Tuesday, November 08, 2011

ਪੀ ਪੀ ਪੀ ਦੀ ਸ਼ਕਤੀ ਵਿੱਚ ਵਾਧਾ ਵਾਧਾ ਜਾਰੀ...ਕਈ ਹੋਰ ਆਗੂ ਵੀ ਸ਼ਾਮਿਲ

ਦਲਿਤ ਕ੍ਰਾਂਤੀ ਦਲ ਪੰਜਾਬ ਦਾ ਪ੍ਰਧਾਨ ਤੇ ਬੀa ਜੇa ਪੀa ਕੌਂਸਲਰ ਪੀ ਪੀ ਪੀ 'ਚ ਸ਼ਾਮਿਲ 
ਬਾਬਾ ਸਾਹਿਬ ਜੀ ਦੇ ਨਾਮ ਤੇ ਆਵਾਜ ਯੋਜਨਾ ਮਨਪ੍ਰੀਤ ਬਾਦਲ ਦੀ ਉੱਚੀ ਸੋਚ-ਸੇਵਕ
ਚੰਡੀਗੜ੍ਹ// 7  ਨਵੰਬਰ// ਕਲਿਆਣੀ ਸਿੰਘ 
ਦਲਿਤ ਕ੍ਰਾਂਤੀ ਪੰਜਾਬ ਦੇ ਪ੍ਰਧਾਨ ਸa ਸਵਰਨ ਸਿੰਘ ਸੇਵਕ ਨੂੰ ਸਿਰੋਪਾ ਪਾਕੇ ਸਨਮਾਨਿਤ ਕਰਦੇ ਹੋਏ ਪੀa ਪੀa ਪੀa ਦੇ ਪ੍ਰਧਾਨ ਸa ਮਨਪ੍ਰੀਤ ਸਿੰਘ ਬਾਦਲ (ਪੰਜਾਬ ਸਕ੍ਰੀਨ ਫੋਟੋ)
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ  ਦੇ ਨਾਮ ਤੇ ਪੰਜਾਬ 'ਚ ਆਰਥਿਕ ਪੱਖੋਂ ਕਮਜ਼ੋਰ  ਵਰਗ ਦੇ ਲੋਕਾਂ ਨੂੰ ਮਕਾਨ ਬਣਾਕੇ ਦੇਣਾ ਸ੍ਰ.ਮਨਪ੍ਰੀਤ ਸਿੰਘ ਬਾਦਲ ਦੀ ਚੰਗੀ ਤੇ ਉੱਚੀ ਸੋਚ ਹੈ ਅਤੇ ਸਾਂਝੇ ਮੋਰਚੇ ਦੀ ਸਰਕਾਰ ਬਣਨ ਤੋਂ ਬਾਅਦ ਖਾਸ ਕਰ ਦਲਿਤ ਵਰਗ ਨੂੰ ਇਸ ਦਾ ਬਹੁਤ ਵੱਡਾ ਲਾਭ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਲਿਤ ਕ੍ਰਾਂਤੀ ਪੰਜਾਬ ਦੇ ਪ੍ਰਧਾਨ ਸa ਸਰਵਣ ਸਿੰਘ ਸੇਵਕ ਨੇ ਅੱਜ ਪਾਰਟੀ ਦੇ ਮੁੱਖ ਦਫਤਰ ਪਹੁੰਚ ਕੇ ਪੀਪਲਜ ਪਾਰਟੀ ਆਫ ਪੰਜਾਬ 'ਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸa ਮਨਪ੍ਰੀਤ ਦੀ ਸੋਚ ਕਰਕੇ ਪਾਰਟੀ 'ਚ ਸ਼ਾਮਿਲ ਹੋਏ ਹਨ। ਪਹਿਲੀ ਵਾਰ ਕੋਈ ਇਮਾਨਦਾਰ ਆਗੂ ਸੂਬੇ ਦੀ ਭਲਾਈ ਲਈ ਆਪਣਾ ਸਭ ਕੁੱਝ ਤਿਆਗ ਕੇ ਘਰੋ ਨਿਕਲਿਆ ਹੈ। ਇਥੇ ਜਿਕਰਯੋਗ ਹੈ ਕਿ ਸa ਸੇਵਕ ਭਾਰਤੀ ਘੱਟ ਗਿਣਤੀ ਦਲਿਤ ਫਰੰਟ ਦੇ ਕੌਮੀ ਜਨਰਲ ਸਕੱਤਰ ਵੀ ਰਹੇ ਹਨ।
         ਉਕਤ ਆਗੂ ਤੋਂ ਇਲਾਵਾ ਅੱਜ ਰਾਜਪੁਰਾ ਤੋਂ ਭਾਜਪਾ ਕੌਂਸਲਰ ਸ੍ਰੀ ਲਾਜਪਤ ਰਾਏ ਚੱਪੂ ਨੇ ਸa ਅਵਤਾਰ ਸਿੰਘ ਹਰਪਾਲਪੁਰ, ਸa ਦਵਿੰਦਰ ਸਿੰਘ, ਸa ਗੁਰਪ੍ਰੀਤ ਸਿੰਘ ਧਮੌਲੀ, ਸa ਗੁਰਦੀਪ ਸਿੰਘ ਭੰਗੂ ਦੇ ਯਤਨਾ ਸਦਕਾ ਪੀa ਪੀa ਪੀa Óਚ ôਾਮਿਲ ਹੋਣ ਦਾ ਐਲਾਨ ਕੀਤਾ ਸa ਮਨਪ੍ਰੀਤ ਸਿੰਘ ਬਾਦਲ ਨੇ ਉਕਤ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਭ੍ਰਿôਟ ਨਿ÷ਾਮ ਬਦਲਣ ਲਈ ਬਗਾਵਤ ਕਰ ਦਿੱਤੀ ਹੈ ਅਤੇ ਜਿਸ ਤਰੀਕੇ ਨਾਲ ਪੰਜਾਬ Óਚ ਮੁਹਿੰਮ ਚੱਲੀ ਹੈ ਤਾਂ ਵਿôਵਾਸ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕ ਸਾਂਝੇ ਫਰੰਟ ਦੀ ਸਰਕਾਰ ਬਨਾਓਣਗੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀ ਘਰੋਂ ਨਿਕਲ ਪਾਏ ਹਨ ਜੋ ਪੰਜਾਬ ਵਿਰੋਧੀ ਆਗੂਆਂ ਨੂੰ ਹੁਣ ਕੁਰਸੀ ਤੇ ਨਹੀਂ ਬੈਣ ਦੇਣਗੇ। ਸa ਬਾਦਲ ਨੇ ਕਿਹਾ ਕਿ ਅਸੀ ਇੱਕ ਸਾਲ ਪਹਿਲਾਂ ਸੱਚਾਈ ਦੱਸਣ ਲਈ ਲੋਕਾਂ Óਚ ਨਿਕਲੇ ਸੀ ਜਿਸ ਕਰਕੇ ਸੱਚਾਈ ਨਾਲ ਲੱਖਾਂ ਲੋਕ ਜੁੜ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਝੂਠੇ ਭਾôਣ ਨਹੀਂ ਦਿੰਦੇ ਤੇ ਹੁਣ ਵੀ ਸਾਂਝੇ ਮੋਰਚੇ ਵੱਲੋਂ ਠੋਸ ਪ੍ਰੋਗਰਾਮ ਐਲਾਨਿਆ ਹੈ ਜੋ ਸਰਕਾਰ ਬਣਨ ਤੋਂ ਤਰੁੰਤ ਬਾਅਦ ਪੂਰੇ ਕਰਾਂਗੇ । ਅੱਜ ਸa ਬਾਦਲ ਦੇ ਨਾਲ ਗੁਰਦਾਸਪੁਰ ਤੋਂ ਕਰਨਲ ਸੁਰਜੀਤ ਸਿੰਘ, ਸa ਹਰਦਿਆਲ ਸਿੰਘ ਗਜਨੀਪੁਰ, ਪਲਵਿੰਦਰ ਸਿੰਘ ਅਟਵਾਲ, ਅôਵਨੀ ਕੁਮਾਰ, ਸa ਮੋਹਨ ਸਿੰਘ, ਸa ਸਵਰਨ ਸਿੰਘ ਤੋਂ ਇਲਾਵਾ ਪੀa ਪੀa ਪੀa ਦੇ ਪ੍ਰਮੁੱਖ ਆਗੂ, ਡਾa ਐਸa ਐਸa ਜੋਹਲ, ਸa ਕੁਲਦੀਪ ਸਿੰਘ ਢੋਸ, ਸa ਹਰਨੇਕ ਸਿੰਘ ਘੜੂੰਆਂ, ਸa ਜਸਬੀਰ ਸਿੰਘ ਚਾਚਾ ਹਾਜਰ ਸਨ।

No comments: