Wednesday, December 07, 2011

ਚਾਰ ਮੁਲਕਾਂ ਦੀਆਂ ਟੀਮਾਂ ਦਰਮਿਆਨ ਦਿਲਚਸਪ ਮੁਕਾਬਲਾ

7 ਤੋਂ 18 ਦਸੰਬਰ ਤੱਕ                           -ਰਣਜੀਤ ਸਿੰਘ ਪ੍ਰੀਤ
ਚਾਰ ਮੁਲਕੀ ਦੋ ਹਾਕੀ ਟੂਰਨਾਂਮੈਂਟ;ਉਲੰਪਿਕ ਕੁਆਲੀਫਾਈਗ ਲਈ ਤਿਆਰੀ
ਅਰਜਨਟੀਨਾ ਵਿੱਚ ਦੋ ਹਾਕੀ ਟੂਰਨਾਮੈਂਟ 7 ਤੋਂ 18 ਦਸੰਬਰ ਤੱਕ ਖੇਡੇ ਜਾ ਰਹੇ ਹਨ, ਜਿਨ੍ਹਾਂ ਵਿੱਚ ਚਾਰ ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ । ਇਸ ਟੂਰਨਾਮੈਂਟ ਨੂੰ ਦਿੱਲੀ ਵਿੱਚ ਹੋਣ ਵਾਲੇ ਉਲੰਪਿਕ ਕੁਆਲੀਫਾਈਗ ਮੁਕਾਬਲੇ ਦੀ ਤਿਆਰੀ ਵਜੋਂ ਲਿਆ ਜਾ ਰਿਹਾ ਹੈ । ਉਲੰਪਿਕ ਕੁਆਲੀਫਾਈ ਲਈ ਬੈਲਜੀਅਮ,ਜਪਾਨ ਅਤੇ ਭਾਰਤ ਵਿੱਚ ਮੁਕਾਬਲੇ ਹੋਣੇ ਹਨ। ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਦਿੱਲੀ ਵਿੱਚ ਉਲੰਪਿਕ ਕੁਆਲੀਫਾਈਗ ਮੁਕਾਬਲਾ 15 ਫਰਵਰੀ ਤੋਂ 26 ਫ਼ਰਵਰੀ 2012 ਤੱਕ ਹੋਣਾ ਹੈ । ਜਿਸ ਵਿੱਚ ਭਾਰਤ ਤੋਂ ਇਲਾਵਾ ਦੱਖਣੀ ਅਫ਼ਰੀਕਾ, ਇਟਲੀ,ਕੈਨੇਡਾ,ਯੂਕਰੇਨ ਅਤੇ ਪੋਲੈਂਡ ਦੀਆਂ ਟੀਮਾਂ ਨੇ ਸ਼ਮੂਲੀਅਤ ਕਰਨੀ ਹੈ।
                 ਅਰਜਨਟੀਨਾ ਦੇ ਦੌਰੇ ‘ਤੇ ਜਾਣ ਵਾਲੀ ਭਾਰਤੀ ਟੀਮ ਦੀ ਕਪਤਾਨ 80 ਮੈਚ ਖੇਡਣ ਵਾਲੀ ਮਿਡਫ਼ੀਲਡਰ ਅੰਸ਼ੁੰਤਾ ਲਾਕਡ਼ਾ ਨੂੰ ,ਅਤੇ 76 ਮੈਚ ਖੇਡਣ ਵਾਲੀ ਕਿਰਨਦੀਪ ਕੌਰ ਨੂੰ ਟੀਮ ਦੀ ਉਪ-ਕਪਤਾਨ ਬਣਾਇਆ ਗਿਆ ਹੈ।ਇਹਨਾਂ ਤੋਂ ਇਲਾਵਾ ਯੋਗਿਤਾ ਬਾਲੀ,ਸਵੀਤਾ (ਗੋਲ ਕੀਪਰ),ਜਸਪ੍ਰੀਤ ਕੌਰ,ਪ੍ਰੀਤੀ ਸੁਨੀਲਾ ਕੀਰੋ,ਪਿੰਕੀ ਦੇਵੀ,ਪੀ ਸੁਸ਼ੀਲਾ ਚਾਨੂੰ,ਰਿਤੂ ਰਾਣੀ,ਐਮ ਐਨ ਪੋਨਾਮਾ,ਦੀਪ ਗਰੇਸ ਇੱਕਾ,ਰੋਸਾਲਿਨ ਡੁੰਗ ਡੁੰਗ,ਰਾਣੀ,ਟੀ ਐਚ ਅਨੁਰਾਧਾ ਦੇਵੀ,ਪੂਨਮ ਰਾਣੀ,ਵੰਦਨਾ ਕਟਾਰੀਆ,ਐਮ ਲਿਲੇ ਚਾਨੂੰ,ਲਾਲਿਮਾ ਮਿੰਜ਼, ਦੇ ਨਾਂਅ ਸ਼ਾਮਲ ਹਨ। ਸੀ ਆਰ ਕੁਮਾਰ ਚੀਫ਼ ਕੋਚ,ਟਿੰਗੋਂਗਲੈਨਾ ਚਾਨੂੰ, ਸੁਮਰਾਏ ਟੇਟੇ ਕੋਚ,ਕੇ ਸੀ ਦਿਵੇਸ਼ ਟਰੇਨਰ ਹਨ।
                 ਬਿਊਨਸ ਆਇਰਸ਼ (ਅਰਜਨਟੀਨਾਂ) ਵਿਖੇ ਪਹਿਲਾ ਚਾਰ ਮੁਲਕੀ ਹਾਕੀ ਟੂਰਨਾਮੈਂਟ 7 ਤੋਂ 11 ਦਸੰਬਰ ਤੱਕ ਖੇਡਿਆ ਜਾਣਾਂ ਹੈ। ਜਦੋਂ ਕਿ ਦੂਜਾ ਮੁਕਾਬਲਾ ਪਾਰਾਨਾ ਵਿੱਚ 14 ਤੋਂ 18 ਦਸੰਬਰ ਤੱਕ ਚੱਲਣਾਂ ਹੈ । ਇਹਨਾਂ ਦੋਹਾਂ ਮੁਕਾਬਲਿਆਂ ਵਿੱਚ ਭਾਰਤ ਤੋਂ ਇਲਾਵਾ ਆਇਰਲੈਂਡ,ਦੱਖਣੀ ਅਫ਼ਰੀਕਾ,ਅਤੇ ਅਰਜਨਟੀਨਾਂ ਦੀਆਂ ਟੀਮਾਂ ਨੇ ਜਿੱਤਣ ਲਈ ਸੰਘਰਸ਼ ਕਰਨਾਂ ਹੈ। ਦਸੰਬਰ 9 ਅਤੇ 16 ਨੂੰ ਭਾਰਤ ਦਾ ਕੋਈ ਮੈਚ ਨਹੀਂ ਹੈ। 
ਭਾਰਤੀ ਟੀਮ ਦੇ ਮੈਚਾਂ ਦਾ ਵੇਰਵਾ ਇਸ ਤਰ੍ਹਾਂ ਹੈ:- 
7 ਦਸੰਬਰ,2011: ਭਾਰਤ ਬਨਾਮ ਅਰਜਨਟੀਨਾਂ ।
8 ਦਸੰਬਰ,2011:ਭਾਰਤ ਬਨਾਮ ਆਇਰਲੈਂਡ।
10 ਦਸੰਬਰ,2011:ਭਾਰਤ ਬਨਾਮ ਦੱਖਣੀ ਅਫ਼ਰੀਕਾ ।
11 ਦਸੰਬਰ,2011: ਫ਼ਾਈਨਲ ਮੈਚ ।,
ਦੂਜਾ ਟੂਰਨਾਮੈਂਟ:--
14 ਦਸੰਬਰ,2011:ਭਾਰਤ ਬਨਾਮ ਅਰਜਨਟੀਨਾਂ ।
15 ਦਸੰਬਰ,2011:ਭਾਰਤ ਬਨਾਮ ਆਇਰਲੈਂਡ ।
17 ਦਸੰਬਰ,2011:ਭਾਰਤ ਬਨਾਮ ਦੱਖਣੀ ਅਫ਼ਰੀਕਾ ।
18 ਦਸੰਬਰ,2011:ਫ਼ਾਈਨਲ ਮੈਚ।


ਲੇਖਕ:ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੋਬਾਈਲ ਨੰਬਰ: 98157-07232 

No comments: