Sunday, January 15, 2012

ਸਾਂਝੇ ਮੋਰਚੇ ਦੇ ਉਮੀਦਵਾਰ ਮੌੜ ਨੂੰ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ

ਵੋਟਰਾਂ ਨੇ ਥਾਂ ਥਾਂ ਕੀਤਾ ਗਰਮਜੋਸ਼ੀ ਨਾਲ ਸਵਾਗਤ
ਲੁਧਿਆਣਾ (ਮਨਮੀਤ ਕੌਰ) : ਸਾਂਝਾ ਮੋਰਚਾ ਦੇ ਉਮੀਦਵਾਰ ਧਰਮ ਪਾਲ ਮੌੜ ਜੋ ਲੁਧਿਆਣਾ ਪੱਛਮੀ ਤੋਂ ਚੋਣ ਲੜ ਰਹੇ ਹਨ ਵਲੋਂ ਵੋਟਰਾਂ ਨਾਲ ਨਿੱਜੀ ਸੰਪਰਕ ਕਰਨ ਲਈ ਵਿੱਢੀ ਮੁਹਿੰਮ ਵਿੱਚ ਪੀ.ਏ.ਯੂ., ਲੁਧਿਆਣਾ, ਰਿਸ਼ੀ ਨਗਰ, ਹੈਬੋਵਾਲ ਅਤੇ ਪ੍ਰੋਫੈਸਰ ਕਲੌਨੀ ਦਾ ਤੂਫਾਨੀ ਦੌਰਾ ਕੀਤਾ ਗਿਆ । ਸਾਂਝਾ ਮੋਰਚਾ ਉਮੀਦਵਾਰ ਸ਼੍ਰੀ ਮੌੜ ਦੇ ਪੀ ਆਰ ਓ ਅਤੇ ਉਘੇ ਪ੍ਰਗਤੀਸ਼ੀਲ ਲੇਖਕ ਮਿਤਰ ਸੈਨ ਮੀਤ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਮੁਤਾਬਿਕ ਹਰ ਥਾਂ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਹੋ ਕੇ ਵੋਟਰਾਂ ਵੱਲੋਂ ਉਹਨਾਂ ਨੂੰ ਭਰਪੂਰ ਸਮਰਥਨ ਦਾ ਭਰੋਸਾ ਦਿੱਤਾ ਗਿਆ। ਰਿਸ਼ੀ ਨਗਰ ਵਿਚ ਜਨਤਾ ਦੀ ਅਗਵਾਈ ਗੁਰਨਾਮ ਸਿੰਘ ਸਿੱਧੂ ਅਤੇ ਪ੍ਰੋਫੈਸਰ ਕਲੌਨੀ ਵਿੱਚ ਡਾ. ਡੀ.ਐਸ. ਸਿੱਧੂ ਨੇ ਕੀਤੀ। ਅਗਰ ਨਗਰ ਅਤੇ ਜਵਾਹਰ ਨਗਰ ਕੈਂਪ ਕਲੌਨੀ ਵਿੱਚ ਉਹਨਾਂ ਦੇ ਸਮੱਰਥਕਾਂ ਵੱਲੋਂ ਚੋਣ ਦਫ਼ਤਰ ਵੀ ਖੋਲ੍ਹੇ ਗਏ। ਸ਼ਹੀਦ ਭਗਤ ਸਿੰਘ ਨਗਰ ਵਿਚ ਵੀ ਵੋਟਰਾਂ ਨੇ ਮੀਟਿੰਗ ਕੀਤੀ।
       ਸਾਂਝੇ ਮੋਰਚੇ ਦੇ ਉਮੀਦਵਾਰ ਧਰਮ ਪਾਲ ਮੌੜ ਨੇ ਥਾਂ-ਥਾਂ ਤੇ ਕਿਹਾ ਕਿ ਸਾਂਝੇ ਮੋਰਚੇ ਦਾ ਮੁੱਖ ਉਦੇਸ਼ ਪੰਜਾਬ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ, ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦਿਵਾਉਣਾ ਨਾਲ ਹੀ ਛੋਟੀ ਸਨਅਤ ਨੂੰ ਉਚਿਤ ਨੀਤੀਆਂ ਲਾਗੂ ਕਰਕੇ ਖ਼ਤਮ ਹੋਣ ਤੋਂ ਬਚਾਉਣਾ । ਧਰਮ ਪਾਲ ਮੌੜ ਵੱਲੋਂ ਆਪਣੀ ਪੀ.ਏ.ਯੂ. ਦੀ ਸਰਵਿਸ ਦੌਰਾਨ ਮੁਲਾਜ਼ਮਾਂ ਦੀ ਜੋ ਸੇਵਾ ਕੀਤੀ ਗਈ ਉਸਨੂੰ ਯਾਦ ਕਰਾਉਂਦਿਆਂ ਬਾਅਦਾ ਕੀਤਾ ਗਿਆਂ ਕਿ ਉਹ ਵਿਧਾਨ ਸਭਾ ਵਿੱਚ ਜਾ ਕੇ ਵਿੱਤੀ ਸੰਕਟ ਹੱਲ ਕਰਾ ਕੇ ਪੀ.ਏ.ਯੂ. ਦਾ ਸਿਰ ਉੱਚਾ ਚੁਕਣਗੇ। 

No comments: