Monday, October 24, 2011

ਦਿਵਾਲੀ ਦੀ ਖੁਸ਼ੀ ਨੂੰ ਪਰਿਵਾਰ ਵਾਂਗ ਸਾਂਝਿਆਂ ਕਰਨ ਲਈ ਵਿਸ਼ੇਸ਼ ਉਪਰਾਲਾ

ਅੰਮ੍ਰਿਤਸਰ ਵਿੱਚ ਨਾਰੀ ਨਿਕੇਤਨ ਵਿਖੇ ਮਨਾਈ ਦਿਵਾਲੀ 
 ਅੰਮ੍ਰਿਤਸਰ//24  ਅਕਤੂਬਰ//ਗਜਿੰਦਰ ਸਿੰਘ ਕਿੰਗ: 
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਦੀ ਧਰਮ ਪਤਨੀ ਸ਼੍ਰੀਮਤੀ ਰੀਤੂ ਅਗਰਵਾਲ ਅੱਜ ਸਥਾਨਕ ਨਾਰੀ ਨਿਕੇਤਨ ਵਿਖੇ ਰਹਿ ਰਹੀਆਂ ਲੜਕੀਆਂ ਨਾਲ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਵਿਸ਼ੇਸ ਤੌਰ 'ਤੇ ਪਹੁੰਚੇ।
ਇਸ ਮੌਕੇ ਉਨ੍ਹਾਂ ਨੇ ਇਸ ਨਾਰੀ ਨਿਕੇਤਨ ਵਿੱਚ ਰਹਿ ਰਹੀਆਂ ਲੜਕੀਆਂ ਨੂੰ ਮਠਿਆਈਆਂ, ਨਮਕੀਨ ਕੋਲਡ ਡਰਿੰਕ ਅਤੇ ਪਟਾਕੇ ਆਦਿ ਵੰਡੇ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆਂ।
       ਇਸ ਸਮੇਂ ਸ਼੍ਰੀਮਤੀ ਅਗਰਵਾਲ ਨੇ ਕਿਹਾ ਕਿ ਦਿਵਾਲੀ ਦਾ ਤਿਉਹਾਰ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਸ ਲਈ ਇਸ ਨਾਰੀ ਨਿਕੇਤਨ ਵਿੱਚ ਰਹਿ ਰਹੀਆਂ ਲੜਕੀਆਂ ਇਕੱਲਾ ਮਹਿਸੂਸ ਨਾ ਕਰਨ ਤਾਂ ਅਸੀਂ ਉਨ੍ਹਾਂ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਆਏ ਹਾਂ ਅਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਸਾਰਿਆਂ ਨਾਲ ਖੁਸ਼ੀਆਂ ਸਾਂਝੀਆਂ ਕਰੀਏ।
       ਇਸ ਸਮੇਂ ਇਸ ਨਾਰੀ ਨਿਕੇਤਨ ਵਿੱਚ 45 ਦੇ ਕਰੀਬ ਲੜਕੀਆਂ ਰਹਿ ਰਹੀਆਂ ਹਨ ਅਤੇ ਇਹ ਨਾਰੀ ਨਿਕੇਤਨ ਆਜ਼ਾਦੀ ਤੋਂ ਵੀ ਪਹਿਲਾ ਦਾ ਚਲ ਰਿਹਾ ਹੈ।
       ਇਸ ਮੌਕੇ ਸ਼੍ਰੀਮਤੀ ਭਰਦਵਾਜ, ਧਰਮ ਪਤਨੀ ਸ੍ਰੀ ਪੁਨੀਤ ਭਰਦਵਾਜ, ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸ੍ਰ. ਨਰਿੰਦਰ ਸਿੰਘ ਪੰਨੂ ਵੀ ਸ਼੍ਰੀਮਤੀ ਅਗਰਵਾਲ ਦੇ ਨਾਲ ਸਨ। 

No comments: