Monday, January 02, 2012

ਸਾਂਝੇ ਮੋਰਚੇ ਵੱਲੋਂ ਪੂਰੇ ਉਮੀਦਵਾਰਾਂ ਦੀ ਅਗਲੀ ਸੂਚੀ ਵੀ ਜਲਦੀ

117 ਵਿਧਾਨ ਸਭਾ ਹਲਕਿਆਂ 'ਤੇ ਲੜੀ ਜਾਵੇਗੀ ਚੋਣ
ਚੰਡੀਗੜ੍ਹ: ਜਲਿਆਂਵਾਲਾ ਬਾਗ ਤੋਂ ਆਪਣੀ ਚੋਣ ਜੰਗ ਦਾ ਐਲਾਨ ਕਰਨ ਮਗਰੋਂ ਸਾਂਝੇ ਮੋਰਚੇ ਦੇ  ਲੀਡਰਾਂ ਅਤੇ ਵਰਕਰਾਂ ਵੱਲੋਂ ਇੱਕ ਨਵੀਂ ਸ਼ਕਤੀ ਦਾ ਸੰਚਾਰ ਹੋਇਆ ਮਹਿਸੂਸ ਕੀਤਾ ਜਾ ਰਿਹਾ ਹੈ. ਸਹੀਦੀ ਅਸਥਾਨਾਂ ਦੀ ਮਿੱਟੀ ਦਾ ਤਿਲਕ ਆਪਣੇ ਮਸਤਕ ਤੇ ਲਗਾ ਕੇ ਤੁਰੇ ਇਹਨਾਂ ਬਹਾਦਰ ਯੋਧਿਆਂ ਨੇ ਐਲਾਨ ਕੀਤਾ ਹੈ ਕੀ ਇਹ ਚੋਣ ਜੰਗ ਹੁਣ ਸਾਰੇ ਹਲਕਿਆਂ ਵਿੱਚ ਲੜੀ ਜਾਵੇਗੀ. ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ ਤੇ ਇੱਕ ਝਾਤ ਮਾਰਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਸਾਂਝੇ ਮੋਰਚੇ ਦੀ ਨੀਤੀ ਅਤੇ ਪ੍ਰੋਗ੍ਰਾਮ ਕਿਸ ਵਿਚਾਰਧਾਰਾ ਤੇ ਅਧਾਰਿਤ ਹੈ. ਜਿੱਤ ਜਾਂ ਹਾਰ--ਨਤੀਜੇ ਭਾਵੇਂ ਕੁਝ ਵੀ ਨਿਕਲਾਂ ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਸ਼ਹੀਦਾਂ ਦੀ ਵਿਚਾਰਧਾਰਾ ਇੱਕ ਵਾਰ ਫੇਰ ਲੋਕਾਂ ਸਾਹਮਣੇ ਆ ਰਹੀ ਹੈ. ਇਹਨਾਂ ਚੋਣਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਵਿਚਾਰ ਇੱਕ ਵਾਰ ਫੇਰ ਲੋਕਾਂ ਦਾ ਮਾਰਗ ਦਰਸ਼ਨ ਕਰਨਗੇ. ਲੋਕਾਂ ਅਤੇ ਜੋਕਾਂ, ਮਹਿਲਾਂ ਅਤੇ ਢੋਕਾਂ  ਵਿਚਲੀ ਲਕੀਰ ਇੱਕ ਵਾਰ ਫੇਰ ਗੂਹੜੀ ਹੋਵੇਗੀ ਅਤੇ ਇਸ ਲਕੀਰ ਦਾ ਹੋਰ ਗੂਹੜਾ ਹੋਣਾ ਹੀ ਸਾਂਝੇ ਮੋਰਚੇ ਦੀ ਜਿੱਤ ਹੈ ਕਿਓਂਕਿ ਪਿਛਲੇ ਦਹਾਕਿਆਂ ਦੌਰਾਨ ਇਸ ਲਕੀਰ ਨੂੰ ਮਿਟਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਕਈ ਵਾਰ ਹੋਈਆਂ ਹਨ.  ਉਮੀਦਵਾਰਾਂ ਦੀ ਅਗਲੀ ਸੂਚੀ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਏਗਾ. ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਬੁਲਾਰੇ ਅਰੁਣਜੋਤ ਸਿੰਘ ਸੋਢੀ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇਸ ਮਕਸਦ ਲਈ ਸਾਂਝੇ ਮੋਰਚੇ ਦੇ ਉਮੀਦਵਾਰਾਂ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਹੈ. 
ਸ਼੍ਰੀ ਸੋਢੀ ਨੇ ਇਹ ਵੀ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਮੰਗਲਵਾਰ, 3 ਜਨਵਰੀ ਨੂੰ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਆਪਣੇ ਸਮਰਥਕਾਂ ਨੂੰ ਮਿਲਣਗੇ. ਉਨ੍ਹਾਂ ਦੱਸਿਆਂ ਕਿ ਸਾਂਝੇ ਮੋਰਚੇ ਵੱਲੋਂ ਬਾਕੀ ਰਹਿੰਦੇ ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਸੰਬਧੀ ਵੀ ਮੋਰਚੇ ਦੇ ਦੂਸਰੇ ਪ੍ਰਮੁੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ ਕੁੱਝ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ.ਸ੍ਰੀ ਸੋਢੀ ਨੇ ਦੱਸਿਆਂ ਕਿ ਸਾਂਝੇ ਮੋਰਚੇ ਵੱਲੋਂ ਪੂਰੇ 117 ਵਿਧਾਨ ਸਭਾ ਹਲਕਿਆਂ 'ਤੇ ਚੋਣ ਲੜੀ ਜਾਵੇਗੀ।   ************

No comments: