Thursday, January 12, 2012

ਵਾਈ ਓ ਆਈ ਨੇ ਕੀਤਾ ਗੁੰਡਾਗਰਦੀ ਨੂੰ ਨੱਥ ਪਾਉਣ ਦਾ ਵਾਅਦਾ

ਬਸਪਾ ਦੇ ਲੀਡਰਾਂ ਤੇ ਲਾਇਆ ਅਕਾਲੀਆਂ ਨਾਲ ਸਿੱਧਾ ਸਮਝੌਤਾ ਕਰਨ ਦਾ ਦੋਸ਼
ਚੰਡੀਗਡ਼੍ਹ 12 ਜਨਵਰੀ ਵੀਰਵਾਰ ਨੂੰ ਯੂਥ ਆਰਗਨਾਈਜ਼ੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ, ਬਸਪਾ ਦੇ ਵਿਦਿਆਰਥੀ ਵਿੰਗ ਇੰਚਾਰਜ ਤੇ ਪਾਰਟੀ ਦੇ ਸਕੱਤਰ ਰਾਜਵਿੰਦਰ ਸਿੰਘ ਧਨੌਲਾ ਆਪਣੇ ਹਮਾਇਤੀਆਂ ਸਮੇਤ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਕਾਂਗਰਸ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਪਾਰਟੀ 'ਚ 'ਜੀ ਆਇਆਂ' ਕਿਹਾ। ਇਸ ਮੌਕੇ ਰਾਜਵਿੰਦਰ ਸਿੰਘ ਧਨੌਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਯੂਥ ਅਕਾਲੀ ਦਲ ਤੇ ਐਸ ਓ ਆਈ ਨੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੁੰਡਾਗਰਦੀ ਵੱਲ ਧੱਕਿਆ ਹੈ ਤੇ ਆਮ ਗਰੀਬ ਨੌਜਵਾਨ-ਵਿਦਿਆਰਥੀ ਤਬਕੇ ਨੂੰ ਦਹਿਸ਼ਤਜ਼ਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੁੰਡਾਗਰਦੀ ਨੂੰ ਹੁਣ ਨੱਥ ਪਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦਾ ਬੇਰੁਜ਼ਗਾਰ ਯੂਥ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂਤੇ ਗੁੰਡਾਗਰਦੀ ਦੇ ਮਾਹੌਲ ਤੋਂ ਤੰਗ ਆ ਗਿਆ ਹੈ ਧਨੌਲਾ ਨੇ ਕਿਹਾ ਕਿ ਪਿਛਲੇ ਪੰਜ ਸਾਲ ਪੰਜਾਬ ਦੇ ਸਿਵਲਤੇ ਪੁਲੀਸ ਪ੍ਰਸ਼ਾਸ਼ਨ 'ਤੇ ਅਫਸਰਾਂ ਦਾ ਨਹੀਂ ਬਲਕਿ ਜਥੇਦਾਰਾਂ ਦਾ ਕਬਜ਼ਾ ਰਿਹਾਹੈ। ਉਨ੍ਹਾਂ ਕਿਹਾ ਕਿ ਪਿੰਡਾਂ-ਸ਼ਹਿਰਾਂ ਦੇ ਲੋਕ ਅਕਾਲੀਆਂ ਤੋਂ ਐਨਾ ਤੰਗ ਹਨ ਕਿ ਅੱਜ ਸੂਬੇ ਦੇ ਹਰ ਬੰਦੇ ਦੀਜ਼ਬਾਨ 'ਤੇ ਕਾਂਗਰਸ ਦਾ ਨਾਂਅ ਹੈ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਬਸਪਾ ਨੂੰ ਛੱਡ ਕੇ ਕਾਂਗਰਸ 'ਚ ਇਸ ਲਈ ਸ਼ਾਮਲ ਹੋਈ ਹੈ,ਕਿਉਂਕਿ ਬਸਪਾ ਜਿਹੀ ਪਾਰਟੀ ਅਕਾਲੀਆਂ ਦੇ ਗੁੰਡਾ ਰਾਜ ਦਾ ਢੁੱਕਵਾਂ ਜਵਾਬ ਦੇਣ ਲਈ ਸਮਰੱਥ ਨਹੀਂ ਹੈ। ਉਹਨਾਂ ਬਸਪਾ ਦੀ ਲੀਡਰਸ਼ਿੱਪ ਤੇ ਅਕਾਲੀਆਂ ਨਾਲ ਸਮਝੌਤੇ ਦਾ ਦੋਸ਼ ਵੀ ਲਾਇਆ। ਇਹੀ ਕਾਰਨ ਹੈ ਕਿ ਸੂਬੇ 'ਚ ਬਸਪਾ ਦਾ ਗ੍ਰਾਫ ਦਿਨੋ ਦਿਨ ਡਿੱਗਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਮੂਹ ਦਲਿਤ ਭਾਈਚਾਰੇ ਨੇ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਨੂੰ ਵੋਟਾਂ ਦੇਣ ਦਾ ਮਨ ਬਣਾ ਰੱਖਿਆ ਹੈ। ਉਨ੍ਹਾਂਨਾਲ ਹੀ ਕਿਹਾ ਕਿ ਬਸਪਾ ਬਾਬਾ ਸਾਹਿਬ ਅੰਬੇਦਕਰ ਤੇ ਬਾਬੂ ਕਾਂਸੀ ਰਾਮ ਦੇ ਰਾਹ ਤੋਂ ਭਟਕ ਚੁੱਕੀ ਹੈ। ਸ਼੍ਰੀ ਧਨੌਲਾ ਨੇ ਕਿਹਾ ਕਿ 'ਇਸ ਮੌਕੇ ਨੌਜਵਾਨਾਂ ਦੀ ਦੇਸ਼ ਦੀ ਸਿਆਸਤ 'ਚ ਸ਼੍ਰੀ ਰਾਹੁਲ ਗਾਂਧੀ ਵਰਗੇ ਆਗੂ ਮਿਲੇ ਹਨ,ਜਿਨ੍ਹਾਂ ਨੂੰ ਗਰੀਬਾਂ-ਮਜ਼ਲੂਮਾਂ ਦੇ ਦਰਦਾਂ ਦਾ ਫਿਕਰ ਹੈ ਤੇ ਜੋ ਨਵੇਂ ਭਾਰਤ ਨੂੰ ਸਿਰਜਣਲਈ ਘਰ ਘਰ ਜਾ ਕੇ ਨੌਜਵਾਨ ਨੂੰ ਕਾਂਗਰਸ ਨਾਲ ਜੋਡ਼ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਨੂੰ ਰਾਹੁਲ ਗਾਂਧੀ ਪਡ਼੍ਹੇ ਲਿਖੇ ਤੇ ਗਰੀਬਾਂ ਲਈ ਫਿਕਰਮੰਦ ਆਗੂਆਂ ਦੀ ਲੋਡ਼ ਹੈ।

No comments: