Friday, November 11, 2011

ਇੱਕ ਹੋਣਹਾਰ ਪੱਤਰਕਾਰ ਬੇਟੇ ਨੂੰ ਯਾਦ ਕਰਦਿਆਂ

ਕਿਸ ਤਰਾਂ ਭੁਲਾਂਗੇ ਚੰਨ ਪੁੱਤਰ 'ਮਨੀਤ' ਪਿਆਰਾ....!
ਮਨੀਤ ਕੰਵਰ 23 ਅਗਸਤ1977 ਤੋਂ 10 ਨਵੰਬਰ 2007 
ਸਾਬਕਾ ਖੇਡ ਪਤਰਕਾਰ,ਸਹਾਰਾ ਸਮਯ ਟੀ. ਵੀ ਚੇਨਲ,ਦਿੱਲੀ
ਚੰਨ ਵਰਗਾ ਮਨੀਤ ਪੁੱਤਰ ਪਿਆਰਾ ਵੀਰ ਗੁਰਨਾਮ ਕੰਵਰ ਤੇ ਭਾਬੋ ਰਾਣੀ ਉਸ਼ਾ ਜੀ ਦੇ ਘਰੇ 23 ਅਗਸਤ 1977 ਨੂੰ ਆਇਆ ਸੀ ਤਾਂ ਭਰਤ ਪ੍ਰਕਾਸ਼ ਨਾਨਾ ਤੇ ਕੰਵਰ ਪਰਿਵਾਰ ਚ ਖੁਸ਼ੀ ਦੀ ਲਹਿਰ ਦੌਡ਼ ਗਈ ! ਬਚਪਨ ਤੋਂ ਹੀ ਓਹ ਬਹੁਤ ਹਸਮੁਖ, ਜਾਂਬਾਜ਼ ਤੇ ਹੋਣਹਾਰ ਬੱਚਾ ਸੀ ! ਉਸ ਨੇ ਸਖ਼ਤ ਮੇਹਨਤ ਕਰ ਕੇ ਪੰਜਾਬੀ ਯੂਨਿਵਰਸਿਟੀ ਪਟਿਆਲਾ ਤੋਂ  ਟੀ. ਵੀ ਜਨਰਲਿਜ਼ਮ ਕੀਤਾ ਤੇ ਸਹਾਰਾ ਸਮਯ ਟੀ. ਵੀ ਚੇਨਲ, ਦਿੱਲੀ ਚ ਜਾ ਮੋਰਚਾ ਸੰਭਾਲਿਆ ! ਕਾਲਜ ਸਮੇ ਤੋਂ ਹੀ ਓਹ ਕਵਿਤਾ, ਸਾਹਿਤ ਤੇ ਹੋਰ ਗਤੀਵਿਧੀਆਂ ਵਿਚ ਵਧ ਚਡ਼ ਕੇ ਹਿੱਸਾ ਲੇੰਦਾ ਸੀ ! ਕ੍ਰਿਕਟ ਉਸ ਦਾ ਪਸੰਦੀਦਾ ਖੇਲ ਸੀ ! ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮਾਂ ਬੋਲੀ ਪੰਜਾਬੀ ਦੇ ਬਣਦੇ ਮੁਕਾਮ ਲਈ ਕੀਤੇ ਜਾ ਰਹੇ ਧਾਰਨੇਆਂ ਚ ਓਹ ਪਟਿਆਲਾ ਵਿਖੇ ਪਡ਼ਦੇ ਹੋਏ ਹਰ ਵਾਰ ਆਇਆ ਕਰਦਾ ਸੀ ! ਹਸੁ ਹਸੁ ਕਰਦੇ ਇਸ ਨਾਜ਼ੁਕ ਫੁਲ ਉਤੇ ਅਚਾਨਕ ਪਤਾ ਨਹੀ ਕਿਥੋਂ ਕਹਿਰ ਟੁਟ ਪਿਆ ਤੇ ਓਸ ਨੂੰ ਸਰੇਂਜੋਮਿਲਿਆ ਬਿਮਾਰੀ ਨੇ ਆ ਘੇਰਿਆ ਤੇ ਹਲਾ ਬੋਲਿਆ ...ਵੀਰ ਗੁਰਨਾਮ ਨੇ ਹਰ ਵਾਹ ਲਾਈ ਪੁੱਤਰ ਦੇ 23  ਤੋਂ  30 ਸਾਲ ਦੀ ਉਮਰ ਚ ਦਿਮਾਗ ਦੇ 7 ਅਪ੍ਰੇਸ਼ਨ ਹੋਏ ! ਹਰ ਸਾਲ ਇਕ... ਤੇ ਆਖਰ ਚ ਫੂਡ ਪੀਏਪ ਨੂੰ ਇਨਫੈਕਸ਼ਨ ਹੋ ਗਿਆ ਤੇ ਇਕ ਹੋਰ ਅਪ੍ਰੇਸ਼ਨ ਕਰਨਾ ਪਿਆ ! ਅਪ੍ਰੇਸ਼ਨ ਸਫਲ ਰਿਹਾ ਪਰ ਸੇਪਟਿਕ ਹੋਣ ਕਰਨ ਪੁੱਤਰ ਦੀ ਹਾਲਤ ਨਾਜ਼ੁਕ ਹੋ ਗਈ...ਲੋਕ ਦਿਵਾਲੀ ਦੀਆਂ ਬਤੀਆਂ ਬਾਲ ਖੁਸੀਆਂ ਮਨਾਉਣ ਦੀ ਤਿਆਰੀ ਕਰ ਰਹੇ ਸਨ ਦੂਜੇ ਪਾਸੇ ਸਾਡਾ ਚੰਨ 10 ਨਵੰਬਰ 2007 ਨੂੰ ਬਦਲੀ ਓਹਲੇ ਲੁਕ ਗਿਆ ਤੇ ਸਾਡੇ ਘਰਾਂ ਚ ਹਨੇਰ ਚਡ਼ ਗਿਆ...! ਪਰ ਚੰਨ ਦੀ ਸ਼ੁਧ ਚਾਨਣੀ ਅਜੇ ਵੀ ਸਾਡੇ ਘਰਾਂ ਚ ਹੇ...! ਵੀਰ ਗੁਰਨਾਮ ਕੰਵਰ ਜੀ ਨੇ ਆਪਣੀ ਪਹਿਲੀ ਕਵਿਤਾ ਦੀ ਕਿਤਾਬ 'ਸੂਹੇ ਮੋਸਮਾਂ ਦੇ ਬੋਲ 'ਪੁੱਤਰ ਮਨੀਤ ਕੁਮਾਰ ਨੂੰ ਸਮਰਪਤ ਕੀਤੀ ! 
ਅਜ ਇਕ ਕਵੀ ਪਿਤਾ ਹੀ ਪੁੱਤਰ ਲਈ ਏਨੀ ਚੰਗੀ ਕਵਿਤਾ ਲਿਖ ਸਕਦਾ ਏ... ਅਜ ਚਾਰ ਸਾਲ ਹੋ ਗਏ ਨੇ ਪਰ ਚੰਨ ਵਰਗਾ ਮਨੀਤ ਪੁੱਤਰ ਪਿਆਰਾ ਇਕ ਦਿਨ ਲਈ ਵੀ ਸਾਨੂੰ ਨਹੀ ਭੁਲਿਆ ....
ਗੁਰਨਾਮ ਕੰਵਰ
1.ਮਨੀਤ ਦੀ ਯਾਦ ਵਿਚ... 
ਕੰਨਾਂ ਦੇ ਵਿਚ ਸ਼ਹਿਦ ਘੋਲਦਾ
ਤੇਰੇ ਬੋਲਾਂ ਦਾ ਸੰਗੀਤ।
ਯਾਦ ਤੇਰੀ ਵਿਚ ਸਦਾ ਜਿਉਂਦੀ 
ਤੇਰੇ ਨਾਲ ਪ੍ਰੀਤ।
ਮੱਮੀ, ਪਾਪਾ, ਭੈਣਾਂ ਨਿੱਕੀਆਂ
ਵੀਰ ਵੀ ਤੇਰੇ ਸਾਰੇ
ਗੁੱਗੀ-ਟੋਨੀ, ਮਾਨਿਆ- ਟਿਨੀ,
ਅਮਾਨ ਦੇ ਨਕਸ਼ ਪਿਆਰੇ।
ਅੱਜ ਵਾਂਗ ਹੀ ਲਗਦਾ ਸਭ ਨੂੰ
ਸਮਾਂ ਗਿਆ ਜੋ ਬੀਤ।
ਹਰ ਕਿਸੇ ਦੇ ਦਿਲ ਵਿਚ ਵੱਸਦਾ
ਸਭ ਦਾ ਪਿਆਰਾ ਮਨੀਤ !

2.ਵੀਰ ਗੁਰਨਾਮ ਕੰਵਰ ਜੀ ਦੀ ਅੱਜ ਲਿਖੀ ਕਵਿਤਾ ...
ਕਿਸ ਤਰਾਂ ਭੁਲਾਂਗੇ
ਚੰਨ ਪੁੱਤਰ ਪਿਆਰਾ,
ਚਲੇ ਗਿਆ
ਛੱਡ ਕੇ ਸਾਨੂੰ
ਸੋਚ ਕੇ ਮਨ ਘਬਰਾਵੇ
ਐਪਰ ਸਚ ਦੇ ਅਗੇ

 ਕਰਮ ਸਿੰਘ ਵਕੀਲ
ਹਾਏ ਵੇ ! ਵਾਹ ਨਾ ਕੋਈ ਜਾਵੇ !
ਮਨੀਤ ਪਿਆਰਾ ਸਾਡੇ ਮਨ ਤੇ
ਰਾਜ ਹਮੇਸ਼ਾ ਕਰੇਗਾ
ਇਸ ਦਸ ਨੰਬਰੀ ਦਿਨ ਦਾ ਛਲ
ਤਾ ਉਮਰ ਨਾ ਭੁਲ ਹੋਵੇਗਾ !        

ਕਰਮ ਸਿੰਘ ਵਕੀਲ
ਸੰਪਰਕ : 8054980446
ਮਨੀਤ ਕੰਵਰ 23 ਅਗਸਤ1977 ਤੋਂ 10 ਨਵੰਬਰ 2007 ਸਾਬਕਾ ਖੇਡ ਪਤਰਕਾਰ, ਸਹਾਰਾ ਸਮਯ ਟੀ. ਵੀ ਚੇਨਲ, ਦਿੱਲੀ

(ਕਰਮ ਵਕੀਲ ਵਕੀਲ ਵੱਲੋਂ ਵੀਰਵਾਰ 10 ਨਵੰਬਰ 2011 ਨੂੰ ਰਾਤ  9:09 ਵਜੇ ਪੋਸਟ ਕੀਤੀ ਲਿਖਤ) 

2 comments:

Anonymous said...

OH VEERE MAIN TAAN PEHLAN HI AAP DE CHARNI NATMASAK AAN. AAP NE IS POST NUN BLOG VICH THAAN DE KE HOR VI MEHAR KITI E, BACHE BARE MATTER HOR MITRAN TAK PUJAEA E...BAS AGE KUJ NAHI LIKH HONA, DIMAG SUN E... HATH KAMB RAHE NE... NATMASTAK AAN JI. KARAM SINGH VAKEEL MOB.: 8054980446

Anonymous said...

OH VEERE MAIN TAAN PEHLAN HI AAP DE CHARNI NATMASAK AAN. AAP NE IS POST NUN BLOG VICH THAAN DE KE HOR VI MEHAR KITI E, BACHE BARE MATTER HOR MITRAN TAK PUJAEA E...BAS AGE KUJ NAHI LIKH HONA, DIMAG SUN E... HATH KAMB RAHE NE... NATMASTAK AAN JI. KARAM SINGH VAKEEL MOB.: 8054980446