Sunday, November 13, 2011

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤੀ ਵਿਸ਼ੇਸ਼ ਪਹਿਲ

'ਵਿਸ਼ਵ ਸ਼ਾਂਤੀ ਲਈ ਸਿੱਖ-ਈਸਾਈ ਸੰਵਾਦ' ਵਿਸ਼ੇ 'ਤੇ ਕਰਵਾਇਆ ਇਕ ਰੋਜ਼ਾ ਸੈਮੀਨਾਰ 
ਈਸਾਈ ਭਾਵੇਂ ਘੱਟ ਗਿਣਤੀ ਵਿਚ ਪਰ ਪੰਜਾਬ ਸਰਕਾਰ ਉਹਨਾਂ ਪ੍ਰਤੀ ਸੁਹਿਰਦ- ਸੁਖਬੀਰ ਸਿੰਘ ਬਾਦਲ
         ਅੰਮ੍ਰਿਤਸਰ//12 ਨਵੰਬਰ//ਗਜਿੰਦਰ ਸਿੰਘ ਕਿੰਗ 

ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ”ਵਿਸ਼ਵ ਸ਼ਾਂਤੀ ਲਈ ਸਿੱਖ-ਈਸਾਈ ਸੰਵਾਦ” ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ  ਕਰਵਾਇਆ ਗਿਆ। ਪੰਜਾਬ ਦੇ ਉਪ ਮੁੱਖ-ਮੰਤਰੀ, ਸ੍ਰ. ਸੁਖਬੀਰ ਸਿੰਘ ਬਾਦਲ ਇਸ ਮੌਕੇ ਮੁੱਖ ਮਹਿਮਾਨ ਸਨ। ਇਸ ਮੌਕੇ ਉਹਨਾਂ ਨਾਲ ਮੈਬਰ ਪਾਰਲੀਮੈਂਟ, ਸ੍ਰੀ ਨਵਜੋਤ ਸਿੰਘ ਸਿੱਧੂ, ਸ੍ਰ ਗੁਲਜਾਰ ਸਿੰਘ ਰਣੀਕੇ, ਕੈਬਨਿਟ ਮੰਤਰੀ ਪੰਜਾਬ ਅਤੇ ਮੁੱਖ ਪਾਰਲੀਮਾਨੀ ਸਕੱਤਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ ਵੀ ਮੌਜੂਦ ਸਨ।
         ਸੈਮੀਨਾਰ ਦਾ ਉਦਘਾਟਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕੀਤਾ ਜਦੋਂ ਕਿ ਰੋਮ ਤੋਂ ਹਿਜ਼ ਐਮੀਨੈਂਸ ਕਾਰਡੀਨਲ ਜੌਂ ਮੈਰੀ ਤੌਰਨ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਮਹਿਮਾਨਾਂ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਡਾ. ਬਲਵੰਤ ਸਿੰਘ ਢਿੱਲੋਂ ਨੇ ਇਤਿਹਾਸਕ ਪਰਿਪੇਖ ਵਿਚ ਸਿੱਖ ਈਸਾਈ ਸੰਵਾਦ 'ਤੇ ਚਰਚਾ ਕੀਤੀ।
      ਸ੍ਰ. ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਰੋਮ ਤੋਂ ਆਏ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅੱਜ ਵਿਸ਼ਵ ਵਿਚ ਪਦਾਰਥਵਾਦ ਦੀ ਦੌੜ ਲੱਗੀ ਹੋਈ ਹੈ ਪਰ ਲੋੜ ਹੈ ਕਿ ਅਸੀਂ ਵਿਕਾਸ ਦੇ ਨਾਲ ਨਾਲ  ਵਿਸ਼ਵ-ਸਾਂਤੀ 'ਤੇ ਵੀ ਧਿਆਨ ਕੇਂਦਰਿਤ ਕਰੀਏ।  ਉਹਨਾਂ ਕਿਹਾ ਕਿ ਅੱਜ ਸੰਸਾਰ ਵਿਚ ਵਿਸ਼ਵ-ਸ਼ਾਂਤੀ  ਮੁੱਖ ਮੁੱਦਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਗੁਰੂ ਸਾਹਿਬਾਨਾਂ ਦੀ ਧਰਤੀ ਹੈ ਅਤੇ ਗੁਰੂ ਸਾਹਿਬਾਨਾਂ ਨੇ ਸਾਨੂੰ ਸ਼ਾਂਤੀ ਦਾ ਹੀ ਉਪਦੇਸ਼ ਦਿੱਤਾ ਹੈ। 
ਉਹਨਾਂ ਕਿਹਾ ਕਿ ਅਸੀਂ ਇਕ ਪ੍ਰਮਾਤਮਾ ਦੀ ਸੰਤਾਨ ਹਾਂ ਅਤੇ ਸਾਰੇ ਧਰਮ ਬਰਾਬਰ ਦੀ ਮਹਾਨਤਾ ਰੱਖਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਹਰ ਧਰਮ ਦੇ ਇਨਸਾਨ ਰਹਿੰਦੇ ਹਨ, ਸਾਰੇ ਰਲ-ਮਿਲ ਕੇ ਤਿਉਹਾਰ ਮਨਾਉਂਦੇ ਹਨ ਅਤੇ ਕਿਸੇ ਕੌਮ ਵਿਚ ਕੋਈ ਟਕਰਾਅ ਨਹੀਂ ਹੈ। ਉਹਨਾਂ ਕਿਹਾ ਕਿ ਈਸਾਈ ਪੰਜਾਬ ਵਿਚ ਘੱਟ ਗਿਣਤੀ ਵਿਚ ਹਨ ਪਰ ਪੰਜਾਬ ਸਰਕਾਰ ਉਹਨਾਂ ਪ੍ਰਤੀ ਹਮੇਸ਼ਾ ਹੀ ਸੁਹਿਰਦ ਰਹੀ ਹੈ।
         ਰੋਮ ਤੋਂ ਵਿਸ਼ੇਸ਼ ਤੌਰ ਤੇ ਇਸ ਸੈਮੀਨਾਰ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ  ਕਾਰਡੀਨਲ ਜੌਂ ਮੈਰੀ ਤੌਰਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਸ਼ਵ  ਸ਼ਾਂਤੀ ਲਈ ਸੈਮੀਨਾਰ ਦੇ ਆਯੋਜਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 5 ਦਰਿਆਵਾਂ ਦੀ ਧਰਤੀ ਪੰਜਾਬ ਵਿੱਚ 5 ਹੀ ਨਹੀਂ ਬਲਕਿ ਅਨੇਕ ਧਾਰਮਿਕ ਸਮੂਹਦਾਇ ਦੇ ਲੋਕ ਆਪਸ ਵਿੱਚ ਰਲ-ਮਿਲ ਕੇ ਵਿਚਰ ਰਹੇ ਹਨ। ਉਨ੍ਹਾਂ ਪੰਜਾਬੀਆਂ ਦੇ ਜਜਬੇ ਅਤੇ ਭਾਈਚਾਰਕ ਸਾਂਝ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕ ਪਰਮਾਤਮਾ ਦੀ ਔਲਾਦ ਹਾਂ ਅਤੇ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹੀਏ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਇਕ ਵਿਕਸਤ ਸੂਬਾ ਹੈ ਅਤੇ ਵਿਸ਼ਵ ਸ਼ਾਂਤੀ ਲਈ ਵੱਖ ਵੱਖ ਸਮੂਹਦਾਇ ਦੇ ਲੋਕਾਂ ਵੱਲੋਂ ਆਪਸ ਵਿੱਚ ਵਿਚਾਰ ਚਰਚਾ ਕਰਨ ਨਾਲ ਪੰਜਾਬ ਦੇ ਲੋਕਾਂ ਦੀ ਸੋਚ ਅਤੇ ਉਨ੍ਹਾਂ ਦੀ ਧਾਰਮਿਕ ਵਿਚਾਰਧਾਰਾ ਵੀ ਹੋਰ ਵਿਕਸਤ ਹੋਵੇਗੀ।

         ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਨੇ ਵਿਸ਼ਵ-ਭਾਈਚਾਰੇ ਨੂੰ ਸੁੱਖ-ਸ਼ਾਂਤੀ ਦਾ ਜੀਵਨ ਬਿਤਾਉਣ ਦਾ ਸੁਨੇਹਾ ਦਿੰਦਿਆਂ ਆਖਿਆ ਕਿ ਅੱਜ ਕੱਟੜਵਾਦ, ਜਬਰ-ਜੁਲਮ ਅਤੇ ਜੰਗਾਂ-ਯੁੱਧਾਂ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਮਨੁੱਖ ਇਕ ਚੰਗਾ ਜੀਵਨ ਸ਼ਾਂਤਮਈ ਵਾਤਾਵਰਣ ਵਿਚ ਹੀ ਜੀਅ ਸਕਦਾ ਹੈ। ਉਨਾਂ• ਕਿਹਾ ਕਿ ਕੌਮਾਂ ਤੇ ਦੇਸ਼ ਜੋ ਮਾਰੂ ਹਥਿਆਰਾਂ 'ਤੇ ਪੈਸਾ ਖਰਚ ਕਰ ਰਹੇ ਹਨ, ਉਨ•ਾਂ ਦਾ ਇਹ ਕਦਮ ਪਿਆਰ ਅਤੇ ਮੁਹੱਬਤ ਦੇ ਰਿਸ਼ਤਿਆਂ 'ਤੇ ਕਰਾਰੀ ਸੱਟ ਹੈ। ਉਨ•ਾਂ ਕਿਹਾ ਕਿ ਅੱਜ ਸਾਡਾ ਧਾਰਮਿਕ ਅਤੇ ਇਖਲਾਕੀ ਫਰਜ ਹੈ ਕਿ ਅਸੀਂ ਵਿਸ਼ਵ ਸ਼ਾਂਤੀ ਪ੍ਰਤੀ ਯਤਨਸ਼ੀਲ ਹੋਈਏ।

No comments: