Tuesday, January 10, 2012

ਸਾਂਝੇ ਮੋਰਚੇ ਵੱਲੋਂ 15 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

ਚੰਡੀਗੜ੍ਹ :  ਸਾਂਝੇ ਮੋਰਚੇ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ ਗਈ। ਪੀਪੀਪੀ ਦੇ ਬੁਲਾਰੇ ਅਰੁਨਜੋਤ ਸਿੰਘ ਸੋਢੀ ਵੱਲੋਂ ਜਾਰੀ ਪ੍ਰੈਸ ਨੋਟ 'ਚ ਦੱਸਿਆ ਕਿ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ  13 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਜਿਨ੍ਹਾਂ 'ਚ ਹਲਕਾ ਨਕੋਦਰ ਤੋਂ ਕਮਲਜੀਤ ਸਿੰਘ ਕਾਕੜਾ, ਫਤਿਹਗੜ੍ਹ ਚੂੜੀਆਂ ਤੋਂ ਸ. ਸੁਖਪ੍ਰੀਤ ਸਿੰਘ ਰੰਧਾਵਾ, ਆਤਮ ਨਗਰ ਤੋਂ ਸ. ਅਜੀਤ ਸਿੰਘ ਖੁਰਾਣਾ, ਅਜਨਾਲਾ ਤੋਂ ਡਾ. ਗੁਰਮੇਜ਼ ਸਿੰਘ ਮਠਾਰੂ,  ਜੰਡਿਆਲਾ (ਐੱਸ. ਸੀ.) ਤੋਂ ਸ. ਸਰਦੂਲ ਸਿੰਘ ਬਾਲੀਆਂ, ਸਮਰਾਲਾ ਤੋਂ ਸ. ਜਸਮੇਲ ਸਿੰਘ ਬੋਦੰਲੀ, ਬਾਘਾਪੁਰਾਣਾ ਤੋਂ ਸ. ਗੁਰਪ੍ਰੀਤ ਸਿੰਘ ਨੱਥੂਵਾਲਾ, ਫਿਰੋਜ਼ਪੁਰ (ਸ਼ਹਿਰੀ) ਤੋਂ ਸ. ਪਰਮਿੰਦਰ ਸਿੰਘ ਪਿੰਟੂ, ਬੱਸੀ ਪੱਠਾਣਾ (ਐਸ. ਸੀ.) ਤੋਂ ਸ. ਮਹਿੰਦਰਪਾਲ ਸਿੰਘ ਜੱਸਲ, ਜੈਤੋਂ (ਐੱਸ. ਸੀ.) ਤੋਂ ਬੀਬੀ ਅਮਰਜੀਤ ਕੌਰ, ਬਲਾਚੌਰ ਤੋਂ ਚੋਧਰੀ ਦਰਸ਼ਨ ਲਾਲ, ਲੁਧਿਆਣਾ ਦੱਖਣੀ ਤੋਂ ਸ੍ਰੀ ਵਿਭੋਰ ਗਰਗ, ਲੁਧਿਆਣਾ ਪੂਰਬੀ ਤੋਂ ਸ. ਦਲਜੀਤ ਸਿੰਘ, ਸੁਨਾਮ ਤੋਂ ਸੁਖਵਿੰਦਰ ਸਿੰਘ ਸਿੱਧੂ ਸੈਰੋਂ, ਸਮਾਣਾ ਤੋਂ ਹਾਕਮ ਸਿੰਘ ਪਹਾੜਪੁਰ ਦੇ ਨਾਮ ਸ਼ਾਮਿਲ ਹਨ। ਸ੍ਰੀ ਸੋਢੀ ਨੇ ਦੱਸਿਆ ਕਿ ਬਾਕੀ ਰਹਿੰਦੇ 11 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਭਲਕੇ ਜਾਰੀ ਕਰ ਦਿੱਤੀ ਜਾਵੇਗੀ। 

No comments: