Wednesday, November 02, 2011

ਕਰੋੜਾਂ ਰੁਪਏ ਸ਼ਾਹਰੁਖ ਖਾਨ ਦੇ ਨਾਚ-ਗਾਣੇ 'ਤੇ ਖਰਚਣਾ ਪੰਜਾਬ ਨਾਲ ਵੱਡਾ ਧੋਖਾ

ਵਿਸ਼ਵ ਕੱਬਡੀ ਕੱਪ 'ਚ  ਦੋਵੇ ਬਾਦਲਾਂ ਨੇ ਆਪਣੀ ਅਸਲ ਤਸਵੀਰ ਪੇਸ਼ ਕੀਤੀ ਮਨਪ੍ਰੀਤ ਬਾਦਲ
ਪੰਜਾਬ ਸਕਰੀਨ ਫਾਈਲ ਫੋਟੋ:ਗੁਲਸ਼ਨ 
ਚੰਡੀਗੜ੍ਹ : ਸਿੱਖ ਕੌਮ ਦੇ ਮੋਢੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਜਦੋਂ ਬੀਤੇ ਦਿਨੀ 1984 ਦੀ ਹੋਈ ਦਰਦਨਾਕ ਘਟਨਾ ਸੰਬਧੀ ਰੋਸ ਮਨਾਉਣਾ ਚਾਹੀਦਾ ਸੀ ਪ੍ਰੰਤੂ ਉਸ ਦਿਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵ ਕੱਬਡੀ ਕਪ ਦੇ ਉਦਘਾਟਨ ਮੌਕੇ ਸ਼ਾਹਰੁਖ ਖਾਨ ਦੇ ਨੰਗੇਜ਼ ਨਾਚ ਗਾਣਿਆ ਨਾਲ ਜਸ਼ਨ ਮਨਾਉਂਦਾ ਵੇਖਕੇ ਉਨ੍ਹਾਂ ਨੂੰ ਬੇਹੱਦ ਅਫਸੋਸ ਹੋਇਆ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਹੁਕਮਰਾਨਾ ਦੀ ਇਸ ਨਿੰਦਣਯੋਗ ਕਾਰਵਾਈ ਨੇ ਪੰਜਾਬੀਆ ਸਾਹਮਣੇ ਉਨ੍ਹਾਂ ਦੀ ਅਸਲ ਤਸਵੀਰ ਪੇਸ਼ ਕੀਤੀ ਹੈ। ਪੰਜਾਬ ਸਕਰੀਨ 
ਸ. ਬਾਦਲ ਨੇ ਕਿਹਾ ਕਿ ਉਹ ਪੰਜਾਬ 'ਚ ਖੇਡਾਂ ਨੂੰ ਪ੍ਰਫੁਲਤ ਕਰਨ ਦੇ ਹੱਕ 'ਚ ਹਨ ਪ੍ਰੰਤੂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵਿਸ਼ਵ ਕੱਬਡੀ ਕੱਪ ਕਰਵਾ ਰਹੀ ਹੈ ਉਹ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਕਿਉਂਕਿ ਇਹ ਝੂਠੇ ਮੁਕਾਬਲੇ ਹਨ ਜਿਸ 'ਚ ਸਰਕਾਰ ਦਾ ਕਰੋੜਾਂ ਰੁਪਏ ਉਜਾੜ ਕੇ ਦੋਵੇਂ ਬਾਦਲ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਸ. ਬਾਦਲ ਨੇ ਕਿਹਾ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ, ਰੋਮ ਦੇ ਰਾਜਿਆਂ ਵਰਗੀਆਂ ਕਾਰਵਾਈਆਂ ਕਰ ਰਹੇ ਹਨ, ਜੋ ਲੋਕਾਂ ਦਾ ਧਿਆਨ ਅਸਲ ਮੁੱਦਿਆ ਤੋਂ ਪਾਸੇ ਕਰਨ ਲਈ ਆਪਣੇ ਰਾਜ 'ਚ ''ਸ਼ੇਰ ਤੇ ਬੰਦੇ ਦੀ ਲੜਾਈ'' ਜਾਂ ਔਰਤਾਂ ਦੇ ਨਾਚ ਆਦਿ ਕਰਵਾਉਂਦੇ ਸਨ ਤਾਂ ਜੋ ਲੋਕਾਂ ਦਾ ਧਿਆਨ ਭੁੱਖਮਰੀ, ਗਰੀਬੀ ਤੋ ਪਾਸੇ ਹਟਾਇਆ ਜਾਵੇ। ਸ. ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਖੇਡਾਂ ਪ੍ਰਤੀ ਇੰਨੀ ਹੀ ਗੰਭੀਰ ਹੈ ਤਾਂ ਉਹ ਪੰਜਾਬ ਦੇ ਸਕੂਲਾਂ 'ਚ ਮੁੱਢਲੀਆ ਖੇਡ ਸਹੂਲਤਾ ਮੁੱਹਈਆ ਕਰਵਾਕੇ ਚੰਗੇ ਖਿਡਾਰੀ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਗਿੱਦੜਬਾਹਾ ਤੋਂ ਵਿਧਾਇਕ ਸਨ ਤਾਂ ਉਨ੍ਹਾਂ ਨੇ ਉੱਥੇ ਬਾਸਕਿਟਬਾਲ ਦੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ, ਜਿੰਨ੍ਹਾਂ 'ਚ ਫਿਲਮੀ ਕਲਾਕਾਰਾਂ ਜਾਂ ਔਰਤਾ ਦਾ ਨਾਚ ਕਰਵਾਕੇ ਭੀੜ ਇੱਕਠੀ ਨਹੀਂ ਕੀਤੀ ਅਤੇ ਨਾਂ ਹੀ ਕਰੋੜਾਂ ਰੁਪਏ ਬਰਬਾਦ ਕੀਤੇ ਸਨ ਬਲਕਿ ਨੌਜਵਾਨਾ ਨੂੰ ਇਸ ਨਾਲ ਸਿੱਧੇ ਰੂਪ 'ਚ ਜੋੜ ਕੇ ਸਫਲ ਮੁਕਾਬਲੇ ਕਰਵਾਏ।        
         ਸ. ਬਾਦਲ ਨੇ ਕਿਹਾ ਕਿ ਇਸ ਵਿਸ਼ਵ ਕੱਬਡੀ ਕੱਪ 'ਚ ਆਮ ਖਿਡਾਰੀਆਂ ਦੀ ਸ਼ਮੂਲੀਅਤ ਨਹੀਂ ਹੋਈ ਅਤੇ ਨਾ ਹੀ ਇਸ ਵਿਸ਼ਵ ਕੱਬਡੀ ਕੱਪ ਨੂੰ ਕਿਸੇ ਅੰਤਰਰਾਸ਼ਟਰੀ ਐਸੋਸੀਏਸ਼ਨ ਵੱਲੋਂ ਮਾਨਤਾ ਹੈ ਤਾਂ ਉਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹੈ ਕਿ ਉਹ ਕਿਸ ਅਧਿਕਾਰ ਨਾਲ ਟੈਕਸ ਦੇ ਰੂਪ 'ਚ ਇੱਕਤਰ ਕੀਤੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਉਜਾੜ ਰਹੇ ਹਨ। ਸਿਆਸੀ ਲਾਹਾ ਲੈਣ ਲਈ ਕਰੋੜਾਂ ਰੁਪਏ ਸ਼ਾਹਰੁਖ ਖਾਨ ਦੇ ਨਾਚ ਗਾਣੇ 'ਤੇ ਖਰਚਣਾ ਪੰਜਾਬ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਜੇਕਰ ਸੁਖਬੀਰ ਬਾਦਲ ਸੰਸਾਰਪੁਰ ਵਰਗੀ ਖੇਡ ਅਕੈਡਮੀ ਨੂੰ ਉੱਚਾ ਚੁੱਕਣ ਲਈ ਫੰਡ ਮੁਹੱਈਆ ਕਰਵਾਉਂਦਾ ਅਤੇ ਪੰਜਾਬ 'ਚ ਇਸ ਤਰ੍ਹਾਂ ਦੀਆ ਹੋਰ ਵੀ ਅਕੈਡਮੀਆ ਸਥਾਪਿਤ ਕਰਦਾ ਜਿੱਥੋਂ ਸਾਡੇ ਦੇਸ਼ ਨੂੰ ਉਲਪੰਕ ਵਰਗੀਆ ਖੇਡਾਂ 'ਚ ਸੋਨ ਤਮਗਾ ਜਿੱਤਣ ਵਰਗੇ ਖਿਡਾਰੀ ਮਿਲਦੇ।
         ਸ. ਮਨਪ੍ਰੀਤ ਨੇ ਕਿਹਾ ਕਿ ਜਿਸ ਰਾਜ 'ਚ ਮੁਲਾਜ਼ਮ ਆਪਣੀਆ ਥੋੜੀਆਂ-ਥੋੜੀਆਂ ਤਨਖਾਹਾਂ ਵਧਾਉਣ ਲਈ ਪੁਲਿਸ ਦੀਆਂ ਡਾਂਗਾ ਖਾ ਰਹੇ ਹਨ ਅਤੇ ਸੂਬੇ ਦੀ ਆਰਥਿਕਤਾ ਤਬਾਹ ਹੋ ਚੁੱਕੀ ਹੈ ਪ੍ਰੰਤੂ ਅਫ਼ਸੋਸ ਕਿ ਉਸ ਰਾਜ ਦੇ ਹੁਕਮਰਾਨ ਸਿਆਸੀ ਸ਼ੋਹਰਤ ਲਈ ਫਿਲਮੀ ਕਲਾਕਾਰਾ 'ਤੇ ਕਰੋੜਾਂ ਰੁਪਏ ਖਰਚ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਜੁਲਮ ਤੇ ਬੁਰਾਈ ਦਾ ਇੱਕ ਦਿਨ ਅੰਤ ਹੁੰਦਾ ਹੈ ਤੇ ਹੁਣ ਪੰਜਾਬ 'ਚ ਵੀ ਉਹ ਸਮਾਂ ਆ ਗਿਆ ਜਦੋਂ ਇੱਥੋਂ ਦੇ ਲੋਕ ਵਿਧਾਨ ਸਭਾ ਚੋਣਾਂ 'ਚ ਸਾਂਝੇ ਫਰੰਟ ਦੀ ਸਰਕਾਰ ਬਣਾਕੇ ਸੂਬੇ 'ਚ ਬੰਦੇ ਦਾ ਰਾਜ ਸਮਾਪਤ ਕਰ ਦੇਣਗੇ।   # # #

No comments: