Thursday, December 01, 2011

ਦੁਆਬੇ 'ਚ ਬਸਪਾ ਨੂੰ ਵੱਡਾ ਝਟਕਾ

ਹੁਸ਼ਿਆਰਪੁਰ ਜਿਲ੍ਹੇ ਦੇ ਸਮੁੱਚੇ ਬਸਪਾ ਆਗੂ ਪੀਪੀਪੀ 'ਚ ਸ਼ਾਮਲ
ਬਸਪਾ ਆਗੂ ਨਰਿੰਦਰ ਸਿੰਘ ਮਿੱਠੇਵਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਸਿਰੋਪਾ ਪਾ ਕੇ ਪੀਪੀਪੀ 'ਚ ਸ਼ਾਮਲ ਕਰਦਿਆਂ ਮਨਪ੍ਰੀਤ ਸਿੰਘ ਬਾਦਲ
ਚੰਡੀਗੜ੍ਹ : ਇਸ ਸਮੇਂ ਪੰਜਾਬ ਦੇ ਲੋਕ ਆਪਣਾ ਧਰਮ, ਜਾਤ ਭੁਲਾ ਕੇ ਖੁਸ਼ਹਾਲ ਪੰਜਾਬ ਸਿਰਜਣ ਲਈ ਉੱਠ ਖੜ੍ਹੇ ਹੋਏ ਹਨ ਅਤੇ ਇਹ ਇੱਕ ਤਰਾਂ ਦੀ ਲੋਕ ਲਹਿਰ ਬਣ ਗਈ ਹੈ ਜਿਸ ਨੂੰ ਹੁਣ ਦਬਾਇਆ ਨਹੀਂ ਜਾ ਸਕਦਾ। ਅੱਜ ਹੁਸ਼ਿਆਰਪੁਰ ਜਿਲ੍ਹੇ ਤੋਂ ਪ੍ਰਮੁੱਖ ਬਸਪਾ ਆਗੂ ਨਰਿੰਦਰ ਸਿੰਘ ਮਿੱਠੇਵਾਲ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰਦਿਆ ਕਿਹਾ ਕਿ ਉਹ ਪਾਰਟੀ ਦੇ ਅਸੂਲਾਂ ਤੇ ਉਦੇਸ਼ਾਂ ਤੋਂ ਖੁਸ਼ ਹੋਕੇ ਪੀਪੀਪੀ 'ਚ ਸ਼ਾਮਿਲ ਹੋਏ ਹਨ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੀ ਅਗਵਾਈ ਇੱਕ ਇਮਾਨਦਾਰ ਲੋਕ ਇਨਸਾਨ ਸ. ਮਨਪ੍ਰੀਤ ਸਿੰਘ ਬਾਦਲ ਕਰ ਰਿਹਾ ਹੈ ਜੋ ਆਪਣਾ ਨਿੱਜੀ ਸੁਆਰਥ ਤਿਆਗ ਕੇ ਪੰਜਾਬ ਨੂੰ ਖੁਸ਼ਹਾਲ ਬਨਾਉਣਾ ਚਾਹੁੰਦਾ ਹੈ।

       ਹੁਸ਼ਿਆਰਪੁਰ ਜਿਲ੍ਹੇ ਨਾਲ ਸੰਬਧਿਤ ਪੀਪੀਪੀ ਦੇ ਮੀਤ ਪ੍ਰਧਾਨ ਸ. ਸਮਸ਼ੇਰ ਸਿੰਘ ਲਿੱਟ, ਜਨਰਲ ਸਕੱਤਰ ਐਡਵੋਕੇਟ ਬੀ.ਐੱਸ. ਰਿਆੜ ਅਤੇ ਜੁਆਇੰਟ ਸਕੱਤਰ ਸ. ਭੁਪਿੰਦਰ ਸਿੰਘ ਪੱਪੂ ਅਜੜਾਮ ਦੇ ਯਤਨਾ ਸਦਕਾ ਅੱਜ ਬਸਪਾ ਦੇ ਪ੍ਰਮੁੱਖ ਆਗੂ ਸ. ਨਰਿੰਦਰ ਸਿੰਘ ਮਿੱਠੇਵਾਲ ਇੰਚਾਰਜ ਬਸਪਾ ਹਲਕਾ ਸ਼ਾਮ ਚੁਰਾਸੀ, ਸ੍ਰੀ ਬਸੰਬਰ ਸਿੰਘ ਕਾਲਾ ਹਲਕਾ ਇੰਚਾਰਜ਼ ਕਿਸਾਨ ਵਿੰਗ ਜਿਲ੍ਹਾ ਹੁਸ਼ਿਆਰਪੁਰ ਅਤੇ ਸ. ਕਰਨੈਲ ਸਿੰਘ ਜਿਲ੍ਹਾ ਇੰਚਾਰਜ ਰਾਮਗੜ੍ਹੀਆ ਵਿੰਗ ਜਿਲ੍ਹਾ ਹੁਸ਼ਿਆਰਪੁਰ ਨੇ ਅੱਜ ਬਸਪਾ ਪਾਰਟੀ ਛੱਡ ਕੇ ਪੀਪਲਜ਼ ਪਾਰਟੀ ਆਫ਼ ਪੰਜਾਬ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਉਕਤ ਜਿਲ੍ਹੇ ਨਾਲ ਸੰਬਧਿਤ ਬਸਪਾ ਦੇ ਸੂਬਾ ਪੱਧਰ ਦੇ ਆਗੂ ਸ. ਸਮਸ਼ੇਰ ਸਿੰਘ ਲਿੱਟ ਨਾਲ ਪਹਿਲਾ ਹੀ ਕਈ ਪ੍ਰਮੁੱਖ ਬਸਪਾ ਆਗੂਆ ਪੀਪੀਪੀ 'ਚ ਸ਼ਾਮਲ ਹੋਏ ਸਨ ਅਤੇ ਉਕਤ ਤਿੰਨ ਪ੍ਰਮੱਖ ਬਸਪਾ ਆਗੂਆ ਨਾਲ ਦਰਜਨ ਦੇ ਕਰੀਬ ਆਗੂਆਂ ਦੀ ਪੀਪੀਪੀ 'ਚ ਸ਼ਮੂਲੀਅਤ ਨਾਲ ਹੁਸ਼ਿਆਰਪੁਰ ਜਿਲ੍ਹੇ 'ਚ ਬਸਪਾ ਦਾ ਲਗਭਗ ਸਫਾਇਆ ਹੋ ਗਿਆ ਹੈ।

       ਉਕਤ ਆਗੂਆਂ ਦਾ ਸਵਾਗਤ ਕਰਦਿਆ ਪੀਪੀਪੀ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਹਰ ਬਸ਼ਿੰਦੇ ਨੂੰ ਅਪੀਲ ਕਰਦੇ ਹਨ ਕਿ ਆਪਣੀ ਜਿੰਦਗੀ ਦੇ ਅਗਲੇ ਤਿੰਨ ਮਹੀਨੇ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਸਾਂਝੇ ਮੋਰਚੇ ਦੇ ਨਾਲ ਲਗਾਉਣ ਕਿਉਂਕਿ ਜੇਕਰ ਇਸ ਸਥਿਤੀ 'ਚ ਪੰਜਾਬ ਨੂੰ ਬਚਾਉਣ ਲਈ ਨਿਜ਼ਾਮ ਨਾ ਬਦਲਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਲੋਕ ਸਾਂਝੇ ਮੋਰਚੇ ਨਾਲ ਆਕੇ ਖੜ੍ਹ ਰਹੇ ਹਨ ਉਸ ਤੋਂ ਸਪਸ਼ੱਟ ਹੈ ਕਿ ਅਗਲੀ ਸਰਕਾਰ ਲੋਕਾਂ ਦੀ ਸਰਕਾਰ ਹੋਵੇਗੀ। ਇਸ ਮੌਕੇ ਸ. ਮਨਪ੍ਰੀਤ ਦੇ ਨਾਲ ਪੀਪੀਪੀ ਦੇ ਸੀਨੀਅਰ ਮੀਤ ਪ੍ਰਧਾਨ ਸ. ਜਗਬੀਰ ਸਿੰਘ ਬਰਾੜ, ਮਾਸਟਰ ਸ਼ਮਸੇਰ ਸਿੰਘ ਲਿੱਟ, ਸ. ਭੁਪਿੰਦਰ ਸਿੰਘ ਪੱਪੂ ਅਜੜਾਮ, ਸ. ਬਲਵਿੰਦਰ ਸਿੰਘ ਰਿਆੜ, ਸ. ਅਮਰਜੀਤ ਸਿੰਘ ਨਾਂਗਲੂ, ਡਾ. ਰਾਜ ਕੁਮਾਰ ਜੀ, ਸ. ਮਨਿੰਦਰ ਸਿੰਘ ਸ਼ੇਰਪੁਰੀ, ਸ. ਸੋਢੀ ਬਡਿਆਲ, ਸ. ਸਰਵਨ ਸਿੰਘ ਨਿਆਜਿਆ, ਸ੍ਰੀਮਤੀ ਬਰਿੰਦਰ ਕੌਰ ਕੁਤਬਪੁਰ, ਸ੍ਰੀਮਤੀ ਮੀਨਾ ਕੁਮਾਰੀ ਸਤੌਰ, ਸ. ਕਰਮ ਸਿੰਘ ਲਾਡੀ, ਸ. ਅਨਮੋਲ ਸਿੰਘ ਵੈਦ, ਸ. ਅਜੈਬ ਸਿੰਘ ਢੱਟ ਆਦਿ ਪ੍ਰਮੁੱਖ ਆਗੂ ਵੀ ਮੌਜੂਦ ਸਨ।
 ਬਸਪਾ ਆਗੂ ਨਰਿੰਦਰ ਸਿੰਘ ਮਿੱਠੇਵਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਸਿਰੋਪਾ ਪਾ ਕੇ ਪੀਪੀਪੀ 'ਚ ਸ਼ਾਮਲ ਕਰਦਿਆਂ 
ਮਨਪ੍ਰੀਤ ਸਿੰਘ ਬਾਦਲ

No comments: