Thursday, December 01, 2011

ਅੰਮ੍ਰਿਤਸਰ ਵਿੱਚ ਵਿਕਾਸ ਕਾਰਜ ਜਾਰੀ

ਵਿਧਾਇਕ ਅਨਿਲ ਜੋਸ਼ੀ ਨੇ ਗਲੀਆਂ ਪੱਕੀਆਂ ਕਰਨ ਦਾ ਟੱਕ ਲਾਇਆ
   ਅੰਮ੍ਰਿਤਸਰ//30 ਨਵੰਬਰ//ਗਜਿੰਦਰ ਸਿੰਘ ਕਿੰਗ

ਅੰਮ੍ਰਿਤਸਰ ਉਤਰੀ ਦੇ ਹਲਕਾ ਵਿਧਾਇਕ ਅਨਿਲ ਜੋਸ਼ੀ, ਜਿਨਾਂ ਨੂੰ ਇਸ ਉਤਰੀ ਹਲਕੇ ਦੇ “ਮਸੀਹਾ“ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਜਿਨਾਂ ਨੇ ਇਸ ਇਲਾਕੇ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਬਾਰ ਬਾਰ ਜਾ ਕੇ ਕਰੋੜਾਂ ਰੁਪਏ ਲਿਆ ਕੇ, ਇਸ ਨਰਕ ਭਰੇ ਹਲਕੇ ਦਾ ਵਿਕਾਸ ਕਰਵਾਇਆ ਹੈ। ਇਸੇ ਹੀ ਸੰਬੰਧ ਵਿਚ ਅੱਜ ਵਾਰਡ ਨੰਬਰ ੧੩ ਵਿਚ ਇਥੋਂ ਦੇ ਕੌਂਸਲਰ ਰਛਪਾਲ ਸਿੰਘ ਬੱਬੂ ਦੀ ਪ੍ਰਧਾਨਗੀ ਹੇਠ ਇਕ ਸੰਖੇਪ ਜਿਹਾ ਸਮਾਗਮ ਕੀਤਾ ਗਿਆ, ਜਿਸ ਵਿਚ ਵਿਧਾਇਕ ਅਨਿਲ ਜੋਸ਼ੀ ਨੇ ਕਿਹਾ ਕਿ ਜੇਕਰ ਅੰਮ੍ਰਿਤਸਰ ਵਿਚ ਕਿਸੇ ਨੇ ਵਿਕਾਸ ਦੇਖਣਾ ਹੈ ਤਾਂ ਇਸ ਇਲਾਕੇ ਵਿਚ ਆ ਕੇ ਦੇਖੇ। ਪਿਛਲੇ ਤਿੰਨਾਂ ਸਾਲਾਂ ਵਿਚ ਇਸ ਇਲਾਕੇ ਵਿਚ ਵਿਕਾਸ ਦਾ ਕਰਿਸ਼ਮਾ ਹੋਇਆ ਹੈ ਤੇ ਪੱਕੀਆਂ ਗਲੀਆਂ ਤੇ ਸੜਕਾਂ ਬਣਨ ਨਾਲ ਅੱਜ ਹਰ ਸਕੂਲ ਜਾਂਦੇ ਬੱਚੇ ਲਈ ਉਸਦੀ ਬੱਸ ਜਾਂ ਆਟੋ ਉਸਨੂੰ ਘਰ ਦੇ ਅੱਗੋਂ ਲੈ ਕੇ ਜਾਂਦੀ ਹੈ। ਇਥੇ ਪੈਂਦੇ ਗੰਦੇ ਨਾਲੇ ਦੀ ਬਦਬੂ ਕਾਰਨ, ਲੋਕ ਬਿਮਾਰੀਆਂ ਨਾਲ ਮਰ ਰਹੇ ਸਨ, ਜਿਸਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਬੰਦ ਕਰਵਾਇਆ ਗਿਆ। ਇਸ ਮੌਕੇ ਬੀਬੀ ਰਾਜਵਿੰਦਰ ਕੌਰ ਸੀਨੀਅਰ ਨੇਤਾ ਨੇ ਅਨਿਲ ਜੋਸ਼ੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋਸ਼ੀ ਸਾਹਿਬ ਦੇ ਇਸ ਇਲਾਕੇ ਵਿਚ ਜੋਸ਼ੀ ਸਾਹਿਬ ਨੇ ਇਲਾਕੇ ਦੀ ਕਾਇਆ ਕਲਪ ਕਰਕੇ ਰੱਖ ਦਿਤੀ ਹੈ ਤੇ ਵਿਕਾਸ ਦੀਆਂ ਹਨੇਰੀਆਂ ਲਿਆ ਕੇ, ਵਿਰੋਧੀ ਪਾਰਟੀਆਂ ਦੇ ਮੂੰਹ ਬੰਦ ਕਰਵਾ ਦਿੱਤੇ ਹਨ। ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ, ਦਲਜੀਤ ਸਿੰਘ ਟੀਟੂ, ਸੁਬੇਦਾਰ ਮਲਕੀਅਤ ਸਿੰਘ, ਤਰਸੇਮ ਸਿੰਘ, ਵਿਜੈ ਕੁਮਾਰ ਟੀਟੂ, ਹਰਦੀਪ ਸਿੰਘ, ਮਨਜੀਤ ਸਿੰਘ, ਸੁਭਾਸ਼ ਡੇਅਰੀਵਾਲਾ, ਤਿਲਕ ਰਾਜ, ਅਸ਼ੋਕ ਕੁਮਾਰ, ਭਗਤ ਹਕੀਕਤ ਰਾਏ, ਰਕੇਸ਼ ਕੁਮਾਰ ਮਿੰਟੂ, ਸੂਰਜ, ਬੀਬੀ ਮਨਜੀਤ ਕੌਰ, ਜਸਪਾਲ ਸ਼ਰਮਾ, ਅਜੀਤ ਸਿੰਘ, ਲਖਬੀਰ ਸਿੰਘ, ਡਾਕਟਰ ਰਾਜ ਕੁਮਾਰ, ਇੰਦਰਜੀਤ, ਕਿਸ਼ੋਰ ਕੁਮਾਰ ਕਪੜੇ ਵਾਲਾ ਆਦਿ ਸ਼ਾਮਿਲ ਸਨ।

No comments: