Monday, November 14, 2011

ਵੱਖ-ਵੱਖ ਪਾਰਟੀਆਂ ਦੇ ਦਰਜ਼ਨਾਂ ਆਗੂ ਪੀਪੀਪੀ 'ਚ ਸ਼ਾਮਲ

ਅਸੀਂ ਲੋਕਾਂ ਨੂੰ ਝੂਠੇ ਭਾਸ਼ਣ ਨਹੀਂ ਦਿੰਦੇ-ਮਨਪ੍ਰੀਤ ਸਿੰਘ ਬਾਦਲ
ਚੰਡੀਗੜ੍ਹ// 14 ਨਵੰਬਰ//ਬਿਊਰੋ ਰਿਪੋਰਟ:
ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਗੁਰਦਾਸਪੁਰ ਅਤੇ ਲੁਧਿਆਣਾ ਜਿਲ੍ਹੇ ਦੇ ਦਰਜ਼ਨਾਂ ਵੱਖ-ਵੱਖ ਆਗੂਆਂ ਨੇ ਸ੍ਰ.ਮਨਪ੍ਰੀਤ ਸਿੰਘ ਬਾਦਲ ਦੀ ਸੋਚ ਨਾਲ ਚੱਲਣ ਦਾ ਐਲਾਨ ਕੀਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ 'ਚ ਪਹੁੰਚੇ ਉਕਤ ਆਗੂਆਂ ਨੇ ਕਿਹਾ ਕਿ ਪਹਿਲੀ ਵਾਰ ਕੋਈ ਇਮਾਨਦਾਰ ਦਰਵੇਸ਼ ਸਿਆਸਤਦਾਨ ਲੋਕਾਂ ਨੂੰ ਖੁਸ਼ਹਾਲ ਵੇਖਣ ਦਾ ਸੁਪਨਾ ਲੈ ਕੇ ਆਪਣੇ ਨਿੱਜੀ ਸੁਆਰਥ ਤਿਆਗ ਕੇ ਪੰਜਾਬ ਦੀਆਂ ਗਲੀਆਂ 'ਚ ਨਿਕਲਿਆ ਹੈ। ਇਸ ਲਈ ਹਰ ਪੰਜਾਬੀ ਦਾ ਫ਼ਰਜ ਬਣਦਾ ਹੈ ਕਿ ਉਹ ਆਪਣੀ ਮਾਤ ਭੂਮੀ ਲਈ ਪੀਪੀਪੀ ਦਾ ਸਹਿਯੋਗ ਦੇਵੇ।  ਸ.ਮਨਪ੍ਰੀਤ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਭ੍ਰਿਸ਼ਟ ਨਿਜ਼ਾਮ ਬਦਲਣ ਲਈ ਬਗਾਵਤ ਕਰ ਦਿੱਤੀ ਹੈ ਅਤੇ ਜਿਸ ਤਰੀਕੇ ਨਾਲ ਪੰਜਾਬ 'ਚ ਮੁਹਿੰਮ ਚੱਲੀ ਹੈ ਤਾਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕ ਸਾਂਝੇ ਫਰੰਟ ਦੀ ਸਰਕਾਰ ਬਨਾਉਣਗੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀ ਘਰੋਂ ਨਿਕਲ ਪਏ ਹਨ ਜੋ ਪੰਜਾਬ ਵਿਰੋਧੀ ਆਗੂਆਂ ਨੂੰ ਹੁਣ ਕੁਰਸੀ ਤੇ ਨਹੀਂ ਬੈਣ ਦੇਣਗੇ।  ਸ. ਬਾਦਲ ਨੇ ਕਿਹਾ ਕਿ ਅਸੀਂ ਇੱਕ ਸਾਲ ਪਹਿਲਾਂ ਸੱਚਾਈ ਦੱਸਣ ਲਈ ਲੋਕਾਂ 'ਚ ਨਿਕਲੇ ਸੀ ਜਿਸ ਕਰਕੇ ਸੱਚਾਈ ਨਾਲ ਲੱਖਾਂ ਲੋਕ ਜੁੜ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਝੂਠੇ ਭਾਸ਼ਣ ਨਹੀਂ ਦਿੰਦੇ ਤੇ ਹੁਣ ਵੀ ਸਾਂਝੇ ਮੋਰਚੇ ਵੱਲੋਂ ਠੋਸ ਪ੍ਰੋਗਰਾਮ ਐਲਾਨਿਆ ਹੈ ਜੋ ਸਰਕਾਰ ਬਣਨ ਤੋਂ ਤੁਰੰਤ ਬਾਅਦ ਪੂਰੇ ਕਰਾਂਗੇ।
         ਇਸ ਮੌਕੇ ਸ. ਮਨਪ੍ਰੀਤ ਨੇ ਕਿ ਉਕਤ ਆਗੂਆਂ ਦਾ ਸਵਾਗਤ ਕਰਦਿਆ ਕਿਹਾ ਕਿ ਉਹ ਵਿਸ਼ੇਸ ਤੌਰ 'ਤੇ ਗੁਰਦਾਸਪੁਰ ਹਲਕੇ ਦੇ ਪ੍ਰਮੁੱਖ ਆਗੂ ਸ. ਗੁਰਦਿਆਲ ਸਿੰਘ ਗਜਨੀਪੁਰ ਅਤੇ ਲੁਧਿਆਣਾ ਜਿਲ੍ਹੇ ਦੇ ਸ. ਪ੍ਰਕਾਸ਼ ਸਿੰਘ ਮਠਾੜੂ ਦੇ ਧੰਨਵਾਦੀ ਹਨ ਜਿਨ੍ਹਾਂ ਦੀ ਪ੍ਰਰੇਣਾ ਸੱਦਕਾ ਅੱਜ ਇਹ ਵਿਸ਼ਾਲ ਕਾਫ਼ਲਾ ਪੀਪੀਪੀ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਜਿਸ ਤਰ੍ਹਾਂ ਕੁਰਬਾਨੀਆਂ ਦੇ ਕੇ ਮਿਲੀ ਸੀ ਠੀਕ ਉਸੇ ਤਰ੍ਹਾਂ ਅੱਜ ਫਿਰ ਆਰਥਿਕ ਆਜ਼ਾਦੀ ਲਈ ਸਾਡੀ ਮਿੱਟੀ ਤਿਆਗ ਮੰਗਦੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਆਪਾ ਸੂਬੇ ਦੀ ਖੁਸ਼ਹਾਲੀ ਲਈ, ਸੂਬੇ ਦਾ ਨਿਜ਼ਾਮ ਬਦਲਣ ਲਈ ਆਪਣੀ ਜ਼ਿੰਦਗੀ ਦੇ ਤਿੰਨ ਮਹੀਨੇ ਪੰਜਾਬ ਦੇ ਲੇਖੇ ਲਾਈਏ।
ਅੱਜ ਲੁਧਿਆਣਾ (ਉੱਤਰੀ) ਹਲਕੇ ਤੋਂ ਡਾ. ਸੰਤੌਖ ਕੁਮਾਰ (ਸਮਾਜ ਸੇਵੀ), ਸ੍ਰਗਾਮ ਸਿੰਘ ਰਾਣਾ ਸਾਬਕਾ ਮੰਡਲ ਪ੍ਰਧਾਨ ਬੀਜੇਪੀ, ਜਸਵੀਰ ਸਿੰਘ ਹੀਰਾ, ਬੀਜੇਪੀ ਆਗੂ ਜਸਵਿੰਦਰ ਸਿੰਘ ਵਰਮਾ, ਅਮਰੀਕ ਸਿੰਘ, ਮਿੰਦਰ ਸਿੰਘ, ਬਲਵਿੰਦਰ ਸਿੰਘ, ਰਾਜ ਕੁਮਾਰ, ਰਾਹੂਲ, ਪਵਨ ਕੁਮਾਰ ਵਰਮਾ, ਰਾਜੂ ਸਿੰਘ, ਅਸ਼ੁਲ ਸ਼ਰਮਾ ਸੈਂਟੀ, ਹਲਕਾ ਮੁਕੇਰਿਆਂ ਤੋਂ ਸੁਖਵਿੰਦਰ ਸਿੰਘ ਕਾਲਕਤ ਜਿਲ੍ਹਾਂ ਸਕੱਤਰ ਬੀਐਸਪੀ, ਬੀਬੀ ਪਿਆਰ ਕੌਰ, ਬੀਬੀ ਕੰਚਨ ਬਾਲਾ, ਜਿਲ੍ਹਾਂ ਗੁਰਦਾਸਪੁਰ ਤੋਂ ਸੁੱਖਜੀਤ ਸਿੰਘ ਡਾਇਰੈਕਟਰ ਮਾਰਕੀਟ ਕਮੇਟੀ ਤੇ ਮੈਂਬਰ ਪੰਚਾਇਤ, ਰਣਜੀਤ ਸਿੰਘ ਬੱਬਰੀ ਮੈਂਬਰ ਪੰਚਾਇਤ, ਚਿਮਨ ਸਿੰਘ ਸਾਬਕਾ ਸਰਪੰਚ ਪਿੰਡ ਮੁਕੰਦਪੁਰ, ਹਰਭਜਨ ਸਿੰਘ ਸੀਨੀਅਰ ਅਕਾਲੀ ਆਗੂ ਪਿੰਡ ਲੱਥੋਵਾਲ, ਗੁਲਜਾਰ ਸਿੰਘ ਬਿੱਟੂ ਸੀਨੀਅਰ ਕਾਂਗਰਸੀ ਆਗੂ ਪਿੰਡ ਗੁਣੀਆ, ਮਨਦੀਪ ਸਿੰਘ ਮਿੰਟੂ ਕਾਂਗਰਸੀ ਆਗੂ ਪਿੰਡ ਗਣੀਆਂ, ਕਸ਼ਮੀਰ ਸਿੰਘ ਕਾਲਾ ਅਕਾਲੀ ਆਗੂ ਪਿੰਡ ਪੁਰੋਵਾਲ ਅਰਾਈਆਂ, ਬੋਧ ਰਾਜ ਆਗੂ ਭਾਜਪਾ ਪਿੰਡ ਪੁਰੋਵਾਲ ਅਰਾਈਆਂ, ਅਵਿਨਾਸ਼ ਸਿੰਘ ਸੀਨੀਅਰ ਅਕਾਲੀ ਆਗੂ ਪਿੰਡ ਜੋੜਾ ਛੱਤਰਾ ਭਰਾ ਚੇਅਰਮੈਨ ਮਾਰਕੀਟ ਕਮੇਟੀ ਧਾਰੀਵਾਲ, ਮਾਸਟਰ ਵਿਕਰਮਜੀਤ ਸਿੰਘ ਪ੍ਰਧਾਨ ਮਾਤਾ ਚਿੰਤਪੁਰਨੀ ਕਲੱਬ ਪਿੰਡ ਤਿੱਬੜ, ਵਿਪਨ ਕੁਮਾਰ ਮੀਨੀ ਪਿੰਡ ਤਿੱਬੜ, ਰਾਜ ਕੁਮਾਰ ਬਾਬਾ ਜੀ ਪਿੰਡ ਤਿੱਬੜ, ਰਛਪਾਲ ਸਿੰਘ ਫੋਜੀ ਮੈਂਬਰ ਪੰਚਾਇਤ ਤੇ ਸੀਨੀਅਰ ਅਕਾਲੀ ਆਗੂ ਪਿੰਡ ਤੱਤਲੇ, ਸੁੱਖਵੰਤ ਸਿੰਘ ਅਕਾਲੀ ਆਗੂ ਪਿੰਘ ਤੱਤਲੇ, ਤਰਸ਼ੇਮ ਸਿੰਘ ਅਕਾਲੀ ਆਗੂ ਪਿੰਘ ਖੋਖਰ, ਬਲਦੇਵ ਸਿੰਘ ਅਕਾਲੀ ਆਗੂ ਪਿੰਡ ਦੋਰਾਂਗਲਾ, ਕੁਲਵੰਤ ਸਿੰਘ ਸੀਨੀਅਰ ਆਗੂ ਪਿੰਡ ਔਜਲਾ, ਸੰਤੋਖ ਸਿੰਘ ਬਾਬਾ ਪਿੰਡ ਹੱਲਾ, ਸੁਭਾਸ਼ ਪਿੰਡ ਹੱਲਾ ਪ੍ਰਧਾਨ ਨਾਬਾ ਦਾਸ ਯੂਨੀਅਨ, ਜਗਤਾਰ ਸਿੰਘ ਪਿੰਡ ਹੱਲਾ, ਅਰਜਿੰਦਰ ਕੁਮਾਰ ਪਿੰਡ ਹੱਲਾ, ਸਤਵਿੰਦਰ ਸਿੰਘ ਸਾਬੀ ਬਲਾਕ ਪ੍ਰਧਾਨ ਲੋਕ ਭਲਾਈ ਪਾਰਟੀ, ਸ਼ਤੀਸ ਕੁਮਾਰ, ਨੇਕ ਚੰਦ ਕਲੱਬ ਮੈਂਬਰ ਪਿੰਡ ਤਿੱਬੜ, ਅਮਨਦੀਪ ਸਿੰਘ ਤਿੱਬੜ, ਸੁਰੇਸ਼ ਕੁਮਾਰ ਪਿੰਡ ਤਿੱਬੜ, ਰਾਜੇਸ਼ ਕੁਮਾਰ ਪਿੰਡ ਤਿੱਬੜ, ਸ਼ਿਵ ਕੁਮਾਰ ਪਿੰਡ ਤਿੱਬੜ, ਗੁਰਦੀਪ ਸਿੰਘ ਸੀਨੀਅਰ ਅਕਾਲੀ ਆਗੂ ਪਿੰਡ ਨਵਾਂ ਪਿੰਡ, ਜਗਦੇਵ ਸਿੰਘ ਪੰਚਾਇਤ ਮੈਂਬਰ ਪਿੰਡ ਪੀਰਾਂ ਬਾਗ, ਜਲਾਲ ਮਸੀਹ ਮੈਂਬਰ ਪੰਚਾਇਤ ਪਿੰਡ ਹਯਾਤ ਨਗਰ, ਰਜਿੰਦਰ ਸਿੰਘ ਮੈਂਬਰ ਪੰਚਾਇਤ ਪਿੰਡ ਤੱਤਲਾ, ਨਿਸ਼ਾਨ ਸਿੰਘ ਪਿੰਡ ਤੱਤਲੇ, ਰਾਜਾ ਪ੍ਰੰਥਪ੍ਰੀਤ ਸਿੰਘ ਰਾਜਾ ਪਿੰਡ ਬੱਬੇਹਾਲੀ, ਅਮਰੀਕ ਸਿੰਘ ਸੀਨੀਅਰ ਅਕਾਲੀ ਆਗੂ ਪਿੰਡ ਗਜਨੀਪੁਰ, ਨਿਸ਼ਾਨ ਸਿੰਘ ਪਿੰਡ ਜੋੜਾ, ਜਸਪਾਲ ਸਿੰਘ ਸਾਬਕਾ ਪੰਚਾਇਤ ਮੈਂਬਰ ਪਿੰਡ ਖੋਖਰ, ਕੁਲਦੀਪ ਸਿੰਘ ਪਿੰਡ ਭਾਗੋਕਾਵਾਂ, ਲੱਖਾਂ ਸਿੰਘ ਪਿੰਡ ਬੰਦਿਆਲਵਾਲ, ਨਵਾਂ ਪਿੰਡ, ਜਰਨੈਲ ਸਿੰਘ ਪਿੰਡ ਭਾਗੋਕਾਵਾਂ, ਤਰਸੇਮ ਸਿੰਘ ਪਿੰਡ (ਭਾਗੋਕਾਵਾਂ), ਸਤਨਾਮ ਸਿੰਘ ਪਿੰਡ ਭਾਗੋਕਾਵਾਂ, ਕਿਲਕਾਰ ਸਿੰਘ ਪਿੰਡ ਭਾਗੋਕਾਣਾਂ, ਹਰਦਿਆਲ ਸਿੰਘ ਪਿੰਡ ਭਾਗੋਕਾਣਾਂ, ਕੁਲਜੀਤ ਸਿੰਘ ਪਿੰਡ ਵਡਾਲਾ ਬਾਂਗਰ, ਸਤਨਾਮ ਸਿੰਘ ਪਿੰਡ ਨਵਾਂ ਪਿੰਡ, ਸੁਖਦੇਵ ਸਿੰਘ, ਜਗਦੀਪ ਸਿੰਘ ਜੱਗੀ ਸੰਤ ਨਗਰ, ਸਚਿਨ, ਦਲਜੀਤ ਸਿੰਘ, ਅਮਿਤ ਪਿੰਡ ਦੋਰਾਗਲਾਂ ਨੇ ਪੀਪੀਪੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ।

No comments: