Sunday, September 18, 2011

ਘੱਟ ਗਿਣਤੀਆਂ ਦੇ ਹੱਕਾਂ ਬਾਰੇ ਵੀ ਗੱਲ ਕਰੇਗੀ ਯੂ ਕੇ ਤੋਂ ਆਈ ਕੈਬਨਿਟ ਮੰਤਰੀ

ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਨਾਲ ਕੀਤੀ ਭਾਰਤ ਫੇਰੀ ਦੀ ਸ਼ੁਰੂਆਤ 
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ:
ਯੂਨਾਈਟਿਡ ਕਿੰਗਡਮ ਦੀ ਕੈਬਨਿਟ ਮਨਿਸਟਰ ਬਾਰੋਨੈੱਸ ਸੱਯਦਾ ਵਾਰਸੀ ਆਪਣੀ ਤਿੰਨ ਦਿਨਾਂ ਦਿਨਾਂ ਫੇਰੀ ਦੌਰਾਨ ਬਹ੍ਰਤੀ ਅਧਿਕਾਰੀਆਂ ਨਾਲ ਜਿਹਨਾਂ ਮਾਮਲਿਆਂ ਬਾਰੇ ਗੱਲਬਾਤ ਕਰਨਗੇ ਉਹਨਾਂ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਨਦੀ ਗੱਲ ਵੀ ਸ਼ਾਮਿਲ ਹੋਵੇਗੀ ਇਸ ਗੱਲ ਦਾ ਪ੍ਰਗਟਾਵਾ ਉਹਨਾਂ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਕੀਤਾ ਆਪਣੀ ਭਾਰਤ ਯਾਤਰਾ ਦੀ ਸ਼ੁਰੂਆਤ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ        
ਯੂ ਕੇ  ਦੀ ਕੈਬਨਿਟ ਮਨਿਸਟਰ ਬਾਰੋਨੈੱਸ ਸੱਯਦਾ ਵਾਰਸੀ ਅੱਜ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਸਭ ਤੋਂ ਪਹਿਲਾਂ ਉਚੇਚੇ ਤੌਰ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੀ
ਬਾਰੋਨੈੱਸ ਸੱਯਦਾ ਵਾਰਸੀ ਯੂ. ਕੇ. ਕੈਬਨਿਟ ਆਫਿਸ ਦੀ ਕੈਬਨਿਟ ਰੈਂਕ ਦੀ ਪਹਿਲੀ ਏਸ਼ੀਅਨ ਔਰਤ ਅਤੇ ਕਨਜ਼ਰਵੇਟਿਵ ਪਾਰਟੀ ਦੀ ਚੇਅਰਪਰਸਨ ਹਨ ਅਤੇ ਅੱਜ ਤੋਂ ਤਿੰਨ ਦਿਨਾਂ ਦੀ ਭਾਰਤ ਫੇਰੀ 'ਤੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਸਭ ਤੋਂ ਪਹਿਲਾ ਉਨ੍ਹਾਂ ਦੀ ਖਵਾਹਿਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਪੰਜਾਬੀ ਲੋਕਾਂ ਅਤੇ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਦੇਖਣ ਦੀ ਸੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਨਵੀਂ ਦਿੱਲੀ ਵਿਖੇ ਭਾਰਤੀ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਵਪਾਰ, ਖੇਡਾਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਬਾਰੇ ਵੀ ਗੱਲਬਾਤ ਕਰਨਗੇ।
ਬਾਰੋਨੈੱਸ ਸੱਯਦਾ ਵਾਰਸੀ ਨੇ ਕਿਹਾ ਕਿ ਏਸ਼ੀਅਨ ਲੋਕਾਂ ਦਾ ਇੰਗਲੈਂਡ ਦੀ ਤਰੱਕੀ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ।
       ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਅਤੇ ਧਾਰਮਿਕ ਪੁਸਤਕਾਂ ਨਾਲ ਸਨਮਾਨ ਵੀ ਕੀਤਾ ਅਤੇ ਬਾਅਦ ਵਿੱਚ ਉਹ ਇਤਿਹਾਸਿਕ ਜ਼ਲ੍ਹਿਆਵਾਲਾ ਬਾਗ ਵਿਖੇ ਵੀ ਗਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।

No comments: