Sunday, February 05, 2012

ਬਹੁਤ ਦਿਲਚਸਪ ਰਹੀ ਹੈ ਤਿਕੋਨੀ ਸੀ ਬੀ ਸੀਰੀਜ਼

5 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਤਿਕੋਨੀ ਕ੍ਰਿਕਟ ਲੜੀ ਬਾਰੇ ਰਣਜੀਤ ਸਿੰਘ ਪ੍ਰੀਤ ਦਾ ਵਿਸ਼ੇਸ਼ ਲੇਖ     
ਹੁਣ ਤੱਕ ਇਹ ਕ੍ਰਿਕਟ  ਟੂਰਨਾਮੈਂਟ 29 ਵਾਰੀ ਖੇਡਿਆ ਜਾ ਚੁੱਕਾ ਹੈ                                          
1979 ਤੋਂ ਲੈ ਕੇ ਹੁਣ ਤੱਕ ਆਸਟਰੇਲੀਆ ਦੀ ਹੀ ਮੇਜ਼ਬਾਨੀ ਅਧੀਨ ਹੁੰਦੀ ਆ ਰਹੀ, ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ ਸੀਰੀਜ਼)ਨੂੰ ਤਿਕੋਨੀ ਕ੍ਰਿਕਟ ਲੜੀ ਵੀ ਕਿਹਾ ਜਾਂਦਾ ਹੈ । ਇਸ ਦੇ ਸਪੌਂਸਰਸ਼ਿੱਪ ਬਦਲਣ ਦੇ ਨਾਲ ਹੀ ਇਸ ਦਾ ਨਾਅ ਵੀ ਬਦਲ ਜਾਂਦਾ ਰਿਹਾ  ਹੈ । ਇਸ ਦਾ ਆਗਾਜ਼ 1979 ਤੋਂ ਬੈਨਸਨ ਐਂਡ ਹੈਜ਼ਿਸ ਵਿਸ਼ਵ ਸੀਰੀਜ਼ ਕੱਪ ਦੇ ਨਾਅ ਨਾਲ ਹੋਇਆ ਸੀ । ਜੋ 1987-88 ਤੱਕ ਪ੍ਰਚੱਲਤ ਰਿਹਾ । ਫਿਰ 1988-89 ਤੋਂ 1995-96 ਤੱਕ ਬੈਨਸਨ ਐਂਡ ਹੈਜ਼ਿਸ ਵਿਸ਼ਵ ਸੀਰੀਜ਼ ਆਖਿਆ ਜਾਣ ਲੱਗਿਆ । ਇਸ ਤੋਂ ਬਾਅਦ ਨਵੇ ਨਿਯਮਾਂ ਤਹਿਤ ਆਸਟਰੇਲੀਆ ਵਿੱਚ ਤਬਾਕੂ ਇਸ਼ਤਿਆਰਬਾਜ਼ੀ ਸਦਕਾ 1995-96 ਤੋਂ ਪਿੱਛੋਂ 1996-97 ਤੋਂ 1999-2000 ਤੱਕ ਇਸ ਟ੍ਰੈਂਗੂਲਰ ਸੀਰੀਜ਼ ਨੂੰ ਕਾਰਲਟਨ ਐਂਡ ਯੁਨਾਈਟਿਡ ਲੜੀ ਕਿਹਾ ਜਾਂਦਾ ਰਿਹਾ । ਸਨ 2000-01 ਵਿੱਚ ਇਸ ਲੜੀ ਦਾ ਨਾਅ ਕਾਰਲਟਨ ਸੀਰੀਜ਼ ਵੀ ਰਿਹਾ  । ਸਨ 2001-02 ਤੋਂ 2005-06 ਤੱਕ ਇਸ ਨੂੰ ਵਿਕਟੋਰੀਆ ਬਿੱਟਰ (ਵੀਬੀ ਸੀਰੀਜ਼) ਕਹਿੰਦੇ ਰਹੇ । ਇਸ ਤੋਂ ਬਾਅਦ ਅਰਥਾਤ 2006-07 ਤੋਂ ਇਸ ਲੜੀ ਦਾ ਮੌਜੂਦਾ ਨਾਅ ਕਾਮਨਵੈਲਥ ਬੈਂਕ ਸੀਰੀਜ਼ (ਸੀ ਬੀ ਐਸ ) ਪਿਆ ਹੈ । ਇਹ ਤਿੰਨ ਮੁਲਕੀ ਲੜੀ ਆਸਟਰੇਲੀਆ ਦੇ ਕ੍ਰਿਕਟ ਅਨੁਕੂਲ ਮੌਸਮ ਦਸੰਬਰ ਤੋਂ ਫਰਵਰੀ ਮਹੀਨਿਆਂ ਦੌਰਾਂਨ ਕਰਵਾਈ ਜਾਂਦੀ ਹੈ । ਸਮੇ ਸਮੇ ਟੂਰਨਾਮੈਂਟ ਦਾ ਫਾਰਮਿਟ ਵੀ ਬਦਲਦਾ ਰਿਹਾ ਹੈ ਅਤੇ ਬਦਲ ਰਿਹਾ ਹੈ ।
                               ਹੁਣ ਤੱਕ ਇਹ ਕ੍ਰਿਕਟ  ਟੂਰਨਾਮੈਂਟ 29 ਵਾਰੀ ਖੇਡਿਆ ਜਾ ਚੁੱਕਾ ਹੈ ਤੀਹਵੀਂ ਵਾਰ 5 ਫਰਵਰੀ ਤੋਂ 8 ਮਾਰਚ 2012 ਤੱਕ ਖੇਡਿਆ ਜਾਣਾ ਹੈ ਇਸ ਵਾਰੀ ਪਿਛਲੀ ਸੀ ਬੀ ਸੀਰੀਜ਼ ਦੀ ਜੇਤੂ ਟੀਮ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਅਧੀਨ , ਸ਼੍ਰੀਲੰਕਾ ਦੀ ਟੀਮ ਮਹਿਲਾ ਜੈਵਰਧਨੇ ਦੀ ਕਪਤਾਨੀ ਅਧੀਨ ਅਤੇ ਆਸਟਰੇਲੀਆ ਦੀ ਟੀਮ ਮਾਈਕਲ ਕਲਾਰਕ ਦੀ ਕਪਤਾਨੀ ਅਧੀਨ ਹਿੱਸਾ ਲੈ ਰਹੀ ਹੈ ਬਾਰਾਂ ਮੈਚਾਂ ਵਾਲਾ ਪਹਿਲਾ ਗੇੜ ਰਾਊਂਡ ਰਾਬਿਨ ਅਧਾਰ ਤੇ ਹੋਣਾ ਹੈ । ਫਿਰ ਸ਼ਿਖ਼ਰਲੀਆਂ ਦੋ ਟੀਮਾਂ ਵਿੱਚੋਂ ਜੇਤੂ ਦਾ ਫ਼ੈਸਲਾ ਬੈਸਟ ਆਫ਼ ਥਿਰੀ ਨਾਲ ਹੋਵੇਗਾ । ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਲਈ ਆਸਟਰੇਲੀਆ ਕ੍ਰਿਕਟ ਬੋਰਡ ਅਤੇ ਕੈਰੀ ਪੈਕਰ ਨੇ ਚੈਨਲ ਨੰਬਰ-9 ਰਾਹੀਂ ਪਹਿਲ ਕਦਮੀ ਕੀਤੀ ਸੀ । ਜਿਸ ਤਹਿਤ ਇਸ ਮੁਕਾਬਲੇ ਦਾ ਪਹਿਲਾ ਮੈਚ ਸਿਡਨੀ ਵਿਖੇ ਦੂਧੀਆ ਰੌਸ਼ਨੀ ਵਿੱਚ 50 ਓਵਰਾਂ ਦੀ ਮਿਥ ਅਨੁਸਾਰ 27 ਨਵੰਬਰ 1979 ਨੂੰ  ਆਸਟਰੇਲੀਆ ਅਤੇ ਵੈਸਟ ਇੰਡੀਜ਼ ਦਰਮਿਆਂਨ ਹੋਇਆ । ਪਹਿਲੇ ਮੁਕਾਬਲੇ ਦੇ ਪਹਿਲੇ ਮੈਚ ਦਾ ਪਹਿਲਾ ਜੇਤੂ,ਪਹਿਲਾ ਹੀ ਟਾਸ ਜਿੱਤ ਕੇ ,ਪਹਿਲੀ ਵਾਰੀ ਗੇਂਦਬਾਜ਼ੀ ਚੁਣ ਕੇ, 5 ਵਿਕਟਾਂ ਨਾਲ ਆਸਟਰੇਲੀਆ ਰਿਹਾ ।, 50 ਓਵਰਾਂ ਦੇ ਮੈਚ ਦੀਆਂ ਅਜੇ 17 ਗੇਂਦਾਂ ਵੀ ਬਾਕੀ ਸਨ । ਵੰਨ ਡੇਅ ਕ੍ਰਿਕਟ ਇਤਿਹਾਸ ਦਾ ਇਹ 75 ਵਾਂ ਮੈਚ ਸੀ । ਆਸਟਰੇਲੀਆ ਦਾ ਹੀ ਜੀ ਐਸ ਚੈੱਪਲ ਮੈਨ ਆਫ਼ ਦਾ ਮੈਚ ਅਖਵਾਇਆ । ਵੈਸਟ ਇੰਡੀਜ਼ ਨੇ :193 ਰਨ (49.3 ਓਵਰ), ਅਤੇ ਆਸਟਰੇਲੀਆ ਨੇ 196/5 (47.1 ਓਵਰ) ਸਕੋਰ ਬਣਾਇਆ । 
                            ਪਹਿਲੇ ਗੇੜ ਵਿੱਚ ਹਰੇਕ ਜੇਤੂ ਟੀਮ ਨੂੰ 2 ਅੰਕ ,ਹਾਰਨ ਵਾਈ ਨੂੰ ਜ਼ੀਰੋ,ਅਤੇ ਮੈਚ ਬਰਾਬਰ ਰਹਿਣ ਤੇ 1-1 ਅੰਕ ਦਿੱਤਾ ਜਾਣਾ ਤੈਅ ਕੀਤਾ ਗਿਆ ਸੀ । ਤਿੰਨਾਂ ਸ਼ਮਲ ਟੀਮਾਂ ਨੇ 12 ਮੈਚ ਖੇਡੇ । ਇੰਗਲੈਂਡ 5 ਮੈਚ ਜਿੱਤ ਕੇ 2 ਹਾਰ ਕੇ ,ਇੱਕ ਨਤੀਜਾ ਰਹਿਤ ਰੱਖਕੇ 11 ਅੰਕਾਂ ਨਾਲ ਸ਼ਿਖ਼ਰਤੇ ਰਿਹਾ । ਦੂਜਾ ਸਥਾਨ ਵੈਸਟ ਇੰਡੀਜ਼ ਨੇ 3 ਜਿਤਾਂ,4ਹਾਰਾਂ ਅਤੇ ਇੱਕ ਮੈਚ ਇੰਗਲੈਂਡ ਵਿਰੁੱਧ ਨਤੀਜਾ ਰਹਿਤ ਰਹਿਣ ਕਰਕੇ 7 ਅੰਕ ਹਾਸਲ ਕੀਤੇ । ਆਸਟਰੇਲੀਆ 3 ਮੈਚ ਜਿੱਤ ਕੇ,5 ਹਾਰਕੇ 6 ਅੰਕਾਂ ਨਾਲ ਤੀਜੇ ਸਥਾਨਤੇ ਰਿਹਾ।ਇਸ ਤਰ੍ਹਾਂ ਫਾਈਨਲ ਇੰਗਲੈਂਡ-ਵੈਸਟ ਇੰਡੀਜ਼ ਦਾ ਹੋਇਆ । ਬੈਸਟ ਆਫ਼ ਥਿਰੀ ਅਨੁਸਾਰ ਮੈਲਬੌਰਨ ਵਿਖੇ ਪਹਿਲੇ ਫਾਈਨਲ ਦਾ ਟਾਸ ਇੰਗਲੈਂਡ ਨੇ ਜਿੱਤ ਕੇ ਬੈਟਿੰਗ ਚੁਣੀ ਅਤੇ 20 ਜਨਵਰੀ 1980 ਨੂੰ ਵੈਸਟ ਇੰਡੀਜ਼ :215/8,ਇੰਗਲੈਂਡ:213/7 ,ਸਕੋਰ ਦੇ ਇਸ ਗਣਿਤ ਮੁਤਾਬਕ 2 ਦੌੜਾਂ ਨਾਲ ਵੈਸਟ ਇੰਡੀਜ਼ ਵੰਨ ਡੇਅ ਇਤਿਹਾਸ ਦਾ 86 ਵਾਂ ਮੈਚ ਜਿੱਤਣ ਵਿੱਚ ਸਫ਼ਲ ਰਿਹਾ । ਸਿਡਨੀ ਵਿਚਲੇ ਦੂਜੇ ਮੈਚ ਦਾ ਟਾਸ ਵੀ ਇੰਗਲੈਂਡ ਨੇ ਜਿੱਤਿਆ ਅਤੇ ਬੱਲੇਬਾਜ਼ੀ ਚੁਣੀ । ਦੂਧੀਆ ਰੌਸ਼ਨੀ ਵਿੱਚ 22 ਜਨਵਰੀ ਨੂੰ ਹੋਏ ਇਸ ਫਾਈਨਲ ਮੈਚ ਵਿੱਚ ਇੰਗਲੈਂਡ ਨੇ :208/8,ਅਤੇ ਵੈਸਟ ਇੰਡੀਜ਼ ਨੇ :209/2 ,ਰਨ ਬਣਾਕੇ ਵੈਸਟ ਇੰਡੀਜ਼ ਨੇ 8 ਵਿਕਟਾਂ ਨਾਲ ਜਿੱਤ ਦਰਜ ਕਰਦਿਆਂ 2-0 ਨਾਲ ਪਹਿਲੇ ਖ਼ਿਤਾਬ ਤੇ ਕਬਜ਼ਾ ਕੀਤਾ । ਪਲੇਅਰ ਆਫ਼ ਦਾ ਫਾਈਨਲ ਮੈਚ ਸੀ ਜੀ ਗ੍ਰੀਨਿਜ ( ਵੈਸਟ.ਇੰ.ਡੀਜ਼),ਪਹਿਲੇ ਗੇੜ ਦਾ ਵਧੀਆ ਖਿਡਾਰੀ ਵੀ ਏਸੇ ਟੀਮ ਦਾ ਇਵਾ ਰਿਚਰਡ ਰਿਹਾ । ਜੇਤੂ ਟੀਮ ਦਾ ਕਪਤਾਨ ਕਲਾਈਵ ਲਾਇਡ ਸੀ ।
                      ਭਾਰਤ ਨੇ ਸਿਰਫ਼ ਇੱਕ ਵਾਰ ਪਿਛਲਾ ਮੁਕਾਬਲਾ ਜੋ 3 ਫਰਵਰੀ ਤੋਂ 4 ਮਾਰਚ 2008 ਤੱਕ ਹੋਇਆ ਵਿੱਚ ਹੀ ਜਿੱਤ ਦਰਜ ਕੀਤੀ ਹੈ  । ਇਸ ਮੁਕਾਬਲੇ ਦਾ ਪਹਿਲਾ ਮੈਚ 3 ਫਰਵਰੀ ਨੂੰ ਭਾਰਤ ਵੱਲੋਂ ਟਾਸ ਜਿੱਤ ਕੇ ਬੈਟਿੰਗ ਚੁਨਣ ਨਾਲ  ਆਸਟਰੇਲੀਆ ਵਿਰੁੱਧ ਬਰਿਸਬਨ ਦੀਆਂ ਫ਼ਲੱਡ ਲਾਈਟਾਂ ਵਿੱਚ ਖੇਡਿਆ ਗਿਆ । ਜੋ ਮੀਂਹ ਕਾਰਣ ਕਈ ਵਾਰ ਰੁਕਿਆ ਅਤੇ ਅਖ਼ੀਰ ਬੇ-ਨਤੀਜਾ ਰਿਹਾ । ਇਸ ਟੂਰਨਾਮੈਂਟ ਵਿੱਚ ਵੀ 12 ਮੈਚ ਖੇਡੇ ਗਏ । ਆਸਟਰੇਲੀਆ  ਨੇ 5 ਜਿੱਤੇ,2 ਹਾਰੇ,ਇੱਕ ਬੇ-ਸਿੱਟਾ ਰਿਹਾ,ਅਤੇ ਅੰਕ 26 ਲਏ । ਅੰਕਾਂ ਦਾ ਹਿਸਾਬ-ਕਿਤਾਬ ਇਸ ਵਾਰੀ ਬਦਲ ਦਿੱਤਾ ਗਿਆ ਸੀ ,ਬੋਨਸ ਅੰਕਾਂ ਦੇ ਨਾਲ ਨਾਲ ਜੇਤੂ ਟੀਮ ਨੂੰ 4 ਅੰਕ ਦਿੱਤੇ ਜਾਣੇ ਮਿਥੇ ਗਏ ਸਨ । ਇਸ ਤਰ੍ਹਾਂ ਆਸਟਰੇਲੀਆ ਨੂੰ 5 ਜਿੱਤੇ ਮੈਚਾਂ ਦੇ 20 ਅੰਕ,ਇੱਕ ਬੇ-ਨਤੀਜਾ ਦੇ 2 ਅੰਕ,ਅਤੇ 4 ਬੋਨਸ ਅੰਕ ਮਿਲੇ । ਭਾਰਤ ਨੇ 3 ਜਿੱਤੇ,3 ਹਾਰੇ,2 ਮੈਚ ਬੇ-ਸਿੱਟਾ ਰਖਦਿਆਂ ,ਇੱਕ ਬੋਨਸ ਅੰਕ ਨਾਲ 17 ਅੰਕ ਹਾਸਲ ਕੀਤੇ । ਸ਼੍ਰੀਲੰਕਾ ਦੀ ਟੀਮ ਦੇ 5 ਮੈਚ ਹਾਰਨ ,2 ਜਿੱਤਣ ਅਤੇ ਇੱਕ ਬੇ-ਨਤੀਜਾ ਰਹਿਣ ਕਰਕੇ 10 ਅੰਕ ਹੀ ਬਣੇ । ਇਸ ਤਰਤੀਬ ਅਨੁਸਾਰ ਭਾਰਤ-ਆਸਟਰੇਲੀਆ ਦਾ ਪਹਿਲਾ ਫਾਈਨਲ ਇੱਕ ਰੋਜ਼ਾ ਮੈਚ ਇਤਿਹਾਸ ਦਾ 2688 ਵਾਂ ਮੈਚ ਸਿਡਨੀ (ਦਿਨ/ਰਾਤ) ਵਿੱਚ 2 ਮਾਰਚ ਨੂੰ ਆਸਟਰੇਲੀਆ ਵੱਲੋਂ ਟਾਸ ਜਿੱਤਕੇ ਬੱਲੇਬਾਜ਼ੀ ਚੁਣਦਿਆਂ 239/8(50) ਸਕੋਰ ਕਰਨ ਨਾਲ ਸ਼ੁਰੂ ਹੋਇਆ । ਜਿਸ ਦੇ ਜਵਾਬ ਵਿੱਚ ਭਾਰਤ ਨੇ 242/4 (45.5) ਰਨ ਬਣਾਕੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ । ਵਧੀਆ ਖਿਡਾਰੀ ਸਚਿਨ ਤੇਂਦੂਲਕਰ ਰਿਹਾ । ਦੂਜਾ ਫਾਈਨਲ 4 ਮਾਰਚ ਨੂੰ ਭਾਰਤ ਵੱਲੋਂ ਟਾਸ ਜਿੱਤ ਕੇ ਬੇਟਿੰਗ ਚੁਣਨ ਨਾਲ ਬਰਿਸਬਨ ਦੀਆਂ ਜਗ-ਮਗਾਊਂਦੀਆਂ ਲਾਈਟਾਂ ਵਿੱਚ ਭਾਰਤ ਵੱਲੋਂ 258/9 (50),ਸਕੋਰ ਕਾਇਮ ਕਰਨ ਨਾਲ ਸ਼ੁਰੂ ਹੋਇਆ । ਜਵਾਬ ਵਿੱਚ ਆਸਟਰੇਲੀਆ ਨੇ 249(49.4) ਸਕੋਰ ਕਰਦਿਆਂ 9 ਦੌੜਾਂ ਨਾਲ ਹਾਰ ਦਾ ਮੂੰਹ ਵੇਖਿਆ । ਪਰਵੀਨ ਕੁਮਾਰ ਵਧੀਆ ਖਿਡਾਰੀ ਰਿਹਾ । ਮੁਕਾਬਲੇ ਦਾ ਸਰਵੋਤਮ ਖਿਡਾਰੀ ਆਸਟਰੇਲੀਆ ਦਾ ਐਨ.ਡਬਲਯੂ.ਬਰੈਕਿਨ ਬਣਿਆਂ ਅਤੇ ਭਾਰਤ ਦੇ ਹਿੱਸੇ ਇਸ ਮੁਕਾਬਲੇ ਦੀ ਪਹਿਲੀ ਇਤਿਹਾਸਕ ਜਿੱਤ  ਜਿੱਤ ਦਰਜ ਹੋਈ ।
                   ਕ੍ਰਿਕਟ ਦੇ ਇਸ ਵਕਾਰੀ ਟੂਰਨਾਂਮੈਂਟ ਵਿੱਚ  ਹੁਣ ਤੱਕ 9 ਮੁਲਕ ਆਸਟਰੇਲੀਆ,ਵੈਸਟ ਇੰਡੀਜ਼,ਇੰਗਲੈਂਡ,ਨਿਊਜ਼ੀਲੈਂਡ,ਭਾਰਤ,ਪਾਕਿਸਤਾਨ,ਸ਼੍ਰੀਲੰਕਾ,ਦੱਖਣੀ ਅਫਰੀਕਾ,ਅਤੇ ਜ਼ਿੰਬਾਬਵੇ ਨੇ ਹੀ ਸ਼ਿਰਕਤ ਕੀਤੀ ਹੈ । ਸਾਰੇ ਦੇ ਸਾਰੇ ਮਕੁਬਲਿਆਂ ਵਿੱਚ ਹਿੱਸਾ ਲੈਂਦਿਆਂ , ਆਸਟਰੇਲੀਆ ਸਭ ਤੋਂ ਵੱਧ 18 ਵਾਰੀ ਜੇਤੂ ਰਿਹਾ ਹੈ ਅਤੇ 8 ਵਾਰੀ ਦੂਜਾ ਸਥਾਨ ਲਿਆ ਹੈ । ਵੈਸਟ ਇੰਡੀਜ਼ 6 ਵਾਰੀ ਜੇਤੂ ਅਤੇ 2 ਵਾਰੀ ਦੂਜੇ ਸਥਾਨ ਤੇ ਰਿਹਾ ਹੈ । ਇੰਗਲੈਡ ਨੇ 2 ਵਾਰੀ ਜਿੱਤ ਦਰਜ ਕਰਦਿਆਂ,4 ਵਾਰੀ ਦੂਜੀ ਪੁਜ਼ੀਸ਼ਨ ਮੱਲੀ ਹੈ । ਭਾਰਤ ਅਤੇ ਪਾਕਿਸਤਾਨ 1-1 ਜਿੱਤ ਪ੍ਰਾਪਤ ਕਰਕੇ,3-3 ਵਾਰੀ ਦੂਜੇ ਸਥਾਨ ਤੇ ਰਹੇ ਹਨ । ਦੱਖਣੀ ਅਫ਼ਰੀਕਾ ਇੱਕ ਵਾਰ ਖਿਤਾਬਧਾਰੀ ਬਣਿਆਂ ਹੈ  ਅਤੇ 2 ਵਾਰੀ ਦੂਜਾ ਸਥਾਂਨ ਲਿਆ ਏ । ਨਿਊਜ਼ੀਲੈਂਡ ਨੇ 5 ਵਾਰੀ ਅਤੇ ਸ਼੍ਰੀਲੰਕਾ ਨੇ 2 ਵਾਰੀ ਦੂਜਾ ਸਥਾਨ ਲੈਣ ਵਿੱਚ ਹੀ ਸਫ਼ਲਤਾ ਹਾਸਲ ਕੀਤੀ ਹੈ । ਹੁਣ ਤੱਕ ਦਾ ਟਾਪ ਸਕੋਰਰ ਗਰੇਗ ਚੈਪਲ (ਆਸਟਰੇਲੀਆ) 686 ਦੌੜਾਂ ਅਤੇ ਏਸੇ ਮੁਲਕ ਦਾ ਸਭ ਤੋਂ ਵੱਧ 27 ਵਿਕਟਾਂ ਲੇਣ ਵਾਲਾ ਗਲਿਨ ਮੈਕਗਰਾ ਹੈ।
                          ਤੀਹਵੇਂ ਮੁਕਾਬਲੇ ਵਿੱਚ ,ਕਿਸ ਟੀਮ ਨੇ ਕਿਸ ਟੀਮ ਨਾਲ ,ਕਿੰਨੀ ਤਾਰੀਖ਼ ਨੂੰ,ਕਿੰਨੇ ਵਜੇ ਖੇਡਣਾ ਹੈ,ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;--
kfmnvYlQ bYNk sIrIjL ( sIbI sIrIjL):--afstrylIaf,sLRIlMkf,Bfrq

imqI
sQfn
smF
mYc ਨੰਬਰ
tImF
5 PrvrI,2012
(idn/rfq)
mYlbOrn
lokl 14:20
1 mYc
Bfrq bnfm afstrylIaf
8 PrvrI,2012
prQ
lokl 11:20
2 mYc
Bfrq bnfm sLRIlMkf
10 PrvrI,2012
prQ
lokl 11:20
3 mYc
afstrylIaf bnfm sLRIlMkf
12 PrvrI,2012
(idn/rfq)
eyzIlyz
lokl 13:50
4 mYc
Bfrq bnfm afstrylIaf
14 PrvrI,2012
(idn/rfq)
eyzIlyz
lokl 13:50
5 mYc
Bfrq bnfm sLRIlMkf
17 PrvrI,2012
(idn/rfq)
isznI
lokl
14:20
6 mYc
afstrylIaf bnfm sLRIlMkf
19 PrvrI,2012
(idn/rfq)
birsbn
lokl 13:20
7 mYc
Bfrq bnfm afstrylIaf
21 PrvrI,2012
(idn/rfq)
birsbn
lokl 13:20
8 mYc
Bfrq bnfm sLRIlMkf
24 PrvrI,2012
(idn/rfq)
hObrt
lokl
14:20
9 mYc
afstrylIaf bnfm sLRIlMkf
26 PrvrI,2012
(idn/rfq)
isznI
lokl
14:20
10 mYc
Bfrq bnfm afstrylIaf
28 PrvrI,2012
(idn/rfq)
hObrt
lokl
14:20
11 mYc
Bfrq bnfm sLRIlMkf
2 mfrc 2012
(idn/rfq)
mYlbOrn
lokl
14:20
12 mYc
afstrylIaf bnfm sLRIlMkf
4 mfrc 2012
(idn/rfq)
birsbn
lokl
13:20
1 PLfeInl
tIbIsI bnfm tIbIsI
6 mfrc 2012
(idn/rfq)
eyzIlyz
lokl
13:50
2 PLfeInl
tIbIsI bnfm tIbIsI
8 mfrc 2012
(idn/rfq)
eyzIlyz
lokl
13:50
3 PLfeInl
tIbIsI bnfm tIbIsI
                          ***********************
ਰਣਜੀਤ ਸਿੰਘ ਪ੍ਰੀਤ
ਮੋਬਾਈਲ ਸੰਪਰਕ :98157-07232

No comments: