Wednesday, November 09, 2011

ਮਾਈ ਭਾਗੋ ਸਕੀਮ ਅਧੀਨ ਵੰਡੇ ਲੜ੍ਹਕੀਆਂ ਨੂੰ ਮੁਫ਼ਤ ਸਾਇਕਲ

ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸੌੰਪੇ 1233 ਲੜ੍ਹਕੀਆਂ ਨੂੰ ਮੁਫ਼ਤ ਸਾਇਕਲ 
       ਅੰਮ੍ਰਿਤਸਰ//9 ਨਵੰ
ਬਰ//ਗਜਿੰਦਰ ਸਿੰਘ ਕਿੰਗ 
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 10+1 ਅਤੇ 10+2 ਜਮਾਤ ਵਿੱਚ ਪ੍ਹੜ ਰਹੀਆਂ ਸਾਰੀਆਂ ਸਕੂਲੀ ਲੜ੍ਹਕੀਆਂ ਨੂੰ ਮਾਈ ਭਾਗੋ ਸਕੀਮ ਅਧੀਨ ਮੁਫ਼ਤ ਸਾਇਕਲ ਦੇਣ ਦੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ- ਵੱਖ ਸਰਕਾਰੀ ਸਕੂਲਾਂ ਵਿੱਚ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਲੜ੍ਹਕੀਆਂ ਨੂੰ ਮੁਫ਼ਤ ਸਾਇਕਲ ਵੰਡੇ।
       ਇਸ ਮੌਕੇ ਪ੍ਰੋ. ਚਾਵਲਾ ਨੇ ਦੱਸਿਆ ਕਿ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਦੀਆਂ ਲੜ੍ਹਕੀਆਂ ਨੂੰ 895 ਸਾਈਕਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੀਆਂ ਲੜ੍ਹਕੀਆਂ ਨੂੰ 338 ਸਾਈਕਲ ਵੰਡੇ ਗਏ ਹਨ ਅਤੇ ਜ਼ਿਲ੍ਹਾਂ ਅੰਮ੍ਰਿਤਸਰ ਵਿੱਚ ਇਸ ਸਕੀਮ ਤਹਿਤ ਕੁੱਲ 5973 ਸਾਈਕਲ ਵੰਡੇ ਜਾਣਗੇ ਅਤੇ ਪੂਰੇ ਪੰਜਾਬ ਵਿੱਚ 56 ਲੱਖ ਲੜ੍ਹਕੀਆਂ ਨੂੰ ਮੁਫ਼ਤ ਸਾਈਕਲ ਸਾਈਕਲ ਵੰਡੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਦੇ ਵਿਕਾਸ ਅਤੇ ਆਡੀਟੋਟੀਅਮ ਦੀ ਮੁਰੰਮਤ ਵਾਸਤੇ ਆਪਣੇ ਨਿੱਜੀ ਫੰਡ ਵਿੱਚੋਂ 2 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਵੀ ਦਿੱਤੀ।
       ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੜ੍ਹਕੀਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜਾ੍ਹਈ ਕਰਨ ਲਈ ਜਾਣ ਵਾਲੀਆਂ ਲੜ੍ਹਕੀਆਂ ਨੂੰ ਕੋਈ ਦਿੱਕਤ ਨਾ ਆਵੇ
ਪ੍ਰੋ. ਚਾਵਲਾ ਨੇ ਕਿਹਾ ਕਿ ਆਮ ਤੌਰ 'ਤੇ ਗਰੀਬ ਪਰਿਵਾਰਾਂ ਦੀਆਂ ਲੜ੍ਹਕੀਆਂ  ਦੂਰ-ਦੁਰਾਡੇ ਸਕੂਲਾਂ ਵਿੱਚ ਆਉਣ ਜਾਣ ਦੀ ਸਹੂਲਤ ਨਾ ਹੋਣ ਕਰਕੇ ਉਚੇਰੀ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਸਨ ਅਤੇ ਮੁਫ਼ਤ ਸਾਇਕਲ ਦੀ ਸਹੂਲਤ ਮਿਲਣ ਨਾਲ ਹੁਣ ਇਹ ਲੜ੍ਹਕੀਆਂ ਵੀ ਉਚੇਰੀ ਵਿੱਦਿਆ ਹਾਸਿਲ ਕਰ ਸਕਣਗੀਆਂ

No comments: