Monday, January 30, 2012

ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਸਮੁੱਚੀ ਪ੍ਰੈਸ ਦਾ ਧੰਨਵਾਦ

ਚੰਡੀਗੜ੍ਹ : ਅਖ਼ਬਾਰ ਅਤੇ ਟੈਲੀਵਿਜ਼ਨ ਖਾਸਕਰ ਵਿਧਾਨ ਸਭਾ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਨ੍ਹਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਲੋਕ ਲਹਿਰ ਬਣਦੀ ਹੈ ਤੇ ਉਹ ਸਮੁੱਚੇ ਮੀਡੀਆ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਪਿਛਲੇ ਡੇਢ ਸਾਲ ਤੋਂ ਸ. ਮਨਪ੍ਰੀਤ ਸਿੰਘ ਬਾਦਲ ਦੀ ਮੁਹਿੰਮ ਨੂੰ ਪੂਰਾ ਸਹਿਯੋਗ ਦਿੱਤਾ ਹੈ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਮੀਡੀਆ ਕੁਆਡੀਨੇਟਰ ਅਰੁਨਜੋਤ ਸਿੰਘ ਸੋਢੀ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਉਹ ਸਮੁੱਚੀ ਪ੍ਰੈਸ ਦੇ ਨਿਰਪੱਖ ਭੂਮਿਕਾ ਨਿਭਾਉਂਣ ਤੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸ. ਮਨਪ੍ਰੀਤ ਸਿੰਘ ਬਾਦਲ ਤਿਆਗ ਦੀ ਭਾਵਨਾ ਨਾਲ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਸੋਚ ਲੈਕੇ ਪੰਜਾਬ 'ਚ ਨਿਕਲੇ ਸਨ ਤੇ ਪੰਜਾਬੀਆਂ ਦੀ ਸੋਚ ਉਨ੍ਹਾਂ ਦੀ ਸੋਚ ਨਾਲ ਮੇਲ ਖਾ ਗਈ ਜਿਸ ਨੇ ਪੀਪੀਪੀ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਦੂਜੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਕੋਲ ਪੰਜਾਬ ਅਤੇ ਪੰਜਾਬੀਆਂ ਲਈ ਕੋਈ ਠੋਸ ਏਜੰਡਾ ਨਹੀਂ ਸੀ ਅਤੇ ਉਨ੍ਹਾਂ ਨੇ ਕੇਵਲ ਇੱਕ ਦੂਜੇ 'ਤੇ ਚਿੱਕੜ ਹੀ ਸੁੱਟਿਆ ਹੈ ਜਦੋਂ ਕਿ ਪੀਪੀਪੀ ਨੇ ਪੰਜਾਬੀਆਂ ਨੂੰ ਆਪਣੀ ਮਾਤ-ਭੂਮੀ ਨੂੰ ਬਚਾਉਣ ਲਈ ਜਾਗਰੂਕ ਕੀਤਾ ਹੈ। ਪੰਜਾਬ ਦੇ ਲੋਕ ਆਪਣੇ ਸੂਬੇ 'ਚੌ ਬੇਰੁਜ਼ਗਾਰੀ, ਨਸ਼ਾਖੌਰੀ, ਅਨਪੜ੍ਹਤਾ ਤੇ ਗਰੀਬੀ ਖ਼ਤਮ ਕਰਕੇ ਸੂਬੇ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹਨ ਜਿਸ ਕਰਕੇ ਉਨ੍ਹਾਂ ਨੇ ਸ. ਮਨਪ੍ਰੀਤ ਸਿੰਘ ਬਾਦਲ ਵਰਗੇ ਇਮਾਨਦਾਰ ਨੇਤਾ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ।
ਸ੍ਰੀ ਸੋਢੀ ਨੇ ਵਿਧਾਨ ਸਭਾ ਸੀਟਾਂ 'ਤੇ ਸਾਂਝਾ ਮੋਰਚਾ ਦੀ ਜਿੱਤ ਸਬੰਧੀ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਦਾ ਉਤਸ਼ਾਹ ਅੱਜ ਪੰਜਾਬ ਦੇ ਲੋਕਾਂ 'ਚ ਵੇਖਣ ਨੂੰ ਮਿਲਿਆ ਹੈ ਤੇ ਖਾਸ ਕਰਕੇ ਪੜ੍ਹਿਆ ਲਿਖਿਆ ਤੇ ਨੌਜਵਾਨ ਵਰਗ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਘਰੋਂ ਨਿਕਲਿਆ ਹੈ ਤਾਂ ਉਹ ਸਪੱਸ਼ਟ ਸੰਕੇਤ ਹੈ ਕਿ ਲੋਕ ਪੰਜਾਬ 'ਚ ਸਾਫ਼ ਸੁਥਰਾ ਨਿਜ਼ਾਮ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੰਜਾਬੀ ਸਾਂਝਾ ਮੋਰਚਾ ਨੂੰ ਭਾਰੀ ਬਹੁਮਤ ਦੇਣਗੇ।      ********

No comments: