Saturday, December 03, 2011

ਓਵਨ ਜੀਗਲੇਨ ਐਫ਼ ਆਈ ਐਚ 33 ਵੀਂ ਚੈਂਪੀਅਨਜ਼ ਟਰਾਫ਼ੀ

 3 ਦਸੰਬਰ ਤੋਂ ਸ਼ੁਰੂ                                         ਰਣਜੀਤ ਸਿੰਘ ਪ੍ਰੀਤ   
ਪਾਕਿਸਤਾਨ ਦੇ ਖ਼ਾਸ਼ ਕਰ ਏਅਰ ਮਾਰਸ਼ਲ ਨੂਰ ਖਾਨ ਦੇ ਯਤਨਾਂ ਨਾਲ 1978 ਲਾਹੌਰ ਦੇ ਗਦਾਫ਼ੀ ਸਟੇਡੀਅਮ ਤੋਂ ਸ਼ੁਰੂ ਹੋਇਆ ਹਾਕੀ ਦਾ ਇਹ ਮੁਕਾਬਲਾ ਜਿਸ ਨੂੰ ਵਿਸ਼ਵ ਕੱਪ ਤੋਂ ਰਤਾ ਕੁ ਪਿੱਛੇ ਹਟਵਾਂ ਮੁਕਾਬਲਾ ਹੀ ਕਹਿ ਸਕਦੇ ਹਾਂ 33 ਵੇਂ ਮੁਕਾਬਲੇ ਵਜੋਂ 3 ਦਸੰਬਰ ਤੋਂ 11 ਦਸੰਬਰ ਤੱਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚਲੇ ਨਾਰਥ ਹਾਰਬਰ ਹਾਕੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪਹਿਲਾਂ ਇਹ ਮੁਕਾਬਲਾ 4 ਫਰਵਰੀ 2011 ਨੂੰ ਭਾਰਤ ਵਿੱਚ ਕਰਵਾਉਣਾ ਮਿਥਿਆ ਗਿਆ ਸੀ। ਪਰ 6 ਸਤੰਬਰ 2011 ਨੂੰ ਇਸ ਬਾਰੇ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਨੇ ਨਿਰੀਖਣ ਕੀਤਾ ਅਤੇ ਭਾਰਤੀ ਸੰਸਥਾਵਾਂ ਦੀ ਖਿੱਚੋਤਾਣ ਦਰਮਿਆਂਨ 13 ਸਤੰਬਰ ਨੂੰ ਇਹ ਐਲਾਨ ਕਰ ਦਿੱਤਾ ਕਿ ਹੁਣ ਇਹ ਮੁਕਾਬਲਾ ਭਾਰਤ ਦੀ ਬਜਾਇ ਨਿਊਜ਼ੀਲੈਂਡ ਵਿੱਚ ਹੋਵੇਗਾ । ਨਿਊਜ਼ੀਲੈਂਡ ਵਿੱਚ ਹੁਣ ਤੱਕ ਦਾ ਇਹ ਸ੍ਭ ਤੋਂ ਵੱਡਾ ਹਾਕੀ ਮੁਕਾਬਲਾ ਹੈ,ਜਿਸ ਵਿੱਚ ਵੱਖ ਵੱਖ ਦੇਸ਼ਾਂ ਦੇ 4000 ਪ੍ਰਬੰਧਕ,ਅਧਿਕਾਰੀ ਵੀ ਪਹੁੰਚ ਰਹੇ ਹਨ,ਉਥੇ ਇਸ ਮੁਕਾਬਲੇ ਨੂੰ ਦੁਨੀਆਂ ਵਿੱਚ 38 ਮਿਲੀਅਨ ਦਰਸ਼ਕ ਵੀ ਮਾਣ ਸਕਣਗੇ। ਇਸ ਨਾਲ ਨਿਊਜ਼ੀਲੈਂਡ ਨੂੰ ਕਰੀਬ ਇੱਕ ਮਿਲੀਅਨ ਦਾ ਆਰਥਿਕ ਲਾਭ ਵੀ ਮਿਲੇਗਾ।
       ਜਿੱਥੇ ਪਹਿਲੇ ਮੁਕਾਬਲੇ ਸਮੇ 1978 ਵਿੱਚ ਸਿਰਫ਼ 5 ਟੀਮਾਂ ਨੇ ਹਿੱਸਾ ਲਿਆ ਸੀ,ਉਥੇ 1980 ਵਿੱਚ 7 ਨੇ ਅਤੇ 1987 ਵਿੱਚ 8 ਟੀਮਾਂ ਦੇ ਖੇਡਣ ਵਾਂਗ ਹੀ ਇਸ ਵਾਰੀ ਵੀ 8 ਟੀਮਾਂ ਹੀ ਭਾਗ ਲੈ ਰਹੀਆਂ ਹਨ । ਨਵੇਂ ਤੌਰ ਤਰੀਕੇ ਅਨੁਸਾਰ ਪਹਿਲੀ ਵਾਰ ਟੀਮਾਂ ਦੀ ਗਰੁਪ ਬੰਦੀ ਕੀਤੀ ਗਈ ਹੈ। ਗਰੁੱਪ ਏ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਆ,ਵਿਸ਼ਵ ਕੱਪ ‘ਚ ਚੌਥੈ ਅਤੇ 5ਵੇਂ ਸਥਾਨ ਤੇ ਰਹਿਣ ਵਾਲਾ ਇੰਗਲੈਂਡ ਅਤੇ ਸਪੇਨ,ਇਨਵੀਟੇਸ਼ਨ ਟੀਮ ਪਾਕਿਸਤਾਨ ਸ਼ਾਮਲ ਹੈ,ਗਰੁੱਪ ਬੀ ਵਿੱਚ ਉਲੰਪੀਅਨ ਜਰਮਨੀ, ਵਿਸ਼ਵ ਕੱਪ ‘ਚੋਂ ਤੀਜਾ ਸਥਾਨ ਪ੍ਰਾਪਤ ਕਰਤਾ ਹਾਲੈਂਡ,ਮੇਜ਼ਬਾਨ ਵਜੋਂ ਨਿਊਜ਼ੀਲੈਂਡ, ਇਨਵੀਟੇਸ਼ਨ ਟੀਮ ਵਜੋਂ ਦੱਖਣੀ ਕੋਰੀਆ ਨੂੰ ਲਿਆ ਗਿਆ ਹੈ । ਹਾਲੈਂਡ ਬਨਾਮ ਕੋਰੀਆ ਨੇ ਉਦਘਾਟਨੀ ਮੈਚ ਖੇਡਣਾ ਹੈ । ਦੋਹਾਂ ਪੂਲਾਂ ਵਿੱਚ 6-6 ਮੈਚ 3 ਦਸੰਬਰ ਤੋਂ 6 ਦਸੰਬਰ ਤਕ ਹੋਣੇ ਹਨ। ਫਿਰ ਦੋਹਾਂ ਪੂਲਾਂ ਦੀਆਂ ਦੋ ਦੋ ਸਿਖ਼ਰਲੀਆਂ ਟੀਮਾਂ ਦਾ ਨਵਾਂ ਪੂਲ ਸੀ,ਅਤੇ ਦੋਹਾਂ ਪੂਲਾਂ ਦੀਆਂ ਹੇਠਲੀਆਂ ਦੋ ਦੋ ਟੀਮਾਂ ਦਾ ਪੂਲ ਡੀ ਬਣਾਇਆ ਜਾਣਾ ਹੈ। ਜਿਸਦੇ 4 ਮੈਚ 8 ਦਸੰਬਰ ਨੂੰ ਹੋਣੇ ਹਨ ਪੂਲ ਏ-2 ਨੇ ਪੂਲ ਬੀ-2 ਨਾਲ,ਬੀ-1 ਨੇ ਏ-1 ਨਾਲ,ਅਤੇ ਪੂਲ ਡੀ ਵਿੱਚ ਏ-4 ਨੇ ਬੀ-4 ਨਾਲ,ਬੀ-3 ਨੇ ਏ-3 ਨਾਲ ਜ਼ੋਰ ਅਜ਼ਮਾਈ ਕਰਨੀ ਹੈ। ਦਸੰਬਰ 10 ਨੂੰ ਪੂਲ ਸੀ ਵਿੱਚ ਬੀ-1 ਨੇ ਏ-2 ਨਾਲ,ਅਤੇ ਏ-1 ਨੇ ਬੀ-2 ਨਾਲ ਖੇਡਣਾ ਹੈ। ਜਦੋਂ ਕਿ ਏਸੇ ਦਿਨ ਪੂਲ ਡੀ ਵਿੱਚ ਬੀ-3 ਨੇ ਏ-4 ਨਾਲ ਅਤੇ ਏ-3 ਨੇ ਬੀ -4 ਨਾਲ ਮੈਚ ਖੇਡਣੇ ਹਨ।ਇਸ ਤੋਂ ਬਾਅਦ 11 ਦਸੰਬਰ ਨੂੰ 7ਵੇਂ 8ਵੇਂ ਸਥਾਨ ਲਈ ਡੀ-3 ਨੇ ਡੀ-4 ਨਾਲ ,ਅਤੇ 5ਵੇਂ 6ਵੇਂ ਸਥਾਨ ਲਈ ਡੀ-1 ਨੇ ਡੀ-2 ਨਾਲ ਭਿਡ਼ਨਾ ਹੈ। ਤੀਜੀ ਚੌਥੀ ਪੁਜ਼ੀਸ਼ਨ ਲਈ ਸੀ-3 ਨੇ ਸੀ-4 ਨਾਲ ਮੈਚ ਖੇਡਣਾ ਹੈ, ਜਦੋਂ ਕਿ ਟੀਸੀ ਦੇ ਬੇਰ ਵਾਲਾ ਖ਼ਿਤਾਬੀ ਮੈਚ ਸੀ-1 ਨੇ ਸੀ-2 ਨਾਲ ਖੇਡਣਾ ਹੈ।
          ਆਸਟਰੇਲੀਆ 28 ਵਾਰ ਸੈਮੀਫ਼ਾਈਨਲ ਖੇਡਕੇ,21 ਵਾਰੀ ਫਾਈਨਲ ’ਚ ਪਹੁੰਚ ਕਿ 11 ਵਾਰੀ ਅਰਥਾਤ ਸੱਭ ਤੋਂ ਵੱਧ ਵਾਰੀ ਖਿਤਾਬ ਜੇਤੂ ਬਣਿਆਂ ਹੈ। ਦੂਜਾ ਸਥਾਨ ਮੱਲਣ ਵਾਲੇ ਜਰਮਨੀ ਨੇ 24 ਸੈਮੀਫ਼ਾਈਨਲ ਖੇਡਦਿਆਂ,16 ਵਾਰੀ ਦੇ ਫਾਈਨਲ ਵਿੱਚੋਂ 9 ਜਿੱਤਾਂ ਦਰਜ ਕੀਤੀਆਂ ਹਨ। ਹਾਲੈਂਡ ਨੇ 27 ਸੈਮੀਫ਼ਾਈਨਲ ਖੇਡੇ ਹਨ,ਜਿਨ੍ਹਾਂ ਵਿੱਚੋਂ 13 ਵਾਰੀ ਫਾਈਨਲ ਟੱਕਰ ਲੈਦਿਆਂ 8 ਵਾਰ ਫਾਈਨਲ ਜਿੱਤੇ ਹਨ। ਪਾਕਿਸਤਾਨ ਨੇ 22 ਸੈਮੀਫ਼ਾਈਨਲ ਖੇਡਦਿਆਂ 9 ਫਾਈਨਲ ਖੇਡਕੇ ਤਿੰਨਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸਪੇਨ ਨੇ ਖੇਡੇ 7 ਸੈਮੀਫਾਈਨਲਾਂ ਵਿੱਚੋਂ 2 ਵਾਰ ਫ਼ਾਈਨਲ ਖੇਡ ਕਿ ਇੱਕ ਵਾਰ ਜਿੱਤ ਹਾਸਲ ਕੀਤੀ ਹੈ। ਹੋਰਨਾਂ ਟੀਮਾਂ ਦੱਖਣੀ ਕੋਰੀਆ ਨੇ 5,ਇੰਗਲੈਂਡ ਨੇ 6 ਸੈਮੀਫ਼ਾਈਨਲ ਤਾਂ ਖੇਡੇ ਹਨ,ਪਰ ਕੋਰੀਆ ਇੱਕ ਵਾਰ ਅਤੇ ਇੰਗਲੈਂਡ 2 ਵਾਰ ਫ਼ਾਈਨਲ ਵਿੱਚ ਪਹੁੰਚ ਕੇ ਹਾਰਿਆ ਹੈ। ਭਾਰਤ 6 ਵਾਰ ਸੈਮੀਫ਼ਾਈਨਲ ਖੇਡਕੇ ਸਿਰਫ਼ ਇੱਕ ਵਾਰ ਤੀਜੀ ਪੁਜ਼ੀਸ਼ਨ’ਤੇ ਰਿਹਾ ਹੈ। ਅਰਜਨਟੀਨਾਂ,ਨਿਊਜ਼ੀਲੈਂਡ,ਸੋਵੀਅਤ ਸੰਘ ,ਨੇ ਇੱਕ ਇੱਕ ਸੈਮੀਫ਼ਾਈਨਲ ਹੀ ਖੇਡਿਆ ਹੈ,ਅਰਜਨਟੀਨਾ ਨੇ ਵੀ ਇੱਕ ਵਾਰ ਹੀ ਤੀਜਾ ਸਥਾਨ ਲਿਆ ਹੈ। ਕੁੱਲ ਮਿਲਾਕੇ ਹੁਣ ਤੱਕ 7 ਮੁਲਕ ਹੀ ਫ਼ਾਈਨਲ ਖੇਡੇ ਹਨ। ਸਨ 2010 ਵਿੱਚ ਮੌਚਿੰਗਲਧਾਚ ( ਜਰਮਨੀ) ਵਿਖੇ ਫਾਈਨਲ ਵਿੱਚ ਆਸਟਰੇਲੀਆ ਨੇ ਦੂਜੀ ਵਾਰ ਫ਼ਾਈਨਲ ਤੱਕ ਅਪਡ਼ੇ ਇੰਗਲੈਂਡ ਨੂੰ 4-0 ਨਾਲ ਮਾਤ ਦੇ ਕੇ ਖ਼ਿਤਾਬ ਜਿੱਤਿਆ ਸੀ। ਹਾਲੈਂਡ ਨੇ ਮੇਜ਼ਬਾਨ ਜਰਮਨੀ ਨੂੰ 4-1 ਨਾਲ ਹਰਾਕੇ ਤੀਜੀ ਪੁਜ਼ੀਸ਼ਨ ਮੱਲੀ ਸੀ।
           ਹਰ ਸਾਲ ਹੋਣ ਵਾਲੇ ਇਸ ਹਾਕੀ ਟੂਰਨਾਮੈਂਟ ਦੀ ਪਾਕਿਸਤਾਨ ਨੇ 11 ਵਾਰੀ, ਹਾਲੈਂਡ ਨੇ 6 ਵਾਰੀ,ਆਸਟਰੇਲੀਆ – ਜਰਮਨੀ ਨੇ 5-5 ਵਾਰੀ,ਮਲੇਸ਼ੀਆ ਭਾਰਤ ਨੇ 2-2 ਵਾਰੀ ਅਤੇ ਸਪੇਨ ਨੇ ਇੱਕ ਵਾਰੀ ਮੇਜ਼ਬਾਨੀ ਕੀਤੀ ਹੈ। ਸਨ 2012 ਦਾ ਮੁਕਾਬਲਾ ਆਸਟਰੇਲੀਆ ਵਿੱਚ ਅਤੇ 2014 ਦਾ ਅਰਜਨਟੀਨਾਂ ਵਿੱਚ ਹੋਣਾ ਹੈ । ਜਦੋਂ ਕਿ ਭਾਰਤ ਇਸ ਵਾਰੀ ਇਹ ਮੌਕਾ ਗੁਆ ਚੁੱਕਾ ਹੈ,ਜਿਸ ਦੇ ਨਾਲ ਹੀ ਆਰਥਿਕ ਲਾਭ ਵੀ ਗੁੰਮ ਸੁੰਮ ਹੋਏ ਹਨ।                                        
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੋਬਾਈਲ ਨੰਬਰ: 9815707232

No comments: