Wednesday, November 02, 2011

ਮਹਿਲਾ ਕਾਂਗਰਸ ਪੰਜਾਬ ਵੱਲੋਂ ਅਹਿਮ ਐਲਾਨ

ਮਹਿਲਾਵਾਂ ਲਈ ਸ਼ੁਰੂ ਹੋਵੇਗੀ 24 ਘੰਟੇ ਦੀ ਹੈਲਪ ਲਾਈਨ
ਡਾ. ਮਾਲਤੀ ਥਾਪਰ ਦੀ ਅਗਵਾਈ ਹੇਠ ਮੋਗਾ ਪੁੱਜੀਆਂ ਹਜ਼ਾਰਾਂ ਮਹਿਲਾ ਵਰਕਰ 
ਵਿਧਾਨ ਸਭਾ ਚੋਣਾਂ 'ਚ ਵੀ ਪੂਰੀ ਤਿਆਰੀ ਨਾਲ ਉਤਰੇਗੀ ਮਹਿਲਾ ਕਾਂਗਰਸ 
 ਮੋਗਾ// 02 ਨਵੰਬਰ 2011 

ਮਹਿਲਾ ਕਾਂਗਰਸ ਪੰਜਾਬ ਵੱਲੋਂ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਛੇਤੀ ਹੀ ਪੰਜਾਬ ਦੀਆਂ ਪੀੜਤ ਮਹਿਲਾਵਾਂ ਵਾਸਤੇ ਇਕ 24 ਘੰਟੇ ਦੀ ਹੈਲਪ ਲਾਈਨ ਸ਼ੁਰੂ ਕੀਤੀ ਜਾਏਗੀ ਜਿਸ ਵਿਚ ਦੁਖੀ ਤੇ ਲਾਚਾਰ ਔਰਤਾਂ ਨੂੰ ਕਾਨੂੰਨੀ ਮਦਦ ਦਿੱਤੀ ਜਾਵੇਗੀ। ਇਸ ਇਤਿਹਾਸਿਕ ਕਦਮ ਬਾਰੇ ਦੱਸਦਿਆ ਡਾ: ਮਾਲਤੀ ਥਾਪਰ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ ਨੇ ਕਿਹਾ ਕਿ ਇਸ ਮਦਦ ਸੇਵਾ ਦਾ ਲਾਭ ਕਿਸੇ ਵੀ ਤਰ੍ਹਾਂ ਦੀ ਪੀੜਤ ਮਹਿਲਾ ਮੁਫ਼ਤ ਲੈ ਸਕਦੀ ਹੈ। ਛੇਤੀ ਹੀ ਇਹ ਮਦਦ ਸੇਵਾ ਦਾ ਟੈਲੀਫੋਨ ਨੰਬਰ ਵੀ ਅਖ਼ਬਾਰਾਂ ਰਾਹੀਂ ਲੋਕਾਂ ਨੂੰ ਦੱਸ ਦਿੱਤਾ ਜਾਵੇਗਾ। ਡਾ: ਥਾਪਰ ਨੇ ਇਹ ਅਹਿਮ ਐਲਾਨ ਮੋਗਾ ਵਿਖੇ ਪੰਜਾਬ ਬਚਾਓ ਯਾਤਰਾ ਦੇ ਦੂਜੇ ਦਿਨ ਹੋਈ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਡਾ: ਥਾਪਰ ਨੇ ਕਿਹਾ ਕਿ ਪਿਛਲੇ ਪੌਣੇ ਪੰਜ ਸਾਲਾਂ ਵਿਚ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਗਠਜੋੜ ਸਰਕਾਰ ਦੇ ਰਾਜ ਵਿਚ ਔਰਤਾਂ 'ਤੇ ਹੋਣ ਵਾਲੇ ਜੁਰਮਾਂ ਵਿਚ ਵਾਧਾ ਹੋਇਆ ਹੈ। ਇੱਥੇ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਬਿਹਾਰ ਨਾਲੋਂ ਵੀ ਮਾੜਾ ਹਾਲ ਹੈ। ਪੰਜਾਬ ਵਿਚ ਅੱਜ ਹਰ ਮਹਿਲਾ ਦੇ ਮਨ ਵਿਚ ਇਕ ਅਣਚਾਹਾ ਡਰ ਹੈ ਜੋ ਕਿ ਇਸ ਸਰਕਾਰ ਦੀ ਦੇਣ ਹੈ। ਹਰ ਦਿਨ ਨਿਹੱਥੀਆਂ ਤੇ ਬੇਰੁਜ਼ਗਾਰ ਮਹਿਲਾਵਾਂ ਉਤੇ ਪੰਜਾਬ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਜਾਂਦਾ ਹੈ ਅਤੇ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ। ਇਹ ਸਭ ਕੁਝ ਪੰਜਾਬ ਦੇ ਉਪ ਮੁਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਜੋ ਕਿ ਪੰਜਾਬ ਦੇ ਗ੍ਰਹਿ ਮੰਤਰੀ ਨੇ ਦੇ ਇਸ਼ਾਰੇ ਉਤੇ ਕੀਤਾ ਜਾਂਦਾ ਹੈ। ਡਾ: ਥਾਪਰ ਨੇ ਬਠਿੰਡਾ ਤੋਂ ਸ਼ਾਸਦ ਹਰਸਿਮਰਤ ਕੌਰ ਬਾਦਲ ਨੂੰ ਵੀ ਸਵਾਲ ਕੀਤਾ ਕਿ ਨੰਨ੍ਹੀ ਛਾਂ ਨਾਂ ਦੇ ਕੇ ਅਤੇ ਗਰੀਬ ਬੰਦੇ ਦੀ ਕੁੜੀ ਨੂੰ ਗੋਦੀ ਚੁੱਕ ਕੇ ਵੱਡੇ ਵੱਡੇ ਪੋਸਟ ਲਗਾ ਕੇ, ਕੀ ਉਹ ਦੱਸ ਸਕਦੇ ਹਨ ਕਿ ਪੰਜਾਬ ਵਿਚ ਪਿਛਲੇ ਪੌਣੇ ਪੰਜ ਸਾਲਾਂ ਵਿਚ ਭਰੂਣ ਹੱਤਿਆ ਦੇ ਕੀ ਅੰਕੜੇ  ਹਨ?
ਡਾ: ਥਾਪਰ ਨੇ ਆਪਣੇ ਭਾਸ਼ਨ ਵਿਚ ਬੋਲਦਿਆਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਮਹਿਲਾ ਕਾਂਗਰਸ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪੂਰੀ ਤਿਆਰੀ ਨਾਲ ਉਤਰੇਗੀ ਅਤੇ ਸੀਨੀਅਰ ਕਾਂਗਰਸ ਨਾਲ ਮਿਲ ਕੇ ਇਸ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਏਗੀ। ਡਾ: ਥਾਪਰ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਕਾਂਗਰਸ ਪਾਰਟੀ ਆਪਣਾ ਚੋਣ ਮਨੋਰਥ ਪੱਤਰ ਬਣਾਉਣ ਵੇਲੇ ਪੰਜਾਬ ਦੀਆਂ ਮਹਿਲਾਵਾਂ ਨਾਲ ਜੁੜੇ ਹੋਏ ਵੱਖ ਵੱਖ ਮੁੱਦਿਆਂ ਨੂੰ ਧਿਆਨ ਵਿਚ ਰੱਖ ਕੇ ਆਪਣਾ ਮਨੋਰਥ ਪੱਤਰ ਤਿਆਰ ਕਰੇ। 
ਡਾ: ਥਾਪਰ ਨੇ ਪੰਜਾਬ ਦੇ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਖਾਲੀ ਮਾਲਵੇ ਵਿਚ ਕੈਂਸਰ ਹਸਪਤਾਲ ਬਣਾਉਣ ਨਾਲ ਪੰਜਾਬ ਦੇ ਆਮ ਆਦਮੀ ਦੀ ਸਿਹਤ ਠੀਕ ਨਹੀਂ ਹੁੰਦੀ, ਜੇ ਤੁਸੀਂ ਅਸਲੀ ਪੰਜਾਬ ਦੇਖਣਾ ਹੈ ਤਾਂ ਧਰਮਕੋਟ ਆਓ ਅਤੇ ਵੇਖੋ ਜਿਸ ਹਲਕੇ ਵਿਚ ਪਿਛਲੇ ਪੰਦਰਾਂ ਸਾਲ ਤੋਂ ਅਕਾਲੀ ਦਲ ਬਾਦਲ ਨੇ ਰਾਜ ਕੀਤਾ ਹੈ ਉਸ ਹਲਕੇ ਦਾ ਕੀ ਹਾਲ ਹੈ। ਧਰਮਕੋਟ ਵਿਚ ਨਾ ਕੋਈ ਸਕੂਲ ਹੈ, ਨਾ ਕੋਈ ਕਾਲਜ ਹੈ, ਨਾ ਕੋਈ ਪੱਕੀ ਸੜਕ ਹੈ। ਇਥੋ ਤੱਕ ਕਿ ਲੋਕਾਂ ਦੇ ਪੀਣ ਲਈ ਸਾਫ਼ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਭਲਾਈ ਸਕੀਮਾਂ ਦੇ ਵੀ ਪੈਸੇ ਆਮ ਲੋਕਾਂ ਤੱਕ ਨਹੀਂ ਪਹੁੰਚਦੇ ਹਨ। ਮਹਿਲਾ ਸ਼ਕਤੀ 

No comments: