Saturday, November 12, 2011

ਇਹ ਤਾਂ ਲੋਕਤੰਤਰ ਦਾ ਘਾਣ ਹੈ– ਮਨਪ੍ਰੀਤ ਬਾਦਲ

ਪ੍ਰਦਰਸ਼ਨਕਾਰੀਆਂ 'ਤੇ "ਜ਼ੁਲਮ" ਅਤੇ "ਝੂਠੇ ਕੇਸਾਂ" ਦੀ ਸਖਤ ਨਿਖੇਧੀ
ਫਾਈਲ ਫੋਟੋ:ਪੰਜਾਬ ਸਕਰੀਨ
ਚੰਡੀਗੜ੍ਹ : ਲੋਕਤੰਤਰ 'ਚ ਹਰ ਇੱਕ ਨੂੰ ਹੱਕ ਹੈ ਕਿ ਉਹ ਆਪਣੀ ਆਵਾਜ਼ ਆਪਣੇ ਚੁਣੇ ਹੋਏ ਨੁੰਮਾਇਦਿਆਂ ਤੱਕ ਪਹੁੰਚਾ ਸਕਦਾ ਹੈ, ਆਪਣੀਆਂ ਹੱਕੀ ਮੰਗਾਂ ਲਈ ਪ੍ਰਦਰਸ਼ਨ ਤੇ ਮੁਜਾਹਰਾ ਕਰਕੇ ਆਪਣਾ ਰੋਸ ਜਾਹਿਰ ਕਰ ਸਕਦਾ ਹੈ ਤੇ ਸਰਕਾਰ ਦਾ ਫਰਜ਼ ਹੈ ਕਿ ਉਹ ਪ੍ਰਦਰਸ਼ਨਕਾਰੀਆ ਦੀ ਗੱਲ ਧਿਆਨ ਨਾਲ ਸੁਣੇ ਤੇ ਪੜਚੋਲ ਕਰੇ ਕਿ ਕਿਹੜੀ ਗੱਲ ਨੇ ਇੰਨ੍ਹਾਂ ਨੂੰ ਸੜਕਾਂ 'ਤੇ ਨਿਕਲਣ ਲਈ ਮਜ਼ਬੂਰ ਕੀਤਾ ਹੈ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਤਰੀਕੇ ਨਾਲ ਮੁਜਹਰਾਕਾਰੀਆਂ ਨੂੰ ਡਾਂਗਾ ਨਾਲ ਕੁੱਟ ਕੇ ਚੁੱਪ ਕਰਾਉਣ ਤੇ ਝੂਠੇ ਪਰਚੇ ਦਰਜ਼ ਕਰਕੇ ਡਰਾਉਣ ਧਮਕਾਉਣ ਦਾ ਰਾਹ ਲਭਿਆ ਹੈ ਉਹ ਇਕ ਤਰ੍ਹਾਂ ਨਾਲ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਬੀਤੇ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਨੌਜਵਾਨਾਂ, ਅÎਧਿਆਪਕਾਂ, ਆਂਗਣਵਾੜੀ ਵਰਕਰਾਂ, ਲਾਈਨਮੈਨਾਂ, ਫਾਰਮਸਿਸਟਾਂ ਤੇ ਕਿਸਾਨਾਂ ਆਦਿ 'ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਤੱਸ਼ਦਦ ਮਨੁੱਖੀ ਅਧਿਕਾਰਾਂ ਦੀ ਉਲੰਘਨਾ ਹੈ ਅਤੇ ਇਹ ਸਰਕਾਰ ਦੀ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।   
         ਸ. ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਸਮੂਹ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਤੱਸ਼ਦਦ ਕਰਨ ਵਾਲੇ ਅਫ਼ਸਰਾਂ ਦੇ ਸਬੂਤ ਇੱਕਠੇ ਕਰਕੇ ਰੱਖਣ ਅਤੇ ਸਾਂਝਾ ਮੋਰਚਾ ਦੀ ਸਰਕਾਰ ਬਨਣ 'ਤੇ ਜੁਲਮ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਫਰੀਦਕੋਟ ਵਿਖੇ ਸ਼ਰੇਆਮ ਉਪ-ਪੁਲਿਸ ਕਪਤਾਨ ਨੇ ਠੁੱਡਿਆਂ ਨਾਲ ਲਾਈਨਮੈਨਾਂ ਨੂੰ ਕੁੱਟਿਆ ਅਤੇ ਉਥੇ ਫੋਟੌਆਂ ਖਿੱਚ ਰਹੇ ਪੱਤਰਕਾਰਾਂ ਨਾਲ ਵੀ ਬਦਸਲੂਕੀ ਕੀਤੀ, ਜਿਸ ਦੀਆਂ ਅਖ਼ਬਾਰਾਂ 'ਚ ਫੋਟੌਆਂ ਵੀ ਪ੍ਰਕਾਸ਼ਿਤ ਹੋਈਆ ਹਨ। ਅਜਿਹੇ ਪੁਲਿਸ ਅਫ਼ਸਰ ਨੂੰ ਤੁਰੰਤ ਮੁੱਅਤਲ ਕਰਕੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। 
         ਸ. ਮਨਪ੍ਰੀਤ ਨੇ ਕਿਹਾ ਕਿ ਇਸ ਸਮੇਂ ਆਰਥਿਕ ਤੰਗੀ ਕਰਕੇ ਪੰਜਾਬ ਸਰਕਾਰ ਦਾ ਪ੍ਰਸ਼ਾਸਨਿਕ ਢਾਂਚਾ ਵਿਗੜ ਚੁੱਕਾ ਹੈ ਅਤੇ ਅਗਲੇ ਆਉਣ ਵਾਲੇ ਮਹੀਨਿਆਂ 'ਚ ਉਸ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹਾਂ ਵੀ ਨਹੀਂ ਹੋਣਗੀਆਂ। ਸਰਕਾਰ ਆਉਣ ਵਾਲੀ ਇਸ ਗੰਭੀਰ ਸਥਿਤੀ ਪ੍ਰਤੀ ਸੋਚਣ ਦੀ ਬਜਾਇ ਰਾਜਸੀ ਲਾਹਾ ਲੈਣ ਲਈ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਸ਼ਹਿਨਸ਼ਾਹਾਂ ਵਾਂਗ ਉਜਾੜ ਰਹੀ ਹੈ। ਉਨ੍ਹਾਂ ਕਿਹਾ ਕਿ ਪੀਪੀਪੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ 'ਚ ਪੰਜਾਬ ਦੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ, ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ, ਪੰਜਾਬ 'ਚ ਨਵੇਂ ਉਦਯੋਗ ਲਿਆਉਣ ਲਈ ਅਤੇ ਖ਼ਾਸਕਰ ਬੇਰੁਜ਼ਗਾਰੀ ਖ਼ਤਮ ਕਰਨ ਲਈ ਠੋਸ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਂਝਾ ਮੋਰਚਾ ਦੀ ਸਰਕਾਰ ਬਨਣ 'ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਰੁਜ਼ਗਾਰ ਯੋਜਨਾ ਸ਼ੁਰੂ ਕੀਤੀ ਜਾਵੇਗੀ ਜਿਸ ਤਹਿਤ ਪ੍ਰਤੇਕ ਸਾਲ ਇੱਕ ਲੱਖ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆ, ਇਸੇ ਤਰ੍ਹਾਂ ਭਰੂਣ ਹੱਤਿਆ ਰੋਕਣ ਲਈ 'ਬੇਬੇ ਨਾਨਕੀ ਗਰਲ ਚਾਈਲਡ ਵੈੱਲਫੇਅਰ' ਸਕੀਮ ਤਹਿਤ ਹਰ ਘਰ 'ਚ ਜੰਮਣ ਵਾਲੀ ਧੀ ਦੇ ਨਾਂ 'ਤੇ ਪੰਜਾਬ ਸਰਕਾਰ ਪੰਜ਼ ਹਜ਼ਾਰ ਰੁਪਏ ਦੀ ਐਫ.ਡੀ. ਕਰਵਾਏਗੀ। ਸ. ਮਨਪ੍ਰੀਤ ਨੇ ਦੱਸਿਆ ਕਿ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਜਿਨ੍ਹਾਂ ਕੋਲ ਰਹਿਣ ਲਈ ਛੱਤ ਨਹੀਂ ਉਨ੍ਹਾਂ ਨੂੰ 'ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਆਵਾਸ ਯੋਜਨਾ' ਤਹਿਤ ਮਕਾਨ ਬਣਾਕੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੀਪੀਪੀ ਵੱਲੋਂ ਪਹਿਲੇ ਸੌ ਦਿਨਾਂ 'ਚ ਹੋਣ ਵਾਲੇ ਸੁਧਾਰ ਅਤੇ ਪੰਜ਼ ਸਾਲ 'ਚ ਹੋਣ ਵਾਲੇ ਕੰਮਾਂ ਨੂੰ ਵੰਡ ਕੇ ਦੌ ਤਰ੍ਹਾਂ ਦਾ ਚੋਣ ਮਨੋਰਥ ਪੱਤਰ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆਂ ਕਿ ਚੋਣ ਮਨੋਰਥ ਪੱਤਰ ਦਾ ਐਲਾਨ ਨਵੰਬਰ ਮਹੀਨੇ 'ਚ ਕਰ ਦਿੱਤਾ ਜਾਵੇਗਾ।
"ਰਾਜ ਨਹੀਂ ਸੇਵਾ..."

ਇੱਜ਼ਤ ਸੰਭਾਲ ਯਾਤਰਾ ਦੀ ਅਤਿੰਮ ਕਾਨਫਰੰਸ 30 ਦਸੰਬਰ ਨੂੰNo comments: