Monday, December 05, 2011

ਨਹੀਂ ਰਹੇ ਦੇਵਾਨੰਦ :ਹਰ ਪਾਸੇ ਸੋਗ ਦੀ ਲਹਿਰ

 ਲੰਡਨ ਵਿੱਚ 3 ਦਸੰਬਰ ਨੂੰ ਹਾਰਟ ਅਟੈਕ ਨਾਲ ਦੇਹਾਂਤ 
 Updated: December 5, 2011 at 9:00                                       
ਰੋਜ਼ਾਨਾ ਜਗ ਬਾਣੀ ਦੇ ਪਹਿਲੇ ਸਫੇ 'ਤੇ ਪ੍ਰਕਾਸ਼ਿਤ  ਖਬਰ 


 ਲੇਖਕ: ਰਣਜੀਤ ਸਿੰਘ ਪ੍ਰੀਤ
ਅਜੇ ਕੁਲਦੀਪ ਮਾਣਕ ਬਾਰੇ ਲਿਖਦਿਆਂ ਸਿਆਹੀ ਵੀ ਨਹੀਂ ਸੀ ਸੁੱਕੀ,ਅੱਖਾਂ ’ਚੋਂ ਅੱਥਰੂ ਵੀ ਨਹੀ ਸਨ ਰੁਕੇ  ਕਿ ਅੱਜ ਇੱਕ ਹੋਰ ਦੁਖਦਾਈ ਖ਼ਬਰ ਆ ਪਹੁੰਚੀ । ਕਿ ਜਿਊਯਲ ਥੀਫ, ਜਾਨੀ ਮੇਰਾ ਨਾਮ, ਪਰੇਮ ਪੁਜਾਰੀ, ਹਰੇ ਰਾਮਾ ਹਰੇ ਕ੍ਰਿਸ਼ਨਾ ਵਰਗੀਆਂ ਚਰਚਿਤ ਫਿਲਮਾਂ ਦਰਸਕਾਂ ਲਈ ਪੇਸ਼ ਕਰਨ ਵਾਲੇ,ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਲੰਡਨ ਵਿੱਚ 3 ਦਸੰਬਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 ‘ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ‘ਹਮ ਏਕ ਹੈਂ’ ਫਿਲਮ ਤੋਂ ਕੀਤੀ ਸੀ। ਦੇਵ ਆਨੰਦ ਦਾ ਅਸਲੀ ਨਾਂ ਧਰਮ ਦੇਵ ਪਿਸ਼ੌਰੀ ਆਨੰਦ ਸੀ।, 1947 ‘ਚ ਉਹ ਫਿਲਮ ‘ਜਿੱਦੀ’ ਤੋਂ ਸੁਪਰ ਸਟਾਰ ਬਣੇ। ਸੁਰੱਈਆ ਨਾਲ ਅਜਿਹੀ ਸਾਂਝ ਬਣੀ ਕਿ ਦੋਹਾਂ ਨੇ ਵਿਦਿਆ (1948) ,ਜੀਤ (1949), ਸ਼ੇਅਰ (1949(),ਅਫ਼ਸਾਰ(1950), ਨੀਲੀ (1950), ਦੋ ਸਿਤਾਰੇ (1951), ਸਨਮਾਨ (1951) ਫਲਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ । “ਬਾਤ ਇੱਕ ਰਾਤ ਕੀ,ਸੀ ਆਈ ਡੀ,ਪਾਕਟਮਾਰ (1956),ਕਾਲਾ ਪਾਨੀ (1958),ਬੰਬਈ ਕਾ ਬਾਬੂ (1960),ਸ਼ਰਾਬੀ(1964),ਜ਼ਾਲ(1952), ਫ਼ਿਲਮਾਂ ਕੀਤੀਆਂ । ਦੇਵ ਆਨੰਦ ਦੀ ਫ਼ਿਲਮੀ ਜੋਡ਼ੀ ਸੁਰੱਈਆ ਤੋਂ ਇਲਾਵਾ ਕਲਪਨਾ ਕਾਰਤਿਕ ,ਨੂਤਨ, ਵਹੀਦਾ ਰਹਿਮਾਨ ਨਾਲ ਲੋਕਾਂ ਵੱਲੋਂ ਬਹੁਤ ਪਸੰਦ ਕੀਤੀ ਜਾਂਦੀ ਸੀ।
ਰੋਜ਼ਾਨਾ ਜਗ ਬਾਣੀ ਦੇ ਸੰਪਾਦਕੀ ਸਫੇ ਤੇ ਪ੍ਰਕਾਸ਼ਿਤ ਸ਼ਰਧਾਂਜਲੀ ਅਰਜਨ ਸ਼ਰਮਾ ਦਾ ਲੇਖ 
ਉਨ੍ਹਾਂ ਦਾ ਜਨਮ 26 ਸਤੰਬਰ 1923 ਨੂੰ ਗੁਰਦਾਸਪੁਰ ‘ਚ ਹੋਇਆ ਸੀ। ਉਹ ਭਾਰਤੀ ਸਿਨੇਮਾ ਦੇ ਸਫਲ ਕਲਾਕਾਰ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਰਹੇ। ਕੰਮ ਦੀ ਭਾਲ ‘ਚ ਮੁੰਬਈ ਆਏ ਦੇਵ ਆਨੰਦ ਨੇ 160 ਰੁਪਏ ਪ੍ਰਤੀ ਮਹੀਨੇ ਤੋਂ ਕੰਮ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਭਾਤ ਟਾਕੀਜ ਦੀ ਇਕ ਫਿਲਮ ‘ਹਮ ਏਕ ਹੈਂ’ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮ ਜਿੱਦੀ ‘ਚ ਦੇਵ ਆਨੰਦ ਨੇ ਮੁੱਖ ਭੂਮਿਕਾ ਨਿਭਾਈ। ਇਹ ਫਿਲਮ 1948 ‘ਚ ਰਿਲੀਜ਼ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁਡ਼ ਕੇ ਨਹੀਂ ਦੇਖਿਆ।ਦੇਵ ਆਨੰਦ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ਰਾਹੀ, ਆਂਧੀਆਂ, ਟੈਕਸੀ ਡਰਾਈਵਰ ਦੇਵ ਆਨੰਦ ਦੀਆਂ ਹਿੱਟ ਫਿਲਮਾਂ ‘ਚ ਸ਼ਾਮਲ ਹਨ। ਮੁਨੀਮ ਜੀ, ਸੀ. ਈ. ਓ. ਅਤੇ ਪੇਇੰਗ ਗੈਸਟ ਫਿਲਮਾਂ ਤੋਂ ਬਾਅਦ ਤਾਂ ਹਰ ਨੌਜਵਾਨ ਦੇਵ ਆਨੰਦ ਦੇ ਸਟਾਇਲ ਦਾ ਦੀਵਾਨਾ ਹੋ ਗਿਆ। ਉਸਦੀ ਚਾਲ ਢਾਲ ਦੀ ਨਕਲ ਹੋਣ ਲੱਗੀ। 1958 ‘ਚ ਉਨ੍ਹਾਂ ਨੂੰ ਫਿਲਮ “ਕਾਲਾ ਪਾਨੀ”ਲਈ ਬੇਹਤਰੀਨ ਕਲਾਕਾਰ ਦਾ ਐਵਾਰਡ ਮਿਲਿਆ। 1965 ‘ਚ ਉਨ੍ਹਾਂ ਦੀ ਪਹਿਲੀ ਰੰਗੀਨ ਫਿਲਮ ਪ੍ਰਦਰਸ਼ਤ ਹੋਈ ਜਿਸ ਦਾ ਨਾਂਅ “ਗਾਈਡ” ਸੀ। 2007 ‘ਚ ਉਨ੍ਹਾਂ ਦੀ ਆਤਮਕਥਾ “ਰੋਮਾਂਸਿੰਗ ਵਿਦ ਲਾਈਫ” ਪ੍ਰਕਾਸ਼ਤ ਹੋਈ। 2001 ‘ਚ ਦੇਵ ਆਨੰਦ ਨੂੰ ਪਦਮ ਭੂਸ਼ਣ ਅਤੇ 2002 ‘ਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ।   
 ਰਣਜੀਤ ਸਿੰਘ ਪ੍ਰੀਤ 
  98157-07232

No comments: