Thursday, February 16, 2012

ਕੁਦਰਤ ਦਾ ਸ਼ਾਇਰ ਡਾਕਟਰ ਸੁਰਜੀਤ ਪਾਤਰ

ਕੁਦਰਤ ਅਤੇ ਕਵਿਤਾ ਬਾਰੇ ਵਿਚਾਰ ਪ੍ਰਗਟ ਕਰਦਿਆਂ ਡਾਕਟਰ ਸੁਰਜੀਤ ਪਾਤਰ    {ਪੀਆਈਬੀ ਫੋਟੋ}
ਆਪਣੀ ਕਾਵਿ ਸਾਧਨਾ ਦੇ ਆਰੰਭਿਕ ਦਿਨਾਂ ਤੋਂ ਹੀ ਕੁਦਰਤ ਨਾਲ ਨੇੜਤਾ ਰੱਖਣ ਵਾਲੇ ਸ਼ਾਇਰ ਡਾਕਟਰ ਸੁਰਜੀਤ ਪਾਤਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੁੱਜ ਕੇ  ਇਸ ਨੇੜਤਾ ਨੂੰ ਹੋਰ ਵੀ ਮਜਬੂਤ ਕੀਤਾ. ਕੁਦਰਤ ਨਾਲ ਇਹ ਨੇੜਤਾ ਅਤੇ ਮਨੁੱਖੀ ਦੁੱਖਾਂ ਪ੍ਰਤੀ ਸੰਵੇਦਨਾ ਡਾਕਟਰ ਪਾਤਰ ਦੀ ਸ਼ੈਰੀ ਵਿੱਚ ਅਕਸਰ ਝਲਕ ਪੈਂਦੀ ਹੈ. ਜਰਾ ਇਹਨਾਂ ਸਤਰਾਂ ਨੂੰ ਪੜੋ ਬਹੁਤ ਹੀ ਹਰਮਨ ਪਿਆਰੀਆਂ ਹੋਈਆਂ ਸਨ":
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ; 
ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ;
ਆਖੋ ਇਹਨਾਂ ਨੂੰ ਆਪਣੇ ਘਰੀਂ ਜਾਣ ਹੁਣ;
ਇਹ  ਕਦੋਂ ਤੀਕ ਏਥੇ ਖੜੇ ਰਹਿਣਗੇ !
ਯਾਦ ਰਹੇ ਕਿ ਇਹ ਉਸੇ ਪ੍ਰਸਿਧ ਗਜ਼ਲ ਦਾ ਸ਼ਿਅਰ ਹੈ ਜਿਸ ਵਿੱਚ ਸ਼ਾਇਰ ਨੇ ਆਖਿਆ ਸੀ: 
ਬੋਲਿਆ ਤਾਂ ਹਨੇਰਾ ਜਰੇਗਾ ਕਿਵੇਂ !
ਚੁੱਪ ਰਿਹਾ ਤਾਂ ਸ਼੍ਮੰਦਾਨ ਕੀ ਕਹਿਣਗੇ !
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ;
ਮੇਰਾ ਜੀਨਾ ਮਿਰੇ ਯਾਰ ਕਿੰਝ ਸਹਿਣਗੇ !
 15 ਫਰਵਰੀ ਨੂੰ ਜਦੋਂ ਨਵੀਂ ਦਿੱਲੀ ਵਿੱਚ ਇੱਕ ਯਾਦਗਾਰੀ ਇਤਿਹਾਸਿਕ ਸਾਹਿਤਿਕ ਇਕੱਤਰਤਾ ਸੀ ਤਾਂ ਉਥੇ ਵੀ ਡਾਕਟਰ ਸੁਰਜੀਤ ਪਾਤਰ ਨੇ ਸ਼ੈਰੀ ਅਤੇ ਕੁਦਰਤ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਆਪਣੇ ਨਵੇਕਲੇ ਕਾਵਿਕ ਅੰਦਾਜ਼ ਨਾਲ ਕੀਤਾ. ਇਹ ਤਸਵੀਰ ਉਸ ਲੈਕਚਰ ਦੇ ਪਲਾਂ ਦੀ ਹੀ ਹੈ.  --ਰੈਕਟਰ ਕਥੂਰੀਆ   

No comments: