Monday, October 10, 2011

ਪੰਜਾਬੀ ਪੱਤਰਕਾਰੀ ਬਡ਼ੀ ਗੁੰਝਲਦਾਰ ਹੁੰਦੀ ਜਾ ਰਹੀ ਹੈ.

ਕੈਨੇਡੀਅਨ ਪੰਜਾਬੀ ਪੱਤਰਕਾਰੀ :
ਕੈਨੇਡੀਅਨ ਪੰਜਾਬੀ ਪੱਤਰਕਾਰੀ ਦੇ ਬਦਲ ਰਹੇ ਰੁਝਾਣ-ਸੁਖਿੰਦਰ

...ਪਿਛਲੇ ਕੁਝ ਸਾਲਾਂ ਤੋਂ ਕੈਨੇਡੀਅਨ ਪੰਜਾਬੀ ਪੱਤਰਕਾਰੀ ਦੇ ਬਦਲ ਰਹੇ ਰੁਝਾਣ ਸਾਡਾ ਧਿਆਨ ਖਿੱਚ ਰਹੇ ਹਨ.
ਪੰਜਾਬੀ ਪੱਤਰਕਾਰੀ ਬਡ਼ੀ ਗੁੰਝਲਦਾਰ ਹੁੰਦੀ ਜਾ ਰਹੀ ਹੈ.

ਜਿਹਡ਼ੇ ਕੈਨੇਡੀਅਨ ਪੰਜਾਬੀ ਅਖਬਾਰ ਪਿਛਲੇ ਕੁਝ ਸਾਲਾਂ ਵਿੱਚ ਖਾਲਿਸਤਾਨੀ ਕੱਟਡ਼ਵਾਦੀ ਵਿਚਾਰਧਾਰਾ ਨੂੰ ਪਰਣਾਏ ਹੋਏ ਸਨ, ਉਹ ਅਖਬਾਰ ਹੁਣ ਲੋਕ-ਪੱਖੀ ਰੁਝਾਣ ਵੱਲ ਝੁਕਾਉ ਰੱਖ ਰਹੇ ਹਨ.

ਜਿਹਡ਼ੇ ਅਖਬਾਰ ਹਿੰਦੁਸਤਾਨ ਦੀ ਕਮਿਊਨਿਸਟ ਪਾਰਟੀ ਨਾਲ ਜੁਡ਼ੇ ਅਖਬਾਰ 'ਨਵਾਂ ਜ਼ਮਾਨਾ' ਨਾਲ ਜੁਡ਼ੇ ਹੋਏ ਸਨ ਉਹ ਅਖਬਾਰ ਹੁਣ ਕੈਨੇਡਾ ਦੀ ਕੰਨਜ਼ਰਵੇਟਿਵ ਪਾਰਟੀ ਦੇ ਨੇਡ਼ੇ ਆ ਰਹੇ ਜਾਪਦੇ ਹਨ ਅਤੇ ਉਹ ਕਰਾਂਤੀਕਾਰੀ ਨਾਟਕਕਾਰ ਅਤੇ ਰੰਗਕਰਮੀ ਗੁਰਸ਼ਰਨ ਸਿੰਘ ਬਾਰੇ ਖਬਰਾਂ ਛਾਪਣ ਤੋਂ ਵੀ ਡਰਦੇ ਹਨ.

ਜਿਹਡ਼ੇ ਅਖਬਾਰਾਂ ਵਿੱਚ 'ਨਵਾਂ ਜ਼ਮਾਨਾ' ਅਖਬਾਰ ਦੇ ਸੰਪਾਦਕ ਜਤਿੰਦਰ ਪੰਨੂੰ ਦੀਆਂ ਲਿਖਤਾਂ ਵਧੇਰੇ ਛਪਦੀਆਂ ਹਨ ਉਹ ਜਾਂ ਤਾਂ ਕੱਟਡ਼ ਅਕਾਲੀ ਬਣ ਚੁੱਕੇ ਹਨ ਜਾਂ ਕਾਂਗਰਸ ਪਾਰਟੀ ਦੇ ਹਿਮਾਇਤੀ ਤਾਂ ਹਨ ਹੀ ਉਹ ਕੈਨੇਡਾ ਦੀ ਕੰਨਜ਼ਰਵੇਟਿਵ ਪਾਰਟੀ ਦੇ ਵੀ ਵੱਡੇ ਸਪੋਰਟਰ ਬਣ ਚੁੱਕੇ ਜਾਪਦੇ ਹਨ.

ਕੈਨੇਡਾ ਦੀਆਂ ਜਿਹਡ਼ੀਆਂ ਪੰਜਾਬੀ ਅਖਬਾਰਾਂ ਦੇ ਸੰਪਾਦਕ ਹਿੰਦੁਸਤਾਨ ਦੀਆਂ ਕਮਿਊਨਿਸਟ ਪਾਰਟੀਆਂ ਦੇ ਪ੍ਰਭਾਵ ਥੱਲੇ ਕੰਮ ਕਰਨ ਵਾਲੀਆਂ ਯੂਨੀਅਨਾਂ ਦੇ ਵੱਡੇ ਲੀਡਰ ਹੁੰਦੇ ਸਨ ਉਹ ਹੁਣ ਕੈਨੇਡਾ ਦੀ ਕੰਨਜ਼ਰਵੇਟਿਵ ਪਾਰਟੀ ਦੇ ਵੱਡੇ ਸਮਰਥੱਕ ਬਣ ਚੁੱਕੇ ਹਨ.

ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ 'ਨਵਾਂ ਜ਼ਮਾਨਾ' ਅਖਬਾਰ ਵਾਲੇ ਵੀ ਕਰਾਂਤੀਕਾਰੀ ਨਾਟਕਕਾਰ ਅਤੇ ਰੰਗਕਰਮੀ ਗੁਰਸ਼ਰਨ ਸਿੰਘ ਬਾਰੇ ਖਬਰਾਂ / ਸੂਚਨਾਵਾਂ ਛਾਪਣ ਤੋਂ ਡਰਦੇ ਹਨ. ਕਿਉਂਕਿ ਕਰਾਂਤੀਕਾਰੀ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕ ਸਮੇਂ ਦੀਆਂ ਸਰਕਾਰਾਂ ਦੇ ਵਿਰੁੱਧ ਬੋਲਦੇ ਸਨ ਅਤੇ 'ਨਵਾਂ ਜ਼ਮਾਨਾ' ਅਖਬਾਰ ਸਮੇਂ ਦੀ ਸਰਕਾਰ ਦੇ ਹੱਕ ਵਿੱਚ ਬੋਲਦਾ ਲੱਗਦਾ ਹੈ.

ਪੰਜਾਬੀ ਪੱਤਰਕਾਰੀ ਉੱਤੇ ਵੀ ਵਸਤ ਸਭਿਆਚਾਰ ਦਾ ਹੀ ਪ੍ਰਭਾਵ ਦੇਖਿਆ ਜਾ ਸਕਦਾ ਹੈ.



ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਜਿਹਡ਼ੀਆਂ ਯੂਨੀਅਨਾਂ ਕਿਸੀ ਸਮੇਂ ਕਮਿਊਨਸਿਟਾਂ ਦੇ ਪ੍ਰਭਾਵ ਖੇਤਰ ਹੁੰਦੀਆਂ ਸਨ ਉਹ ਯੂਨੀਅਨਾਂ ਹੁਣ ਇੰਡੀਆ ਵਿੱਚ ਅਕਾਲੀਆਂ / ਸ਼ਿਵ ਸੈਨਾ ਦੇ ਕਬਜ਼ੇ ਵਿੱਚ ਹਨ. ਕੈਨੇਡਾ ਵਿੱਚ ਉਹੀ ਯੂਨੀਅਨਾਂ ਹੁਣ ਕੰਜ਼ਰਵੇਟਿਵ ਪਾਰਟੀ ਦੇ ਪ੍ਰਭਾਵ ਖੇਤਰ ਹਨ.


ਕੀ ਤੁਸੀਂ ਮੇਰੇ ਇਸ ਵਿਚਾਰ ਨਾਲ ਸਹਿਮਤ ਹੋ?
-ਸੁਖਿੰਦਰ
ਸੰਪਾਦਕ: 'ਸੰਵਾਦ'
ਟੋਰਾਂਟੋ, ਕੈਨੇਡਾ
Email: poet_sukhinder@hotmail.com 



ਸੁਖਿੰਦਰ ਜੀ ਨੇ ਇਹ ਆਰਟੀਕਲ ਪੰਜਾਬ ਸਕਰੀਨ ਗਰੁੱਪ ਤੇ ਕੁਝ ਘੰਟੇ ਪਹਿਲਾਂ ਪੋਸਟ ਕੀਤਾ ਸੀ. ਤੁਸੀਂ ਇਸ ਲੇਖ ਬਾਰੇ, ਇਸ ਵਿਚ੍ਲਿਆ ਸੂਚਨਾਵਾਂ ਬਾਰੇ ਅਤੇ ਇਸ ਵਿਚਲੇ ਖਿਆਲਾਂ ਬਾਰੇ ਕੀ ਰਾਏ ਰੱਖਦੇ ਹੋ ਜ਼ਰੂਰ ਦੱਸੋ.ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. -ਰੈਕਟਰ ਕਥੂਰੀਆ  

No comments: