Saturday, October 22, 2011

ਅੰਮ੍ਰਿਤਸਰ ਵਿੱਚ ਲੱਗਿਆ ਖੂਨਦਾਨ ਦਾ ਕੈੰਪ

ਡਿਪਟੀ ਕਮਿਸ਼ਨਰ ਵੱਲੋਂ ਖੂਨਦਾਨ ਕੈਂਪ ਦਾ ਉਦਘਾਟਨ
        ਅੰਮ੍ਰਤਿਸਰ//21  ਅਕਤੂਬਰ//ਗਜਿੰਦਰ ਸਿੰਘ ਕਿੰਗ
ਅੰਮ੍ਰਿਤਸਰ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਮਾਨਾਂਵਾਲਾ ਦੁਆਰਾ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕੀਤਾ।
       ਟਾਈਮਜ਼ ਆਫ਼ ਇੰਡੀਆ ਗਰੁਪ ਅਤੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ।
       ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਖ਼ੂਨਦਾਨ ਕਰਨਾ ਕਿਸੇ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਕਰਤੱਵ ਹੈ ਕਿਉਂਕਿ ਅਜਿਹਾ ਕਰਕੇ ਉਹ ਕਿਸੇ ਹੋਰ ਨੂੰ ਜ਼ਿੰਦਗੀ ਦੇ ਸਕਦਾ ਹੈ।
       ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਕੰਮਾਂ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਕੁਰੱਪਸ਼ਨ, ਭਰੁਣ ਹੱਤਿਆ, ਅਤੇ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਕਾਲਜ ਦੇ ਡਾਇਰੈਕਟਰ ਸ੍ਰ. ਆਰ. ਐੱਸ. ਬਾਵਾ ਨੇ ਸ੍ਰੀ ਰਜਤ ਅਗਰਵਾਲ ਦਾ ਕਾਲਜ ਪਹੁੰਚਣ ਅਤੇ ਵਿਦਿਆਰਥੀਆ ਨੂੰ ਪ੍ਰੇਰਿਤ ਕਰਨ ਦਾ ਧੰਨਵਾਦ ਕੀਤਾ।
       ਇਸ ਮੌਕੇ ਟਾਈਮਜ਼ ਆਫ਼ ਇੰਡੀਆ ਗਰੁਪ ਦੇ ਸ੍ਰੀ ਵਿਕਾਸ ਸ਼ਰਮਾ ਵਿਸੇਸ ਤੌਰ 'ਤੇ ਪਹੁੰਚੇ।

No comments: