Tuesday, November 08, 2011

ਇੱਜ਼ਤ ਸੰਭਾਲ ਯਾਤਰਾ ਦੀ ਅਤਿੰਮ ਕਾਨਫਰੰਸ 30 ਦਸੰਬਰ ਨੂੰ

ਯਾਤਰਾ ਦੀ ਅਗਲੀ ਕਾਨਫਰੰਸ 20 ਨਵੰਬਰ ਨੂੰ ਹੁਸ਼ਿਆਰਪੁਰ 'ਚ
ਚੰਡੀਗੜ੍ਹ//8 ਨਵੰਬਰ//ਕਲਿਆਣੀ ਸਿੰਘ ਅਤੇ ਰੈਕਟਰ ਕਥੂਰੀਆ 
ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ 'ਚ ਬਣੇ ਸਾਂਝੇ ਮੋਰਚੇ ਵੱਲੋਂ ਬੀਤੇ ਦਿਨੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਪਿੰਡ ਢੁੱਡੀਕੇ 'ਚ ਵਿਸ਼ਾਲ ਕਾਨਫਰੰਸ ਕਰਵਾਈ ਗਈ ਸੀ ਜਿਸ ਨੁੰ ਇੱਜ਼ਤ ਸੰਭਾਲ ਯਾਤਰਾ ਦੀ ਆਰੰਭਿਕ ਕਾਨਫਰੰਸ ਦਾ ਨਾਮ ਦਿੱਤਾ ਗਿਆ ਸੀ ਅਤੇ ਹੁਣ ਸਾਂਝੇ ਮੋਰਚੇ ਜਿਸ 'ਚ ਪੀਪੀਪੀ ਤੋਂ ਇਲਾਵਾ ਸੀ. ਪੀ. ਆਈੇ., ਸੀ. ਪੀ. ਆਈ. (ਮਾਰਕਸਵਾਦ) ਤੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਵੱਲੋਂ ਇੱਜ਼ਤ ਸੰਭਾਲ ਯਾਤਰਾ ਦੀਆਂ ਅਗਲੀਆਂ ਕਾਨਫਰੰਸਾਂ ਦਾ ਦੌਰ 20 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਪੀਪੀਪੀ ਦੇ ਬੁਲਾਰੇ ਅਰੁਨਜੋਤ ਸਿੰਘ ਸੋਢੀ ਨੇ ਦੱਸਿਆ ਕਿ ਇਹ ਫੈਸਲਾ ਅੱਜ ਸਾਂਝੇ ਮੋਰਚੇ ਦੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਬੁਲਾਈ ਮੀਟਿੰਗ 'ਚ ਲਿਆ ਗਿਆ, ਜਿਸ 'ਚ ਪੀਪੀਪੀ ਦੇ ਪ੍ਰਮੁੱਖ ਆਗੂ ਸ. ਜਗਬੀਰ ਸਿੰਘ ਬਰਾੜ, ਸ. ਕੁਸ਼ਲਦੀਪ ਸਿੰਘ ਢਿੱਲੋਂ, ਸੀ.ਪੀ.ਆਈ. ਵੱਲੋਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਤੇ ਡਾ. ਜੋਗਿੰਦਰ ਦਿਆਲ, ਸੀ. ਪੀ. ਆਈ. (ਐੱਮ) ਵੱਲੋਂ ਕਾਮਰੇਡ ਚਰਨ ਸਿੰਘ ਵਿਰਦੀ ਤੇ ਕਾਮਰੇਡ ਰਘੁਨਾਥ ਸਿੰਘ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਵੱਲੋਂ ਸ. ਬਲਦੇਵ ਸਿੰਘ ਮਾਨ ਤੇ ਸ. ਗਗਨਜੀਤ ਸਿੰਘ ਬਰਨਾਲਾ ਸ਼ਾਮਿਲ ਹੋਏ। ਇਸ ਮੀਟਿੰਗ 'ਚ ਫੈਸਲਾ ਕੀਤਾ ਗਿਆ ਹੈ ਕਿ ਇੱਜ਼ਤ ਸੰਭਾਲ ਯਾਤਰਾ ਦੀ ਸ਼ੁਰੂਆਤ ਦੌਰਾਨ ਜ਼ਿਲ੍ਹਾਂ ਪੱਧਰ 'ਤੇ ਵਿਸ਼ਾਲ ਕਾਨਫਰੰਸਾਂ ਕੀਤੀਆ ਜਾਣਗੀਆਂ ਜਿੰਨ੍ਹਾਂ ਤੋਂ ਇਲਾਵਾ ਵਿਧਾਨ ਸਭਾ ਹਲਕਿਆਂ 'ਚ ਵੀ ਇੱਜ਼ਤ ਸੰਭਾਲ ਯਾਤਰਾ ਦੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਯਾਤਰਾ ਦੀ ਸਮਾਪਤੀ 30 ਦਸੰਬਰ ਨੂੰ ਹੋਵੇਗੀ ਅਤੇ ਉਸ ਦਿਨ ਇਕ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ ਜਿਸ 'ਚ 10 ਲੱਖ ਦੇ ਕਰੀਬ ਪੰਜਾਬੀਆਂ ਦੇ ਪਹੁੰਚਣ ਦੀ ਉਮੀਦ ਹੈ।     
         ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਪ੍ਰਮੁੱਖ ਆਗੂਆਂ ਵੱਲੋਂ ਲਏ ਫੈਸਲੇ ਅਨੁਸਾਰ 20 ਨਵੰਬਰ ਨੂੰ ਹੁਸ਼ਿਆਰਪੁਰ, 23 ਨਵੰਬਰ ਨੂੰ ਤਰਨ ਤਾਰਨ, 27 ਨਵੰਬਰ ਸੰਗਰੂਰ, 1 ਦਸੰਬਰ ਪਟਿਆਲਾ, 4 ਦਸੰਬਰ ਰੋਪੜ, 7 ਦਸੰਬਰ ਬਠਿੰਡਾ, 11 ਦਸੰਬਰ ਨੂੰ ਗੁਰਦਾਸਪੁਰ ਤੇ ਅਮ੍ਰਿਤਸਰ, 15 ਦਸੰਬਰ ਨੂੰ ਮਾਨਸਾ, 21 ਦਸੰਬਰ ਨੂੰ ਖੰਨਾ ਤੇ 23 ਦਸੰਬਰ ਨੂੰ ਜਲੰਧਰ ਵਿਖੇ ਵਿਸ਼ਾਲ ਰੈਲੀਆਂ ਹੋਣਗੀਆ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਜ਼ਿਲ੍ਹਿਆ ਸੰਬਧੀ ਤਾਰੀਖਾ ਵੀ ਜਲਦ ਐਲਾਨੀਆਂ ਜਾਣਗੀਆਂ ਅਤੇ ਇੱਜ਼ਤ ਸੰਭਾਲ ਯਾਤਰਾ ਦੀ ਅੰਤਿਮ ਕਾਨਫਰੰਸ 30 ਦਸੰਬਰ ਨੂੰ ਹੋਵੇਗੀ ਜਿਥੇ ਸ. ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਸਹਿਯੋਗੀ ਪਾਰਟੀਆਂ ਦੇ ਕੇਂਦਰੀ ਆਗੂ ਤੇ ਸੂਬਾਈ ਆਗੂ ਵੀ ਪੰਜਾਬੀਆਂ ਨੂੰ ਸੰਬੋਧਨ ਕਰਨਗੇ।   

No comments: