Wednesday, October 26, 2011

ਨਿਰਾਸ਼ਾ ਦੇ ਹਨੇਰਿਆਂ ਨੂੰ ਵੀ ਦੂਰ ਕਰਦੀ ਹੈ ਦਿਵਾਲੀ ਦੀ ਰੌਸ਼ਨੀ


ਜਦੋਂ ਸਰਦੇ ਪੁੱਜਦੇ ਲੋਕ ਆਪੋ ਆਪਣੇ ਘਰਾਂ ਵਿੱਚ ਦਿਵਾਲੀ ਦੀਆਂ ਖੁਸ਼ੀਆਂ ਮਨਾਉਣ ਵਿੱਚ ਮਗਨ ਹੁੰਦੇ ਹਨ, ਆਪਣੇ ਆਰਥਿਕ ਪੱਖੋਂ ਕਮਜ਼ੋਰ ਰਿਸ਼ਤੇਦਾਰਾਂ, ਦੋਸਤਾਂ ਅਤੇ ਆਂਢੀਆਂ ਗੁਆਂਡੀਆਂ ਨੂੰ ਅਕਸਰ ਭੁੱਲ ਚੁੱਕੇ ਹੁੰਦੇ ਹਨ  ਉਦੋਂ ਵੀ ਆਪਣੇ ਦਰ ਤੇ ਆਏ ਹਰ ਵਿਅਕਤੀ ਨੂੰ ਤਿਓਹਾਰ ਵਾਲੀ ਹਰ ਖੁਸ਼ੀ ਮਿਲਦੀ ਹੈ ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ. ਸ੍ਰੀ ਹਰਿਮੰਦਿਰ ਸਾਹਿਬ ਦਾ ਇਹ ਉੱਚਾ ਸੁੱਚਾ ਦਰ ਆਪਣੀ ਸ਼ਰਣ ਆਏ ਹਰ ਵਿਅਕਤੀ ਨੂੰ ਰੋਸ਼ਨੀ ਦੇਂਦਾ ਹੈ ਅਤੇ ਆਤਿਸ਼ਬਾਜ਼ੀ ਨਾਲ ਉਸ ਦੇ ਮਨ ਵਿੱਚ ਉਤਸ਼ਾਹ ਵੀ ਭਰਦਾ ਹੈ.  ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤੀ ਗਈ ਇਹ ਸ਼ਾਨਦਾਰ ਤਸਵੀਰ ਪੰਜਾਬ ਦੇ ਸਭਿਆਚਾਰ ਅਤੇ ਵਿਰਸੇ ਨੂੰ ਇੱਕੋ ਸਤਰ ਵਿੱਚ ਬਿਆਨ ਵੀ ਕਰਦੀ ਹੈ ਕਿ ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ..ਹਰ ਰੋਜ਼ ਅਣਗਿਣਤ ਲੋਕਾਂ ਦੇ ਬੁਝੇ ਹੋਏ ਨਿਰਾਸ਼ ਦਿਲਾਂ ਵਿੱਚ ਖੁਸ਼ੀਆਂ, ਖੇੜਿਆਂ ਅਤੇ ਨਵੀਆਂ ਆਸਾਂ ਉਮੀਦਾਂ ਦੇ ਚਿਰਾਗ ਜਗਾ ਕੇ ਉਹਨਾਂ ਨੂੰ ਜ਼ਿੰਦਗੀ ਦੇਣ ਵਾਲੇ ਸ੍ਰੀ ਹਰਿਮੰਦਿਰ ਸਾਹਿਬ ਚੋਂ ਦਿਵਾਲੀ ਵਾਲੇ ਦਿਨ ਵੀ ਸਭ ਜਗ ਬਾਣੀ ਨੇ ਇਸ ਤਸਵੀਰ ਨੂੰ ਆਪਣੇ ਮੁੱਖ ਪੰਨੇ 'ਤੇ ਪ੍ਰਕਾਸ਼ਿਤ ਕੀਤਾ ਹੈ. ਜੇ ਇਸ ਇਤਿਹਾਸਿਕ ਦਿਨ ਮੌਕੇ ਇਸ ਪਾਵਨ ਅਸਥਾਨ ਨਾਲ ਸਬੰਧਿਤ ਕੋਈ ਯਾਦ ਤੁਹਾਡੇ ਮਨ ਵਿਚ ਵੀ ਹੋਵੇ ਤਾਂ ਜ਼ਰੂਰ ਲਿਖੋ. ਉਸ ਨੂੰ ਸ਼ਬਦ ਦਿਓ ਅਤੇ ਮੇਲ ਕਰ ਦਿਓ.ਤੁਹਾਡੇ ਇਹ ਖਿਆਲਾਂ ਵਾਲੇ ਚਿਰਾਗ ਵੀ ਕਈਆਂ ਨੂੰ ਰੌਸ਼ਨੀ ਦੇਣਗੇ.-ਰੈਕਟਰ ਕਥੂਰੀਆ 

1 comment:

ਡਾ.ਹਰਦੀਪ ਕੌਰ ਸੰਧੂ said...

ਬਲਬਾਂ ਦੀਆਂ ਲੜੀਆਂ ਵੇਖ ਕੇ ਕੁਝ ਦੀਵੇ ਦੀਆਂ ਬਾਤਾਂ ਜ਼ਰੂਰ ਯਾਦ ਆਈਆਂ ...
***********
ਮਿੱਟੀ ਦਾ ਦੀਵਾ
ਦੀਵਾਲ਼ੀ ਦੀ ਰਾਤ ਨੂੰ
ਹਨ੍ਹੇਰੀ ਕੋਠੜੀ ‘ਚ
ਬੈਠਾ ਇੱਕ ਖੂੰਜੇ ਲੱਗਿਆ
ਵਿਰਲਾਂ ‘ਚੋਂ ਦੀ ਝਾਕਦਾ
ਤੇ ਇੱਕੋ ਟਕ ਨਿਹਾਰਦਾ
ਕਿਸੇ ਬਨ੍ਹੇਰੇ ‘ਤੇ ਲੱਗੀਆਂ
ਟਿਮਟਮਾਉਂਦੀਆਂ ਮੋਮਬੱਤੀਆਂ ਨੂੰ
ਕਿਸੇ ਜੰਗਲੇ ‘ਤੇ ਜਗਮਗਾਉਂਦੀਆਂ
ਰੰਗ-ਬਿਰੰਗੀਆਂ ਲੜੀਆਂ ਨੂੰ....


ਮੇਲ ਰਾਹੀਂ ਪੂਰੀ ਕਵਿਤਾ ਭੇਜ ਰਹੀ ਹਾਂ , ਸ਼ਾਇਦ ਚੰਗੀ ਲੱਗੇ ....

ਹਰਦੀਪ