Friday, February 03, 2012

ਮੁੱਦਾ ਕਿਤਾਬ ਨਹੀਂ ਹੈ। ਮੁੱਦਾ ਤਾਂ ਤਸਲੀਮਾ ਹੈ !

ਨਾ ਮੂਲਵਾਦੀਆਂ ਨੇ ਅਤੇ ਨਾ ਹੀ ਸਰਕਾਰ ਨੇ ਉਸ ਦੀ ਕਿਤਾਬ ਪਡ਼੍ਹੀ-ਤਸਲੀਮਾ
ਤਸਲੀਮਾ ਦੀ ਆਵਾਜ਼ ਇੱਕ ਵਾਰ ਫੇਰ ਬੁਲੰਦ ਹੋਈ ਹੈ।  ਇੱਕ ਵਾਰ ਫੇਰ ਉਸਦੀ ਕਲਮ ਨੇ ਸਾਰਿਆਂ ਸਾਹਮਣੇ ਸਾਬਿਤ ਕੀਤਾ ਹੈ ਕੀ ਅਜੇ ਵੀ ਉਸ ਵਿੱਚ ਜਾਨ ਹੈ।  ਉਹ ਅੱਜ ਵੀ ਸਥਾਪਿਤ ਕਦਰਾਂ ਕੀਮਤਾਂ ਲਈ ਓਨੀ ਹੀ ਵੱਡੀ ਚੁਨੌਤੀ ਹੈ ਜਿੰਨੀ ਕਿ ਆਪਣੀ ਵਿਵਾਦਿਤ ਪੁਸਤਕ ਲੱਜਾ ਵੇਲੇ ਸੀ। ਉਸ ਨੇ ਹਰ ਉਸ ਚੀਜ਼ ਨਾਲ ਟਕਰਾਉਣ ਦਾ ਫੈਸਲਾ ਅੰਦਰ ਹੀ ਅੰਦਰ ਬਹੁਤ ਪਹਿਲਾਂ ਕਰ ਲਿਆ ਸੀ ਜੋ ਉਸ ਦੀ ਜਾਚੇ ਸਹੀ ਨਹੀਂ ਸੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਉਹ ਚਾਹੁੰਦੀ ਤਾਂ ਆਪਣੀ ਜਿੰਦਗੀ ਪੂਰੇ ਆਰਾਮ ਨਾਲ ਕੱਟ ਸਕਦੀ ਸੀ ਪਰ ਉਹ ਤਾਂ ਬਣੀ ਹੀ ਕਿਸੇ ਖਾਸ ਮਕ਼ਸਦ ਲਈ ਸੀ। ਅਸਲ ਵਿੱਚ ਤਾਂ ਇਹ ਕਹਿਣਾ ਚਾਹੇਦਾ ਹੈ ਕਿ ਦਿਲ ਦੀ ਆਵਾਜ਼ ਉਹ ਬਹੁਤ ਪਹਿਲਾਂ ਹੀ ਸੁਨਣ ਲੱਗ ਪਈ ਸੀ. ਨਾਰੀਵਾਦ ਦੇ ਹੱਕ ਵਿੱਚ ਉਠੀ ਉਸਦੀ ਆਵਾਜ਼ ਨੂੰ ਪਾਬੰਦੀਆਂ ਅਤੇ ਧਮਕੀਆਂ ਦੇ ਬਾਵਜੂਦ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਪਾਕਿਸਤਾਨ ਦੇ ਇੱਕ ਸ਼ਹਿਰ ਮੈਮਨ ਸਿੰਘ ਵਾਲਾ (ਹੁਣ ਬੰਗਲਾਦੇਸ਼) ਵਿੱਚ 25 ਅਗਸਤ 1962 ਨੂੰ ਜਨਮੀ ਤਸਲੀਮਾ ਨੇ ਸਕੂਲੀ ਜਿੰਦਗੀ ਦੌਰਾਨ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਗੱਲ ਇਸਦਾ ਸਬੂਤ ਹੈ ਕਿ ਉਸਦੀ ਸੋਚ ਬਚਪਨ ਵਿੱਚ ਹੀ ਬਹੁਤ ਸੰਵੇਦਨਸ਼ੀਲ ਬਣ ਚੁੱਕੀ ਸੀ। ਉਸਨੇ ਨਾਰੀ ਦੀ ਜਿੰਦਗੀ 'ਚ ਆਉਂਦੀਆਂ ਔਕੜਾਂ ਨੂੰ ਇੱਕ ਨਾਰੀ ਵੱਜੋਂ ਵੀ ਸਮਝਿਆ , ਇੱਕ ਲੇਖਿਕਾ ਵੱਜੋਂ ਵੀ ਅਤੇ ਇੱਕ ਡਾਕਟਰ ਵੱਜੋਂ ਵੀ। ਸ਼ਾਇਦ ਇਹੀ ਕਾਰਣ ਸੀ ਕਿ ਉਸਨੇ 1994 ਵਿੱਚ ਆਪਣੇ ਡਾਕਟਰੀ ਵਾਲੇ ਕੈਰੀਅਰ ਨੂੰ ਵੀ ਲੱਤ ਮਾਰ ਦਿੱਤੀ। ਗੱਲ ਅਜੀਬ ਲੱਗ ਸਕਦੀ ਹੈ ਕਿ ਸਨ 1986 ਵਿੱਚ ਡਾਕਟਰੀ ਦੀ ਡਿਗਰੀ ਅਤੇ 1994 ਵਿੱਚ ਸਭ ਕੁਝ ਦਾਅ ਤੇ...ਉਹ ਵੀ ਦਸਾਂ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ..! ਪਰ ਜਦੋਂ ਅੰਦਰੋਂ ਕੋਈ ਹੂਕ ਉਠਦੀ ਹੈ ਤਾਂ ਅਜਿਹੇ ਕਰਿਸ਼ਮੇ ਵੀ ਅਕਸਰ ਵਾਪਰਦੇ ਹਨ। ਅੱਜ ਇਹ ਸਭ ਕੁਝ ਯਾਦ ਆ ਰਿਹਾ ਹੈ ਕਲਕੱਤੇ 'ਚ ਛਿੜੇ ਨਵੇਂ ਵਿਵਾਦ ਕਾਰਣ। ਕਲਕੱਤਾ ਦੇ ਇੱਕ ਪੁਸਤਕ ਮੇਲੇ ਵਿਚ ਵਿਰੋਧ ਦੇ ਡਰੋਂ ਕਿਤਾਬ ਦੀ ਰਿਲੀਜ਼ ਰਸਮ ਨੂੰ ਰੱਦ ਕਰਨ ਤੋਂ ਐਨ ਇਕ ਦਿਨ ਬਾਅਦ ਵਿਵਾਦਿਤ ਬੰਗਲਾਦੇਸ਼ੀ ਲੇਖਕਾ ਤਸਲੀਮਾ ਨਸਰੀਨ ਨੇ ਵੀਰਵਾਰ 2 ਫਰਵਰੀ ਨੂੰ ਮੀਡੀਆਂ ਨਾਲ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਉਸ ਦੀ ਜ਼ਿੰਦਗੀ ਅਤੇ ਨਾਵਲਾਂ ’ਤੇ ਆਧਾਰਤ ਫਿਲਮਾਂ ਦੀ ਯੋਜਨਾ ਬਣਾਉਣ ਵਾਲੇ ਤਿੰਨ ਬੰਗਾਲੀ ਨਿਰਦੇਸ਼ਕ ਹੁਣ ਮੁੱਕਰ ਗਏ ਹਨ। ਸ਼ਾਇਦ ਅਜਿਹਾ ਕੁਝ ਅਕਸਰ ਹੁੰਦਾ ਹੈ।  ਸਮੇਂ ਸਿਰ ਸਚ ਬੋਲਣ ਵਾਲੇ ਅਤੇ ਅਸਮੇਂ ਸਿਰ ਹੀ ਉਸ ਸਚ੍ਚ ਉਸਦਾ ਸਾਥ ਦੇਣ ਵਾਲੇ ਵਿਰਲੇ ਹੀ ਹੁੰਦੇ ਹਨ. ਬਾਅਦ ਵਿੱਚ ਤਾਂ ਇਸ ਸਚ ਨੂੰ ਵਪਾਰਕ ਪੱਖੋਂ ਕੈਸ਼ ਕਰਨ ਦੇ ਹੀਲੇ ਵਸੀਲੇ ਵੀ ਹੁੰਦੇ ਹਨ ਅਤੇ ਉਸ ਸਚ ਨੂੰ ਆਪਣੇ ਨਾਂਅ ਕਰਾਉਣ ਦੇ ਸਾਜਿਸ਼ੀ ਯਤਨ ਵੀ;ਉਹ ਵੀ ਬੜੀ ਵੱਡੀ ਪਧਰ 'ਤੇ। 
ਮੁਕਰਨ ਵਾਲੇ ਨਿਰਮਾਤਾ ਨਿਰਦੇਸ਼ਕਾਂ ਬਾਰੇ ਮੀਡੀਆ ਨੂੰ ਦਸਦਿਆਂ ਉਸ ਨੇ ਕਿਹਾ ਕਿ ਸਭ ਸਮਝੌਤੇ ਹੋ ਗਏ ਸਨ ਪਰ ਅਚਾਨਕ ਹੀ ਨਿਰਦੇਸ਼ਕ ਚੁੱਪ ਕਰ ਗਏ। ਉਸਦੇ ਇਸ ਸ਼ਬਦ ਅਚਾਨਕ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ। ਤਸਲੀਮਾ ਨੇ ਨਵੀਂ ਦਿੱਲੀ ਤੋਂ ਅੰਗ੍ਰੇਜ਼ੀ ਦੀ ਇੱਕ ਪ੍ਰਸਿਧ ਖਬਰ ਏਜੰਸੀ ਨੂੰ ਦੱਸਿਆ ਕਿ ਤਿੰਨ ਬੰਗਾਲੀ ਨਿਰਦੇਸ਼ਕਾਂ ਵੱਲੋਂ ਉਸ ਦੀ ਜ਼ਿੰਦਗੀ ਅਤੇ ਉਸ ਦੇ ਦੋ ਨਾਵਲਾਂ ‘ਸ਼ੋਧ’ (ਬਦਲਾ) ਅਤੇ ‘ਨਿਮੋਨਤਰਨ’ (ਸੱਦਾ) ਬਾਰੇ ਫਿਲਮਾਂ ਬਣਾਉਣ ਦੀ ਤਜਵੀਜ਼ ਸੀ। ਉਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕੀ ਹੋਇਆ। ਫਿਲਮਾਂ ਨਾ ਬਣਾਉਣ ਦੇ ਫੈਸਲੇ ਤੋਂ ਪਿਛੇ ਹਟਣ ਬਾਰੇ ਉਨ੍ਹਾਂ ਨੂੰ ਕਿਸੇ ਨੇ ਫਿਲਮਾਂ ਨਾ ਬਣਾਉਣ ਲਈ ਕਿਹਾ ਜਾਂ ਕੁਝ ਹੋਰ ਵਾਪਰਿਆ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। 
ਆਪਣੀ ਜਿੰਦਗੀ ਵਿਚ ਆ ਰਹੇ ਇਹਨਾਂ ਨਵੇਂ ਤਜਰਬਿਆਂ ਬਾਰੇ ਉਸਨੇ ਫੇਸਬੁਕ 'ਤੇ ਵੀ ਲਿਖਿਆ ਪਰ ਬਹੁਤ ਹੀ ਸੰਕੇਤਕ ਜਿਹਾ
 ਉਸ ਦੀ ਸਵੈਜੀਵਨੀ ਦਾ ਸੱਤਵਾਂ ਭਾਗ ‘ਨਿਰਬਾਸਨ’ (ਜਲਾਵਤਨੀ) ਨੂੰ ਕੋਲਕਾਤਾ ਪੁਸਤਕ ਮੇਲੇ ਵਿਚ ਰਿਲੀਜ਼ ਕਰਨ ਤੋਂ ਇਨਕਾਰ ਕਰਨ ’ਤੇ ਉਸ ਦੇ ਪ੍ਰਕਾਸ਼ਕ ਪੀਪਲਜ਼ ਬੁੱਕ ਸੁਸਾਇਟੀ ਨੇ ਆਪਣੇ ਤੌਰ ’ਤੇ ਮੇਲਾ ਸਥਾਨ ਦੇ ਬਾਹਰ ਪੁਸਤਕ ਜਾਰੀ ਕੀਤੀ ਸੀ। ਤਸਲੀਮਾ ਨੇ ਬੜੇ ਹੀ ਸਪਸ਼ਟ ਅਤੇ ਸਾਦਗੀ ਭਰੇ ਸ਼ਬਦਾਂ ਵਿੱਚ ਬੜੇ ਹੀ ਪਤੇ ਦੀ ਗੱਲ ਕਰਦਿਆਂ ਸਾਫ਼ ਸਾਫ਼ ਕਿਹਾ ਕਿ ਮੁੱਦਾ ਕਿਤਾਬ ਨਹੀਂ ਹੈ। ਮੁੱਦਾ ਤਾਂ ਤਸਲੀਮਾ ਹੈ।ਇਸ ਬਾਰੇ 
ਉਸ ਨੇ ਕਿਹਾ ਕਿ ਨਾ ਮੂਲਵਾਦੀਆਂ ਨੇ ਅਤੇ ਨਾ ਹੀ ਸਰਕਾਰ ਨੇ ਉਸ ਦੀ ਕਿਤਾਬ ਪਡ਼੍ਹੀ ਹੈ। ਜੇਕਰ ਕੋਈ 'ਤਸਲੀਮਾ ਫੁੱਲ ਮੇਲਾ’ ਵੀ ਲਾਏ ਤਾਂ ਉਸ ’ਤੇ ਵੀ ਪਾਬੰਦੀ ਦੀ ਮੰਗ ਕੀਤੀ ਜਾਵੇਗੀ। ਪਰ ਇਹਨਾਂ ਪਾਬੰਦੀਆਂ ਅਤੇ ਰੁਕਾਵਟਾਂ ਨੇ ਉਸਦੀਆਂ ਲਿਖਤਾਂ ਨੂੰ ਏਨਾ ਜਿਆਦਾ ਪ੍ਰਚਾਰ ਦਿੱਤਾ ਹੈ ਜਿਹੜਾ ਸ਼ਾਇਦ ਸੰਭਵ ਹੀ ਨਾਂ ਹੁੰਦਾਵੱਖ ਵੱਖ ਅਖਬਾਰਾਂ 'ਚ ਲਿਖੇ ਕਾਲਮਾਂ ਅਤੇ ਹੋਰ ਲਿਖਤਾਂ ਨੂੰ  ਇੱਕਤਰ ਕਰਕੇ ਇੱਕ ਪੁਸਤਕ ਆਈ ਸੀ ਔਰਤ ਕਾ ਕੋਈ ਦੇਸ਼ ਨਹੀਂ ਹੋਤਾ ਇਸ ਪੁਸਤਕ ਰਾਹੀਂ ਉਸ ਨੇ ਕਿਹਾ ਸੀ ਕਿ ਦੇਸ਼ ਦਾ ਅਰਥ ਅਗਰ ਸੁਰੱਖਿਆ ਹੈ, ਦੇਸ਼ ਦਾ ਅਰਥ ਅਗਰ ਆਜ਼ਾਦੀ ਹੈ ਤਾਂ ਨਿਸਚਿਤ ਰੂਪ ਵਿੱਚ ਔਰਤ ਦਾ ਕੋਈ ਦੇਸ਼ ਨਹੀਂ ਹੁੰਦਾ ਧਰਤੀ ਤੇ ਕਿਤੇ ਵੀ ਕੋਈ ਔਰਤ ਆਜ਼ਾਦ ਨਹੀਂ, ਧਰਤੀ ਤੇ ਕਿਤੇ ਵੀ ਕੋਈ ਔਰਤ ਸੁਰਖਿਅਤ ਨਹੀਂ ਹੈ। ਇਹ ਪੁਸਤਕ ਵੀ ਬਹੁਤ ਹਰਮਨ ਪਿਆਰੀ ਹੋਈ ਸੀ. ਇਸ ਪੁਸਤਕ ਦੇ 235 ਸਫਿਆਂ ਵਿੱਚ ਤਸਲੀਮਾ ਦੀਆਂ 46 ਲਿਖਤਾਂ ਹਨਸਿਰਲੇਖ ਤੋਂ ਲੈ ਕੇ ਅਖੀਰਲੇ ਸ਼ਬਦ ਤੱਕ ਇਹ ਲਿਖਤਾਂ ਸੋਚਣ ਲਈ ਮਜਬੂਰ ਕਰਦੀਆਂ ਹਨ ਇਹਨਾਂ ਵਿਚਲਾ ਦਰਦ ਕੋਈ ਕਲਪਨਾ ਨਹੀਂ ਇਹ ਦਰਦ ਹਕੀਕਤ ਤੇ ਅਧਾਰਿਤ ਹੈ ਇਸ ਲਈ ਇਹ ਦਿਲ ਨੂੰ ਬੜੀ ਛੇਤੀ ਟੁੰਬਦਾ ਹੈ ਇਹਨਾਂ ਲਿਖਤਾਂ ਵਿੱਚ ਉਠਾਏ ਤਰਕ ਕਿਸੇ ਤੇਜ਼ਧਾਰ ਚਮਕਦੀ ਤਲਵਾਰ ਵਾਂਗ ਕਾਟ ਕਰਦੇ ਹਨ ਜਿਵੇਂ ਸੰਘਣੇ ਹਨੇਰੇ ਵਿੱਚ ਅਚਾਨਕ ਹੀ ਕੋਈ ਅਸਮਾਨੀ ਬਿਜਲੀ ਆਪਣੀ ਚਮਕ ਨਾਲ ਹਨੇਰੇ ਨੂੰ ਚੀਰ ਜਾਵੇ ਅਤੇ ਕੁਝ ਲੋਕ ਕੁਝ ਕੁ ਸਮੇਂ ਲਈ ਉਸ ਬਿਜਲੀ ਦੀ ਚਮਕ ਵਿੱਚ ਸਾਰੇ ਰਸਤੇ ਦੀ ਇੱਕ ਝਲਕ ਦੇਖ ਲੈਣ. ਇਸ ਚਮਕ ਨਾਲ ਰਸਤਾ ਦੇਖ ਕੇ ਅੱਗੇ ਵੀ ਵਧਿਆ ਜਾ ਸਕਦਾ ਹੈ ਅਤੇ ਡਰ ਕੇ ਉਥੇ ਹੀ ਬੈਠਿਆ ਵੀ ਜਾ ਸਕਦਾ ਹੈ ਪਰ ਪਿਛੇ ਮੁੜਣ ਦੇ ਕੋਈ ਆਸਾਰ ਨਹੀਂ ਹੁੰਦੇ ਹਾਂ ਇਹ ਕਿਹਾ ਜਾ ਸਕਦਾ ਹੈ ਕਿ ਤਸਲੀਮਾ ਦੀ ਜਿੰਦਗੀ ਅਤੇ ਉਸ ਦਾ ਜਿਊਣ ਢੰਗ ਇਹਨਾਂ ਲਿਖਤਾਂ ਰਾਹੀਂ ਖਤਰਿਆਂ ਨਾਲ ਪਿਆਰ ਕਰਨਾ ਸਿਖਾਉਂਦਾ ਹੈ। ਦਰਦ ਨੂੰ ਦਵਾ ਬਣਾਉਣਾ ਅਤੇ ਹਵਾ ਦੇ ਉਲਟ ਉੱਡਣ ਦੀ ਹਿੰਮਤ ਕਰਨਾ ਸਿਖਾਉਂਦਾ ਹੈ 
ਏਸੇ ਦੌਰਾਨ ਮੀਡੀਆ ਵਿੱਚ ਇਹ ਵੀ ਖਬਰ ਆਈ ਹੈ ਕਿ ਉਸਦੀਆਂ ਕਿਤਾਬਾਂ ਨੂੰ ਇਸ ਵਾਰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ. ਤਸਲੀਮਾ ਨੇ ਇਸ ਗੱਲ ਦੀ ਪੁਸ਼ਟੀ ਫੇਸਬੁਕ 'ਤੇ ਵੀ ਕੀਤੀ ਹੈ। ਤਸਲੀਮਾ ਦੀ ਪ੍ਰਕਾਸ਼ਕ ਪੀਪਲਜ਼ ਬੁੱਕ ਸੁਸਾਇਟੀ ਦੀ ਸ਼ਿਬਾਨੀ ਮੁਖਰਜੀ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਰਿਲੀਜ਼ ਕੀਤੀ ਗਈ ਤਸਲੀਮਾ ਦੀ ਪੁਸਤਕ ‘ਨਿਰਬਾਸਨ’ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਸਤਕ ਦਾ ਇਕ ਹਜ਼ਾਰ ਕਾਪੀਆਂ ਦਾ ਪਹਿਲਾ ਪ੍ਰਿੰਟ ਵਿਕ ਚੁੱਕਿਆ ਹੈ ਅਤੇ ਹੁਣ ਦੂਜੇ ਪ੍ਰਿੰਟ ਦਾ ਆਰਡਰ ਦਿੱਤਾ ਗਿਆ ਹੈ। ਕਿਤਾਬਾਂ ਦੀਆਂ ਦੁਕਾਨਾਂ ਅਤੇ ਸਟਾਲਾਂ ਵਿਚ ਪੁਸਤਕ ਦਾ ਸਟਾਕ ਖ਼ਤਮ ਹੋ ਗਿਆ ਹੈ। ਔਰਤਾਂ ਵੱਲੋਂ ਕਿਤਾਬ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਸ ਤਰ੍ਹਾਂ ਇੱਕ ਵਾਰ ਫੇਰ ਇਹ ਗੱਲ ਸਾਬਿਤ ਹੋਈ ਹੈ ਕਿ ਇਹਨਾਂ ਪਾਬੰਦੀਆਂ ਨੇ ਉਸਦੀ ਕਿਤਾਬ ਨੂੰ ਇੱਕ ਵਾਰ ਫੇਰ ਸ਼ੋਹਰਤ ਦੇ ਨਵੇਂ ਅਸਮਾਨਾਂ ਤੇ ਪਹੁੰਚਾ ਦਿੱਤਾ ਹੈ ਅਖੀਰ ਵਿੱਚ ਯਾਦ ਆ ਰਹੀ ਹੈ ਬਿਜਲੀ ਬੋਰਡ ਨਾਲ ਜੁੜੇ ਰਹੇ ਇੱਕ ਖੱਬੇ ਪੱਖੀ ਲੀਡਰ ਤੇਜਿੰਦਰ ਮੋਹੀ ਹੁਰਾਂ ਦੀ ਜਿਹੜੇ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਬਿਜਲੀ ਬੋਰਡ ਵਿੱਚ ਹੁੰਦਿਆਂ ਲੋਕਾਂ ਨੂੰ ਪੇਸ਼ ਆਉਂਦੀਆਂ ਪਰੇਸ਼ਾਨੀਆਂ ਦਾ ਨਿਵਾਰਨ ਉਹ ਕਿਸੇ ਪਰਿਵਾਰਿਕ ਮੈਂਬਰ ਵਾਂਗ ਕਰਿਆ ਕਰਦੇ ਸਨ ਅਖਬਾਰੀ ਦੁਨੀਆ ਲਈ ਕਵਰੇਜ ਕਰਦਿਆਂ ਕਈ ਵਾਰ ਉਹਨਾਂ ਨਾਲ ਵੀ ਮੁਲਾਕਾਤ ਹੁੰਦੀ ਜਦੋਂ ਤਸਲੀਮਾ ਤੇ ਇੱਕ ਵਾਰ ਫੇਰ ਸੰਕਟ ਦੀ ਘੜੀ ਆਈ ਅਤੇ ਉਸਨੂੰ ਸ਼ਰਣ ਲੈਣ ਲਈ ਪਰੇਸ਼ਾਨ ਹੋਣਾ ਪਿਆ ਤਾਂ ਉਸ ਔਖੇ ਵੇਲੇ ਮੋਹੀ ਹੁਰਾਂ ਨੇ ਇੱਕ ਪੱਤਰ ਲਿਖਿਆ ਕਿ ਤਸਲੀਮਾ ਉਹਨਾਂ ਦੇ ਘਰ ਉਹਨਾਂ ਦੀ ਬੇਟੀ ਬਣ ਕੇ ਜਦੋਂ ਤਕ ਚਾਹੇ ਰਹਿ ਸਕਦੀ ਹੈ ਇਸ ਮਕਸਦ ਦੀ ਖਬਰ ਵੀ ਉਹਨਾਂ ਦਿਨਾਂ ਵਿੱਚ ਕਈ ਅਖਬਾਰਾਂ ਚ ਛਪੀ ਹੁਣ ਦੇਖਣਾ ਹੈ ਕਿ ਉਸਦੀਆਂ ਕਿਤਾਬਾਂ ਕਲਮੀ ਦੁਨੀਆ ਵਿੱਚ ਇੱਕ ਹੋਰ ਨਵਾਂ ਇਤਿਹਾਸ ਕਦੋਂ ਸਿਰਜਦੀਆਂ ਹਨ ! ਕਲਿਆਣੀ ਸਿੰਘ   

ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

ਜਿੰਦਗੀ ਮਹਿੰਗੀ ਵੀ ਜਿੰਦਗੀ ਸਸਤੀ ਵੀ 
ਮੁੱਦਾ ਕਿਤਾਬ ਨਹੀਂ; ਤਸਲੀਮਾ ਹੈ 
ਇੱਕ ਚਿਣਗ ਮੈਨੂੰ ਵੀ ਚਾਹੀਦੀ 
ਪ੍ਰਧਾਨ ਮੰਤਰੀ ਗਣਤੰਤਰ ਦਿਵਸ ਕਲਾਕਾਰਾਂ ਨਾਲ 
ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ 



No comments: