Monday, December 19, 2011

ਛੀਨਾ ਨੇ ਕੀਤੀ ਪੱਤਰਕਾਰ 'ਤੇ ਹਮਲੇ ਦੀ ਨਿਖੇਧੀ

ਨਾਲ ਹੀ ਦੋਹਰਾਈ ਪੁਲਿਸ ਕਾਰਵਾਈ ਦੀ ਮੰਗ  ਗਜਿੰਦਰ ਸਿੰਘ ਕਿੰਗ
ਅੰਮ੍ਰਿਤਸਰ//18 ਦਸੰਬਰ//2011
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੱਕਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ ਦੈਨਿਕ ਜਾਗਰਣ ਦੇ ਪੱਤਰਕਾਰ, ਮਹਿੰਦਰਪਾਲ ਸਿੰਘ 'ਤੇ ਹੋਏ ਕਾਤਲਾਨਾ ਹਮਲੇ ਦੀ ਅੱਜ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁੱਤ ਹੀ ਦੁਖਦਾਈ ਹੈ ਕਿ ਪੱਤਰਕਾਰ ਜਦੋਂ ਆਪਣਾ ਕੰਮ-ਕਾਜ ਨਿਪਟਾ ਕੇ ਦਫਤਰ ਤੋਂ ਘਰ ਪਰਤ ਰਿਹਾ ਸੀ ਤਾਂ ਦੇਰ ਰਾਤ ਕੁਝ ਗੁੰਡਿਆਂ ਨੇ ਉਸ ਉਪਰ ਗੋਲੀਆਂ ਚਲਾਈਆਂ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਦੇ ਦੋਸ਼ੀਆਂ ਪ੍ਰਤੀ ਜਲਦ ਅਤੇ ਵਿਸ਼ਵਾਸ ਪੂਰਕ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਅੱਜ ਇੱਥੇ ਇਕ ਬਿਆਨ ਵਿੱਚ ਕਿਹਾ ਕਿ ਖਾਲਸਾ ਕਾਲਜ ਵਿਦਿਅਕ ਸੰਸਥਾਵਾਂ ਹਮੇਸ਼ਾਂ ਹੀ ਹੱਕ-ਸੱਚ ਦੀ ਲੜਾਈ ਲੜਨ ਵਾਲੇ ਪੱਤਰਕਾਰਾਂ ਅਤੇ ਪੱਤਰਕਾਰਾਂ ਦੇ ਸੁਤੰਤਰ ਲਿਖਣ ਦੇ ਹੱਕ ਲਈ ਹਾਮੀ ਭਰਦੀਆਂ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਪੁਲਿਸ ਤੁਰੰਤ ਕਾਰਵਾਈ ਕਰੇਗੀ ਅਤੇ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਦੋਸ਼ੀਆਂ ਪ੍ਰਤੀ ਕਾਰਵਾਈ ਦੀ ਮੰਗ ਨੂੰ ਪੂਰੀ ਕਰੇਗੀ। ਛੀਨਾ ਦੇ ਨਾਲ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ, ਸ. ਸੱਤਿਆਜੀਤ ਸਿੰਘ ਮਜੀਠੀਆ, ਮੀਤ ਪ੍ਰਧਾਨ, ਸ. ਚਰਨਜੀਤ ਸਿੰਘ ਚੱਢਾ, ਵਿੱਤ ਸਕੱਤਰ, ਸ. ਗੁਨਬੀਰ ਸਿੰਘ, ਜਾਇੰਟ ਸਕੱਤਰ, ਸ. ਅਜਮੇਰ ਸਿੰਘ ਹੇਰ ਆਦਿ ਨੇ ਵੀ ਪੱਤਰਕਾਰ 'ਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ।

No comments: