Thursday, December 08, 2011

ਪੰਜਾਬ ਵਿੱਚ ਅੰਨਾ ਅੰਦੋਲਨ ਨੂੰ ਫਿਰ ਜ਼ਬਰਦਸਤ ਹੁੰਗਾਰਾ

ਅੰਨਾ ਹਜ਼ਾਰੇ ਦੇ ਹੱਕ 'ਚ ਪੀਪੀਪੀ ਵੱਲੋਂ ਰੋਸ ਧਰਨਾ 11 ਨੂੰ 
ਚੰਡੀਗੜ੍ਹ//8 ਦਸੰਬਰ//ਬਿਊਰੋ ਰਿਪੋਰਟ: 

ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ 'ਚ ਸ੍ਰੀ ਅੰਨਾ ਹਜ਼ਾਰੇ ਜੀ ਦੇ ਸਮਰਥਨ ਲਈ 11 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਸ਼ਾਤਮਈ ਰੋਸ ਧਰਨਾ ਦਿੱਤਾ ਜਾਵੇਗਾ। ਇਸ ਸੰਬਧੀ ਜਾਣਕਾਰੀ ਦਿੰਦਿਆ ਪਾਰਟੀ ਦੇ ਪ੍ਰੈਸ ਸਕੱਤਰ ਅਰੁਣਜੋਤ ਸਿੰਘ ਸੋਢੀ ਨੇ ਦੱਸਿਆ ਕਿ ਪੀਪੀਪੀ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਪਾਰਟੀ ਦੇ ਸਰਪ੍ਰਸਤ ਡਾ. ਸਰਦਾਰਾ ਸਿੰਘ ਜੌਹਲ, ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਗਬੀਰ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ,  ਗੁਰਪ੍ਰੀਤ ਸਿੰਘ ਭੱਟੀ,  ਦਰਸ਼ਨ ਸਿੰਘ ਮੰਧੀਰ ਅਭੈ ਸਿੰਘ ਸੰਧੂ (ਭਤੀਜਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ),  ਭਾਰਤ ਭੂਸ਼ਨ ਥਾਪਰ (ਭਤੀਜਾ ਸ਼ਹੀਦ ਸੁਖਦੇਵ ਜੀ), ਪਾਰਟੀ ਦੇ ਮੀਤ ਪ੍ਰਧਾਨ ਅਤੇ ਉਘੇ ਕਲਾਕਾਰ ਭਗਵੰਤ ਮਾਨ, ਕੁਲਦੀਪ ਸਿੰਘ ਢੋਸ, ਬੀਬੀ ਗੁਰਦਿਆਲ ਕੌਰ ਮੱਲ੍ਹਣ, ਰਘੁਬੀਰ ਸਿੰਘ ਸਾਬਕਾ ਮੰਤਰੀ, ਸ਼ਮਸ਼ੇਰ ਸਿੰਘ ਲਿੱਟ, ਹਰਨੇਕ ਸਿੰਘ ਘੜੂੰਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਪੰਜਾਬ 'ਚ ਸਮੁੱਚੇ ਜਨਰਲ ਕੌਸਲ ਮੈਂਬਰ ਵੀ ਇਸ ਧਰਨੇ 'ਚ ਚੰਡੀਗੜ੍ਹ ਵਿਖੇ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨਾਲ ਬੈਠਣਗੇ।  ਉਨ੍ਹਾਂ ਦੱਸਿਆ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਅਤੇ ਸਾਂਝੇ ਮੋਰਚੇ ਦਾ ਮੁੱਖ ਮੁੱਦਾ ਭ੍ਰਿਸ਼ਟਾਚਾਰ ਖ਼ਤਮ ਕਰਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨਾ ਹੈ ਅਤੇ ਇਸ ਲਈ ਸਮੁੱਚੇ ਪੰਜਾਬ ਹਿਤੈਸ਼ੀ ਲੋਕ ਪੰਜਾਬ 'ਚ ਸ. ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ 'ਚ ਜਨ ਲੋਕਪਾਲ ਬਿੱਲ ਪਾਸ ਕਰਾਉਣ ਲਈ ਲੜ੍ਹ ਰਹੇ ਦੇਸ਼ ਭਗਤ ਸ੍ਰੀ ਅੰਨਾ ਹਜ਼ਾਰੇ ਜੀ ਦਾ ਸਾਥ ਦੇਣਗੇ।  **********  

No comments: