Saturday, November 05, 2011

ਅੱਜ ਲੱਖਾਂ ਲੋਕ ਸ਼ਾਮਿਲ ਹੋਣਗੇ ਸਾਂਝੇ ਫਰੰਟ ਦੀ ਇੱਜ਼ਤ ਸੰਭਾਲ ਯਾਤਰਾ 'ਚ

ਮਨਪ੍ਰੀਤ ਬਾਦਲ ਕਰਨਗੇ ਇਜ਼ਤ ਸੰਭਾਲ ਯਾਤਰਾ ਦੀ ਰਸਮੀ ਸ਼ੁਰੂਆਤ
ਕੇਂਦਰੀ ਆਗੂ ਏ.ਬੀ. ਬਰਧਨ ਤੇ ਪ੍ਰਕਾਸ਼ ਕਰਤ ਵੀ ਕਰਨਗੇ ਸੰਬੋਧਨ 
ਪੰਜਾਬ ਸਕਰੀਨ ਫਾਈਲ ਫੋਟੋ ਗੁਲਸ਼ਨ  
ਚੰਡੀਗੜ੍ਹ: ਪੀਪਲਜ਼ ਪਾਰਟੀ ਆਫ਼ ਪੰਜਾਬ, ਸੀ. ਪੀ. ਆਈ., ਸੀ. ਪੀ. ਆਈ. (ਮਾਰਕਸਵਾਦੀ) ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਣਾਏ ਸਾਂਝੇ ਫਰੰਟ ਵੱਲੋਂ ਅੱਜ ਪਿੰਡ ਢੁੱਡੀਕੇ ਨਜ਼ਦੀਕ ਇੱਕ ਵਿਸ਼ਾਲ ਜਨਤਕ ਇੱਕਠ ਕੀਤਾ ਜਾ ਰਿਹਾ ਹੈ। ਇਸ ਕਾਨਫਰੰਸ ਤੋਂ ਬਾਅਦ ਸਾਂਝੇ ਫਰੰਟ ਵੱਲੋਂ ਪੰਜਾਬ 'ਚ ਇੱਜ਼ਤ ਸੰਭਾਲ ਯਾਤਰਾ ਦਾ ਆਰੰਭ ਕੀਤਾ ਜਾ ਰਿਹਾ ਹੈ ਜਿਸ ਤਹਿਤ ਅਗਲੇ ਦੌ ਮਹੀਨਿਆਂ 'ਚ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ 'ਚ ਕਾਨਫਰੰਸ ਕੀਤੀ ਜਾਵੇਗੀ। ਇਸ ਸੰਬਧੀ ਜਾਣਕਾਰੀ ਦਿੰਦਿਆ ਪੀਪੀਪੀ ਦੇ ਬੁਲਾਰੇ ਅਰੁਨਜੋਤ ਸਿੰਘ ਸੋਢੀ ਨੇ ਦੱਸਿਆ ਕਿ ਇਹ ਰੈਲੀ ਖਟਕੜਕਲ੍ਹਾ ਰੈਲੀ ਵਾਂਗ ਇਤਿਹਾਸਕ ਰੈਲੀ ਹੋਵੇਗੀ ਜਿਥੇ ਲੱਖਾਂ ਪੰਜਾਬੀ ਪਹੁੰਚ ਕੇ ਬੰਦੇ ਦਾ ਰਾਜ ਸਮਾਪਤ ਕਰਨ ਦਾ ਐਲਾਨ ਕਰਨਗੇ। 
ਉਨ੍ਹਾਂ ਦੱਸਿਆਂ ਕਿ ਇਸ ਰੈਲੀ ਨੂੰ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਕੇਂਦਰੀ ਆਗੂ ਕਾਮਰੇਡ ਏ.ਬੀ. ਬਰਧਨ, ਕਾਮਰੇਡ ਪ੍ਰਕਾਸ਼ ਕਰਤ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਪੰਜਾਬੀਆਂ ਨੂੰ ਸੰਬੋਧਨ ਕਰਨਗੇ। ਇਸ ਰੈਲੀ 'ਚ ਉਕਤ ਆਗੂਆਂ ਤੋਂ ਇਲਾਵਾ ਸੂਬਾ ਆਗੂ ਕਾਮਰੇਡ ਚਰਨ ਸਿੰਘ ਵਿਰਦੀ, ਡਾ. ਜੋਗਿੰਦਰ ਦਿਆਲ, ਕਾਮਰੇਡ ਰਘੁਨਾਥ ਪੁਰੀ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਸ. ਗਗਨਜੀਤ ਸਿੰਘ ਬਰਨਾਲਾ, ਸ. ਬਲਦੇਵ ਸਿੰਘ ਮਾਨ ਅਤੇ ਪੀਪੀਪੀ ਦੇ ਪ੍ਰਮੁੱਖ ਆਗੂ ਡਾ. ਸਰਦਾਰਾ ਸਿੰਘ ਜੋਹਲ, ਸ. ਜਗਬੀਰ ਸਿੰਘ ਬਰਾੜ, ਸ. ਕੁਸ਼ਲਦੀਪ ਸਿੰਘ ਢਿੱਲੋਂ, ਸ੍ਰੀ ਅਭੈ ਸੰਧੂ, ਸ੍ਰੀ ਭਾਰਤ ਭੂਸ਼ਣ ਥਾਪਰ, ਬੀਬੀ ਗੁਰਦਿਆਲ ਕੌਰ ਮਲੱਣ, ਸ. ਗੁਰਪ੍ਰੀਤ ਸਿੰਘ ਭੱਟੀ, ਸ. ਮਾਨਵ ਸਿੰਘ, ਸਾਬਕਾ ਮੰਤਰੀ ਰਘੁਬੀਰ ਸਿੰਘ, ਸ. ਹਰਨੇਕ ਸਿੰਘ ਘੜੂੰਆਂ, ਸ. ਗੁਰਮੀਤ ਸਿੰਘ ਦਾਦੂਵਾਲ, ਸ. ਕੁਲਦੀਪ ਸਿੰਘ ਢੋਸ, ਸ੍ਰੀ ਰਾਮਸ਼ਰਨਪਾਲ ਸ਼ਰਮਾ, ਸ. ਦਰਸ਼ਨ ਸਿੰਘ ਮਧੀਰ, ਸ੍ਰੀ ਭਗਵੰਤ ਮਾਨ, ਸ. ਜੈ ਜੀਤ ਸਿੰਘ ਜੋਹਲ, ਬੀਬੀ ਰਣਜੀਤ ਕੌਰ ਭੱਟੀ, ਸ. ਸਤੌਖ ਸਿੰਘ ਰਿਆੜ, ਸ. ਯਾਦਵਿੰਦਰ ਸਿੰਘ ਬੁੱਟਰ, ਸ. ਅਮਰਦੀਪ ਸਿੰਘ ਬਰਾੜ, ਸ. ਕੁਲਵੰਤ ਸਿੰਘ ਲੋਹਗੜ੍ਹ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ, ਇੰਜ. ਜਗਦੀਪ ਸਿੰਘ, ਸ. ਦਲਜੀਤ ਸਿੰਘ ਸਦਰਪੁਰਾ, ਡਾ. ਰਵਿੰਦਰ ਸਿੰਘ ਧਾਰੀਵਾਲ, ਸ. ਹਰਭੁਪਿੰਦਰ ਸਿੰਘ ਲਾਡੀ, ਸ. ਲਾਡੀ ਢੋਸ, ਸ. ਸੁਖਪਾਲ ਸਿੰਘ ਭੁੱਲਰ, ਸ. ਸਰਫਰਾਜ ਸਿੰਘ, ਸ. ਅਮਨਪ੍ਰੀਤ ਸਿੰਘ ਛੀਨਾ, ਸ. ਸਰਵਨ ਸਿੰਘ ਧੁੰਨ, ਸ. ਮਨਿੰਦਰਪਾਲ ਸਿੰਘ ਪਲਾਸੌਰ, ਸ. ਗੁਰਜੀਵਨ ਸਿੰਘ ਡਿੰਪਲ ਦੁਗਾਲ, ਚੌਧਰੀ ਵਿਜੈ ਕੁਮਾਰ,  ਐਡਵੋਕੇਟ ਬੀ. ਐੱਸ ਰਿਆੜ, ਸ੍ਰੀ ਭੁਪਿੰਦਰ ਸਿੰਘ ਪੱਪੂ ਅਜੜਾਮ, ਸ੍ਰੀ ਸੁਰਿੰਦਰ ਕੁਮਾਰ ਪੋਂਪੀ, ਸ. ਨਛੱਤਰ ਸਿੰਘ ਕੁਰਾਈਵਾਲਾ, ਚੌਧਰੀ ਨੇਮ ਚੰਦ ਆਦਿ ਪ੍ਰਮੁੱਖ ਆਗੂ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਪਹੁੰਚਣਗੇ।
       ਸ੍ਰੀ ਸੋਢੀ ਨੇ ਦੱਸਿਆ ਕਿ ਇਹ ਰੈਲੀ ਸਾਂਝੇ ਫਰੰਟ ਦੀ ਚੋਣ ਮੁਹਿੰਮ ਦਾ ਆਗਾਜ਼ ਹੈ ਅਤੇ ਇਸ ਦਿਨ ਤੋਂ ਬਾਅਦ ਪੰਜਾਬ 'ਚ ਇੱਕ ਤਰ੍ਹਾਂ ਦੀ ਲੋਕ ਲਹਿਰ ਖੜ੍ਹੀ ਹੋ ਜਾਵੇਗੀ ਜੋ ਭ੍ਰਿਸ਼ਟ ਨਿਜ਼ਾਮ ਦਾ ਅੰਤ ਕਰਕੇ ਨਵੇਂ ਪੰਜਾਬ ਦੀ ਨੀਂਹ ਰੱਖੇਗੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਲੋਕ ਜਾਗਰੂਕ ਹੋ ਰਹੇ ਹਨ ਉਸ ਤੋਂ ਸਪਸ਼ੱਟ ਹੈ ਕਿ ਅਗਲੀ ਸਰਕਾਰ ਪੰਜਾਬ 'ਚ ਸਾਂਝੇ ਫਰੰਟ ਦੀ ਹੋਵੇਗੀ।

No comments: