਤੀ ਹੈ ਕੋਲ...ਹੋ ਸਕਦਾ ਕਿਸੇ ਨੂੰ ਅੱਗੇ ਲਾਗ ਲੱਗ ਜਾਏ, ਜਿਵੇਂ ਸਾਨੂੰ ਲੱਗੀ ਸੀ ਉਨ੍ਹਾਂ ਤੋਂ ਜੋ ਸਾਡੇ ਸੁੱਤਿਆਂ ਹੋਇਆਂ ਕੰਧਾਂ ਤੇ "ਸਾਡਾ ਰਾਹ - ਹਥਿਆਰਬੰਦ ਘੋਲ" ਲਿਖ ਜਾਂਦੇ ਸੀ ਚਾਲੀ ਕੁ ਸਾਲ ਪਹਿਲਾਂ! ਉਦੋਂ ਲਿਖਣ ਲਈ ਓਹੀ ਕੱਚੀਆਂ-ਪੱਕੀਆਂ ਕੰਧਾਂ ਹੁੰਦੀਆਂ ਸਨ....ਤੇ ਹੁਣ ਇਹ ਫੇਸਬੁਕ ਦੀ ਕੰਧ ਹੈ!
      Yesterday at 4:44am ·  ·  7

    • Dhido Gill ਓਹ ਲੋਕ ਰਾਜ ਬਾਈ ਜੀ.....ਮੇਰਾ ਮਤਲਵ ਤੁਹਾਡੇ ਸਿੱਕੇਬੰਦ ਆਹਲਾ ਕੰਮ ਤੋਂ ਸੀ...ਮੇਰਾ ਆਪਣਾ ਤਰੀਕਾ ਏਸ ਸਿੱਕੇ ਬੰਦ ਨੂੰ ਕੰਪਲੀਮੈਂਟ ਕਰਨ ਦਾ....ਸ਼ਾਲਾ ਹੋਰ ਸਾਥੀ ਵੀ ਆਵਦੇ ਯਾਦਗਾਰੀ ਮਾਣ ਮੱਤੇ ਰੋਲ ਤੇ ਤਜੁਰਬੇ ਸਾਂਝੇ ਕਰਨ ...
      Yesterday at 4:51am ·  ·  4

    • Lok Raj ਸਾਨੂੰ ਲਾਗ ਲਗਾਉਣ ਵਾਲੀ ਉਸ ਮਾਣ ਕਰਨ ਵਾਲੀ ਪੀੜ੍ਹੀ ਦੀ ਕੜੀ ਹੋ ਤੁਸੀਂ ਧੀਦੋ ਜੀ!
      Yesterday at 4:55am ·  ·  2

    • Satwant Sidhu ਵਾਹ ਸਰ ਜੀ ਅੱਜ ਹੋਰ ਜਾਨਣ ਦਾ ਮੌਕਾ ਮਿਲਿਆ ਆਪਣੀ ਹੱਡ ਬੀਤੀ ਸੇਅਰ ਕਰਨ ਲੲੀ ਤਹਿ ਦਿਲੋਂ ਸੁਕਰੀਆ
      Yesterday at 6:50am ·  ·  2

    • Satwant Sidhu ਿੲਦਾਂ ਲੱਗ ਰਿਹਾ ਜਿਵੇ ਸਾਝ ਹੋਰ ਵੱਧ ਰਹੀ ਹੈ ਬਹੁਤ ਬਹੁਤ ਸਤਿਕਾਰ
      Yesterday at 6:51am ·  ·  3

    • Bakhshinder Singh ਕੰਧਾਂ ਉੱਤੇ ਲਿਖਣ ਨਾਲ ਤਾਂ ਜਾਗ ਲੱਗਦਾ ਸੀ। "ਲੈ ਬਈ ਆਪਣੇ ਪਿੰਡ ਵੀ ਫਿਰ ਗਏ ਰਾਤੀਂ " ਸਵੇਰ ਨੂੰ ਲੋਕਾਂ ਦੇ ਮੂੰਹੋਂ ਇਹ ਸੁਣ ਕੇ ਹਾਸਾ ਵੀ ਆਉਂਦਾ ਹੁੰਦਾ ਸੀ...ਫੇਰ ਕਦੇ ਕੰਧਾਂ, ਕਦੇ ਕਾਗ਼ਤ..
      Yesterday at 8:33am ·  ·  1

    • Dhido Gill ਪੰਜਾਬੀ ਕਹਾਵਤਾਂ ਵਿੱਚ ਦਮ ਆ......ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏਂ
      Yesterday at 8:38am ·  ·  2

    • Gurjinder Mangat ਇੰਨਾ ਮਾਣ ਵਾਲਾ ਤਜਰਬਾ ਸਾਂਝਾ ਕਰਨ ਲਈ ਸ਼ੁਕਰੀਆ ਜੀ
      Yesterday at 9:48am ·  ·  2

    • Rector Kathuria ਲੋਕ ਰਾਜ ਜੀ ਇੱਕ ਹੋਰ ਸਾਰਥਕ ਲਿਖਤ ਲਈ ਮੁਬਾਰਕਾਂ ਅਤੇ ਸ਼ਿਅਰ ਕਰਨ ਲਈ ਸ਼ੁਕਰੀਆ...ਦਿਲ ਚੋਂ ਨਿਕਲੀ ਆਵਾਜ਼...ਹਕੀਕਤਾਂ ਦਾ ਬਿਆਨ ਕਰਦੇ ਸ਼ਬਦ...ਸਚਮੁਚ ਇੱਕ ਨਵਾਂ ਜੋਸ਼ ਹੈ...ਸ਼ਾਇਦ ਬੁਝੇ ਹੋਏ ਚਿਰਾਗ ਵੀ ਦੋਬਾਰਾ ਜਗ ਪੈਣ ਇਸ ਲਿਖਤ ਅਤੇ ਇਸਦੀ ਸਾਚੀ ਮੂਚੀ ਭਾਵਨਾ ਨਾਲ.....!
      about an hour ago ·  ·  1


    • Dhido Gill ਬਖਸ਼ਿੰਦਰ ਜੀ .....ਫੇਰ ਵੀ ....ਕੁੱਝ ਵੀ ਹੋਵੇ....ਇਨਕਲਾਬੀ ਜਮਹੂਰੀ ਲਹਿਰ ਦੀ ਪਾਸਟ ਟੈਂਸ ਨਹਿਂ ਹੋ ਸਕਦੀ ਗੱਲ.....ਪਰੈਜੰਟ ਤੇ ਫੀਊਚਰ ਟੈਂਸ ਵਿੱਚ ਹੀ ਹੋ ਸਕਦੀ ਹੈ.....
      about an hour ago · 

    • Bakhshinder Singh ਧੀਦੋ ਬਾਈ ! ਮੈਂ ਤਾਂ ਇਕ ਖ਼ਾਸ ਸਮੇਂ ਦੀ ਗੱਲ ਕੀਤੀ ਹੈ, ਜਿੱਦਾਂ ਡਾਕਟਰ ਲੋਕ ਰਾਜ ਕਰ ਰਹੇ ਹਨ। ਹਕੀਕਤਾਂ ਬਹੁਤੀਆਂ ਨਹੀਂ ਬਦਲੀਆਂ। ਨਾਲੇ ਇਤਿਹਾਸ 'ਪਾਸਟ ਟੈਂਸ' ਵਿਚ ਹੀ ਹੁੰਦਾ ਏ।
      about an hour ago · 


No comments: