Tuesday, October 11, 2011

ਜਗਜੀਤ ਦੇ ਅਕਾਲ ਚਲਾਣੇ ਦੀ ਖਬਰ ਮੀਡੀਆ ਦੀ ਨਜਰ ਵਿੱਚ

ਗਜ਼ਲ ਗਾਇਕੀ ਨੂੰ ਨਵੀਆਂ ਬੁਲੰਦੀਆਂ ਅਤੇ ਨਵੇਂ ਅੰਦਾਜ਼ ਦੇਣ ਵਾਲੇ ਗਜਲ ਸਮ੍ਰਾਟ ਜਗਜੀਤ ਦੇ ਅਕਾਲ ਚਲਾਣੇ ਦੀ ਖਬਰ ਨੂੰ ਮੀਡੀਆ ਨੇ ਬੰਦੇ ਸਤਿਕਾਰ ਨਾਲ ਪ੍ਰਮੁੱਖਤਾ ਦਿੱਤੀ. ਰੋਜ਼ਾਨਾ ਜਗਬਾਣੀ ਨੇ ਇਸ ਖਬਰ ਨੂੰ ਆਪਣੇ ਖਬਰਾਂ ਵਾਲੇ ਮੁੱਖ ਪੇਜ ਤੇ ਸਭ ਤੋਂ ਉੱਪਰ ਉੱਪਰ ਕਈ ਤਸਵੀਰਾਂ ਨਾਲ ਪ੍ਰਕਾਸ਼ਿਤ ਕੀਤਾ. ਖਬਰਾਂ ਨੂੰ ਵਰਲਡ ਸਟੈਂਡਰਡ ਮੁਤਾਬਿਕ ਪ੍ਰਕਾਸ਼ਿਤ ਕਰਨ ਦੇ ਆਪੇ ਰਵਾਇਤੀ ਅੰਦਾਜ਼ ਨਾਲ ਪ੍ਰਕਾਸ਼ਿਤ ਇਸ ਖਬਰ ਵਿੱਚ ਜਗਜੀਤ ਬਾਰੇ ਕਾਫੀ ਕੁਝ ਦੱਸਿਆ ਗਿਆ ਹੈ ਪਰ ਥੋਹੜੇ ਜਿਹੇ ਸ਼ਬਦਾਂ ਵਿੱਚ. ਜਗਬਾਣੀ ਨੇ ਇਸ ਖਬਰ ਨੂੰ ਕੱਲ ਵੀ ਅਪਨੀ ਵੈਨ ਸਾਇਟ ਤੇ ਹੀ ਬੜੀ ਪ੍ਰਮੁੱਖਤਾ ਨਾਲ ਥਾਂ ਦੇ ਕੇ ਕਈ ਵਾਰ ਅਪਡੇਟ ਵੀ ਕੀਤਾ ਅਤੇ ਆਪਣੇ ਵੈਬ ਚੈਨਲ ਵਿੱਚ ਵੀ ਇਸ ਨੂੰ ਥਾਂ ਦਿੱਤੀ. ਜੇ ਤੁਹਾਡੇ ਕੋਲ ਵੀ ਜਗਜੀਤ ਨਾਲ ਸਬੰਧਿਤ ਕੋਈ ਯਾਦ ਹੈ ਜਾਂ ਤਸਵੀਰ ਹੈ ਤਾਂ ਉਸਨੂੰ ਆਪਣੇ ਸ਼ਬਦਾਂ ਨਾਲ ਜ਼ਰੂਰ ਪੋਸਟ ਕਰੋ. ਤੁਹਾਡੇ ਪੱਤਰਾਂ ਦੀ ਉਡੀਕ ਬਣੀ ਰਹੇਗੀ-ਏਮੇਲ ਰਹਿਣ ਵੀ ਅਤੇ ਡਾਕ ਰਾਹੀਂ ਵੀ. ਤੁਸੀਂ ਜਗਜੀਤ ਦੇ ਗਾਏ ਹੋਏ ਗੀਤਾਂ ਅਤੇ ਗਜ਼ਲਾਂ ਨੂੰ ਵੀ ਪੋਸਟ ਕਰ ਸਕਦੇ ਹੋ. ਜੇ ਤੁਹਾਡੇ ਕੋਲ ਕੋਈ ਵੀਡੀਓ ਪੈ ਹੈ ਤਾਂ ਉਹ ਵੀ ਜ਼ਰੂਰ ਭੇਜੋ.

No comments: