Tuesday, November 29, 2011

ਭਾਜਪਾ ਵੱਲੋਂ ਪਹਿਲੀ ਦਸੰਬਰ ਨੂੰ 11 ਸੂਬਿਆਂ ਵਿੱਚ ਬੰਦ ਦਾ ਐਲਾਨ

ਐਫ ਡੀ ਆਈ ਮਾਮਲੇ 'ਤੇ ਬੀਜੇਪੀ ਵੱਲੋਂ ਤਿੱਖੀ ਪ੍ਰਤੀਕਿਰਿਆ 
        ਅੰਮ੍ਰਿਤਸਰ//28 ਨਵੰਬਰ//ਗਜਿੰਦਰ ਸਿੰਘ ਕਿੰਗ 


ਪਰਚੂਨ ਕਾਰੋਬਾਰ ਡੀ ਤਬਾਹੀ ਦਾ ਸੁਨੇਹਾ ਲੈ ਕੇ ਆਈ ਐਫ ਡੀ ਆਈ ਵਾਲੀ ਪਾਲਿਸੀ ਦੇ ਖਿਲਾਫ਼ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚੋਂ ਜ਼ੋਰਦਾਰ ਆਵਾਜ਼ ਬੁਲੰਦ ਹੋਈ ਹੈ. ਭਾਰਤੀ ਜੁੰਟਾ ਪਾਰਟੀ ਦੇ ਐਮ ਪੀ ਨਵਜੋਤ ਸਿੰਘ ਸਿਧੂ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਬੜੀ ਰੋਹ ਭਰੀ ਰੈਲੀ ਅਤੇ ਰੋਸ ਵਖਾਵੇ ਦਾ ਆਯੋਜਨ ਕੀਤਾ. ਰੈਲੀ ਵਿੱਚ ਸ਼ਾਮਿਲ ਇਹਨਾਂ ਭਾਜਪਾ ਵਰਕਰਾਂ ਨੇ ਸੜਕਾਂ ਤੇ ਉਤਰ ਕੇ ਕੇਂਦਰ ਸਰਕਾਰ ਦੀ ਤੁਲਣਾ ਈਸਟ ਇੰਡੀਆ ਕੰਪਨੀ ਨਾਲ ਕਰਦਿਆਂ ਕੇਂਦਰ ਵਿਰੁਧ ਤਿੱਖੀ ਨਾਰੇਬਾਜੀ ਕੀਤੀ. ਇਹਨਾਂ ਵਰਕਰਾਂ ਨੇ ਹਾਲ ਗੇਟ ਦੇ ਬਾਹਰ ਬੜੇ ਹੀ ਰੋਹ ਭਰੇ ਅੰਦਾਜ਼ ਵਿੱਚ ਕਾਲੀਆਂ ਝੰਡੀਆਂ ਨਾਲ ਵਖਾਵੇ ਕੀਤੇ. ਵਾਲ ਮਾਰਟ ਗੋ ਬੈਕ ਦੇ ਮਾਟੋ ਵੀ ਲਹਰਾਏ ਗਏ. ਭਾਰਤੀ ਜਨਤਾ ਪਾਰਟੀ ਦੀਆਂ ਮਹਿਲਾ ਵਰਕਰਾਂ ਨੇ ਵੀ ਇਸ ਮੌਕੇ ਤੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ. ਭਾਜਪਾ ਦੇ ਪਾਰਲੀਮੈਂਟ ਮੈਂਬਰ ਨਵਜੋਤ ਸਿਧੂ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਾਰੇ ਮੁੱਦੇ ਬਾਰੇ ਵਿਸਥਾਰ ਨਾਲ ਦੱਸਿਆ. ਉਹਨਾਂ ਕਿਹਾ ਕੀ ਈਸਟ ਇੰਡੀਆ ਕੰਪਨੀ ਨੂੰ ਦੇਸ਼ ਵਿੱਚੋਂ ਗਿਆਂ ਭਾਵੇਂ ਕਈ ਸਾਲ ਹੋ ਗਾਏ ਹਨ ਪਰ ਇਸਦੇ ਬਾਵਜੂਦ ਕਾਂਗਰਸ ਪਾਰਟੀ ਵਾਲੀ ਕੇਂਦਰ ਸਰਕਾਰ ਉਸੇ ਈਸਟ ਇੰਡੀਆ ਕੰਪਨੀ ਦੇ ਪਦ ਚਿੰਨਾਂ 'ਤੇ ਚਲਦਿਆਂ ਦੇਸ਼ ਦੇ ਪਰਚੂਨ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਰਹੀ ਹੈ. ਉਹਨਾਂ ਪਹਿਲ ਦਸੰਬਰ ਨੂੰ ਇਸ ਸਿਧੇ ਨਿਵੇਸ਼ ਦੇ ਖਿਲਾਫ਼ ਦੇਸ਼ ਦੇ ਉਹਨਾਂ 11 ਸੂਬਿਆਂ ਵਿੱਚ ਬੰਦ ਦਾ ਐਲਾਨ ਵੀ ਕੀਤਾ ਗਿਆ ਹੈ ਜਿਹਨਾਂ ਸੂਬਿਆਂ ਵਿੱਚ "ਭਾਜਪਾ ਦਾ ਸਿੱਕਾ" ਚਲਦਾ ਹੈ.. ਦੂਜੇ ਪਾਸੇ ਇਸੇ ਮੁੱਦੇ ਤੇ ਭਾਜਪਾ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਨਵੇਂ ਸਿਸਟਮ ਦੇ ਹੱਕ ਵਿੱਚ ਨਜਰ ਆ ਰਿਹਾ ਹੈ. ਹੁਣ ਦੇਖਣਾ ਇਹ ਹੈ ਕੀ ਇਸ ਗੰਭੀਰ ਮੁੱਦੇ ਨੂੰ ਲੈ ਕੇ ਭਾਜਪਾ ਕੀ ਰੁੱਖ ਅਪਣਾਉਂਦੀ ਹੈ ? 
       

No comments: