Sunday, October 16, 2011

ਭੈਣੀ ਸਾਹਿਬ ਦਾ ਉਹ ਪਾਰਕ ਜਿਥੇ ਸੰਭਾਲੀਆਂ ਹਨ ਪੁਰਾਣੀਆਂ ਯਾਦਾਂ


ਇਸ ਪਾਰਕ ਵਿੱਚ ਪਰਤ ਆਉਂਦਾ ਹੈ ਗੁਜ਼ਰ ਚੁੱਕਿਆ ਵੇਲਾ
ਇਸ ਗੱਲ ਦਾ ਜ਼ਿਕਰ ਪਹਿਲਾਂ ਵੀ ਕੀਤਾ ਜਾ ਚੁੱਕਿਆ ਹੈ ਕਿ ਸਮੇਂ ਦੇ ਨਾਲ ਨਾਲ ਤਰੱਕੀ ਦੀ ਰਫਤਾਰ ਨਾਲ ਕਦਮ ਮਿਲਾਉਂਦਿਆਂ ਭੈਣੀ ਸਾਹਿਬ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ. ਖੇਡਾਂ, ਸੰਗੀਤ ਅਤੇ ਹੋਰ ਸਾਰੇ ਵਰਗਾਂ ਵਿੱਚ ਸ਼ਾਇਦ ਹੀ ਕੋਈ ਖੇਤਰ ਬਚਿਆ ਹੋਵੇ ਜਿਸ ਵਿੱਚ ਨਾਮਧਾਰੀ ਪੰਥ ਨੇ ਆਪਣੀ ਹਾਜ਼ਿਰੀ ਨਾ ਲਗਾਈ ਹੋਵੇ ਪਰ ਇਸ ਤਰੱਕੀ ਦੇ ਬਾਵਜੂਦ ਇੱਕ ਪਲ ਲੈ ਵੀ ਨਾਮਧਾਰੀ ਪੰਥ ਨਾ ਆਪਣੇ ਅਸੂਲਾਂ ਨੂੰ ਭੁੱਲਿਆ ਅਤੇ ਨਾ ਹੀ ਆਪਣੇ ਵਿਰਸੇ ਨੂੰ. ਗੁਰੂ ਵੱਲੋਂ ਦਰਸਾਈ ਮਾਰਗ ਉਹਨਾਂ ਲੈ ਹਰ ਪਲ ਅੱਖਾਂ ਸਾਹਮਣੇ ਰਹਿੰਦਾ ਹੈ. ਨਾਮਧਾਰੀਆਂ ਨੇ ਕਦੇ ਵੀ ਮਨ ਉੱਪਰੋਂ ਗੁਰੂ ਦੀ ਸਿੱਖਿਆ ਵਾਲੀ ਲਗਾਮ ਢਿੱਲੀ ਨਹੀਂ ਹੋਣ ਦਿੱਤੀ.
ਇਸ ਤੇਜ਼ ਰਫਤਾਰ ਅਤੇ ਬਹੁ ਪੱਖੀ ਤਰੱਕੀ ਦੇ ਨਾਲ ਨਾਲ ਨਾਮਧਾਰੀ ਦਰਬਾਰ ਇਸ ਗੱਲੋਂ ਵੀ ਪੂਰੀ ਤਰ੍ਹਾਂ ਸੁਚੇਤ ਰਿਹਾ ਹੈ ਕਿ ਸੰਘਰਸ਼ ਅਤੇ ਔਖਿਆਂ ਵੇਲੇ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ ਜਾਵੇ. ਇਹੀ ਕਾਰਣ ਹੈ ਕਿ ਸਤਿਗੁਰੂ ਰਾਮ ਸਿੰਘ ਦਾ ਵਿਛੋੜਾ ਅੱਜ ਵੀ ਹਰ ਨਾਮਧਾਰੀ ਨੂੰ ਹਲੂਣਦਾ ਹੈ ਅਤੇ ਉਸਦੇ ਮਨ ਵਿੱਚ ਉਠੀਆਂ ਤਰੰਗਾਂ ਅੱਖਾਂ ਨੂੰ ਨਮ ਕਰ ਦੇਂਦੀਆਂ ਹਨ. ਪੁਰਾਣੇ ਵੇਲੇ ਦੀਆਂ ਯਾਦਾਂ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਵੱਜੋਂ ਹੀ ਇੱਕ ਮਿਨੀਏਚਰ ਪਾਰਕ ਪਾਰਕ ਵੀ ਬਣਾਇਆ ਗਿਆ ਹੈ.ਇਸ ਪਾਰਕ ਵਿੱਚ ਸੰਭਾਲੀਆਂ ਉਹਨਾਂ ਯਾਦਾਂ ਬਾਰੇ ਤਰਨਜੀਤ ਸਿੰਘ ਨੇ ਇੱਕ ਫਿਲ ਵੀ ਬਣਾਈ ਹੈ ਜੋ ਅਸੀਂ ਧੰਨਵਾਦ ਸਹਿਤ ਇਥੇ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਨ. ਦੇਖੋ ਕਿ ਇਸ ਛੋਟੀ ਜਿਹੀ ਫਿਲਮ ਵਿੱਚ ਕਿੰਨਾ ਕੁਝ ਹੈ. ਭੈਣੀ ਸਾਹਿਬ ਦਾ ਉਹ ਪਾਰਕ ਜਿਥੇ ਸੰਭਾਲੀਆਂ ਪਈਆਂ ਹਨ ਪੁਰਾਣੀਆਂ ਯਾਦਾਂ .-ਰੈਕਟਰ ਕਥੂਰੀਆ
ਭੈਣੀ ਸਾਹਿਬ ਦਾ ਗੋਲ ਮੰਦਰ

No comments: