Wednesday, November 02, 2011

ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !

ਟਾਇਰ ਗਲਾਂ ਵਿੱਚ ਪਾਏ ਨੀ ਤੂੰ ਲਾਹ ਕੇ ਪੱਗਾਂ ਨੂੰ,ਘਰ ਬਾਲ ਕੇ ਸਾਡੇ ਆਪ ਤੂੰ ਸੇਕਿਆ ਅੱਗਾਂ ਨੂੰ!
ਏਸ ਰਾਖ ਨੂੰ ਮਜ਼ਲੂਮਾਂ ਨੇ ਸਾਫ ਨਹੀਂ ਕਰਨਾ!
ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗੀਤਕਾਰ ਅਮਰਦੀਪ ਸਿੰਘ ਗਿੱਲ ਹੁਰਾਂ ਨੇ ਇਹ ਗੀਤ ਕਰੀਬ ਇੱਕ ਸਾਲ ਪਹਿਲਾਂ ਲਿਖਿਆ ਸੀ ਪਰ ਇਸਨੂੰ ਫੇਸਬੁਕ 'ਤੇ ਪੋਸਟ ਕੀਤਾ ਸੀ ਵੀਰਵਾਰ 14 ਅਪ੍ਰੈਲ, 2011 ਨੂੰ 6:59  ਵਜੇ. ਜਦੋਂ ਇਸ ਗੀਤ ਨੂੰ ਮੀਨੂ ਸਿੰਘ ਦੀ ਆਵਾਜ਼ ਮਿਲੀ ਤਾਂ ਇਸ ਗੀਤ ਦੇ ਸ਼ਬਦਾਂ ਦੀ ਸੁਰ ਕੁਝ ਹੋਰ ਤਿੱਖੀ ਹੋ ਗਈ. ਨਵੰਬਰ-84  ਨੂੰ ਯਾਦ ਕਰਦਿਆਂ ਸਿਰਫ ਜਜਬਾਤ ਨਹੀਂ ਤਥਾਂ ਦੀ ਗੱਲ ਵੀ ਹੈ ਇਸ ਆਡੀਓ ਗੀਤ ਵਿੱਚ. ਇਹ ਆਡੀਓ ਗੀਤ ਇੱਕ ਡਾਕੂਮੈਂਟਰੀ ਵਾਂਗ ਸਾਰੇ ਤਥ ਵੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ.  ਜਿਹੜੇ ਇਸ ਨੂੰ ਇੱਕ ਤਰ੍ਹਾਂ ਨਾਲ ਵੀਡੀਓ ਗੀਤਾਂ ਵਾਲੀ ਕੈਟੇਗਰੀ ਵਿਚ ਵੀ ਲੈ ਜਾਂਦੇ ਹਨ. ਉਸ ਕਾਲੇ ਦੌਰ ਦੀਆਂ ਖਬਰਾਂ ਅਤੇ ਤਸਵੀਰਾਂ ਦੀ ਪੇਸ਼ਕਾਰੀ ਨਾਲ ਇਸ ਗੀਤ ਨੇ ਇੱਕ ਵਾਰ ਫੇਰ ਸੁਆਲ ਖੜੇ ਕੀਤੇ ਹਨ ਏਥੋਂ ਦੇ ਇਨਸਾਫ਼ ਪ੍ਰਬੰਧ ਬਾਰੇ. ਏਥੋਂ ਦੀ ਰਾਜਨੀਤੀ ਬਾਰੇ. ਜਦੋਂ ਸ਼ਾਇਰ ਆਖਦਾ ਹੈ ਕਿ ਤੂੰ ਤਾਂ ਦਿਸ਼ੀਆਂ ਖਿਲਾਫ਼ ਕਦੇ ਵੀ ਕੁਝ ਨਹੀਂ ਕਰਨਾ ਤਾਂ ਇਸ ਸਤਰ ਦਾ ਗਾਇਨ ਕਰਦਿਆਂ ਮੀਨੂ ਸਿੰਘ ਨੇ ਆਪਣੀ ਆਵਾਜ਼ ਵਿੱਚ ਜੋ ਪ੍ਰਭਾਵ ਦਿੱਤਾ ਹੈ ਉਹ ਇਸ ਗੀਤ ਨੂੰ ਸੁਣ ਕੇ ਹੀ ਪਤਾ ਲੱਗ ਸਕਦਾ ਹੈ. ਇੱਕ ਗੱਲ ਹੋਰ ਇਹ ਦਰਦ. ਇਹ ਸੁਆਲ, ਇਹ ਹੂਕ ਸਿਰਫ ਸਿੱਖਾਂ ਲਈ ਨਹੀਂ ਬਲਿਕ ਉਹਨਾਂ ਸਾਰਿਆਂ ਬੇਬਸ ਲੋਕਾਂ ਲਈ ਵੀ ਹੈ ਜਿਹਨਾਂ ਨਾਲ ਜਬਰ ਹੋਇਆ ਅਤੇ ਉਹ ਆਪਣਾ ਸਭ ਕੁਝ ਭੁੱਲ ਕੇ ਇਹ ਆਖਾਣ ਲਈ ਮਜਬੂਰ ਹੋ ਗਏ ਕਿ ਅਸੀਂ ਹੁਣ ਮਾਫ਼ ਨਹੀਂ ਕਰਨਾ.....ਅਸੀਂ ਹੁਣ ਮਾਫ਼ ਨਹੀਂ ਕਰਨਾ.  ਲਓ ਪੜ੍ਹੋ, ਸੁਣੋ ਅਤੇ ਦੇਖੋ. ਇਸ ਗੀਤ ਨੂੰ ਸੁਣ ਕੇ ਇੱਕ ਵਾਰ ਫਿਰ ਸੁਆਲ ਖੜਾ ਹੁੰਦਾ ਹੈ ਕਿ ਕਿੰਝ ਕਹੀਏ"ਮੇਰਾ ਭਾਰਤ ਮਹਾਨ"!
ਤੂੰ ਆਦਤ ਤੋਂ ਮਜਬੂਰ ਬਡ਼ੀ ,
ਹੈਂ ਸਦੀਆਂ ਤੋਂ ਮਗਰੂਰ ਬਡ਼ੀ ,
ਕਦੇ ਸਾਡੇ ਹੱਕ ਵਿੱਚ ਤੂੰ ਇਨਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ ਤੈਨੂੰ ਕਦੇ ਮਾਫ ਨਹੀ ਕਰਨਾ !
ਅਸੀਂ ਵੀ ਦਿੱਲੀਏ........................
ਟਾਇਰ ਗਲਾਂ ਵਿੱਚ ਪਾਏ ਨੀ ਤੂੰ ਲਾਹ ਕੇ ਪੱਗਾਂ ਨੂੰ ,
ਘਰ ਬਾਲ ਕੇ ਸਾਡੇ ਆਪ ਤੂੰ ਸੇਕਿਆ ਅੱਗਾਂ ਨੂੰ ,
ਏਸ ਰਾਖ ਨੂੰ ਮਜ਼ਲੂਮਾਂ ਨੇ ਸਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਆਪਣੇ ਤਾਜ ਤਖਤ ਲਈ ਸੌਦੇ ਕਰਦੀ ਰਹਿੰਨੀ ਏ ,
ਸਾਡੀਆਂ ਜਾਨਾਂ ਇਵਜ਼ਾਨੇ ਵਿੱਚ ਭਰਦੀ ਰਹਿੰਨੀ ਏ ,
ਤੂੰ ਤਾਂ ਕੁੱਝ ਵੀ ਦੋਸ਼ੀਆਂ ਦੇ ਖਿਲਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.........................
ਪੀਡ਼ ਜਵਾਨੀ ਟੱਪ ਕੇ ਛੱਬੀ ਸਾਲ ਦੀ ਹੋ ਗਈ ਏ
ਹੋਰ ਵੀ ਸੰਘਣੀ ਡੱਬੀ ਤੇਰੇ ਜਾਲ ਦੀ ਹੋ ਗਈ ਏ ,
ਪਾਣੀ ਅੱਗ ਬਣਾਉਣਾ ਏ ''ਗਿੱਲ'' ਭਾਫ ਨਹੀਂ ਕਰਨਾ !
ਅਸੀਂ ਵੀ ਦਿੱਲੀਏ.....
......

No comments: