Thursday, October 20, 2011

ਕੈਂਪ ਦੌਰਾਨ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਦੀ ਸਲਾਹ

 ਜ਼ਿਲ੍ਹੇ ਭਰ 'ਚੋਂ 2000 ਤੋਂ ਵੱਧ ਕਿਸਾਨਾਂ ਨੇ ਲਿਆ ਭਾਗ 
 ਅੰਮ੍ਰਤਿਸਰ//19 ਅਕਤੂਬਰ//ਗਜਿੰਦਰ ਸਿੰਘ ਕਿੰਗ 
ਹਾੜੀ ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ, ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਭਰ 'ਚੋ 2000 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।
ਇਸ ਕਿਸਾਨ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਸ਼੍ਰੀ ਰਜਤ ਅਗਰਵਾਲ ਨੇ ਕਿਹਾ ਕਿਸਾਨਾਂ ਨੂੰ ਆਪਣੀ ਖੇਤੀਬਾੜੀ ਨੂੰ ਨਿਖਾਰਨ ਲਈ ਨਵੀਆਂ ਤਕਨੀਕਾ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਨਵੀਆਂ ਸਕੀਮਾਂ ਤੇ ਤਕਨੀਕਾਂ ਦਾ ਲਾਭ ਲੈਣ ਲਈ ਕਿਸਾਨ ਨੂੰ ਖੇਤੀਬਾੜੀ ਵਿਭਾਗ ਦੇ ਨਾਲ ਸੰਪਰਕ ਬਣਾਉਣਾ ਚਾਹੀਦਾ ਹੈ ਅਤੇ ਕੁਰਤੀ ਸੋਮਿਆਂ ਦੀ ਸੰਕੋਚ ਨਾਲ ਬੱਚਤ ਕਰਨ ਦੀ ਲੋੜ ਹੈ ਅਤੇ ਕਿਸਾਨਾਂ ਨੂੰ ਖੁਦ ਆਪ ਹੱਥੀ ਕੰਮ ਕਰਨ ਨੂੰ ਤਰਜੀਹ ਦੇਣ ਦੇ ਨਾਲ-ਨਾਲ  ਆਪਣੇ ਖੇਤੀ ਖਰਚੇ ਘਟਾਉਣੇ ਚਾਹੀਦੇ ਹਨ।
ਇਸ ਮੌਕੇ ਕਿਸਾਨਾਂ ਸੰਬੋਧਨ ਕਰਦਿਆ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਖੇਤੀ ਮਾਹਿਰਾਂ ਵੱਲੋਂ ਹਾੜੀ ਦੀਆਂ ਫਸਲਾਂ ਸਬੰਧੀ ਜੋ ਤਕਨੀਕੀ ਗਿਆਨ ਤੁਸੀ ਹਾਸਲ ਕੀਤਾ ਹੈ, ਇਸ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਭਰਪੂਰ ਲਾਭ ਉਠਾਇਆ ਜਾਵੇ ਅਤੇ ਨੁਮਾਇਸ਼ ਵਿੱਚ ਵੀ ਜੋ ਨਵੀਂ ਮਸ਼ੀਨਰੀ ਵੇਖ ਕੇ ਆਏ ਹੋ ਇਸ ਦੀ ਵਰਤੋਂ ਕਰਕੇ ਆਪਣੀ ਉਪਜ਼ ਵਿੱਚ ਵਾਧਾ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਨੂੰ ਸਾੜਨ ਦੀ ਬਿਜਾਏ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਕੇ ਇਸ ਨੂੰ  ਖੇਤ ਵਿੱਚ ਮਿਲਾÀਣਾ ਚਾਹੀਦਾ ਹੈ ਤਾਂ ਜੋ ਜਮੀਨ ਦੀ ਸਿਹਤ ਵਿੱਚ ਸੁਧਾਰ ਹੋ ਸਕੇ ਅਤੇ ਪੈਦਾਵਾਰ ਵਧ ਸਕੇ।
ਉਹਨਾਂ ਕਿਸਾਨਾਂ ਨੂੰ ਵਿਭਾਗ ਵੱਲੋਂ ਚਲਾਈ ਬੀਜ ਸੋਧ ਮੁਹਿੰਮ ਦਾ ਲਾਭ ਲੈਦੇ ਹੋਏ ਵੱਧ ਤੋਂ ਵੱਧ ਰਕਬੇ ਵਿੱਚ ਕਣਕ ਦੀ ਬਿਜਾਈ ਬੀਜ ਸੋਧ ਕਰਕੇ ਬੀਜਣ ਦੀ ਸਲਾਹ ਦਿੱਤੀ ।ਉਨਾਂ ਪਿੰਡਾਂ ਦੇ ਸਰਪੰਚਾ ਨੂੰ ਇਸ ਕੰਮ ਲਈ ਵਿਭਾਗ ਦਾ ਸਾਥ ਦੇਣ ਲਈ ਕਿਹਾ।

ਇਸ ਮੌਕੇ ਡਾ. ਹਰਵਿੰਦਰ ਸਿੰਘ ਭੱਟੀ, ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਨੇ ਕਿਸਾਨਾਂ ਨੂੰ ਦੱਸਿਆ ਕਿ ਹਾੜੀ ਦੇ ਸੀਜ਼ਨ ਲਈ ਖਾਦਾਂ, ਦਵਾਈਆਂ ਅਤੇ ਬੀਜਾਂ ਦੇ ਪੂਰੇ ਪ੍ਰਬੰਧ ਸਰਕਾਰ ਵੱਲੋਂ ਕਰ ਲਏ ਗਏ ਹਨ ਅਤੇ ਕਿਸੇ ਵੀ ਕਿਸਮ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ।ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਡੀ.ਏ.ਪੀ. ਖਾਦ ਖ੍ਰੀਦਣ ਵੇਲੇ ਖਾਦ ਦੀ ਬੋਰੀ ਤੇ ਛਪੇ ਪ੍ਰਿੰਟ ਰੇਟ ਅਨੁਸਾਰ ਹੀ ਅਦਾਇਗੀ ਕੀਤੀ ਜਾਵੇ ਅਤੇ ਖਾਦਾਂ ਦੀ ਲੋੜ ਅਨੁਸਾਰ ਹੀ ਵਰਤੋਂ ਕੀਤੀ ਜਾਵੇ।
ਇਸ ਮੋਕੇ ਡਾ.ਪਰਮਜੀਤ ਸਿੰਘ ਸੰਧੂ, ਮੁੱਖ ਖੇਤੀਬਾੜੀ ਅਫਸਰ, ਅੰੰਮ੍ਰਿਤਸਰ-ਕਮ-ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਆਏ ਹੋਏ ਮੁੱਖ ਮਹਿਮਾਨਾ ਅਤੇ ਕਿਸਾਨਾਂ ਨੂੰ ਜੀ ਆਇਆ ਆਖਿਆ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਉਨਾਂ ਕਿਹਾ ਕਿ ਇਸ ਸਾਉਣੀ ਦੌਰਾਨ ਕੁੱਲ 1.99 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਵਿੱਚ 3000 ਹੈਕਟੇਅਰ ਦੇ ਰਕਬੇ ਲਈ 500 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇ ਬੀਜ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਅਤੇ ਜਿਲੇ ਵਿੱਚ 94 ਪਿੰਡਾਂ ਦੀ ਚੋਣ ਕਰਕੇ ਹਰੇਕ ਪਿੰਡ ਦੇ 102 ਜਿਮੀਦਾਰਾਂ ਨੂੰ ਅੱਧੇ ਏਕੜ ਲਈ ਕਣਕ ਦਾ ਬੀਜ 50% ਸਬਸਿਡੀ 'ਤੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਆਉਦੇ ਸਾਲ ਲਈ ਆਪਣਾ ਬੀਜ ਆਪ ਬਣਾ ਸਕਣ।

ਉਨ੍ਹਾਂ ਦੱਸਿਆ ਕਿ ਕਣਕ ਦੇ  ਬੀਜ਼ ਨੂੰ ਸੋਧ ਕੇ ਬੀਜਣ ਲਈ  940 ਬੀਜ਼ ਸੋਧ ਡਰੱਮ ਸਮੂੰਹ ਪੰਚਾਇਤਾਂ ਅਤੇ ਚੋਣਵੀਆਂ ਸਹਿਕਾਰੀ ਸਭਾਵਾਂ ਨੂੰ ਮੁੱਫਤ ਦਿੱਤੇ ਗਏ ਹਨ ਅਤੇ ਕਿਸਾਨਾਂ ਨੂੰ ਬੀਜ ਸੋਧ ਮਸ਼ੀਨਾਂ ਦਾ ਲਾਭ ਲੈਣ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਦਫਤਰ ਜਾ ਪਿੰਡ ਦੇ ਸਰਪੰਚ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਹਨਾਂ ਗੰਨੇ ਦੀ ਬਿਜਾਈ ਨਵੀਆਂ ਤਕਨੀਕਾ ਟਰੈਚ ਵਿਧੀ /ਸਿੰਗਲ ਬੱਡ  ਨਾਲ ਕਰਨ ਲਈ ਕਿਹਾ ਅਤੇ ਦੱਸਿਆ ਕਿ ਇਸ ਨਾਲ ਗੰਨੇ ਦਾ ਝਾੜ ਵੱਧ ਆਉਦਾ ਹੈ ਤੇ ਪਾਣੀ ਦੀ 30% ਬੱਚਤ ਹੁਦੀ ਹੈ ਅਤੇ ਬੀਜ ਦੀ ਵੀ ਘੱਟ ਲੋੜ ਪੈਦੀ ਹੈ।
ਉਨਾਂ ਨੇ ਅੱਗੇ ਦੱਸਿਆ ਕਿ ਕੌਮੀ ਅੰਨ ਸੁਰੱਖਿਆ ਮਿਸ਼ਨ ਅਧੀਨ ਜ਼ਮੀਨ ਵਿੱਚੋਂ ਛੋਟੇ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਜਿੰਕ ਸਲਫੇਟ ਅਤੇ ਮੈਗਨੀਜ਼ 50% ਉਪਦਾਨ 'ਤੇ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾ  ਰੋਟਾਵੇਟਰ, ਜ਼ੀਰੋ ਟਿਲ ਡਰਿੱਲ ਖੇਤੀ ਮਸ਼ੀਨਰੀ /ਸੰਦ ਵੀ ਇਸ ਸਕੀਮ ਅਧੀਨ ਉਪਦਾਨ 'ਤੇ ਦਿੱਤੇ ਜਾਣਗੇ।
         ਇਸ ਕਿਸਾਨ ਮੇਲੇ ਵਿੱਚ ਵੱਖ-ਵੱਖ ਵਿਭਾਗਾਂ ਪੀ.ਏ.ਯੂ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ,ਭੂਮੀ ਰੱਖਿਆ, ਜੰਗਲਾਤ,ਅਤੇ ਖੰਡ ਮਿਲਾਂ, ਖਾਦ, ਬੀਜ, ਦਵਾਈਆਂ ਇਫਕੋ, ਕਰਿਬਕੋ ,ਨਵੀਨਤਮ ਖੇਤੀ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ  ਜਿਸ ਵਿੱੱਚ ਕਿਸਾਨਾਂ ਨੇ ਭਰਭੂਰ ਦਿਲਚਸਪੀ ਵਿਖਾਈ ਅਤੇ ਜਾਣਕਾਰੀ ਹਾਸਿਲ ਕੀਤੀ।
ਇਸ ਕੈਪ ਵਿੱਚ ਡਾ. ਪਰਮਜੀਤ ਸਿੰਘ ਮੁਖੀ ਫਾਰਮ ਸਲਾਹਕਾਰ ਕੇਂਦਰ, ਡਾ. ਮਿਹਰਬਾਨ ਸਿੰਘ ,ਡਾ. ਗੁਰਜੀਤ ਸਿੰਘ ਡਾਂ. ਨਰਿੰਦਰ ਪਾਲ ਸਿੰਘ ,ਡਾ. ਆਸਥਾ, ਡਾ. ਰਜਨੀ , ਡਾ. ਹਰਦਿਆਲ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ,ਡਾ. ਰਵੇਲ ਸਿੰਘ, ਜਿਲਾ ਸਿਖਲਾਈ ਅਫਸਰ , ਡਾ. ਗੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਸੰਬੋਧਨ ਕੀਤਾ।
ਇਸ ਕੈਪ ਵਿੱਚ ਡਾ. ਦਿਲਬਾਗ ਸਿੰਘ ਧੰਜੂ, ਡਾ. ਸਵਿੰਦਰ ਸਿੰਘ ਸੋਹਲ, ਡਾ. ਗੁਰਦੇਵ ਸਿੰਘ ਕੋਹਲੀ, ਡਾ. ਬਲਵਿੰਦਰ ਸਿੰਘ ਛੀਨਾ, ਡਾ. ਦਲਬੀਰ ਸਿੰਘ ਛੀਨਾ, ਡਾ. ਅਜੀਤ ਸਿੰਘ ਗਿੱਲ, ਡਾ. ਰਵਿੰਦਰ ਸਿੰਘ ਛੀਨਾ, ਡਾ. ਸਤਪਾਲ ਸਿੰਘ ਢੋਟ ਡਾ. ਹਰਵੰਤ ਸਿੰਘ ਡਾ. ਬਲਦੇਵ ਸਿੰਘ ਵੱਲਾ, ਹਰਮੇਲ ਸਿੰਘ ਸਿੱਧੂ, ਏਰੀਆ ਮੈਨੈਜਰ ਇਫਕੋ, ਬਹਾਦਰ ਸਿੰਘ  ਭਿਪੰਦਰ ਸਿੰਘ ਔਲਖ ਰਣਬੀਰ ਸਿੰਘ ਇੰਜ: ਰੰਧਾਵਾ, ਇੰਜ: ਕਾਲੀਆ ਅਤੇ ਸਮੂਹ ਸਟਾਫ ਖੇਤੀਬਾੜੀ ਵਿਭਾਗ ਹਾਜ਼ਰ ਸਨ।

No comments: