Sunday, October 30, 2011

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ // ਜਸਪਾਲ ਜੱਸੀ

ਸਾਡੇ ਕਰਮਾਂ ਦੀਆਂ ਪੈਡ਼ਾਂ ਨੇ ਜੀਵਨ ਦੀ ਧਾਰਾ ਹੋ ਜਾਣਾ
ਸੁਰਖ ਰੇਖਾ ਵਿਸ਼ੇਸ਼ ਅੰਕ
ਗੁਰਸ਼ਰਨ ਭਾਅ ਜੀ ਨਹੀਂ ਰਹੇ. ਉਹਨਾਂ  ਦੇ ਇਸ ਸਦੀਵੀ ਵਿਛੋੜੇ ਦਾ ਅੰਦੇਸ਼ਾ ਬੜੇ ਚਿਰਾਂ ਤੋਂ ਚਲਿਆ ਆ ਰਿਹਾ ਸੀ ਪਰ ਉਹ ਆਪਣੇ ਸੰਗਰਾਮੀ ਜੀਵਨ ਦੇ ਨਿਸ਼ਾਨਿਆਂ ਨੂੰ ਸਾਹਮਣੇ ਰੱਖ ਕੇ ਮੌਤ ਨੂੰ ਵੀ ਲਗਾਤਾਰ ਹਰਾਉਂਦੇ ਆ ਰਹੇ ਸਨ. ਆਖਿਰ ਇੱਕ ਦਿਨ ਦਿਲ ਦੀ ਧੜਕਨ ਰੁਕ ਗਈ ਪਰ ਉਸ ਧੜਕਨ ਦੀ ਆਵਾਜ਼ ਅਜੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ, ਉਹਨਾਂ ਅੱਖਾਂ ਨੇ ਦੇਖਣਾ ਬੰਦ ਕਰ ਦਿੱਤਾ ਪਰ ਉਹ ਨਜਰ ਅਜੇ ਵੀ ਰਸਤਾ ਦਿਖਾਉਂਦੀ ਹੈ, ਉਹਨਾਂ ਕਦਮਾਂ ਨੇ ਚਲਨਾ ਬੰਦ ਕਰ ਦਿੱਤਾ ਪਰ ਸਫ਼ਰ ਅਜੇ ਵੀ ਜਾਰੀ ਹੈ. ਗੁਰਸ਼ਰਨ ਭਾਅ ਜੀ ਤੋਂ ਬਾਅਦ ਉਹਨਾਂ ਦੀ ਗੌਇਰ ਹਾਜਰੀ ਵਿੱਚ ਉਹਨਾਂ ਦੀ ਮੌਜੂਦਗੀ ਹੋਰ ਵੀ ਪ੍ਰਬਲ ਹੋ ਗਈ ਹੈ. ਸੁਰਖ ਰੇਖਾ ਨੇ ਉਹਨਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਅੰਕ ਕਢਿਆ ਹੈ, ਕਨੇਡਾ ਵਿੱਚ ਸੁਖਿੰਦਰ ਜੀ ਵੀ ਸੰਵਾਦ ਦਾ ਇੱਕ ਵਿਸ਼ੇਸ਼ ਅੰਕ ਗੁਰਸ਼ਰਨ ਭਾਅ ਜੀ ਨੂੰ ਸਮਰਪਿਤ ਕਰ ਰਹੇ ਹਨ. ਪਹਿਲੀ ਨਵੰਬਰ ਦੀ ਪੂਰੀ ਰਾਤ ਨੂੰ ਨਾਟਕਾਂ ਦਾ ਇਕ ਲੰਮਾ ਸਿਲਸਿਲਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗਾ. ਇਹ ਸਭ ਕੁਝ ਦਸਦਾ ਹੈ ਕਿ ਜਿਸਮ ਮਿਟ ਜਾਣ ਤੋਂ ਬਾਅਦ ਵੀ ਉਹ ਪ੍ਰੇਰਨਾ, ਉਹ ਸ਼ਕਤੀ, ਉਹ ਊਰਜਾ ਸਾਡੇ ਨਾਲ ਨਾਲ ਹੈ. ਸਾਡੇ ਆਲੇ ਦੁਆਲੇ, ਸਾਡੇ ਨੇੜੇ ਤੇੜੇ. ਇਸ ਮੌਕੇ ਪੜ੍ਹੋ ਜਸਪਾਲ ਜੱਸੀ ਹੁਰਾਂ ਦੀਆ ਸਤਰਾਂ ਅਤੇ ਉਹਨਾਂ ਵੱਲੋਂ ਤਿਆਰ ਕੀਤਾ ਸੁਰਖ ਰੇਖਾ ਵਿਸ਼ੇਸ਼ ਅੰਕ. ਇਹ ਵੀ ਦੱਸਣਾ ਕਿ ਇਹ ਅੰਕ ਤੁਹਾਨੂੰ ਕਿਹੋ ਜਿਹਾ ਲੱਗਿਆ.-ਰੈਕਟਰ ਕਥੂਰੀਆ 
ਗੁਰਸ਼ਰਨ ਸਿੰਘ ਚਲੇ ਗਏ! ਕੁਦਰਤ ਦੇ ਅਟੱਲ ਨੇਮਾਂ ਅਨੁਸਾਰ ਇੱਕ ਦਿਨ ਉਹਨਾਂ ਜਾਣਾ ਹੀ ਸੀ। ਫ਼ਖ਼ਰਯੋਗ, ਮਾਣਮੱਤੀ, ਸੰਵੇਦਨਸ਼ੀਲ, ਸੰਗਰਾਮੀ, ਇਨਕਲਾਬੀ ਜ਼ਿੰਦਗੀ ਦੀ ਧਡ਼ਕਣ ਨੇ ਇੱਕ ਦਿਨ ਖਾਮੋਸ਼ ਹੋ ਜਾਣਾ ਸੀ। ਅਸੀਂ ਸਾਰੇ ਇਹ ਗੱਲ ਜਾਣਦੇ ਸਾਂ। ਜਦੋਂ 11 ਜਨਵਰੀ 2006 ਨੂੰ ਕੁੱਸੇ ਪਿੰਡ ਦੀ ਧਰਤੀ 'ਤੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਉਹਨਾਂ ਦੀ ਜੀਵਨ-ਘਾਲਣਾ ਨੂੰ ਜਨਤਕ ਸਲਾਮ ਭੇਟ ਕੀਤੀ ਅਤੇ ਉਹਨਾਂ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਦੇ ਕੇ ਸਤਿਕਾਰਿਆ, ਉਦੋਂ ਵੀ ਨੇਡ਼ੇ ਢੁਕ ਰਹੀ ਇਸ ਅਟੱਲ ਹੋਣੀ ਦੇ
ਫਿਕਰ ਭਰੇ ਸੰਕੇਤ ਚਰਚਾ ਵਿੱਚ ਆਏ ਸਨ। ਉਹਨਾਂ ਦੇ ਲੰਮੇ ਜੀਵਨ ਲਈ ਸ਼ੁਭ ਕਾਮਨਾਵਾਂ
ਭੇਟ ਹੋਈਆਂ ਸਨ। ਇਹ ਜ਼ਿਕਰ ਹੋਇਆ ਸੀ ਕਿ ਮੌਤ ਅਜਿਹੇ ਇਨਸਾਨ ਦੀ ਕਰਨੀ ਅਤੇ ਘਾਲਣਾ
ਨੂੰ ਸਮਾਜਿਕ ਜੀਵਨ 'ਚੋਂ ਖਾਰਜ ਨਹੀਂ ਕਰ ਸਕਦੀ:

''ਸਾਡੇ ਕਰਮਾਂ ਦੀਆਂ ਪੈਡ਼ਾਂ ਨੇ
ਜੀਵਨ ਦੀ ਧਾਰਾ ਹੋ ਜਾਣਾ
ਜਿਉਂਦੇ ਰੰਗ ਦੀਆਂ ਤਰੰਗਾਂ ਨੇ

ਕੱਲ੍ਹ ਦਾ ਲਿਸ਼ਕਾਰਾ ਹੋ ਜਾਣਾ
ਮਿਹਨਤ ਦੇ ਕੂਚ ਨਗਾਰੇ ਦਾ
ਜੇਤੂ ਧਮਕਾਰਾ ਹੋ ਜਾਣਾ
ਸਾਹਾਂ

No comments: