Sunday, October 30, 2011

ਭਾਰਤ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਆਪਸੀ ਭਿਡ਼ਤ


ਰਣਜੀਤ ਸਿੰਘ ਪ੍ਰੀਤ 
ਆਸਟਰੇਲੀਆ ਦੇ ਬਸੇਲਟਨ ਵਿੱਚ ਭਾਰਤ,ਪਾਕਿਸਤਾਨ ਅਤੇ ਮੇਜ਼ਬਾਨ ਆਸਟਰੇਲੀਆ ਦਾ ਕੌਮਾਂਤਰੀ ਹਾਕੀ ਮੁਕਾਬਲਾ (ਟ੍ਰਾਈ ਸੀਰੀਜ਼)26 ਅਕਤੂਬਰ ਤੋਂ 3 ਨਵੰਬਰ ਤੱਕ ਚੱਲੀ ਜਾ ਰਿਹਾ ਹੈ ।,26 ਅਕਤੂਬਰ ਬੁੱਧਵਾਰ ਨੂੰ ਹੋਏ ਪਹਿਲੇ ਮੈਚ ਵਿੱਚ  ਅਸਟਰੇਲੀਆ  ਨੇ ਭਾਰਤ ਨੂੰ 8-3 ਨਾਲ ਹਰਾਇਆ ਸੀ।ਆਪਣੇ ਦੂਜੇ ਮੈਚ ਵਿੱਚ  27 ਅਕਤੂਬਰ ਵੀਰਵਾਰ ਨੂੰ ਅਸਟਰੇਲੀਆ ਨੇ ਪਾਕਿਸਤਾਨ ਨੂੰ 3-1 ਨਾਲ ਸ਼ਿਕੱਸ਼ਤ ਦਿੱਤੀ। ਟ੍ਰਾਈ ਸੀਰੀਜ ਦਾ ਤੀਜਾ ਅਤੇ ਪਹਿਲੇ ਗੇਡ਼ ਦਾ ਆਖਰੀ ਮੈਚ 28 ਅਕਤੂਬਰ ਸ਼ੁਕਰਵਾਰ ਨੂੰ ਭਾਰਤ ਬਨਾਮ ਪਾਕਿਸਤਾਨ ਖੇਡਿਆ ਗਿਆ । ਤਾਂ ਦੋਹਾਂ ਮੁਲਕਾਂ ਦੇ ਖਿਡਾਰੀ ਚੱਲ ਰਹੇ ਹਾਕੀ ਮੈਚ  ਦੌਰਾਨ ਆਪਸ ਵਿੱਚ ਉਲਝ  ਪਏ, ਅਤੇ ਗੱਲ ਧੱਕਾਮੁੱਕੀ ਤੱਕ ਪਹੁੰਚ ਗਈ ।ਜਿਸ ਕਾਰਨ ਭਾਰਤੀ ਖਿਡਾਰੀ ਗੁਰਬਾਜ ਸਿੰਘ  ਨੂੰ ਕਾਫੀ ਸੱਟ ਲੱਗੀ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ  ਗਿਆ । ਪਾਕਿਸਤਾਨੀ ਖਿਡਾਰੀ ਸੱਯਦ  ਇਮਾਰਨ ਸ਼ਾਹ ਅਤੇ ਸਫ਼ਾਕਤ ਰਸੂਲ ਨੂੰ ਵੀ ਸੱਟਾਂ ਲੱਗੀਆਂ ਹਨ। ਰਿਪੋਰਟ ਮੁਤਾਬਿਕ ਭਾਰਤੀ ਲੈਫਟ ਬੈਕ ਖਿਡਾਰੀ  ਗੁਰਬਾਜ਼ ਸਿੰਘ ਦਾ ਪੈਲਨਟੀ ਕਾਰਨਰ ਦੇ ਨਜ਼ਦੀਕ ਪਾਕਿਸਤਾਨੀ ਖਿਡਾਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ  ਗਿਆ। ਇਹ ਵਿਵਾਦ ਐਨਾ ਵਿਵਾਦਤ ਹੋਇਆ ਕਿ ਦੋਵਾਂ ਦੇਸ਼ਾਂ ਦੇ ਖਿਡਾਰੀ ਆਪਸ ਵਿੱਚ ਲਡ਼ਾਈ ਕਰਨ ਲੱਗੇ। ਇਸ ਤਣਾਅ ਵਾਲੇ ਅਤੇ ਅੱਧੇ ਘੰਟੇ ਤੱਕ ਰੁਕੇ ਰਹਿਣ ਵਾਲੇ ਮੈਚ ਵਿੱਚ ਭਾਰਤੀ ਟੀਮ ਰੁਪਿੰਦਰ ਪਾਲ ਸਿੰਘ,ਤੁਸ਼ਾਰ ਖਾਂਡੇਕਰ,ਅਤੇ ਦਾਨਿਸ਼ ਮੁਤਾਬਾ ਦੇ ਗੋਲਾਂ ਦੀ ਬਦੌਲਤ 3-0 ਨਾਲ ਅੱਗੇ ਚੱਲ ਰਹੀ ਸੀ । ਭਾਰਤ ਦੀ ਯਕੀਨੀ ਜਿੱਤ ਜਾਪਣ ਵਾਲੇ ਮੈਚ ਵਿੱਚ , ਪਾਕਿਸਤਾਨੀ ਟੀਮ ਨੇ ਮੈਚ ਦੇ ਦੂਜੇ ਅੱਧ ਵਿੱਚ ਅਜਿਹੀ ਲਾ-ਜਵਾਬ ਵਾਪਸੀ ਕਰਦਿਆਂ ਸੁਹੇਲ ਅਬਾਸ ਦੇ ਦੋ ਅਤੇ ਅਖੀਰੀ ਸਮੇਂ ਵਿੱਚ ਕੀਤੇ ਸ਼ਕੀਲ ਅਬਾਸੀ ਦੇ ਗੋਲ ਨਾਲ ਮੈਚ 3-3 ਦੀ ਬਰਾਬਰੀ ਉੱਤੇ ਖ਼ਤਮ ਹੋਇਆ । 
                                   ਅਸਲ ਵਿੱਚ ਹਾਕੀ ਖੇਤਰ ਦਾ ਇਹ ਪਹਿਲਾ ਵਾਕਿਆ ਨਹੀ ਹੈ,ਵਿਰੋਧ ਕਰਨ ਵਾਲੀ ਗੱਲ 10 ਸਤੰਬਰ 1972 ਨੂੰ ਮਿਊਨਿਖ ਉਲੰਪਿਕ ਸਮੇਂ ਵੀ ਵਾਪਰੀ ਸੀ। ਜਦ ਖਿਤਾਬ ਦੀ ਲਡ਼ਾਈ ਵਾਲੇ ਮੈਚ ਦੇ ਐਨ ਅਖੀਰ ਵਿੱਚ ਹੂਟਰ ਵੱਜਣ ਤੋਂ ਕਰੀਬ 10 ਸਕਿੰਟ ਪਹਿਲਾਂ ਪਾਕਿਸਤਾਨ ਵੱਲੋਂ ਮੇਜ਼ਬਾਨ ਜਰਮਨੀ ਵਿਰੁੱਧ ਮੰਨੇ ਗਏ ਗੋਲ ਨੂੰ ਅੰਪਾਇਰਾਂ ਨੇ ਨਹੀਂ ਸੀ ਮੰਨਿਆਂ । ਜਿਸ ਤੋਂ ਕਾਫੀ ਹੰਗਾਮਾ ਵੀ ਹੋਇਆ ਸੀ। ਜਰਮਨੀ 1-0 ਨਾਲ ਜੇਤੂ ਬਣਿਆਂ ਸੀ। ਜਦ ਮੈਡਲ ਵੰਡ ਸਮਾਰੋਹ ਹੋਇਆ ਤਾਂ ਪਾਕਿਸਤਾਨੀ ਖਿਡਾਰੀ ਸਟੇਜ ਵੱਲ ਮੂੰਹ ਕਰਨ ਦੀ ਬਜਾਇ ਪਿੱਠ ਕਰਕੇ ਖਡ਼ੋ ਗਏ,ਅਤੇ ਜੋ ਚਾਂਦੀ ਦੇ ਤਮਗੇ ਦਿੱਤੇ ਗਏ,ਉਹਨਾਂ ਨੂੰ ਪਾਕਿਸਤਾਨੀ ਖਿਡਾਰੀਆਂ ਨੇ ਬੂਟਾਂ ਵਿੱਚ ਪਾ ਲਿਆ । ਪਾਕਿਸਤਾਨੀ ਟੀਮ ‘ਤੇ ਪਾਬੰਦੀ ਵੀ ਲੱਗੀ,ਪਰ ਗੱਲ ਫਿਰ ਆਈ-ਗਈ ਹੋ ਗਈ । ਭਾਰਤ ਦੇ ਕੰਵਲਜੀਤ ਨਾਲ ਵੀ ਅਜਿਹਾ ਹੀ ਵਾਪਰਿਆ,ਅਤੇ ਉਸ ਨੂੰ ਕਈ ਮੈਚ ਖੇਡਣ ਤੋਂ ਵਾਂਝਾ ਕਰ ਦਿੱਤਾ ਗਿਆ । ਭਾਰਤ ਵਿੱਚ ਹੀ ਇੱਕ ਹੋਰ ਮੁਕਾਬਲੇ ਦੌਰਾਨ ਹਾਕੀਆਂ ਚੱਲ ਚੁੱਕੀਆਂ ਹਨ।
                    ਟੂਰਨਾਮੈਂਟ ਦੇ ਡਾਇਰੈਕਟਰ ਗਰਾਹਮ ਨੇਪੀਅਰ ਨੇ ਸਖ਼ਤ ਕਦਮ ਚੁੱਕੇ ਹਨ। ਭਾਰਤੀ ਸਹਾਇਕ ਕੋਚ ਯੋਗਰਾਜ ਸਿੰਘ ,ਅਤੇ ਗੁਰਵਿੰਦਰ ਸਿੰਘ ਚਾਂਦੀ,ਉੱਤੇ 5 ਮੈਚਾਂ ਲਈ ਪਾਬੰਦੀ ਲਾਈ ਹੈ। ਜਦੋਂ ਕਿ ਗੁਰਬਾਜ਼ ਨੂੰ 3 ਮੈਚਾਂ ਲਈ ਟੀਮ ‘ਚੋਂ ਕੱਢਿਆ ਗਿਆ ਹੈ । ਤੁਸ਼ਾਰ ਖਾਂਡੇਕਰ ਨੂੰ ਇੱਕ ਮੈਚ ਖੇਡਣ ਤੋਂ ਰੋਕਿਆ  ਗਿਆ ਹੈ । ਏਵੇਂ ਹੀ ਮੈਨੇਜਰ ਡੇਵਿਡ ‘ਤੇ ਇੱਕ ਮੈਚ ਦੀ ਬੰਦਿਸ਼ ਲਾਈ ਗਈ ਹੈ । ਪਾਕਿਸਤਾਨੀ ਟੀਮ ਦੇ ਕਪਤਾਨ ਸ਼ਕੀਲ ਅਬਾਸੀ ਨੂੰ ਵੀ ਇੱਕ ਮੈਚ ਖੇਡਣ ਤੋਂ ਵਾਂਝਾ ਕੀਤਾ ਗਿਆ ਹੈ। ਭਾਵੇਂ ਕੁੱਝ ਵੀ ਹੈ,ਹਾਕੀ ਹਲਕਿਆਂ ਵਿੱਚ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਾਕੀ ਚਹੇਤਿਆਂ ਅਤੇ ਹਾਕੀ ਮਹਿਰਾਂ ਅਨੁਸਾਰ ਅਜਿਹਾ ਵਾਪਰਨਾ ਮੰਦਭਾਗਾ ਹੈ।               
 
 ਦੂਜੇ ਵਿਸ਼ਵ ਕੱਪ ਕਬੱਡੀ ਪੰਜਾਬ ਮੁਕਾਬਲੇ ਲਈ ਚੁਣੀ ਟੀਮਬਠਿੰਡਾ//29 ਅਕਤੂਬਰ//ਰਣਜੀਤ ਸਿੰਘ ਪ੍ਰੀਤ 
ਲੁਧਿਆਣਾ ਵਿਖੇ ਲਏ ਗਏ ਟੀਮ ਦੀ ਚੋਣ ਲਈ ਟਰਾਇਲ ਸਮੇ 51 ਪੁਰਸ਼ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ।ਪਰ 20 ਖਿਡਾਰੀ ਨਾਡਾ (ਡੋਪ ਟੈਸਟ) ਦੌਰਾਂਨ ਦੋਸ਼ੀ ਪਾਏ ਜਾਣ ਉਪਰੰਤ 31 ਖਿਡਾਰੀਆਂ ਦਾ ਹੀ ਕੈਂਪ ਬਠਿੰਡਾ ਵਿਖੇ ਚੱਲਿਆ  । ਹੁਣ ਇਸ ਕਬੱਡੀ ਕੱਪ ਲਈ ਟੀਮਾਂ ਦੀ ਗਿਣਤੀ ਵੀ 14 ਤੋਂ ਘਟ ਕਿ 13 ਰਹਿ ਗਈ ਹੈ,ਕਿਓਂਕਿ ਇਰਾਨ ਨੇ ਆਪਣਾ ਨਾਅ ਮੁਕਾਬਲੇ ਵਿੱਚੋਂ ਵਾਪਸ ਲੈ ਲਿਆ ਹੈ । ਪਿਛਲੇ ਵਿਸ਼ਵ ਕੱਪ ਸਮੇ ਵੀ ਐਨ ਮੌਕੇ ‘ਤੇ ਨਾਰਵੇ ਦੀ ਟੀਮ ਨੇ ਜਵਾਬ ਦੇ ਦਿੱਤਾ ਸੀ। ਇਹ ਵੀ ਚਰਚਾ ਹੈ, ਕਿ ਸ਼ਾਇਦ ਇਰਾਨ ਦੀ ਮਹਿਲਾ ਟੀਮ ਵੀ ਨਾ ਆਵੇ,ਤਾਂ ਤੁਰਕਮਿਨਸਤਾਨ ਦੀ ਟੀਮ ਬਾਰੇ ਜ਼ਿਕਰ ਚੱਲ ਰਿਹਾ ਹੈ,ਹੁਣ ਮੈਚਾਂ ਦੀ ਗਿਣਤੀ ਵੀ 45 ਤੋਂ ਘਟ ਕਿ 39 ਰਹਿ ਗਈ ਹੈ। ਪੂਲ ਏ ਵਿੱਚ 6 ਟੀਮਾਂ ਹਨ,ਜਦੋਂ ਕਿ ਪੂਲ ਬੀ ਵਿੱਚ 7, ਮੈਚਾਂ ਦੇ ਗੇਡ਼ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਹੈ। ਬਠਿੰਡਾ ਦੇ ਪਹਿਲੀ ਨਵੰਬਰ ਵਾਲੇ ਰਾਤਰੀ ਉਦਘਾਟਨ ਸਮੇ ਫਿਲਮੀ ਕਲਾਕਾਰ ਸ਼ਾਹਰੁਖ ਖਾਨ ਤੋਂ ਇਲਾਵਾ ਗਾਇਕ ਸੁਖਵਿੰਦਰ ਵੀ ਆ ਰਹੇ ਹਨ।ਪੰਜਾਬੀ ਦੇ ਹੋਰ ਨਾਮੀ ਕਲਾਕਾਰ ਵੀ ਹਾਜ਼ਰੀ ਲਵਾਉਣਗੇ । ਇਸ ਵਾਰੀ ਵਿਸ਼ਵ ਕੱਪ ਦੇ ਸ਼ਰੂ ਹੋਣ ਤੱਕ ਭੰਬਲਭੂਸਾ ਬਣਿਆਂ ਹੋਇਆ ਹੈ । ਬਹਤੀਆਂ ਗੱਲਾਂ ਅਜੇ ਵੀ ਸਪੱਸ਼ਟ ਨਹੀ ਹੋ ਪਾਈਆਂ । ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਖੇਡਾਂ ਦੇ ਤਾਂ ਹੱਕ ਵਿੱਚ ਹਨ,ਪਰ ਵੋਟਾਂ ਮੌਕੇ,ਅਤੇ ਖ਼ਾਸ਼ਕਰ ਅਜਿਹੇ ਮੌਕੇ ਜਦੋਂ ਪੰਜਾਬ ਵਿੱਚ ਡੇਂਘੂ ਦਾ ਡੰਗ ਭਾਰੂ ਹੈ,ਤਾਂ ਇਹ ਪੈਸਾ ਗਰੀਬਾਂ ਦੇ ਇਲਾਜ ਲਈ ਵਰਤਿਆ ਜਾਣਾ ਚਾਹੀਦਾ ਸੀ। 
                ਭਾਰਤੀ ਟੀਮ ਦੀ ਕੀਤੀ ਗਈ ਚੋਣ ਵਿੱਚ 9 ਖਿਡਾਰੀ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਨ,ਜਦੋਂ ਕਿ 5 ਖਿਡਾਰੀ ਪਿਛਲਾ ਮੁਕਾਬਲਾ ਖੇਡ ਚੁੱਕੇ ਹਨ । ਟੀਮ ਦੇ 7 ਰੇਡਰਾਂ (ਧਾਵੀਆਂ) ਵਿੱਚ : ਹਰਵਿੰਦਰ ਜੀਤ ਸਿੰਘ ਦੁੱਲਾ,ਸੁਖਵੀਰ ਸਿੰਘ ਸਰਾਵਾਂ,ਕੁਲਵਿੰਦਰ ਸਿੰਘ ਸੋਨੂੰ,ਗੁਰਲਾਲ ਘਨੌਰ,ਗੁਲਜ਼ਾਰ ਸਿੰਘ ਮੂਣਕ,ਸੰਦੀਪ ਸਿੰਘ ਦਿਡ਼ਬਾ,ਅਤੇ ਗਗਨਦੀਪ ਗੱਗੀ ਦੇ ਨਾਂਅ ਸ਼ਾਮਲ ਹਨ। ਸਟਾਪਰਾਂ (ਜਾਫ਼ੀਆਂ) ਵਿੱਚ :ਏਕਮ ਹਠੂਰ,ਗੁਰਵਿੰਦਰ ਸਿੰਘ ਕਾਹਲਮਾਂ,ਨਰਿੰਦਰ ਰਾਮ ਬਿੱਟੂ,ਜਗਦੀਪ ਕਾਕਾ,ਨਰਿੰਦਰ ਸਿੰਘ ਬੇਦਡ਼ਾਂ,ਸਿਕੰਦਰ ਕਾਜਲੀ,ਅਤੇ ਮੰਗਤ ਸਿੰਘ ਨੂੰ ਚੁਣਿਆਂ ਗਿਆ ਹੈ । ਟੀਮ ਦੇ ਮੁਖ ਕੋਚ ਹਰਪ੍ਰੀਤ ਸਿੰਘ ਬਾਬਾ,ਅਤੇ ਕੋਚ ਬਲਵੀਰ ਬਿੱਟੂ ਹਨ।
ਰਣਜੀਤ ਸਿੰਘ ਪ੍ਰੀਤ 
ਭਗਤਾ-151206(ਬਠਿੰਡਾ) 
ਮੁਬਾਇਲ ਸੰਪਰਕ:98157-0723
                                                                             2              
                            

No comments: