Tuesday, January 24, 2012

ਪ੍ਰਧਾਨ ਮੰਤਰੀ ਗਣਤੰਤਰ ਦਿਵਸ ਕਲਾਕਾਰਾਂ ਨਾਲ

26 ਜਨਵਰੀ ਦਾ ਦਿਨ ਭਾਰਤ ਵਾਸੀਆਂ ਲਈ ਕਿਸੇ ਉਤਸਵ ਤੋਂ ਘੱਟ ਨਹੀਂ ਹੁੰਦਾ. ਇਸ ਦਿਨ ਖੁਸ਼ੀਆਂ ਮਨਾਉਣੀਆਂ ਇੱਕ ਜਨਮ ਸਿਧ ਅਧਿਕਾਰ ਜਾਪਦਾ ਹੈ. ਗਣਤੰਤਰ ਦਿਵਸ ਦੀ ਪੈਰੇਡ ਇੱਕ ਨਵਾਂ ਉਤਸ਼ਾਹ ਕਲਾਈ ਕੇ ਆਉਂਦੀ ਹੈ.ਇਸ ਦਿਨ ਰੰਗਾਰੰਗ ਪ੍ਰੋਗਰਾਮ ਹੁੰਦੇ ਹਨ. ਇਸ ਦਿਨ ਵੀ ਦੇਸ਼ ਭਰ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੋਣੇ ਹਨ. ਦੇਸ਼ ਦੀ ਤਰੱਕੀ, ਦੇਸ਼ ਦੀ ਅਖੰਡਤਾ, ਦੇਸ਼ ਦੀ ਰਫਤਾਰ, ਦੇਸ਼ ਦੇ ਸਭਿਆਚਾਰ ਅਤੇ ਦੇਸ਼ ਵਿਭਿੰਨਤਾ ਨੂੰ ਦਰਸਾਉਣ ਵਾਲੇ ਇਹਨਾਂ ਪ੍ਰੋਗਰਾਮਾਂ ਵਿੱਚ ਭਾਗ ਲੈਣ ਦਾ ਮੌਕਾ ਬਹੁਤ ਹੀ ਖੁਸ਼ਨਸੀਬ ਕਲਾਕਾਰਾਂ ਨੂੰ ਮਿਲਦਾ ਹੈ. ਇਸ ਵਾਰ ਅਰਥਾਤ 26 ਜਨਵਰੀ 2012 ਨੂੰ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਿਲ ਹੋਣ ਵਾਲੇ ਅਜਿਹੇ ਖੁਸ਼ਕਿਸਮਤ ਕਲਾਕਾਰਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਯਾਦਗਾਰੀ ਮੌਕਾ ਵੀ ਮਿਲਿਆ. ਇਸ ਮੌਕੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਸ਼ਰਨ ਕੌਰ ਨੇ ਇਹਨਾਂ ਕਲਾਕਾਰਾਂ ਲਈ ਹੋਰ ਤਰੱਕੀਆਂ ਅਤੇ ਖੁਸ਼ੀਆਂ ਦੀ ਸ਼ੁਭ ਕਾਮਨਾ ਵੀ ਪ੍ਰਗਟ ਕੀਤੀ. ਜਦੋਂ 24 ਜਨਵਰੀ 2012 ਨੂੰ ਇਹ ਮੁਲਾਕਾਤ ਹੋਈ ਤਾਂ ਪੀ ਆਈ ਬੀ ਦੇ ਫੋਟੋਗ੍ਰਾਫਰ ਨੇ ਇਹਨਾਂ ਯਾਦਗਾਰੀ ਪਲਾਂ ਨੂੰ ਹਮੇਸ਼ਾਂ ਲਈ ਆਪਣੇ ਕੈਮਰੇ ਨਾਲ ਹਮੇਸ਼ਾਂ ਲਈ ਅਮਰ ਬਣਾ ਦਿੱਤਾ. 

No comments: