Sunday, October 16, 2011

ਧੂੜੀ ਏਸ ਧਰਤੀ ਦੀ


ਥੋਹੜੇ ਜਿਹੇ ਸਮੇਂ ਵਿੱਚ ਬਹੁਤ ਕੁਝ ਦਿਖਾਉਂਦੀ ਹੈ ਇਹ ਫਿਲਮ
ਧੂੜੀ ਏਸ ਧਰਤੀ ਦੀ ਇੱਕ ਅਜਿਹੀ ਫਿਲਮ ਹੈ ਜਿਹੜੀ ਉਹਨਾਂ ਲਈ ਵੀ ਇੱਕ ਵਰਦਾਨ ਹੈ ਜਿਹੜੇ ਕਿਸੇ ਕਾਰਣ ਭੈਣੀ ਸਾਹਿਬ ਨਹੀਂ ਪੁੱਜ ਸਕੇ ਅਤੇ ਉਹਨਾਂ ਸੁਭਾਗਿਆਂ ਲਈ ਵੀ ਜਿਹੜੇ ਇਸ ਧਰਤੀ ਦੇ ਦਰਸ਼ਨ ਅਕਸਰ ਹੀ ਕਰਦੇ ਹਨ.ਇਸ ਧਰਤੀ ਤੇ ਪਹੁੰਚਦਿਆਂ ਹੀ ਅੰਤਰ ਆਤਮਾ ਨੂੰ ਇੱਕ ਸਕੂਨ ਮਿਲਦਾ ਹੈ. ਮਨ ਨੂੰ ਇੱਕ ਸ਼ਾਂਤੀ ਜਿਹੀ ਮਿਲਦੀ ਹੈ. ਦਿਮਾਗ ਵਿਚਲੇ ਖਿਆਲਾਂ ਦੀ ਦੌੜ ਵੀ ਰੁਕ ਜਾਂਦੀ ਹੈ ਅਤੇ ਚਿੰਤਾ ਵੀ ਮੁੱਕ ਜਾਂਦੀ ਹੈ. ਰਹਿ ਜਾਂਦੀ ਹੈ ਸਿਰਫ ਇੱਕ ਸ਼ਾਂਤੀ ਜਾਂ ਫੇਰ ਉਥੇ ਉਠਦੀਆਂ ਸਰਗਮਾਂ ਦਾ ਸੰਗੀਤ. ਨਾ ਉਥੇ ਕੋਈ ਕਿਸੇ ਦੀ ਚੁਗਲੀ ਕਰਦਾ ਸੁਣਿਆ ਦੇਖਿਆ, ਨਾ ਹੀ ਕਿਸੇ ਨੂੰ ਰਾਜਨੀਤੀ ਤੇ ਬਹਿਸ ਕਰਦਿਆਂ ਸੁਣਿਆ ਤੇ ਨਾ ਹੀ ਅਜਿਹਾ ਕੁਝ ਹੋ. ਬਸ ਨਾਮ ਦੀ ਚਰਚਾ,ਨਾਮ ਦੀ ਮਹਿਮਾ, ਨਾਮ ਦੀ ਸ਼ਕਤੀ, ਸਤਿਗੁਰੂ ਦੀ ਕਿਰਪਾ.ਹਰ ਇੱਕ ਦੀ ਜ਼ੁਬਾਨ ਤੇ ਪਿਆਰ ਹੀ ਪਿਆਰ, ਮਿਠਾਸ ਹੀ ਮਿਠਾਸ. ਨਿਮਰਤਾ ਹੀ ਨਿਮਰਤਾ. ਹਰ ਕਿਸੇ ਵਿੱਚ ਸਹਿਯੋਗ ਅਤੇ ਸੇਵਾ ਭਾਵਨਾ ਵਾਲੀ  ਤਤਪਰਤਾ.  


ਉਸ ਧਰਤੀ ਦੇ ਆਨੰਦ ਨੂੰ ਕੈਮਰੇ ਵਿੱਚ ਕੈਦ ਕਰ ਸਕਣ ਦਾ ਕ੍ਰਿਸ਼ਮਾ ਕਰ ਦਿਖਾਇਆ ਹੈ ਤਰਨਜੀਤ ਸਿੰਘ ਨੇ. ਸੰਨ ੧੯੭੧ ਵਿੱਚ ਹੈਦਰਾਬਾਦ ਵਿਖੇ ਜਨਮੇ ਤਰਨਜੀਤ ਸਿੰਘ ਨੇ ਬਹੁਤ ਹੀ ਲਗਨ ਅਤੇ ਮੇਹਨਤ ਨਾਲ ਫਿਲਮ ਐਡੀਟਿੰਗ, ਸੰਪਾਦਨ ਅਤੇ ਨਿਰਦੇਸ਼ਨ ਦਾ ਕੰਮ ਸਿੱਖਿਆ ਅਤੇ ਲੰਬੇ ਅਭਿਆਸ ਮਗਰੋਂ ਇਸ ਖੇਤਰ ਵਿੱਚ ਮੁਹਾਰਤ ਵੀ ਹਾਸਿਲ ਕੀਤੀ. ਇਸ ਮੁਹਾਰਤ ਸਦਕਾ ਕਈ ਇਨਾਮ ਸਨਮਾਨ ਵੀ ਪ੍ਰਾਪਤ ਕੀਤੇ. ਉਸਦੀ ਫਿਲਮ ਕਲਾ ਬਾਰੇ ਤੁਸੀਂ ਇਸ
ਡਾਕੂਮੈਂਟਰੀ ਨੂੰ ਦੇਖ ਕੇ ਹੀ ਅੰਦਾਜ਼ਾ ਲਾ ਸਕਦੇ ਹੋ. ਇਸ ਲਈ ਫਿਲਹਾਲ ਸਿਰਫ ਏਨਾ ਹੀ ਕਿ ਦੇਖੋ ਇਸ ਫਿਲਮ ਨੂੰ ਅਤੇ ਮਾਣੋ ਇਸਦਾ ਆਨੰਦ. --ਰੈਕਟਰ ਕਥੂਰੀਆ 

ਭੈਣੀ ਸਾਹਿਬ ਦਾ ਉਹ ਪਾਰਕ ਜਿਥੇ ਸੰਭਾਲੀਆਂ ਹਨ ਪੁਰਾਣੀਆਂ ਯਾਦਾਂ


ਭੈਣੀ ਸਾਹਿਬ ਦਾ ਗੋਲ ਮੰਦਰ

No comments: