Thursday, September 15, 2011

ਸਟੇਸ਼ਨ 'ਤੇ ਲਾਵਾਰਿਸ ਛੱਡੀ ਬੱਚੀ ਨੂੰ ਮਿਲਿਆ ਨਵਾਂ ਘਰ


ਅੰਮ੍ਰਿਤਸਰ - (ਗਜਿੰਦਰ ਸਿੰਘਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਇੱਕ ਵਾਰ ਫੇਰ ਕ੍ਰਿਸ਼ਮਾ ਹੋਇਆ ਹੈ. ਜਿਸ ਬੱਚੀ ਨੂੰ ਲੜਕੀ ਹੋਣ ਕਾਰਣ ਰੇਲਵੇ ਸਟੇਸ਼ਨ ਤੇ ਲਾਵਾਰਿਸ ਹਾਲਤ ਵਿੱਚ ਛੱਡ ਦਿੱਤਾ ਗਿਆ ਸੀ ਉਸਨੂੰ ਜੀ ਆਰ ਪੀ ਨੇ ਸੰਭਾਲ ਲਿਆ ਅਤੇ ਪੰਘੂੜੇ ਵਿੱਚ ਲਈ ਆਂਦਾ. ਇਸ ਤਰ੍ਹਾਂ ਰੈਡ ਕ੍ਰਾਸ ਦੇ ਪੰਘੂੜੇ ਵਿੱਚ ਆ ਕੇ ਇਸ ਬੱਚੀ ਨੂੰ ਇੱਕ ਨਵਾਂ ਜਨਮ ਮਿਲਿਆ ਹੈ. ਪ੍ਰਸ਼ਾਸਨ ਦੇ ਉਪਰਾਲੇ ਸਦਕਾ ਜ਼ਿਲਾ ਰੈੱਡ ਕਰਾਸ ਵਿਖੇ ਸਥਾਪਿਤ ਪੰਘੂੜੇ ਵਿੱਚ 46ਵੇਂ ਬੱਚੇ ਨੂੰ ਸ਼ਰਨ ਮਿਲੀ. ਜ਼ਿਲਾ ਰੈੱਡ ਕਰਾਸ ਦੇ ਅਧਿਕਾਰੀਆਂ ਨੇ ਦੱਸਿਆ, ਕਿ  14 ਸਤੰਬਰ ਦੀ ਸ਼ਾਮ 5:30 ਵਜੇ ਇੱਕ ਬੱਚੀ ਜਿਸ ਦੀ ਉਮਰ ਤਕਰੀਬਨ ਚਾਰ-ਪੰਜ ਮਹੀਨਿਆਂ ਦੀ ਲੱਗਦੀ ਹੈ ਪੰਘੂੜੇ ਵਿੱਚ ਆਈ ਹੈ, ਇਹ ਬੱਚੀ ਰੇਲਵੇ ਮੁਸਾਫਿਰਖਾਨੇ ਵਿੱਚ ਜੀ.ਆਰ.ਪੀ.ਪੁਲਿਸ ਨੂੰ ਲਵਾਰਿਸ ਮਿਲੀ ਸੀ.
         ਉਨ੍ਹਾਂ ਦੱਸਿਆ ਕਿ ਪੰਘੂੜੇ ਵਿੱਚ ਬੱਚੀ ਦੀ ਆਮਦ ਤੋਂ ਬਾਅਦ ਉਸ ਨੂੰ ਰੂਟੀਨ ਮੁਤਾਬਿਕ ਮੈਡੀਕਲ ਚੈੱਕਅਪ ਲਈ ਈ.ਐਮ.ਸੀ. ਹਸਪਤਾਲ ਰਣਜੀਤ ਐਵੀਨਿਉ ਵਿਖੇ ਭੇਜਿਆ ਗਿਆ, ਜਿਸ ਦੇ ਸਾਰੇ ਮੈਡੀਕਲ ਟੈਸਟ ਬਿਲਕੁੱਲ ਨਾਰਮਲ ਆਏ ਹਨ.
          ਹੁਣ ਇਸ ਬੱਚੀ ਨੂੰ ਪਾਲਣ ਪੋਸਣ ਅਤੇ ਕਾਨੂੰਨੀ ਅਡਾਪਸ਼ਨ  ਹਿੱਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸ਼ਿਸੂ ਗ੍ਰਹਿ ਟਰੱਸਟ, ਨਾਰੀ ਨਿਕੇਤਨ ਜਲੰਧਰ ਵਿਖੇ ਭੇਜਿਆ ਜਾ ਰਿਹਾ ਹੈ, ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ  ਬੱਚੀ ਦੀ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ.
         ਹੁਣ ਤੱਕ ਇਸ ਪੰਘੂੜੇ ਵਿੱਚ ਕੁੱਲ 46 ਬੱਚੇ ਆਏ ਹਨ, ਜਿਹਨਾਂ ਵਿੱਚੋਂ 43 ਲੜਕੀਆਂ ਅਤੇ 3 ਲੜਕੇ ਸਨ ਅਤੇ ਹੁਣ ਤੱਕ 25 ਬੱਚਿਆਂ ਨੂੰ ਕਾਨੂੰਨੀ ਪ੍ਰਕਿਰਿਆ ਦੁਆਰਾ ਉਹਨਾਂ ਦੇ ਪਰਿਵਾਰਾਂ ਨੂੰ ਅਡਾਪਟ ਕਰਵਾ ਦਿੱਤਾ ਗਿਆ ਹੈ ਜੋ ਉਨ੍ਹਾਂ ਦੀ ਦੇਖ-ਭਾਲ ਦੀ ਜਿੰਮੇਵਾਰੀ ਚੰਗੀ ਨਿਭਾ ਸਕਦੇ ਸਨ.

No comments: