Sunday, October 16, 2011

ਭੈਣੀ ਸਾਹਿਬ ਦਾ ਗੋਲ ਮੰਦਰ

ਨਵੀਂ ਤਕਨੀਕ ਦੇ ਨਾਲ ਨਾਲ ਵਿਰਸੇ ਦੀ ਸੰਭਾਲ ਵੀ ਜਾਰੀ
ਭੈਣੀ ਸਾਹਿਬ ਇੱਕ ਅਜਿਹਾ ਅਸਥਾਨ ਹੈ ਜਿਥੇ ਟੇਕਨੌਲੋਜੀ ਦੀ ਨਵੀਂ ਤੋਂ ਨਵੀਂ ਤਰੱਕੀ ਵੀ ਹੈ,.ਜ਼ਿੰਦਗੀ ਦੇ ਕੰਮ ਆਉਣ ਵਾਲੀ ਹਰ ਸਹੂਲਤ ਵੀ ਮੌਜੂਦ ਹੈ. ਭਾਵੇਂ ਸੂਰਜੀ ਊਰਜਾ ਨਾਲ ਬਿਜਲੀ ਬਣਾਉਣ ਦੀ ਗੱਲ ਹੋਵੇ ਤੇ ਭਾਵੇਂ ਵਿੱਦਿਆ, ਸੰਗੀਤ ਜਾਂ ਫੇਰ ਖੇਡਾਂ ਦਾ ਖੇਤਰ  ਹਰ ਖੇਤਰ ਵਿੱਚ ਨਾਮਧਾਰੀਆਂ ਦਾ ਪੂਰਾ ਬੋਲਬਾਲਾ ਹੈ. ਏਨੀ ਤਰੱਕੀ ਅਤੇ ਏਨੀਆਂ ਪ੍ਰਾਪਤੀਆਂ ਦੇ ਬਾਵਜੂਦ ਹਰ ਨਾਮਧਾਰੀ ਹਮੇਸ਼ਾਂ ਇਹੀ ਆਖਦਾ ਹੈ ਕੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਹੈ ਜੀ. 14 ਤੋਂ 17  ਅਕਤੂਬਰ ਤੱਕ ਚੱਲੇ ਨਾਮਧਾਰੀ ਸਮਾਗਮ ਦੌਰਾਨ ਉਥੇ ਜਾਂ ਦਾ ਮੌਕਾ ਮਿਲਿਆ ਤਾਂ ਦੇਖਿਆ ਕੀ ਨਕਸ਼ਾ ਹੀ ਪਲਟਿਆ ਪਿਆ ਸੀ. ਦਸ ਬਾਰਾਂ ਸਾਲ ਪਹਿਲਾਂ ਵਾਲੀ ਹੁਣ ਉਥੇ ਕੋਈ ਗੱਲ ਹੀ ਨਜਰ ਨਹੀਂ ਸੀ ਆ ਰਹੀ. ਤਰੱਕੀ ਦੀਆਂ ਇਹਨਾਂ ਸਿਖਰਾਂ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਵੀ ਹੋਈ ਕੀ ਦੇਖੋ ਸੰਗਤਾਂ ਨੂੰ ਦੀਵਾਨ ਹਾਲ ਤੱਕ ਲਿਜਾਣ ਅਤੇ ਲਿਆਉਣ ਵਾਸਤੇ ਕਲੱਬ ਕਾਰਣ ਦਾ ਪ੍ਰਬੰਧ ਹੈ ਅਤੇ ਇਹ ਸਹੂਲਤ ਹਰ ਕਿਸੇ ਲਈ ਹੈ ਕੋਈ ਵਿਤਕਰਾ ਨਹੀਂ. ਫਿਰ ਮਨ ਵਿੱਚ ਉਦਾਸੀ ਵੀ ਆਈ. .

ਇੰਝ ਲੱਗਦਾ ਸੀ ਜਿਵੇਂ ਭੈਣੀ ਸਾਹਿਬ ਦੇ ਉਸ ਪ੍ਰਾਚੀਨ ਰੂਪ ਦੇ ਨਾਲ ਸ਼ਾਇਦ ਕਿਤੇ ਉਹ ਵਿਰਸਾ ਵੀ ਨਾ ਗੁਆਚ ਗਿਆ ਹੋਵੇ. ਕੁਝ ਕੁ ਮਿਨਟਾਂ ਮਗਰੋਂ ਹੀ ਅਹਿਸਾਸ ਹੋਇਆ ਕਿ ਮੇਰੇ ਮਨ ਵਿੱਚ ਆਈ ਸ਼ੰਕਾ ਨਿਰਮੂਲ ਸੀ. ਭੈਣੀ ਸਾਹਿਬ ਵਿਖੇ ਪ੍ਰਾਚੀਨ ਵਿਰਸੇ ਨੂੰ ਸੰਭਾਲਾਂ ਵਾਲਾ ਇੱਕ ਮਿਊਜੀਅਮ ਵਰਗਾ ਪਾਰਕ ਵੀ ਹੈ ਜਿਥੇ ਉਸ ਪੁਰਾਣੇ ਵੇਲਿਆਂ ਦੇ ਵਿਰਸੇ ਨੂੰ ਪੂਰੀ ਤਰ੍ਹਾਂ ਸੰਭਾਲਿਆ ਜਾ ਰਿਹਾ ਹੈ. ਇਸ ਦੇ ਨਾਲ ਹੀ ਉਥੇ ਇੱਕ ਗੋਲ ਮੰਦਰ ਵੀ ਨਜ਼ਰ ਆਇਆ. ਇਹ ਗੋਲ ਮੰਦਿਰ ਅਸਲ ਵਿੱਚ ਉਹ ਅਸਥਾਨ ਹੈ ਜਿਥੇ ਨਾਮਧਾਰੀ ਸੰਪਰਦਾ ਨੂੰ ਤਰੱਕੀ ਅਤੇ ਖੁਸ਼ਹਾਲੀ ਵਾਲੇ ਨਾਵੇੰ ਰਸਤੇ ਦਿਖਾਉਣ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੇ ਸੁਆਸ ਤਿਆਗੇ ਸਨ.ਅਠਾਂ ਦਰਵਾਜਿਆਂ ਵਾਲੇ ਇਸ ਗੋਲ ਮੰਦਰ ਵਿੱਚ ਸਤਿਕਾਰ ਵੱਜੋਂ ਇੱਕ ਵਿਛੀ ਹੋਈ ਮੰਜੀ ਅਤੇ ਉਸ ਉੱਪਰ ਇਲ ਪੇਂਟਿੰਗ ਲੱਗੀ ਹੋਈ ਹੈ.ਪੇਂਟਿੰਗ ਵਿੱਚ ਆਖਿਰੀ ਸੁਆਸਾਂ ਵੇਲੇ ਸਤਿਗੁਰੂ ਪ੍ਰਤਾਪ ਸਿੰਘ, ਸਿਰਹਾਣੇ ਵਾਲੇ ਪਾਸੇ ਨਾਲ ਖੜੇ ਹਨ ਭਰਾ ਹਰਿ ਸਿੰਘ ਜੀ ਅਤੇ ਜਮੀਨ ਤੇ ਚਰਨਾਂ ਵਾਲੇ ਪਾਸੇ ਬੈਠੇ ਹਨ ਬੇਟੇ ਜਗਜੀਤ ਸਿੰਘ ਜੀ ਜੋ ਕੀ ਅੱਜ ਕਲ ਸਤਿਗੁਰੂ ਜਗਜੀਤ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਹਨ..
ਇਸ ਗੋਲ ਮੰਦਰ ਦੀ ਛਤ ਅੱਜ ਕਲ ਵੀ ਕਾਨਿਆਂ ਵਾਲੀ ਰੱਖੀ ਗਈ ਹੈ. ਜਦੋਂ ਵੀ ਮੀਂਹ, ਹਨੇਰੀ ਜਾਂ  ਤੁਫਾਨ ਵਰਗੇ ਕਿਸੇ ਮੌਸਮੀ  ਪ੍ਰਭਾਵ ਨਾਲ ਇਹ ਛੱਤ ਖਰਾਬ ਹੁੰਦੀ ਹੈ ਤਾਂ ਕਾਨੇ ਬਦਲ ਦਿੱਤੇ ਜਾਂਦੇ ਹਨ ਪਰ ਵਿਰਸੇ ਦੀ ਸਾਂਭ ਸੰਭਾਲ ਨੂੰ ਕਿਮ ਰਖਦਿਆਂ ਇਥੇ ਕਦੇ ਵੀ ਪੱਕਾ ਲੈਂਟਰ ਨਹੀਂ ਪਾਇਆ ਜਾਂਦਾ. ਲਾਓ ਦੇਖੋ ਇਸਦੀ ਇੱਕ ਛੋਟੀ ਜਿਹੀ ਝਲਕ ਇਸ ਵੀਡੀਓ ਰਾਹੀਂ. ਭੈਣੀ ਸਾਹਿਬ ਵਿਖੇ ਮੌਜੂਦ ਕੁਝ ਹੋਰ ਮਹਤਵਪੂਰਣ ਥਾਵਾਂ ਬਾਰੇ ਅਗਲੀਆਂ ਅਗਲੇਰੀਆਂ ਪੋਸਟਾਂ ਵਿੱਚ ਵੀ ਚਰਚਾ ਹੁੰਦੀ ਰਹੇਗੀ.--ਰੈਕਟਰ ਕਥੂਰੀਆ   

No comments: